More Punjabi Kahaniya  Posts
ਦੁਆਵਾਂ


ਦੁਆਵਾਂ
ਸਤਿ ਸ੍ਰੀ ਅਕਾਲ ਦੋਸਤੋ। ਕੁਝ ਮਹੀਨੇ ਪਹਿਲਾਂ ਦੀ ਗੱਲ ਹੈ। ਸਾਡੇ ਸ਼ਹਿਰ ਵਿੱਚ ਇੱਕ “ਉਤਰਾਂਚਲ ਢਾਬਾ” ਹੈ, ਢਾਬਾ ਬਹੁਤ ਵਧੀਆ ਹੋਣ ਕਰਕੇ ਚੰਗੀ ਸੇਲ ਹੁੰਦੀ ਹੈ। 5-6 ਪਰਦੇਸੀ ਜਣੇ ਰਲ ਕੇ ਢਾਬਾ ਚਲਾਉਂਦੇ ਹਨ ਤੇ ਆਪਣਾ ਪਰਿਵਾਰ ਪਾਲਦੇ ਹਨ। ਸਾਡੇ ਸ਼ਹਿਰ ਵਿੱਚ ਹੀ ਇੱਕ ਬਜ਼ੁਰਗ ਜੋੜਾ ਰਹਿੰਦਾ ਹੈ ਜੋ ਕਿਰਾਏ ਤੇ ਰਹਿ ਕੇ ਆਪਣਾ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਦਾ ਬੇਟਾ ਜੋ ਦਿਮਾਗੀ ਤੌਰ ਤੇ ਪਰੇਸ਼ਾਨ ਹੋਣ ਕਰਕੇ ਇੱਧਰ-ਉੱਧਰ ਤੁਰਦਾ-ਫਿਰਦਾ ਰਹਿੰਦਾ ਹੈ। ਇੱਕ ਦਿਨ ਉਸਨੂੰ ਇੱਕ ਮੋਬਾਈਲ ਫੋਨ ਲੱਭਿਆ। ਉਹ ਫੋਨ ਲੈ ਕੇ ਘਰ ਲੈ ਆਇਆ ਤੇ ਆਪਣੀ ਮਾਂ ਨੂੰ ਫੜਾ ਦਿੱਤਾ ਤੇ ਫਿਰ ਘਰੋਂ ਚਲਾ ਗਿਆ। ਜਿਸ ਦਾ ਫੋਨ ਡਿੱਗਿਆ ਸੀ ਉਸ ਦਾ ਵਾਰ-ਵਾਰ ਫੋਨ ਆ ਰਿਹਾ ਸੀ ਪਰ ਫੋਨ ਮਹਿੰਗਾ ਤੇ ਟਚ ਸਕਰੀਨ ਹੋਣ ਕਰਕੇ ਬਜ਼ੁਰਗਾਂ ਨੂੰ ਫੋਨ ਚੁੱਕਣਾ ਨਹੀਂ ਸੀ ਆ ਰਿਹਾ। ਮੈਂ ਅਕਸਰ ਲੰਘਦਾ-ਟੱਪਦਾ ਉਨ੍ਹਾਂ ਬਜ਼ੁਰਗਾਂ ਦਾ ਹਾਲ-ਚਾਲ ਪੁੱਛਣ ਲਈ ਰੁਕ ਜਾਂਦਾ ਹਾਂ। ਉਸ ਦਿਨ ਕੰਮ ਤੋਂ ਘਰ ਜਾਂਦੇ ਮੈਨੂੰ ਹਨੇਰਾ ਹੋ ਗਿਆ ਸੀ। ਮੈਂ ਅਚਾਨਕ ਬਜ਼ੁਰਗਾਂ ਦੇ ਘਰ ਕੋਲ ਦੀ ਲੰਘਿਆ ਤਾਂ ਉਨ੍ਹਾਂ ਦਾ ਦਰਵਾਜਾ ਖੁੱਲ੍ਹਾ ਹੀ ਸੀ। ਮੈਂ ਦੋ ਕੁ ਮਿੰਟ ਲਈ ਹਾਲ-ਚਾਲ ਪੁੱਛਣ ਲਈ ਰੁਕ ਗਿਆ। ਮੈਂਨੂੰ ਕਹਿੰਦੇ ਬੇਟਾ ਤੈਨੂੰ ਹੀ ਉਡੀਕ ਰਹੇ ਸੀ। ਮੇਰੇ ਪੁੱਛਣ ਤੇ ਉਨ੍ਹਾਂ ਮੈਨੂੰ ਸਭ ਦੱਸ ਦਿੱਤਾ। ਮੈਂ ਫੋਨ ਦੇਖਿਆ ਉਸ ਤੇ “Lock” ਲੱਗਿਆ ਹੋਇਆ ਸੀ। ਬਜ਼ੁਰਗ ਕਹਿੰਦੇ ਪੁੱਤ ਤੂੰ ਪੰਜ ਮਿੰਟ ਬੈਠ ਜਾ ਉਨ੍ਹਾਂ ਦਾ ਫੋਨ ਆਏਗਾ ਵਿਚਾਰਾ ਪਰੇਸ਼ਾਨ ਹੁੰਦਾ ਹੋਏਗਾ ਜਿਸ ਦਾ ਵੀ ਫੋਨ ਹੈ। ਹਾਲੇ ਇੰਨੀ ਗੱਲ ਹੀ ਮਾਤਾ ਨੇ ਕਹੀ ਸੀ ਉਨ੍ਹਾਂ ਦਾ ਫੋਨ ਆ ਗਿਆ। ਮੈਂ ਫੋਨ ਚੁੱਕਿਆ ਤਾਂ ਅੱਗੋਂ ਹਿੰਦੀ ਵਿੱਚ ਕੋਈ ਬੋਲਿਆ ਵੀਰੇ ਯੇ ਮੇਰਾ ਫੋਨ ਹੈ ਮੋਟਰਸਾਈਕਲ ਸੇ ਜਾ ਰਹਾ ਥਾ ਜੇਬ ਸੇ ਗਿਰ ਗਯਾ ਬੜੀ ਮੁਸ਼ਕਿਲ ਸੇ ਲੀਆ ਥਾ। ਮੈਂ ਕਿਹਾ ਵੀਰ ਤੂੰ ਘਬਰਾ ਨਾ ਮੈਨੂੰ ਆਪਣਾ ਐਡਰੈੱਸ ਦੱਸ। ਉਸ ਨੇ ਦੱਸਿਆ ਮੈਂ ਰੇਲਵੇ ਰੋਡ ਤੇ ਉਤਰਾਂਚਲ ਢਾਬੇ ਤੋਂ ਬੋਲ ਰਿਹਾ। ਮੈਨੂੰ ਕਹਿੰਦਾ ਆਪ ਕਹਾਂ ਸੇ ਬੋਲ ਰਹੇ ਹੋ ਮੈਂ ਆਪ ਕੇ ਪਾਸ ਆ ਜਾਤਾ ਹੂੰ। ਮੈਂ ਉਸਨੂੰ ਐਡਰੈੱਸ ਦੱਸਿਆ ਉਸਨੂੰ ਸਮਝ ਨਹੀਂ ਆਈ।ਫਿਰ ਮੈਂ ਉਸਨੂੰ ਕਿਹਾ ਤੂੰ ਬੇਫਿਕਰ ਰਹਿ ਮੈਂ ਆਉਣਾ ਤੇਰੇ ਕੋਲ। ਮੈਂ...

ਬਜ਼ੁਰਗਾਂ ਤੋਂ ਆਗਿਆ ਲੈ ਕੇ ਉਤਰਾਂਚਲ ਢਾਬੇ ਤੇ ਗਿਆ। ਮੈਨੂੰ ਦੇਖ ਕੇ ਸਾਰੇ ਬਹੁਤ ਖੁਸ਼ ਹੋਏ। ਜਿਸ ਦਾ ਫੋਨ ਸੀ ਉਸ ਤੋਂ ਫੋਨ ਦੀ ਨਿਸ਼ਾਨੀ ਪੁੱਛ ਕੇ ਮੈਂ ਉਸਦਾ ਫੋਨ ਵਾਪਿਸ ਕਰ ਦਿੱਤਾ। ਮੈਨੂੰ ਕਹਿੰਦੇ ਸਰਦਾਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਨੂੰ ਕਹਿੰਦੇ ਕੀ ਸੇਵਾ ਕਰੀਏ ਤੁਹਾਡੀ ਮੈਂ ਕਿਹਾ ਮੇਹਰਬਾਨੀ ਭਰਾ। ਫਿਰ ਮੈਂ ਉਨ੍ਹਾਂ ਨੂੰ ਸਾਰਾ ਦੱਸਿਆ ਕਿ ਫੋਨ ਮੈਨੂੰ ਨਹੀਂ ਲੱਭਿਆ ਸੀ ਮੈਂ ਸਿਰਫ ਤੁਹਾਨੂੰ ਫੜਾਉਣ ਆਇਆ ਹਾਂ। ਮੈਂ ਕਿਹਾ ਜੇਕਰ ਤੁਸੀਂ ਕੁਝ ਦੇਣਾ ਹੀ ਚਾਹੁੰਦੇ ਹੋ ਤਾਂ ਉਨ੍ਹਾਂ ਬਜ਼ੁਰਗਾਂ ਨੂੰ ਦੇ ਦਿਓ ਮੇਰੇ ਨਾਲ ਜਾ ਕੇ। ਉਨ੍ਹਾਂ ਮੈਨੂੰ 500 ਰੁਪਏ ਫੜਾ ਦਿੱਤੇ ਕਹਿੰਦੇ ਸਰਦਾਰ ਜੀ ਸਾਡੇ ਵੱਲੋਂ ਖੁਸ਼ੀ ਨਾਲ ਇਹ ਉਨ੍ਹਾਂ ਬਜ਼ੁਰਗਾਂ ਨੂੰ ਦੇ ਦੇਣਾ। ਮੈਂ ਹੱਸ ਕੇ ਕਿਹਾ ਮੇਰੇ ਨਾਲ ਆ ਜਾਓ ਖੁਦ ਹੀ ਦੇ ਦੇਣਾ ਕਿਤੇ ਮੈਂ ਰਸਤੇ ਵਿੱਚ ਹੀ ਨਾ ਖਾ ਜਾਵਾਂ। ਉਹ ਹੱਸ ਕੇ ਕਹਿੰਦੇ ਸਰਦਾਰ ਜੀ ਜੇ ਏਦਾ ਦੀ ਗੱਲ ਹੁੰਦੀ ਤਾਂ ਫਿਰ ਤੁਸੀਂ ਮੋਬਾਈਲ ਵੀ ਰੱਖ ਸਕਦੇ ਸੀ ਪਰ ਤੁਸੀਂ ਖੁਦ ਚੱਲ ਕੇ ਫੋਨ ਵਾਪਿਸ ਕਰਨ ਆਏ ਸਾਨੂੰ ਤੁਹਾਡੇ ਤੇ ਮਾਣ ਹੈ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਮੈਂ ਫਿਰ ਉਨ੍ਹਾਂ ਤੋਂ ਪੈਸੇ ਲੈ ਕੇ ਜਾਣ ਲੱਗਾ ਤਾਂ ਕੋਲ ਖੜ੍ਹੇ ਇੱਕ ਨੌਜਵਾਨ ਨੇ ਮੈਨੂੰ ਕਿਹਾ ਵੀਰ ਇਨ੍ਹਾਂ ਨੂੰ ਇਨ੍ਹਾਂ ਦਾ ਮੋਬਾਈਲ ਫੋਨ ਮਿਲ ਗਿਆ ਤੇ ਬਜ਼ੁਰਗਾਂ ਨੂੰ 500 ਰੁਪਏ ਮਿਲ ਗਏ ਤੇ ਤੈਨੂੰ ਵਿਚੋਂ ਕੀ ਮਿਲਿਆ। ਮੈਂ ਹੱਸ ਕੇ ਕਿਹਾ ਮੈਨੂੰ ਵੀਰੇ “ਦੁਆਵਾਂ” ਮਿਲੀਆਂ। ਜਿਨ੍ਹਾਂ ਨੂੰ ਮੈਂ ਮੋਬਾਈਲ ਫੋਨ ਵਾਪਿਸ ਕੀਤਾ ਉਨ੍ਹਾਂ ਨੇ ਵੀ ਦਿਲੋਂ ਦੁਆਵਾਂ ਦਿੱਤੀਆਂ ਮੈਨੂੰ ਤੇ ਜਿਹੜੇ ਬਜ਼ੁਰਗਾਂ ਨੂੰ ਮੈਂ 500 ਰੁਪਏ ਲਿਆ ਕੇ ਦਿੱਤੇ ਉਨ੍ਹਾਂ ਨੇ ਵੀ ਖੁਸ਼ ਹੋ ਕੇ ਮੈਨੂੰ ਦੁਆਵਾਂ ਦਿੱਤੀਆਂ। ਮੈਂ ਕਿਹਾ ਵੀਰੇ ਇਹ ਅਣਮੁੱਲੀਆਂ ਦੁਆਵਾਂ ਨੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ। ਮੈਂ ਇੰਨੀ ਗੱਲ ਕਹਿ ਕੇ ਘਰ ਨੂੰ ਆ ਗਿਆ ਤੇ ਉਹ ਨੌਜਵਾਨ ਖੜ੍ਹਾ ਮੈਨੂੰ ਦੇਖਦਾ ਰਿਹਾ ਤੇ ਕੁਝ ਸੋਚਣ ਲੱਗ ਪਿਆ😊
🙏ਧੰਨਵਾਦ🙏
ਪ੍ਰਿਤਪਾਲ ਸਿੰਘ ਪ੍ਰਿੰਸ….✍
Insta Id-pritpalsingh44257
Ph-9646444257

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)