More Punjabi Kahaniya  Posts
ਉਸ ਦੇਸ਼ ਦੇ ਵਾਸੀ ਹਾਂ।


😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਕੁੜੀ ਨੂੰ ਘਰ ਤੋਂ ਪੰਜ ਕਿਲੋਮੀਟਰ ਦੂਰ ਵੀ ਇੱਕਲੀ ਨੂੰ ਨਹੀਂ ਜਾਣ ਦਿੰਦੇ, ਪਰ ਆਈਲੈਟਸ ਕਰਾ ਕੇ ਸੱਤ ਸਮੁੰਦਰ ਪਾਰ ਇੱਕਲੀ ਨੂੰ ਭੇਜ ਦਿੰਦੇ ਆ।

😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਆਪਣੀ ਕੁੜੀ ਨੂੰ ਕਿਸੇ ਅਣਜਾਣ ਮੁੰਡੇ ਨਾਲ ਤਾਂ ਗੱਲ ਵੀ ਨਹੀਂ ਕਰਨ ਦਿੰਦੇ, ਪਰ ਵਿਆਹ ਕੇ ਅਣਜਾਣ ਮੁੰਡੇ ਨਾਲ ਹੀ ਤੋਰ ਦਿੰਦੇ ਆ।

😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ 99 ਚੀਜ਼ਾਂ ਮਿਲਣ ‘ਤੇ ਇੰਨਾ ਖੁਸ਼ ਨਹੀਂ ਹੁੰਦੇ, ਜਿੰਨਾ 1 ਚੀਜ਼ ਨਾ ਮਿਲਣ ‘ਤੇ ਦੁਖੀ ਹੋ ਜਾਂਦੇ ਆ।

😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਸ਼ਰੀਕਿਆਂ ਵਿੱਚ ਆਪਣੀ ਇੱਜ਼ਤ ਰੱਖਣ ਲਈ ਕੁੜੀਆਂ ਨੂੰ ਪੜ੍ਹਾਉਣ ਦੀ ਬਜਾਇ ਕਰਜੇ ਚੁੱਕ ਕੇ ਵਿਆਹਾਂ ‘ਤੇ ਮਹਿੰਗੀਆਂ ਕਾਰਾਂ ਦੇਣ ਨੂੰ ਤਰਜੀਹ ਦਿੰਦੇ ਆ।

😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਗੋਲਕਾਂ, ਮੂਰਤੀਆਂ ਪਾਖੰਡੀ ਬਾਬਿਆਂ ਨੂੰ ਦੇਖ ਕੇ ਧਰਮ ਭੁੱਲ ਜਾਂਦੇ ਆ ਤੇ ਰੋਂਦੇ ਅਤੇ ਜ਼ਰੂਰਤਮੰਦ ਇਨਸਾਨ ਨੂੰ ਦੇਖ ਕੇ ਇਨਸਾਨੀਅਤ ਭੁੱਲ ਜਾਂਦੇ ਆ।

😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਪੁੱਤ ਤੋਂ ਚਾਹੁੰਦੇ ਆ ਕਿ ਪਤਨੀ ਤੋਂ ਜਿਆਦਾ ਆਪਣੇ ਮਾਂ-ਪਿਓ ਦੀ ਮੰਨੇ ਅਤੇ ਜਵਾਈ ਤੋਂ ਚਾਹੁੰਦੇ ਆ ਕਿ...

ਘਰ ਵਾਲੀ ਦੀ ਜਿਆਦਾ ਮੰਨੇ, ਮਾਂ-ਪਿਓ ਨੇ ਕਿਹੜਾ ਸਾਰੀ ਉਮਰ ਨਾਲ ਰਹਿਣੈ।

😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਧੀ ਨੂੰ ਕਹਿੰਦੇ ਆ ਕਿ ਮਾਂ ਨਾਲ ਸਾਰੇ ਦੁੱਖ-ਸੁੱਖ ਸਾਂਝੇ ਕਰਿਆ ਕਰੇ ਤਾਂ ਕਿ ਧੀ ਦੇ ਸਹੁਰੇ ਪਰਿਵਾਰ ਦੀ ਕਲਾਸ ਲਾ ਸਕੇ ਅਤੇ ਨੂੰਹ ਨੂੰ ਤਾੜ ਕੇ ਰੱਖਦੇ ਆ ਕਿ ਇੱਥੋਂ ਦੀ ਗੱਲ ਪੇਕੇ ਨਹੀਂ ਪਹੁੰਚਾਉਣੀ, ਤੇਰੀ ਮਾਂ ਕਲੇਸ਼ ਪਵਾਉਂਦੀ ਆ।

😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਪੁੱਤ ਨੂੰ ਉਸ ਦੀਆਂ ਸਹੇਲੀਆਂ ਦੇ ਨਾਮ ਲੈ ਕੇ ਛੇੜਦੇ ਆ ਪਰ ਧੀ ਨੂੰ ਆਪਣੇ ਦੋਸਤਾਂ ਬਾਰੇ ਗੱਲਾਂ ਕਰਨ ਦੀ ਮਨਾਹੀ ਅਤੇ ਡਰ ਪਾਇਆ ਗਿਆ ਹੁੰਦਾ ਹੈ।

😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਲੀਡਰਾਂ ਮਗਰ ਤੁਰੇ ਫਿਰਨਾ ਆਪਣੀ ਸ਼ਾਨ ਸਮਝਦੇ ਆ, ਪਰ ਉਹਨਾਂ ਤੋਂ ਆਪਣੇ ਰੁਜ਼ਗਾਰ ਦੀ ਮੰਗ ਕਰਨਾ ਸ਼ਰਮ ਦੀ ਗੱਲ ਸਮਝਦੇ ਆ। ਇਹੋ ਜਿਹਿਆਂ ‘ਤੇ ਹਿਟਲਰ ਅਤੇ ਮੁਰਗੇ ਵਾਲੀ ਕਹਾਣੀ ਫਿੱਟ ਬੈਠਦੀ ਹੈ।

🙏ਗੱਲਾਂ ਸੱਚੀਆ ਨੇ….ਚੰਗੀਆਂ ਲੱਗਣ ਤਾਂ #ਸ਼ੇਅਰ ਕਰਿਓ
SANTY BHARDWAJ 🙏 🙏 8908600786

...
...



Related Posts

Leave a Reply

Your email address will not be published. Required fields are marked *

2 Comments on “ਉਸ ਦੇਸ਼ ਦੇ ਵਾਸੀ ਹਾਂ।”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)