More Punjabi Kahaniya  Posts
ਕਵੀਲਦਾਰੀਆਂ


ਪੰਮਿਆ, ਤੈਨੂੰ ਕੁੜੀ ਨੀਂ ਦੇਣੀ ਕਿਸੇ ਨੇ ਭਾਵੇਂ ਤੂੰ ਕਨੇਡਾ ‘ਚੋਂ ਪੀ.ਆਰ. ਹੋ ਕੇ ਜਾਵੇਂ ! ਬੂਥੀ ਦੇਖ ਆਵਦੀ ਕੀ ਬਣਾਈ ਏ ਜਿਵੇਂ ਕਿਸੇ ਨੇ ਅੰਬ ਚੂਪ ਕੇ ਸੁੱਟਿਆ ਹੋਵੇ! ਮੂੰਹ-ਮੱਥਾ ਸਵਾਰ ਲਿਆ ਕਰ ਮਾੜਾ-ਮੋਟਾ, ਢੰਗ ਦੇ ਲੀੜੇ ਪਾ ਲਿਆ ਕਰ, ਖਪਦਾ ਰਹਿੰਦਾ ਏਂ ਸੋਲਾਂ-ਸੋਲਾਂ ਘੰਟੇ! ਕੁਝ ਨੀਂ ਜਾਣਾ ਨਾਲ਼, ਏਥੇ ਈ ਰਹਿ ਜਾਣਾ ਸਾਰਾ ਕੁਛ ! ਇਨਜੋਏ ਕਰਿਆ ਕਰ, ਇਨਜੋਏ!”
“ਗੱਲਾਂ ਆਉਂਦੀਆਂ ਬਾਈ, ਥੋਨੂੰ ! ਚੰਗੇ ਖਾਂਦੇ-ਪੀਂਦੇ ਘਰਾਂ ਦੇ ਹੈ ਗੇ ਓਂ ਤੁਸੀਂ ਤੇ ਮੈਂ ਦੋ-ਡੂਢ ਕਿੱਲੀ ਆਲ਼ਿਆਂ ਦਾ ਪੁੱਤ ਤੇ ਉਹ ਵੀ ਗਹਿਣੇ ਧਰ ਕੇ ਬਾਪੂ ਨੇ ਮੈਨੂੰ ਕਨੇਡਾ ਤੋਰਿਆ ਸੀ ! ਦੋ ਸਾਲ਼ਾਂ ਬਾਅਦ ਬਾਪੂ ਹਾਰਟ ਟੈਕ ਕਰਕੇ ਆਪ ਵੀ ਤੁਰ ਗਿਆ ! ਮੈਨੂੰ ਭੋਗ ਤੋਂ ਬਾਅਦ ਪਤਾ ਲੱਗਿਆ ! ਮੈਂ ਅਵਦੇ ਮੋਏ ਬਾਪੂ ਦਾ ਮੂੰਹ ਵੀ ਨੀਂ ਦੇਖ ਸਕਿਆ ! ਮਾਂ ਨੂੰ ਡਰ ਸੀ ਕਿਤੇ ਸਾਰਾ ਕੁਝ ਵਿੱਚੇ ਈ ਛੱਡ ਕੇ ਨਾ ਭੱਜ ਜਾਵਾਂ ! ਮਾਂ ਕੋਲ਼ ਰੋਸਾ ਕੀਤਾ ਤਾਂ ਉਹ ਕਹਿੰਦੀ,” ਪੁੱਤ, ਢਹਿੰਦੇ ਘਰ ਦੀਆਂ ਛੱਤਾਂ ਸਾਂਭ ਲੈਅ, ਆਵਦੇ ਪਿਉ ਵਾਲ਼ਾ ਟੀਚਾ ਨਾ ਹੱਥੋਂ ਖੁੱਸਣ ਦੇਈਂ, ਦੋ ਛੋਟੀਆਂ ਭੈਣਾਂ ਐ ਤੇਰੀਆਂ, ਯਾਦ ਰੱਖੀਂ !” ਭਰਾਵੋ, ਗਰੀਬਾਂ ਦੇ ਚਾਅ-ਮਲਾਰ ਜਾਂ ਜਿਉਣੇ-ਮਰਨੇ ਕੀ ਹੁੰਦੇ ਆ ? ਅਸੀਂ ਤਾਂ ਨੀਂਹ ਆਲ਼ੀਆਂ ਇੱਟਾਂ ਬਣ ਜੰਮਦੇ ਆਂ ਤੇ ਅੰਤ ਮਿੱਟੀ ‘ਚ ਈ ਦਬ ਜਾਂਦੇ ਆਂ। ਮਾਮਿਆਂ ਨੇ ਜ਼ੋਰ ਪਾ ਕੇ ਭੈਣ ਦਾ ਵਿਆਹ ਕਰ ਦਿੱਤਾ, ਅਖੇ,”ਚੰਗਾ ਰਿਸ਼ਤਾ ਏ, ਚੰਗਾ ਰਿਸ਼ਤਾ ਏ!” ਉਹ ਸਾਲ਼ਾ ਅੱਗੋਂ ਭੰਗੀ-ਪੋਸਤੀ ਨਿੱਕਲਿਆ, ਕੁੱਟ-ਮਾਰ ਕਰਦਾ ਸੀ । ਮਰ ਗਿਆ ਇੱਕ ਦਿਨ ਨਾਲ਼ੇ ‘ਚ ਡਿੱਗ ਕੇ ! ਮੇਰੀ ਛੋਟੀ ਭੈਣ ਮੇਰੇ ਮਗਰੋਂ ਵਿਆਹੀ ਗਈ ਤੇ ਮੇਰੀ ਗ਼ੈਰਹਾਜ਼ਰੀ ‘ਚ ਈ ਵਿਧਵਾ ਹੋ ਗਈ ! ਸਹੁਰਿਆਂ ਨੇ ਕ੍ਰੈਕਟਰਲਿੱਸ ਕਹਿਕੇ ਘਰੋਂ ਕੱਢ ਦਿੱਤੀ । ‘ਸ਼ਿਆਰ ਸੀ, ਦੁਬਾਰਾ ਪੜ੍ਹਣ ਲਾਈ ਏ, ਆਈਲੈਟਸ ਕਰਵਾ ਕੇ ਸੱਦਣਾ ਏ ਉਹਨੂੰ ਏਧਰ!” ਤੇ ਇਉਂ ਗੱਲ ਕਰਦਿਆਂ ਪੰਮੇ ਦੀਆਂ ਅੱਖਾਂ ‘ਚ ਆਏ ਲਾਲ਼ ਡੋਰਿਆਂ ਥਾਣੀਂ ਹੰਝੂ ਵੀ ਤਰਿੱਪ-ਤਰਿੱਪ ਕਰਕੇ ਕਿਰਣ ਲੱਗੇ।
“ਯਾਰ ਇੱਕ ਮਿੰਨਤ ਏ ਥੋਡੀ, ਐਵੇਂ ਕਿਸੇ ਦਾ ਮਜ਼ਾਕ ਨਾ ‘ਡਾਇਆ ਕਰੋ, ਥੋਨੂੰ ਕੀ ਪਤੈ ਅਗਲ਼ਾ ਮਨ ‘ਚ ਕਿੰਨਾ ਬੋਝ ਚੁੱਕੀ ਫਿਰਦਾ ਏ !” ਬੱਬਲ ਸਾਡੇ ਸਾਰਿਆਂ ‘ਚੋਂ ਖੱਚ ਬੰਦਾ ਏ, ਵੱਡਾ ਅੰਗਰੇਜ ਆਪਣੇ-ਆਪ ਨੂੰ ਏਥੇ ਬੌਬ ਅਖਵਾਉਂਦਾ...

ਏ ਨੇ ਭੱਜ ਕੇ ਪੰਮੇ ਨੂੰ ਜੱਫੀ ‘ਚ ਲੈ ਲਿਆ।
ਮੇਰੇ ਤੋਂ ਜਦੋਂ ਪੰਮੇ ਦੀ ਅੱਖ ‘ਚ ਅੱਖ ਨਾ ਪਾਈ ਗਈ ਤਾਂ “ਪੀਜਾ ਆਡਰ ਕੀਤਾ ਸੀ, ਉਹਨਾਂ ਦਾ ਫ਼ੋਨ ਆਇਆ ਸੀ, ਫੜ੍ਹ ਲਿਆਵਾਂ ਭੱਜ ਕੇ !” ਕਹਿਕੇ ਮੈਂ ਓਥੋਂ ਨਿੱਕਲ ਆਇਆ। ਅੱਜ ਪਹਿਲੀ ਵਾਰ ਪੱਚੀ ਹਜ਼ਾਰ ਡਾਊਨ ਪੇਮੈਂਟ ਕਰਕੇ ਲਈ ਕਾਲ਼ੀ ਮਸਟੈਂਗ ਮੈਨੂੰ ਪੰਮੇ ਦੀ ਦੋ ਹਜ਼ਾਰ ਆਲ਼ੀ ਉੱਨੀ ਸੌ ਸਤਾਨਵੇਂ ਮਾਡਲ ਟਵੈਟਾ ਕਰੋਲਾ ਗੱਡੀ ਦੇ ਬਰਾਬਰ ਖੜ੍ਹੀ ਬੌਣੀ ਲੱਗੀ। ਹੈ ਤਾਂ ਅਸੀਂ ਵੀ ਕਿਹੜਾ ਖੱਬੀਖ਼ਾਨ ਘਰਾਂ ਦੇ ? ਪਤਾ ਨੀਂ ਉਹ ਕਿਹੜੀ ਮਿੱਟੀ ਦਾ ਬਣਿਆ ਏ ਜੋ ਉਹਨੇ ਪੈਰ ਨੀਂ ਛੱਡੇ । ਪੰਮਾ ਅੱਜ ਮੈਨੂੰ ਸਾਡੇ ਪਿੰਡ ਆਲ਼ੇ ਘਰ ਦੇ ਦਲਾਨ ‘ਤੇ ਚੜ੍ਹੀ ਅਣਘੜ੍ਹਤ ਲਟੈਣ ਜੀਹਦੇ ‘ਤੇ ‘ਗਾਂਹ ਅੱਠ ਸ਼ਤੀਰ ਬੀੜੇ ਹੋਏ ਨੇ ਵਰਗਾ ਲੱਗਿਆ ।
ਉਹ ਬਾਈ ਜਿਹੜਾ ਆਪਣੇ-ਆਪ ਨੂੰ ਮਾਂ ਬਸ਼ੀਰਾਂ ਦਾ ਪੁੱਤ ਦੱਸਦਾ ਹੁੰਦੈ ਅਵਦੀਆਂ ਲਿਖਤਾਂ ‘ਚ ਉਹਦੀ ਇੱਕ ਕਵਤਾ ਸੁਣਾਉਂਦਾ ਵਾਂ,
“ਕਵੀਲਦਾਰੀਆਂ ਦਾ ਬੋਝ ਚੁੱਕਣ ਵਾਲ਼ੇ
ਜਿੰਨ੍ਹਾਂ ਦੇ ਸੁਭਾਅ ‘ਚ ਰੰਗਲਾਪਣ ਨਈਂ ਹੁੰਦਾ
ਜਿੰਨ੍ਹਾਂ ਦੇ ਚਿਹਰਿਆਂ ‘ਤੇ ਮੁਸਕਾਨ ਪੁੱਛਕੇ ਆਉਂਦੀ ਏ
ਕੁੜੀਓ, ਉਹ ਵੀ ਮੁੰਡੇ ਈ ਹੁੰਦੇ ਨੇ!!!
ਜੋ ਦਿਖਣ ਨੂੰ ਅੱਧਖੜ ਲੱਗਦੇ ਨੇ
ਜਿੰਨ੍ਹਾਂ ਦੇ ਮੱਥਿਆਂ ‘ਤੇ ਤਿਊੜੀਆਂ ਜਵਾਨ ਉਮਰੇ ਨਕਸ਼ੇ ਵਾਹ ਦਿੰਦੀਆਂ ਨੇ
ਜਿੰਨ੍ਹਾਂ ਦਾ ਸਿਰ-ਮੂੰਹ ਦਾੜ੍ਹੀ ਤੀਹਾਂ ਸਾਲਾਂ ਤਾਈਂ ਢੁੱਕਦਿਆਂ
ਚਿੱਟੇ ਪੈ ਜਾਂਦੇ ਨੇ
ਜੋ ਰੇਬੈਨ ਦੀਆਂ ਐਨਕਾਂ ਲਾਉਣ ਤੇ ਯੂ ਐੱਸ ਪੋਲੋ ਦੀਆਂ ਜੀਨਾਂ ਪਾਉਣਾ ਪਸੰਦ ਨੀਂ ਕਰਦੇ
ਕੁੜੀਓ, ਉਹ ਵੀ ਮੁੰਡੇ ਈ ਹੁੰਦੇ ਨੇ
ਜੋ ਕਿਤਾਬਾਂ ਦੀ ਗੱਲ ਕਰਦੇ ਨੇ
ਫ਼ਲਸਫ਼ਿਆਂ, ਸਿਧਾਤਾਂ ਦੀ ਗੱਲ ਕਰਦੇ ਨੇ
ਜੋ ਗੰਭੀਰ ਮੁਦਰਾ ਧਾਰੀ ਰੱਖਦੇ ਨੇ
ਗ਼ਜ਼ਲਾਂ ਸੁਣਦੇ ਨੇ, ਲਲਕਾਰੇ ਨੀਂ ਮਾਰਦੇ
ਫ਼ਰਜ਼ਾਂ ਅਤੇ ਹੱਕਾਂ ਦੀ ਬਾਤ ਪਾਉਂਦੇ ਨੇ
ਕੁੜੀਓ, ਉਹ ਵੀ ਮੁੰਡੇ ਈ ਹੁੰਦੇ ਨੇ ”
ਇੱਕ ਗੱਲ ਦੱਸਾਂ, ਪੰਮੇ ਨਾਲ਼ ਵਿਆਹੀ ਜਾਣ ਵਾਲ਼ੀ ਕੁੜੀ ਨੇ ਜ਼ਰੂਰ ਪਿਛਲ਼ੇ ਜਨਮਾਂ ‘ਚ ਪੁੰਨ ਕੀਤੇ ਹੋਣੇ, ਕੋਈ ਤਪ ਕੀਤਾ ਹੋਣੈ ਜਾਂ ਗਊਆਂ ਦਾਨ ਕੀਤੀਆਂ ਹੋਣੀਆਂ !
ਬਲਜੀਤ ਖ਼ਾਨ ਪੁੱਤਰ ਮਾਂ ਬਸ਼ੀਰਾਂ। ਉਨੱਤੀ ਜਨਵਰੀ, ਵੀਹ ਸੌ ਬਾਈ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)