More Punjabi Kahaniya  Posts
ਕੀਮਤ


ਉਹ ਦੂਸਰੇ ਕਮਰੇ ਚ ਕੁਰਸੀ ਤੇ ਬੈਠੀ ਕਾਗਜ਼ ਤੇ ਕੁਛ ਲਿਖ ਰਹੀ ਸੀ ਤੇ ਉਹ ਦੱਬੇ ਪੈਰ ਆਇਆ ਤੇ ਕੌਫ਼ੀ ਦਾ ਕੱਪ ਉਸ ਸਿਰਹਾਣੇ ਧਰ ਗਿਆ ਤੇ ਜਾਣ ਲੱਗਾ ਦਰਵਾਜ਼ਾ ਬੰਦ ਕਰਨ ਲੱਗਾ ਤਾਂ ਉਹਨੇ ਉਹਨੂੰ ਦੇਖ ਕੇ ਕਿਹਾ , “ਆ ਜੋ ਬੈਠ ਕੇ ਗੱਲਾਂ ਕਰੀਏ..ਸੌਣਾ , ਲਿਖਣਾ ਤਾਂ ਉਮਰ ਭਰ ਹੀ ਏ .. “ ਉਹ ਮੁੜ ਆਇਆ ਤੇ ਅੱਖਾਂ ਮਸਲਦਾ ਸਾਹਮਣੇ ਪਏ ਬੈੱਡ ਤੇ ਬੈਠ ਗਿਆ ਜਿਵੇਂ ਆਵਦੇ ਆਪ ਨੂੰ ਕਿਸੇ ਨੀਂਦ ਚੋ ਜਗਾਉਣਾ ਚਾਹੁੰਦਾ ਹੋਵੇ ।
ਉਹ ਕੋਲ ਜਾ ਉਹਦਾ ਹੱਥ ਫੜ੍ਹ ਕੇ ਕਹਿੰਦੀ , “ਦੱਸ ਕਵਿਤਾ ਤੇ ਜ਼ਿੰਦਗੀ ਤੋੰ ਬਿਨਾਂ ਮੇਰੇ ਕੋਲ ਕਿਹੜੀ ਅਣਮੁੱਲੀ ਚੀਜ਼ ਏ ..” ਉਹ ਕਹਿੰਦਾ , “ਜ਼ਿੰਦਗੀ ਤੋਂ ਅਣਮੁੱਲਾ ਕੁਛ ਨਹੀਂ ਹੋ ਸਕਦਾ..” ਉਹ ਉਸਦਾ ਮੱਥਾ ਚੁੰਮ ਕੇ ਕਹਿੰਦੀ , “ਤੇਰਾ ਸਾਥ ਏ .. ਤੇਰੇ ਨਾਲ ਰਹਿਣ ਲਈ ਮੈਂ ਕਵਿਤਾ ਅੱਧਵਿਚਕਾਰੇ ਛੱਡ ਸਕਦੀ ਹਾਂ ਤੇ ਜ਼ਿੰਦਗੀ ਵੀ ਤਾਂ ਵਿਅਰਥ ਹੋਵੇਗੀ ਤੇਰੇ ਬਿਨਾਂ …” ਉਹ ਹੱਸ ਕੇ ਕਹਿੰਦਾ , “ਅੰਮ੍ਰਿਤਾ ਬੋਲਣ ਲੱਗ ਗਈ ਤੇਰੇ ਚ ..” ਉਹ ਕਹਿੰਦੀ , “ ਨਹੀਂ ਸਦੀ ਨੇ ਇੱਕ ਹੋਰ ਇਮਰੋਜ਼ ਪੈੰਦਾ ਕੀਤਾ ਏ ..” ਐਨੇ ਨੂੰ ਖੜਾਕ ਸੁਣਦਾ ਏ ।
ਦਰਵਾਜ਼ੇ ਦੀ ਵਿਰਲ ਵਿੱਚ ਦੀ ਬਿੱਲੀ ਦਾਖ਼ਲ ਹੋ ਕੌਫ਼ੀ ਵਾਲੇ...

ਕੱਪ ਨੂੰ ਮੇਜ਼ ਤੋਂ ਥੱਲੇ ਸੁੱਟ ਦਿੰਦੀ ਏ । ਉਹਨਾਂ ਦਾ ਖ਼ਿਆਲ ਟੁੱਟਦੇ ਹਨ । ਉਹ ਟੁੱਟੇ ਕੱਪ ਵੱਲ ਦੇਖਦੀ ਕਹਿੰਦੀ ਏ ਕਿ ਬੈਠੋ ਮੈਂ ਦੋ ਕੱਪ ਬਣਾ ਕੇ ਲਿਆਉਣੀ ਹਾਂ , ਇਕੱਠੇ ਕੌਫ਼ੀ ਪੀਵਾਂਗੇ ਤੇ ਗੱਲਾਂ ਕਰਾਂਗੇ ।
ਉਹ ਉਸਦੀਆਂ ਅੱਖਾਂ ‘ਚ ਦੇਖਦਾ ਪੁੱਛਦਾ ਏ , “ਤੈਨੂੰ ਟੁੱਟੇ ਹੋਏ ਕੱਪ ਦਾ ਕੋਈ ਗਿਲਾ ਨਹੀਂ ਏ ? ਤੇਰਾ ਪਸੰਦੀਦਾ ਸੀ ਉਹ ..ਸੈੱਟ ਚੋ ਬਚਿਆ ਅਖੀਰਲਾ ਕੱਪ ਸੀ । ਮੇਰੇ ‘ਤੇ ਗੁੱਸਾ ਨਹੀਂ ਹੋਵੇਗੀ ? “ ਉਹ ਉਸਦੇ ਵਾਲਾਂ ਚ ਹੱਥ ਫੇਰ ਕੇ ਕਹਿੰਦੀ , “ ਦੱਸਿਆ ਏ ਤੇਰੇ ਅੱਗੇ ਚੀਜ਼ਾਂ ਦੀ ਕੀਮਤ ਕੁਛ ਨਹੀਂ ..ਪਰ ਹਾਂ ਕੱਪ ਵਾਂਗ ਭਰ ਕੇ ਰਿਸ਼ਤਾ ਟੁੱਟਿਆ ਤਾਂ ਫੇਰ ਦੁੱਖ ਹੋਵੇਗਾ ।” ਉਹ ਐਨਾ ਕਹਿ ਰਸੋਈ ਚ ਚਲੀ ਗਈ ਤੇ ਉਹ ਟੁਕੜੇ ਹੋਏ ਕੱਪ ਨੂੰ ਇੱਕ-ਇਕ ਲਗਾ ਦੇਖ ਰਿਹਾ ਸੀ ਕਿ ਕਾਸ਼ ਤੇਰੀ ਪਸੰਦ ਨੂੰ ਮੈ ਬਚਾ ਸਕਦਾ। ਇੱਕ ਦੂਜੇ ਦੀ ਪਸੰਦ ਬਚਾਉਣ ਦੇ ਖ਼ਿਆਲ ਹੀ ਰਿਸ਼ਤੇ ਨੂੰ ਬਚਾਈ ਰੱਖਦੇ ਨੇ ।

...
...



Related Posts

Leave a Reply

Your email address will not be published. Required fields are marked *

One Comment on “ਕੀਮਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)