More Punjabi Kahaniya  Posts
ਵੀਹ ਸਾਲ ਬਾਅਦ


ਅਸੀਂ ਉੱਨੀ ਸੌ ਚੁਰਾਨਵੇਂ ਵਿੱਚ ਲੰਡੀ ਜੀਪ ਤਿਆਰ ਕਰਵਾਈ ਸੀ
ਜੋ ਹੁਣ ਵੀ ਚਾਲੂ ਹਾਲਤ ਵਿੱਚ ਐ
ਚੁਰਾਨਵੇਂ ਤੋਂ ਲੈਕੇ ਹੁਣ ਤੱਕ ਪਿੰਡੋਂ ਮਾਨਸਾ ਦੇ ਹਜ਼ਾਰਾਂ ਈ ਗੇੜੇ ਲਾ ਤੇ ਹੋਣਗੇ ਪਰ
ਹੁਣ ਚਾਰ ਕੁ ਦਿਨ ਪਹਿਲਾਂ ਪਿੰਡੋਂ ਮਾਨਸਾ ਜਾਂਦੇ ਨੂੰ ਅੱਕਾਂਵਾਲੀ ਤੋਂ ਇੱਕ ਬਜ਼ੁਰਗ ਨੇ ਹੱਥ ਦਿੱਤਾ ਤਾਂ ਮੈਂ ਜੀਪ ਰੋਕੀ ਤੇ ਉਸ ਨੂੰ ਚੜ੍ਹਾ ਲਿਆ ਉਸ ਦੇ ਨਾਲ ਇੱਕ ਵੀਹ ਕੁ ਸਾਲ ਦਾ ਮੁੰਡਾ ਵੀ ਸੀ
ਬਜ਼ੁਰਗ ਕਹਿਣ ਲੱਗਾ ਮੈਨੂੰ ਪਛਾਣਿਆ ਬਾਈ ਜੀ
ਮੇਰੇ ਇਨਕਾਰ ਕਰਨ ਤੇ ਉਹ ਕਹਿੰਦਾ ਮੈਂ ਯਾਦ ਕਰਾਉਂਦਾਂ , ਆਪਾਂ ਇਸ ਤੋਂ ਪਹਿਲਾਂ ਵੀ ਮਿਲੇ ਆਂ
ਉਸਨੇ ਜੋ ਯਾਦ ਤਾਜ਼ਾ ਕਰਵਾਈ ਉਹ ਮੇਰੇ ਸ਼ਬਦਾਂ ਵਿੱਚ ਇਉਂ ਐ
ਏਹ ਗੱਲ ਪਚਾਨਵੇਂ ਛਿਆਨਵੇਂ ਦੀ ਐ
ਮੈਂ ਮਾਨਸਾ ਨੂੰ ਜਾ ਰਿਹਾ ਸੀ ਕਿ ਅੱਕਾਂਵਾਲੀ ਲੰਘਕੇ ਮੈਂ ਦੇਖਿਆ ਕਿ ਇੱਕ ਟਰੈਕਟਰ ਟਰਾਲੀ ਜਾ ਰਿਹਾ ਸੀ, ਟਰਾਲੀ ਵਿੱਚ ਇੱਕ ਮੰਜੇ ਤੇ ਇੱਕ ਔਰਤ ਪਈ ਸੀ ਜਿਸ ਦੇ ਕੋਲ ਇੱਕ ਬੰਦਾ ਬੈਠਾ ਸੀ
ਬਾਅਦ ਵਿੱਚ ਪਤਾ ਲੱਗਾ ਕਿ ਔਰਤ ਗਰਭਵਤੀ ਸੀ
ਟਰੈਕਟਰ ਟਰਾਲੀ ਦੇ ਨਾਲ ਸਕੂਟਰ ਤੇ ਸਰਕਾਰੀ ਡਾਕਟਰ ਤੇ ਨਰਸ ਜਾ ਰਹੇ ਸੀ , ਡਾਕਟਰ ਦਾ ਨਾਮ ਹਰੀ ਉਮ ਸੀ
ਡਾਕਟਰ ਨੇ ਹੱਥ ਦਿੱਤਾ ਤਾਂ ਮੈਂ ਜੀਪ ਰੋਕ ਲੲੀ ਤਾਂ ਡਾਕਟਰ ਨੇ ਦੱਸਿਆ ਕਿ ਟਰਾਲੀ ਵਿੱਚ ਗਰਭਵਤੀ ਔਰਤ ਐ ਜਿਸ ਦੇ ਸਰੀਰ ਵਿੱਚ ਖੂਨ ਦੀ ਸਖ਼ਤ ਘਾਟ ਐ ਤੇ ਇਸਦਾ ਡਿਲਿਵਰੀ ਦਾ ਸਮਾਂ ਲੰਘਿਆ ਜਾ ਰਿਹੈ , ਕਿਸੇ ਵੀ ਸਮੇਂ ਡਿਲਿਵਰੀ ਹੋ ਸਕਦੀ ਐ , ਕੋਈ ਸਾਧਨ ਨਾ ਮਿਲਣ ਕਰਕੇ ਅਸੀਂ ਮਜਬੂਰੀ ਵੱਸ ਇਸ ਨੂੰ ਟਰਾਲੀ ਵਿੱਚ ਪਾਕੇ ਹੀ ਮਾਨਸਾ ਹਸਪਤਾਲ ਨੂੰ...

ਲੈਕੇ ਜਾ ਰਹੇ ਹਾਂ
ਅਗਰ ਰਸਤੇ ਵਿੱਚ ਡਿਲਿਵਰੀ ਹੋਈ ਤਾਂ ਔਰਤ ਦੀ ਜਾਨ ਨੂੰ ਬਹੁਤ ਖਤਰਾ ਐ ਉੱਤੋਂ ਸੜਕ ਦੀ ਨਰਕੀ ਹਾਲਤ
ਡਾਕਟਰ ਕਹਿੰਦਾ ਬੀ ਮਿੰਨਤ ਵਾਲੀ ਗੱਲ ਐ ਇਸ ਨੂੰ ਮਾਨਸਾ ਹਸਪਤਾਲ ਤੱਕ ਜੀਪ ‘ ਚ ਪਾ ਕੇ ਲੈ ਚੱਲੋ
ਫੇਰ ਅਸੀਂ ਉਸ ਔਰਤ ਨੂੰ ਬੜੀ ਸੰਭਾਲ ਨਾਲ ਜੀਪ ‘ ਚ ਪਾਇਆ
ਡਾਕਟਰ ਤੇ ਨਰਸ ਨਾਲ ਨਾਲ ਸਕੂਟਰ ਤੇ ਚਲਦੇ ਰਹੇ
ਸਾਰਿਆਂ ਦੀਆਂ ਅਰਦਾਸਾਂ ਸਦਕਾ ਰੱਬ ਰੱਬ ਕਰਦੇ ਜੀਪ ਹਸਪਤਾਲ ਤਕ ਸੁੱਖ ਸਾਂਦ ਨਾਲ ਪਹੁੰਚ ਗੲੀ ਤੇ ਡਾਕਟਰ, ਨਰਸ ਅਤੇ ਹਸਪਤਾਲ ਦੇ ਅਮਲੇ ਨੇ ਫਟਾਫਟ ਔਰਤ ਨੂੰ ਸੰਭਾਲਿਆ ਤੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ
ਡਾਕਟਰ ਵਾਰ ਵਾਰ ਮੇਰਾ ਧੰਨਵਾਦ ਕਰਦਿਆਂ ਕਹਿ ਰਿਹਾ ਸੀ
ਵੀਰ ਜੀ ਇਸ ਔਰਤ ਅਤੇ ਬੱਚੇ ਦੀ ਜਾਨ ਤੁਹਾਡੇ ਜੀਪ ਵਿੱਚ ਹਸਪਤਾਲ ਲੈਕੇ ਆਉਣ ਨਾਲ ਬਚ ਗੲੀ ਹੈ ਨਹੀਂ ਤਾਂ ਔਰਤ ਦੀ ਨਾਜ਼ੁਕ ਹਾਲਤ ਕਾਰਨ ਦੋਵਾਂ ਦੀ ਜਾਨ ਨੂੰ ਖਤਰਾ ਸੀ
ਮੈਂ ਕਿਹਾ ਡਾਕਟਰ ਸਾਬ੍ਹ ਏਹ ਤਾਂ ਮੇਰਾ ਫਰਜ਼ ਸੀ ਕਿਸੇ ਨੂੰ ਖ਼ਤਰੇ ਵਿੱਚ ਦੇਖ ਕੇ ਮੱਦਦ ਕਰਨੀ ਹੀ ਇਨਸਾਨੀ ਫ਼ਰਜ਼ ਐ
ਉਹ ਬਜ਼ੁਰਗ ਕਹਿਣ ਲੱਗਾ ਏਸੇ ਮੁੰਡੇ ਦਾ ਜਨਮ ਹੋਇਆ ਸੀ ਉਸ ਦਿਨ
ਤੇ ਅੱਜ ਵੀਹ ਬਾਈ ਸਾਲ ਬਾਅਦ ਉਹ ਸਾਰਾ ਸੀਨ ਮੇਰੇ ਯਾਦ ਆ ਗਿਆ ਤੇ ਮਨ ਨੂੰ ਖੁਸ਼ੀ ਵੀ ਹੋਈ ਕਿ ਮੁਸ਼ਕਿਲ ਸਮੇਂ ਵਿੱਚ ਮੈਂ ਕਿਸੇ ਦੀ ਮੱਦਦ ਕਰ ਸਕਿਆ ਸੀ !!!
ਜਸਪਾਲ_ਚਾਹਲ_

...
...



Related Posts

Leave a Reply

Your email address will not be published. Required fields are marked *

One Comment on “ਵੀਹ ਸਾਲ ਬਾਅਦ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)