More Punjabi Kahaniya  Posts
ਚਿੱਟਾ ਸੂਟ


ਘਰੋਂ ਕਿਸੇ ਗੱਲ ਤੋਂ ਆਪਣੀ ਪਤਨੀ ਨਾਲ ਨਰਾਜ਼ ਹੋ ਉਹ ਸਮੁੰਦਰ ਦੇ ਕੰਢੇ ਇੱਕ ਸੋਹਣੇ ਜਿਹੇ ਬੀਚ ਤੇ ਆਪਣਾ ਦਿਲ ਹਲਕਾ ਕਰਨ ਲਈ ਜਾ ਬੈਠਾ।ਸਮੁੰਦਰ ਦੀਆਂ ਛੱਲਾਂ, ਪੰਛੀਆਂ ਦੀ ਚੀਂ-ਚੀਂ,ਠੰਢੀ ਹਵਾ ਜਿਵੇਂ ਉਸਦੀ ਆਤਮਾ ਦੇ ਕਿਸੇ ਕੋਨੇ ਚੋਂ ਨਰਾਜ਼ਗੀ ਨੂੰ ਸਦਾ ਲਈ ਮਿਟਾਉਣ ਦੀ ਕੋਸ਼ਿਸ਼ ਤੇ ਲੱਗੇ ਸਨ।
ਉੱਥੇ ਈ ਥੋੜ੍ਹੀ ਦੂਰੀ ਤੇ ਇੱਕ ਲੜਕੀ ਬੈਠੀ ਸੀ ਜਿਸਦੇ ਸੁਨਹਿਰੀ ਘੁੰਗਰਾਲੇ ਵਾਲ,ਲੰਬੀ ਚਿਟੇ ਰੰਗ ਦੀ ਪੁਸ਼ਾਕ ਜਿਵੇਂ ਸਮੁੰਦਰ ਦੀ ਰਾਣੀ ਨੇ ਕੋਈ ਰੂਪ ਧਾਰਨ ਕੀਤਾ ਹੋਵੇ।ਹਲਕੀ ਹਲਕੀ ਵਗਦੀ ਹਵਾ ਨਾਲ ਉਸਦੇ ਵਾਲਾਂ ਦਾ ਉੱਡਣਾ ਤੇ ਫਿਰ ਚਿਹਰੇ ਦੀ ਬਨਾਵਟ ਵਿੱਚ ਧੁੰਦਲੀ ਗਹਿਰਾਈ ਦਾ ਸਾਫ ਹੋਣਾ ਆਪਣੇ ਆਪ ਵਿੱਚ ਇੱਕ ਰੂਹਾਨੀ ਦ੍ਰਿਸ਼ ਸੀ। ਪਰ ਲੜਕੀ ਨੂੰ ਦੇਖਣ ਤੋਂ ਬਾਅਦ ਫਿਰ ਉਹ ਸਮੁੰਦਰ ਦਾ ਦ੍ਰਿਸ਼ ਮਾਨਣ ਲੱਗ ਪਿਆ।ਇੱਕ ਹਲਕੀ ਝਾਤ ਪਿੱਛੋਂ ਉਹ ਫਿਰ ਸਮੁੰਦਰ ਦੀਆਂ ਛੱਲਾਂ ਵਿੱਚ ਗੁਆਚ ਗਿਆ।ਕੁਝ ਸਮੇਂ ਬਾਅਦ ਫਿਰ ਬੰਦੇ ਦਾ ਧਿਆਨ ਉਸ ਲੜਕੀ ਵੱਲ ਪਿਆ ਜਿਵੇਂ ਕੋਈ ਗੱਲ ਕੁਦਰਤ ਨੇ ਸਮਝਾ ਦਿੱਤੀ ਹੋਵੇ।ਹੁਣ ਉਸਦਾ ਦੇਖਣ ਦਾ ਨਜ਼ਰੀਆ ਵੱਖਰਾ ਸੀ,ਉਸਨੂੰ ਬੇਸ਼ੱਕ ਉਹ ਇਕ ਪਰੀ ਦੀ ਤਰ੍ਹਾਂ ਲੱਗ ਰਹੀ ਸੀ ਪਰ ਉਸਨੇ ਅਹਿਸਾਸ ਕੀਤਾ ਕਿ ਉਹ ਸੋਹਣੀ ਤਾਂ ਹੈ ਪਰ ਮੇਰੀ ਪਤਨੀ ਵਾਂਗ ਪਿਆਰ ਨਹੀਂ ਕਰ ਸਕਦੀ।ਇਸਦੀ ਸੁੰਦਰਤਾ ਉਮਰ ਨਾਲ ਢਲ ਜਾਵੇਗੀ ਪਰ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਕਿਉਂਕਿ ਪਿਆਰ ਸਦਾ ਅਮਰ ਰਹਿੰਦਾ।ਇਨਸਾਨ ਸੋਹਣੇਪਨ ਤੋਂ ਬਿਨ੍ਹਾਂ ਜੀ ਸਕਦਾ ਪਰ ਪਿਆਰ ਬਿਨਾਂ ਨਹੀਂ।
ਅਚਾਨਕ ਬੰਦੇ ਦੇ ਚਿਹਰੇ ਤੇ ਮੁਸਕਰਾਹਟ ਆਈ ਤੇ ਉਹ ਉਸਨੂੰ ਇਸ ਬਾਰੇ ਦੱਸਣ...

ਲਈ ਤੁਰ ਪਿਆ ਕਿ ਤੂੰ ਸੋਹਣੀ ਤਾਂ ਹੈਂ ਪਰ ਮੇਰੀ ਪਤਨੀ ਵਾਂਗ ਪਿਆਰ ਨਹੀਂ ਕਰ ਸਕਦੀ।ਪਰ ਜਦ ਉਹ ਉਸ ਕੋਲ ਗਿਆ ਤਾਂ ਉਹ ਪਲਟ ਕੇ ਦੇਖਦੀ ਤਾਂ ਉਹ ਹੈਰਾਨ ਹੁੰਦਾ ਕਿ ਉਹ ਉਸਦੀ ਪਤਨੀ ਆ।ਫਿਰ ਉਸਦੇ ਮਨ ਦੇ ਘੋੜੇ ਦੌੜਨ ਲੱਗ ਪੈਂਦੇ ਤੇ ਉਸਨੂੰ ਅਹਿਸਾਸ ਹੁੰਦਾ ਕਿ ਅਸਲ ਚ ਓਹੀ ਬੰਦਾ ਸੋਹਣਾ ਹੁੰਦਾ ਜਿਸਨੂੰ ਤੁਹੀਂ ਪਿਆਰ ਕਰਦੇ ਓ।ਫਿਰ ਉਸਨੂੰ ਤੁਹਾਡੀ ਬੁਰਾਈ ਨਜ਼ਰ ਨਹੀਂ ਆਊ ਤੇ ਉਹੀ ਸੋਹਣਾ ਬਣ ਜਾਂਦਾ।ਹੁਣ ਉਹ ਪੂਰਾ ਖੁਸ਼ ਕਿ ਜਿਵੇਂ ਕੁਦਰਤ ਨੇ ਉਸਨੂੰ ਇਹ ਗੱਲ ਸਮਝਾਉਣੀ ਹੋਵੇ।
ਫਿਰ ਉਹ ਕੁੜੀ (ਪਤਨੀ) ਉਸਦਾ ਨਾਮ ਲੈਣ ਲੱਗੀ,ਚਿਹਰੇ ਤੇ ਮੁਸਕਰਾਹਟ ਸੀ,”ਨਿਰੰਜਨ” , ਫਿਰ ਉੱਚੀ ਆਵਾਜ਼ ਚ ਕਿਹਾ,”ਨਿਰੰਜਨ”।ਫੇਰ ਬਾਅਦ ਵਿੱਚ ਸਮੁੰਦਰ ਦਾ ਪਾਣੀ ਬੁੱਕ ਵਿੱਚ ਪਾ ਕੇ ਉਸਦੇ ਮੂੰਹ ਤੇ ਛਿੜਕਿਆ।ਅਜੇ ਨਿਰੰਜਨ ਵਾਲਾ ਸੁਪਨਾ ਆਪਣੇ ਸਿਖਰ ਤੇ ਪਹੁੰਚ ਈ ਰਿਹਾ ਸੀ ਕਿ ਉਸਨੂੰ ਜਾਗ ਆ ਗਈ।ਉਸਦੀ ਪਤਨੀ ਉਸ ਉੱਤੇ ਪਾਣੀ ਪਾ ਕੇ ਉਠਾ ਰਹੀ ਸੀ।ਸਿਰਹਾਣੇ ਖੜ੍ਹ ਕੇ ਉਹ ਇੱਕੋ ਟੱਕ ਹੀ ਬੋਲੀ ਜਾ ਰਹੀ ਸੀ,”ਮਰਜਾਣਿਆ!ਰਾਤ ਨੂੰ ਘੱਟ ਡੱਫਿਆ ਕਰ,ਹਲੇ ਵੀ ਸੁੱਤਾ ਪਿਆਂ।ਜੇ ਏਦਾਂ ਈ ਕਰਨਾ ਵਾ ਤਾਂ ਮੈਂ ਸੱਚੀ ਪੇਕੇ ਚਲ ਜਾਣਾ।”
ਚੁੱਪ ਸ਼ਾਂਤ ਤੇ ਅਡੋਲ ਨਿਰੰਜਨ ਅਚਨਚੇਤ ਬੋਲਿਆ,”ਯਾਰ ਤੂੰ ਨਾ ਕਾਲਾ ਸੂਟ ਪਾਇਆ ਕਰ,ਉਹਦੇ ਚ ਸੋਹਣੀ ਲੱਗਦੀ ਆਂ,ਨਹੀਂ ਸੱਚ-ਚਿੱਟਾ ਸੂਟ।”
ਘਰਵਾਲੀ-ਕੀ?…..
ਗੁਰਜਿੰਦਰ✍🏽

...
...



Related Posts

Leave a Reply

Your email address will not be published. Required fields are marked *

4 Comments on “ਚਿੱਟਾ ਸੂਟ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)