More Punjabi Kahaniya  Posts
ਟੂਣਾ


ਹਰਜੀਤ ਨਵੇਂ ਘਰ ਦੀ ਛੱਤ ਉੱਪਰ ਚੜਿਆ ਤਾਂ ਉਹ ਟੂਣਾ ਜਿਹਾ ਦੇਖ ਕੇ ਹੈਰਾਨ ਰਹਿ ਗਿਆ ਕਿ ਕੋਠੇ ਉੱਪਰ ਕਿਸਨੇ ਇਹ ਕਾਰਵਾਈ ਕੀਤੀ ਹੈ। ਪਰ ਨਵੇਂ ਵਿਚਾਰਾਂ ਦਾ ਧਾਰਨੀ ਹੋਣ ਕਰਕੇ ਉਸਨੇ ਇਸ ਗੱਲ ਨੂੰ ਅਣਗੌਲਿਆਂ ਕਰ ਦਿੱਤਾ। ਉਸਨੇ ਇਹ ਗੱਲ ਆਪਣੀ ਪਤਨੀ ਨੂੰ ਨਾ ਦੱਸੀ ਕਿ ਐਂਵੇ ਵਹਿਮ ਕਰੂਗੀ। ਸਮਾਂ ਬੀਤਦਾ ਗਿਆ ਤਾਂ ਉਸਦੀ ਪਤਨੀ ਇੱਕ ਦਿਨ ਐਤਵਾਰ ਨੂੰ ਬੈੱਡਰੂਮ ਦੀ ਸਫਾਈ ਕਰ ਰਹੀ ਸੀ ਤਾਂ ਉਸਨੂੰ ਕਮਰੇ ਵਿੱਚੋਂ ਤਵੀਤ ਵਰਗੇ ਧਾਗੇ ਮਿਲੇ , ਉਸਨੇ ਇਹ ਸਭ ਹਰਜੀਤ ਨੂੰ ਵੀ ਦਿਖਾਇਆ ਪਰ ਹਰਜੀਤ ਨੇ ਇਹ ਗੱਲ ਹਾਸੇ ਵਿੱਚ ਟਾਲ ਦਿੱਤੀ ਕਿ ਉਸਦੀ ਪਤਨੀ ਨੂੰ ਐਂਵੇ ਵਹਿਮ ਨਾ ਚਿੰਬੜ ਜਾਵੇ। ਘਰ ਵਿੱਚ ਅਚਾਨਕ ਭਾਵੇਂ ਦੋ ਨੁਕਸਾਨ ਹੋ ਗਏ ਸਨ, ਉਸਨੇ ਇਸਨੂੰ ਅੱਖੋਂ ਪਰੋਖੇ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਫਿਰ ਵੀ ਟੂਣੇ ਵਾਲੀ ਗੱਲ ਉਸਦੀਆਂ ਅੱਖਾਂ ਸਾਹਮਣੇ ਆ ਜਾਂਦੀ। ਗੁਰਬਾਣੀ ਪੜਦਾ ਹੋਣ ਕਰਕੇ ਉਹ ਇਸ ਸਭ ਨੂੰ ਫਜੂਲ ਸਮਝਦਾ ਸੀ। ਗਰਮੀਆਂ ਦੇ ਦਿਨ ਸਨ ,ਉਹ ਪਸ਼ੂਆਂ ਉੱਪਰ ਮੱਛਰਦਾਨੀ ਲਾ ਰਿਹਾ ਸੀ ਤਾਂ ਉਸਨੇ ਪਸ਼ੂਆਂ ਵਾਲੇ ਕੋਠੇ ਦੇ ਬਨੇਰੇ ਉੱਪਰ ਮੱਛਰਦਾਨੀ ਤੇ ਇੱਟਾਂ ਰੱਖਦਿਆਂ ਜਦੋਂ ਧਿਆਨ ਮਾਰਿਆ ਤਾਂ ਉਸਨੇ ਦੋ ਧਾਗਿਆਂ ਵਿੱਚ ਮੋਤੀਆਂ ਵਰਗੇ ਤਵੀਤ ਜਿਹੇ ਦੇਖੇ ਤਾਂ ਉਸਨੂੰ ਸ਼ੱਕ ਹੋਇਆ ਕਿ ਇਹ ਜਰੂਰ ਫੇਰ ਕਿਸੇ ਨੇ ਟੂਣਾ ਕੀਤਾ ਹੈ ਤਾਂ ਉਸਨੇ ਧਾਗੇ ਚੁੱਕ ਕੇ ਨਾਲ ਵਗਦੇ...

ਪਾਣੀ ਵਿੱਚ ਵਗਾਹ ਮਾਰੇ। ਉਹ ਸ਼ੱਕ ਦੀ ਸੂਈ ਆਂਢ-ਗੁਆਂਢ ਘਮਾਉਣ ਲੱਗਾ ਤਾਂ ਉਸਨੂੰ ਥੋੜਾ ਜਿਹਾ ਤਾਂ ਭਾਵੇਂ ਅੰਦਾਜਾ ਹੋ ਗਿਆ ਸੀ ਪਰ ਪੂਰਾ ਕਲੀਅਰ ਨਹੀਂ ਹੋਇਆ ਸੀ। ਉਹ ਟੂਣੇ ਕਰਕੇ ਭਾਵੇਂ ਬਹੁਤਾ ਚਿੰਤਤ ਨਹੀਂ ਸੀ ਪਰ ਅਜਿਹੇ ਆਦਿ ਵਾਸੀ ਲੋਕਾਂ ਨੂੰ ਕੋਸ ਰਿਹਾ ਸੀ ਜਿਹੜੇ ਇੱਕਵੀਂ ਸਦੀ ਵਿੱਚ ਵੀ ਅਜਿਹੀ ਘਟੀਆ ਮਾਨਸਿਕਤਾ ਦੇ ਸ਼ਿਕਾਰ ਸਨ। ਮਨ ਵਿੱਚ ਖਿਆਲ ਆ ਰਿਹਾ ਸੀ ਕਿ ਇਸ ਤਰਾਂ ਦੇ ਲੋਕ ਆਪਣੀ ਔਲਾਦ ਨੂੰ ਕੀ ਸਿੱਖਿਆ ਦੇਣਗੇ? ਉਹ ਸੋਚ ਰਿਹਾ ਸੀ ਕਿ ਦੁਨੀਆ ਚੰਨ ਤੇ ਪਹੁੰਚ ਗਈ ਹੈ ਪਰ ਇਹ ਲੋਕ ਅਜੇ ਪੱਥਰ ਯੁੱਗ ਵਾਲੀ ਸੋਚ ਚੁੱਕੀ ਫਿਰਦੇ ਹਨ। ਉਸਨੇ ਆਪਣੇ ਪਿੰਡ ਵਿੱਚ ਟੂਣਾ ਕਰਨ ਵਾਲਿਆਂ ਦਾ ਹੁੰਦਾ ਬੁਰਾ ਹਸ਼ਰ ਅੱਖੀਂ ਤੱਕਿਆ ਸੀ। ਅਖੀਰ ਵਿੱਚ ਉਸਨੇ ਆਪਣੇ ਮਾਲਕ ਨੂੰ ਅਰਦਾਸ ਕੀਤੀ ਕਿ ਹੇ ਰੱਬਾ! ਇੰਨਾਂ ਲੋਕਾਂ ਨੂੰ ਸਿੱਧੇ ਰਾਹ ਪਾ ਜੋ ਬਿਨਾਂ ਗੱਲ ਤੋਂ ਹੀ ਦੂਜਿਆਂ ਦਾ ਮਾੜਾ ਸੋਚਦੇ ਹਨ ਤੇ ਆਪਣੇ ਜੀਵਨ ਨੂੰ ਅਜਾਂਈ ਹੀ ਗਵਾ ਰਹੇ ਹਨ, ਇੰਨਾਂ ਨੂੰ ਮਾੜੀ-ਮੋਟੀ ਸੁਮੱਤ ਬਖਸ਼ ਕਿ ਕਾਂਵਾਂ ਦੇ ਕਹਿਣ ਤੇ ਬਨੇਰੇ ਨਹੀਂ ਢਹਿੰਦੇ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)