ਹੀਰ ਦੀਆਂ ਮੱਝਾਂ
ਮਾਸਟਰ ਜੀਤ ਸਿੰਘ ਅੰਗਰੇਜੀ ਦੇ ਅਧਿਆਪਕ ਸਨ ।ਉਨਾ ਦਾ ਬੇਟਾ ਜੱਸੀ ਵੀ ਸਾਡੇ ਨਾਲ ਈ ਪੜਦਾ ਸੀ । ਕੇਰਾ ਮਾਸਟਰ ਜੀ ਕਹਿਣ ਲਗੇ,
” ਜੱਸੀ ਪੁਤ ਝੋਨੇ ਦੇ ਢੇਰ ਖੇਤ ਚ ਸੁਨੇ ਪਏ ਆ ,ਮੈ ਥੋੜਾ ਵਲ ਜਿਹਾ ਨੀ ਅਜ ,ਤੂੰ ਭਈਏ ਨਾਲ ਰਾਤ ਉਥੇ ਈ ਜਾ ਪੈ ”
“ਠੀਕ ਆ ਡੈਡੀ ਜੀ” ਜੱਸੀ ਦੇ ਨਾਂਹ ਨੁੱਕਰ ਨਾ ਕਰਨ ਤੇ ਮਾਸਟਰ ਜੀ ਹੈਰਾਨ ਹੋਏ । ਸ਼ੱਕ ਜਿਹਾ ਕੱਢਣ ਲਈ ਰਾਤ ਗਿਆਰਾਂ ਕੁ ਵਜੇ ਖੇਤ ਚੈਕ ਕਰਨ ਚੱਲੇ ਗਏ , ਜਾ ਕੇ ਕੀ ਦੇਖਦੇ ਆ ਵਈ ਪਰਾਲੀ ਦੇ ਪੂਲੇ ਜਿਹੇ ਬੰਨਕੇ ਰਜਾਈਆਂ ਥੱਲੇ ਦਿੱਤੇ ਹੋਏ ਆ ,ਜੱਸੀ ਤੇ ਭਈਆ ਗਇਬ । ਆਲਾ ਦੁਆਲਾ ਜਿਹਾ ਦੇਖਕੇ ਜੱਸੀ ਵਾਲੀ ਰਜਾਈ ਚ ਵੜ ਕੇ ਸੌ ਗਏ। ਰਾਤ ਇਕ ਡੇਢ ਵੱਜੇ ਜੱਸੀ ਫ਼ਿਲਮ “ਸੈਦਾਂ ਜੋਗਣ” ਦੇਖ ਕੇ ਆਉਦਾ ਗਉਦਾ ਆਵੇੇ ,
” ਟੰਗੇ ਪਏ ਨੇ ਕਿਲੀ ਤੇ ਧਲਿਆਰੇ ਸਾਥੋ ਨੀ ਮੱਝੀ ਚਾਰ ਹੁੰਦੀਆਂ ਆਹ...
ਲੈ ਸਾਂਭ ਲੈ ਨੀ ਸੈਦੇ ਦੀਏ ਨਾਰੇ, ਸਾਥੋ ਨਹੀ ਮੱਝੀ ਚਾਰ ਹੁੰਦੀਆਂ.ਨੀ ਮੁਟਿਆਰੇ…ਸਾਥੋ ਨੀ ਮੱਝੀ .. ਚਾਰ ਹੁੰਦੀਆਂ..”
..ਪਤਲੀਏ ਨਾਰੇ..ਸਾਥੋ ਨੀ ਮੱਝੀ .ਚਾਰ ਹੁੰਦੀਆਂ..”
ਜੱਸੀ ਰਜਾਈ ਚੁੱਕਣ ਦੀ ਕੋਸਿਸ ਕਰੇ ,ਮਾਸਟਰ ਜੀ ਹੋਰ ਘੁੱਟ ਲਿਆ ਕਰਨ।
ਹਾਰ ਕੇ ਜੱਸੀ ਨੇ ਮਾਰਿਆ ਦਬਕਾ ,
” ਕਿਹੜਾ ਕੰਜਰ ਆ ਮੇਰੇ ਬਿਸਤਰੇ ਚ ਸੁੱਤਾ ਪਿਆ ”
ਜਵਾਬ ਮਾਸਟਰ ਜੀਤ ਸਿੰਘ ਨੇ ਦਿਤਾ,
” ਤੇਰਾ ਪਿਉ ਕੰਜਰ ਆ ”
*
ਰਜਾਈ ਚ ਨਿੱਕਲ ਕੇ ,ਦੇਹ ਜਿੱਥੇ ਪੈਦੀ ਪੈਣ ਦੇ ,ਮਾਸਟਰ ਜੀ ਕੁਟੀ ਜਾਣ ਨਾਲ 2 ਇਕੋ ਸਵਾਲ ਕਰੀ ਜਾਣ ,
” ਮੱਝਾ ਦੱਸ ਕਿਹੜੀ ਹੀਰ ਦੀਆਂ ਚਾਰਦਾ ,ਦੁੱਧ ਤੇ ਦੋ ਕਿੱਲੋ ਜਥੇਦਾਰਾਂ ਦਿਉ ਆਉਦਾ ,ਮੈ ਕਰਾਉਨਾ ਤੈਨੂੰ ਝੰਗ ਸਿਆਲਾ ਦੀਆਂ ਸੈਰਾਂ ”
( ਕਾਪੀ )