More Punjabi Kahaniya  Posts
ਮੈਂ ਤੇ ਮੇਰੀ ਜਾਨ


(ਮੈਂ ਤੇ ਮੇਰੀ ਜਾਨ)

ਸਵੇਰ ਸਾਰੇ ਪਾਸੇ ਆਪਣਾ ਉਜਾਲਾ ਕਰਦੀ ਆ ਰਹੀ ਸੀ। ਤੇ
ਏਧਰ ਅੱਖੀਆਂ ਦੀ ਚੁੱਪ ਵਿਚ  ਸਾਡਾ ਪ੍ਰਦੀਪ ਬੜੀ ਹੀ ਪਿਆਰੀ ਨੀੰਦ ਵਿਚ ਸੁੱਤਾ ਹੋਇਆ ਸੀ।
ਬੇਬੇ ਦੀ ਮਿੱਠੀ- ਮਿੱਠੀ ‘ਤੇ ਪਿਆਰੀ ਜਿਹੀ ਆਵਾਜ਼ ਪ੍ਰਦੀਪ ਦੇ ਕੰਨੀ ਪਈ । ਬੜੇ ਸਹਿਜੇ ਅੱਖਾਂ ਮੱਲਦਾ ਹੋਇਆ ਉਠਿਆ ਹਾਂਜੀ ਬੇਬੇ ਸਵੇਰ ਹੋ ਗਈ ਹੈ।

ਬੇਬੇ – – – ਹਾਂਜੀ ਪੁੱਤ ਤੁਸੀ ਹੀ ਅੱਜ ਮਝੇ ਵਿਚ ਸੁੱਤੇ ਸੀ। ਸਵੇਰ ਤੇ ਕੱਦੋ ਦੀ ਹੋ ਗਈ….ਹੈ।

ਪ੍ਰਦੀਪ – – – ਓ ਅੱਛਾ ਬੇਬੇ ਚਲੋ ਫੇਰ ਜਲਦੀ ਨਾਲ ਮੈਨੂੰ ਚਾਹ ਪਿਲਾਓ ਬੇਬੇ …।

ਬੇਬੇ :   ਅੱਜ ਤੈੰਨੂੰ ਕੁਝ ਯਾਦ ਐ..?

ਪ੍ਰਦੀਪ : ਕਿ ਬੇਬੇ ?

ਬੇਬੇ : ਅੱਜ ਆਪਾਂ ਕੀਤੇ ਜਾਣਾ ਸੀ।

ਪ੍ਰਦੀਪ : ਓ ਅੱਛਾ ਬੇਬੇ ਹਾਂਜੀ ਯਾਦ ਆ ਗਿਆ… ਅੱਜ ਮੈਂ ਆਪਣੀ ਪਿਆਰੀ ਬੇਬੇ ਦੇ ਨਾਲ ਆਪਣੇ ਨਾਨਕੇ ਪਿੰਡ ਆਪਣੇ ਮਾਮੇ ਦੀ ਕੁੜੀ ਦੇ ਵਿਆਹ ਵਿਚ ਜਾਣਾ ਸੀ, ਹੈਨਾਂ ਬੇਬੇ…।

ਬੇਬੇ : ਹਾਂਜੀ ਪੁੱਤ।

“ਜਲੰਧਰ ਕੋਲ ਇਕ ਪਿੰਡ, ਪ੍ਰਦੀਪ ਦੇ ਨਾਨਕੇ ਸਨ ।” ਦੋਨੋਂ ਮਾਂ ਪੁੱਤ ਪਿੰਡ ਵੱਲ  ਤੁਰ ਪਏ। ਪ੍ਰਦੀਪ ਦੇ ਬਾਪੂ ਜੀ  ਵਿਦੇਸ਼ ਵਿਚ ਕਿਸੇ ਚੰਗੀ ਕੰਪਨੀ ਵਿਚ ਕੰਮ ਕਰਦੇ ਸਨ ।
‘ਤੇ ਏਧਰ ਪ੍ਰਦੀਪ ਵੀ ਆਪਣੇ ਜ਼ਮਾਨੇ ਦਾ ਇਕ ਪਿਆਰਾ ਰੰਗ ਸੀ।
ਮੇਰਾ ਮਤਲਬ ਕਿ ਪ੍ਰਦੀਪ ਬਹੁਤ  ਹੀ ਪ੍ਰਸਿੱਧ ਸ਼ਾਇਰ ਸੀ।
ਉਸਦੀਆਂ ਕਵਿਤਾਵਾਂ ਹਰ ਇਕ ਦਿਲ ਦੇ ਨੇੜੇ ਪਹੁੰਚੀਆਂ ਸਨ ।
ਉਸਦਾ “ਰੋਹਬ ਏਦਾਂ ਦਾ ਸੀ। ਜਿਵੇਂ ਕੋਈ ਫ਼ਿਲਮੀ ਹੀਰੋ ਹੋਵੇ।”
ਉਸਨੂੰ ਦੇਖ ਕੇ ਕਿਸੇ ਵੀ ਮੁਟਿਆਰ ਦਾ ਦਿਲ ਹਾਰ ਜਾਣਾ ਇਕ ਆਮ ਜਿਹੀ ਗੱਲ ਸੀ।
ਪਰ ਉਸਨੂੰ ਦੇਖੀਆਂ ਬਹੁਤ  ਹੀ ਘੱਟ ਲੋਕਾਂ ਨੇ ਸੀ। ਕੁਝ ਕੂ ਲੋਕ ਸਨ । ਜੋ ਉਸਨੂੰ ਚਿਹਰੇ ਤੋ ਜਾਣਦੇ ਸਨ ।
ਪਰ ਉਸਦਾ ਨਾਮ ਬਹੁਤ  ਹੀ ਮਸ਼ਹੂਰ ਸੀ। ਹਰ ਕੋਈ ਉਸਨੂੰ ਮਿਲਣਾ ਚਾਹੁੰਦਾ ਸੀ।

ਪ੍ਰਦੀਪ ਤੇ ਉਸਦੀ ਬੇਬੇ ਆਖਿਰ ਨੂੰ ਪੁਹੰਚ ਹੀ ਗਏ, ਮਾਮੇ- ਨਾਨੇ ਪ੍ਰਦੀਪ ਦੇ ਆਲੇ- ਦੁਆਲੇ ਘੁੰਮਣ ਲੱਗ ਗਏ ਕਿਉਂਕਿ ਪ੍ਰਦੀਪ ਆਪਣੀ ਜਵਾਨੀ ਦਾ ਪਹਿਲਾਂ ਪੈਰ ਆਪਣੇ ਨਾਨਕੇ ਪਿੰਡ, ਪਾ ਰਿਹਾ ਸੀ।
ਜਦੋ ਦਾ ਉਸਨੇ ਹੋਸ਼ ਸੰਭਾਲੀ ਸੀ, ਉਹ ਪਹਿਲਾਂ ਕਦੀ ਨਹੀਂ ਆਇਆ ਸੀ। ਸ਼ਾਇਦ ਇਸ ਲਈ ਸਭ ਉਸਨੂੰ ਦੇਖਕੇ ਏਨਾਂ ਮਾਨ ‘ਤੇ  ਪਿਆਰ ਦੇ ਰਹੇ ਸਨ ।
ਜਾਂ ਫਿਰ ਉਹ ਇਕ ਖਾਸ ਇਨਸਾਨ ਸੀ। ਤਾਂ ਕਰਕੇ ਚਲੋ ਇਹ ਤੇ ਪ੍ਰਦੀਪ ਜਾਣੇ ਜਾਂ ਉਸਦੇ ਨਾਨਕੇ।

ਆਪਣੇ ਕੰਮ ਤੋਂ ਕੁਝ ਦਿਨ ਲਈ ਪ੍ਰਦੀਪ ਆਰਾਮ ਕਰਨਾ ਚਾਹੁੰਦਾ ਸੀ। ਇਕ ਨਵੀਂ ਕਿਤਾਬ ਲਿਖਣਾ ਚਾਹੁੰਦਾ ਸੀ। ਇਸ ਤੋਂ ਵਧੀਆ ਜਗ੍ਹਾ ਉਸਦੇ ਲਈ ਹੋਰ ਕਿਤੇ ਨਹੀ ਹੋ ਸਕਦੀ ਸੀ।
ਚਾਰੇ ਪਾਸੇ ਰੌਣਕ ਹਲਵਾਈ ਆਪਣੇ ਤਰਾਂ – ਤਰਾਂ ਦੇ ਪਕਵਾਨ ਪਕਾ ਰਹੇ ਸਨ । ਮਠਿਆਈਆਂ ਦੀ ਖੁਸ਼ਬੂ ਫੁੱਲਾਂ ਦੀ ਮਹਿਕ ਵਾਂਗ ਖਿੱਲਰੀ ਹੋਈ ਸੀ।

ਪ੍ਰਦੀਪ :  ਬੇਬੇ ਮੈਂਨੂੰ ਬਹੁਤ  ਭੁੱਖ ਲੱਗੀ ਆ, ਕੁਝ ਖਾਣ ਲਈ ਮਿਲੂ ਤੇਰੇ ਘਰੋਂ ਹਾ.. ਹਾ.. ਹਾ..। (ਹੱਸਦਾ ਹੋਇਆ ਬੋਲਿਆ)

ਬੇਬੇ : ਪੁੱਤ ਤੇਰਾ ਆਪਣਾ ਘਰ ਆ, ਜੋ ਮਰਜ਼ੀ ਫੜ ਕੇ ਖਾ ।

ਪ੍ਰਦੀਪ : ਨਾ ਮੈਂ ਤੇ ਆਪਣੀ ਬੇਬੇ ਦੇ ਹੱਥੋ ਖਾਣਾ ਜਿਵੇਂ ਘਰ ਖਾਂਦਾ ਹੁੰਦਾ, ਤੈਂਨੂੰ ਪਤਾ ਬੇਬੇ ਜਿੰਨਾਂ ਤੱਕ ਮੈਂ ਤੇਰੇ ਹੱਥੋ ਨਾ ਖਾਵਾਂ ਮੇਰੀ ਭੁੱਖ ਨਹੀ ਮਿਟਦੀ।

ਬੇਬੇ : ਚੰਗਾ ਲੈਕੇ ਆਉਂਦੀ ਆਂ…. ।

ਮਾਂ ਨੇ ਏਨੇ ਪਿਆਰ ਨਾਲ ਆਪਣੇ ਹੱਥਾਂ ਨਾਲ ਰੋਟੀ ਖਵਾਈ ਜਿਵੇਂ ਜਨਮ – ਜਨਮ ਦੀ ਭੁੱਖ ਲੱਥ ਗਈ ਹੋਵੇ।

ਪ੍ਰਦੀਪ : ਫਿਰ ਕੁਝ ਦੇਰ ਮੈਂ ਅਰਾਮ ਕਰਲਾ, ਮਾਂ ਫਿਰ ਮਾਮਾ ਜੀ ਹੁਰਾਂ ਨਾਲ ਕੁਝ ਕੰਮ ਕਰਵਾ ਦੇਵਾਂਗਾ।

ਬੇਬੇ : ਚੰਗਾ ਪੁੱਤ।

ਨੀੰਦ ਏਨੀ ਗੁੜੀ ਸੀ, ਕਿ ਸ਼ਾਮ ਨੂੰ ਉਠਕੇ ਬੋਲਿਆ ਕੋਈ ਕੰਮ ਹੈ। ਤੇ ਕਰਵਾ ਲਵੋ ਨਹੀ ਮੈ ਫਿਰ ਸੌਂ… ਜਾਣਾ।
ਮੁਸਕਰਾ ਕੇ ਆਪਣੇ ਕਮਰੇ ਵਿਚੋ ਬਾਹਰ ਆਇਆ ਘਰ ਵਿਚ ਬਹੁਤ  ਰੌਣਕ ਲੱਗੀ ਹੋਈ ਸੀ। “ਢੋਲਕੀਆਂ ਦੀ ਆਵਾਜ਼, ਬੀਬੀਆਂ ਗੀਤ ਗਾ ਰਹੀਆਂ ਸਨ ।”
ਚਾਰੇ ਪਾਸੇ ਖੁਸ਼ੀ ਹੀ ਖੁਸ਼ੀ ਨੱਚ ਰਹੀ ਸੀ।

ਇਕ ਮੰਝੇ ਤੇ ਜਾਕੇ ਬੈਠਕੇ ਸਭ ਦੇਖਣ ਲੱਗ ਗਿਆ।
ਉਸਦੀਆਂ ਅੱਖਾਂ ਸਾਹਮਣੇ ਇਕ ਬੜੀ ਹੀ ਸੋਹਨੀ ‘ਤੇ ਉੱਚੀ – ਲੰਮੀ ਮੁਟਿਆਰ ਆਈ।
ਉਸਦੀਆਂ ਅੱਖਾਂ ਸਿਰਫ ਤੇ ਸਿਰਫ ਉਸਨੂੰ ਹੀ ਦੇਖ ਰਹੀਆਂ ਸਨ । ਥੱਕ-ਟੁੱਟਕੇ ਉਹ  ਜਦ ਉਸਦੇ ਮੰਝੇ ਤੇ ਆਕੇ ਬੈਠਣ ਲੱਗੀ। ਉਹ ਮੰਝੇ ਦੇ ਹੇਠਾਂ ਹੋ ਗਿਆ ਦੋਨੋ ਹੱਥ ਠੋਡੀ ਥੱਲੇ ਰੱਖਕੇ ਮੁਸਕਰਾ ਕੇ ਉਸਦੇ ਵੱਲ  ਦੇਖਣ ਲੱਗਾ। ਕੁਝ ਹੋਰ ਵੀ ਕੁੜੀਆ ਆਕੇ ਮੰਝੇ ਤੇ ਬੈਠ ਗਈਆਂ। ਇਕ ਅੱਖ ਤੱਕ ਨਹੀ ਚੱਪਕੀ ਉਸਨੇ …l

ਇਕ ਕੁੜੀ (ਬਖੁਡੜੀ ਹੋਕੇ ਬੋਲੀ ) – ਓਏ ਭਾਈ ਕਿ ਗੱਲ ਕਦੀ ਕੁੜੀ ਨਹੀਂ ਦੇਖੀ ਤੈੰ, ਕਿੱਦਾਂ ਬਿਨਾਂ ਅੱਖ ਚੱਪਕੇ “ਹਰਪ੍ਰੀਤ” ਵੱਲ ਦੇਖੀ ਜਾਂਦਾ ਤੂੰ…… ।

ਹਰਪ੍ਰੀਤ – – – ਮੈਂ ਵੀ ਕੱਦੋ ਦੀ ਦੇਖ ਰਹੀਂ ਹਾਂ ਏਦੇ ਵੱਲ, ਹੱਟਣ ਦਾ ਨਾਮ ਹੀ ਨਹੀਂ ਲੈ ਰਿਆ ।

ਪ੍ਰਦੀਪ ਨੂੰ ਉਹਨਾਂ ਦੀਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ। ਉਹ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਗਇਆ l
ਉਹ ਸਾਰੀਆਂ ਕੁੜੀਆਂ ਗੁੱਸੇ ਵਿਚ ਬੋਲੀਆਂ – ਜੁੱਤੀਆਂ ਮਾਰ – ਮਾਰ ਤੇਰੀਆਂ ਅੱਖਾਂ ਭੰਨ ਦੇਣੀਆਂ ਕੋਣ ਏੰ ਤੂੰ …. ਤੇ ਏਦਾਂ ਬਿਟਰ – ੨ ਕਿਉੰ  ਵੇਖੀ ਜਾਂਦਾ ?
ਫਿਰ ਕੁਝ ਸੁਣਾਈ ਪਿਆ ਪ੍ਰਦੀਪ ਨੂੰ, ਪਰ ਫਿਰ ਵੀ ਉਸਨੇ ਦੇਖਣਾ ਬੰਦ ਨਹੀਂ ਕੀਤਾ। ਉਹਨਾਂ ਸਾਰੀਆਂ ਨੇ ਇਕ ਬੰਦੇ ਨੂੰ ਆਵਾਜ਼ ਮਾਰੀਂ – ਭਾਈ ਏਧਰ  ਆਇਓ…..।

ਭਾਈ – – – ਕਿ ਗੱਲ ਕੁੜੀਉ ?

— ਆਹ! ਦੇਖੋ ਆਹ ਬੰਦਾ ਕਦੋ ਦਾ ਹਰਪ੍ਰੀਤ ਨੂੰ ਦੇਖੀ ਜਾਂਦਾ।

ਭਾਈ – – – ਕਿ ਗੱਲ ਓਏ  ਕੁੜੀਆਂ ਨੂੰ ਤੰਗ ਕਿਉੰ ਕਰਦਾ ਪਿਆ ?

ਪ੍ਰਦੀਪ – – – ਨਹੀਂ ਜੀ ਤੁਹਾਨੂੰ ਕੋਈ ਗਲਤ ਫੈਮੀ ਹੋਗੀ ਹੈ, ਮੈਂ ਤੇ…ਕੁਝ ਨਹੀਂ ਕਿਹਾ ।

ਭਾਈ – – – ਕਿ ਮੈਂ ਤੇ। ( ਭਾਈ ਪ੍ਰਦੀਪ ਦੀ ਗੱਲ ਵਿਚੋ ਕੱਟ ਕੇ ਬੋਲਿਆ)

( ਫਿਰ ਇਕ ਕੁੜੀ ਬੋਲੀ) – ਕਿਹਾ ਤੇ ਨਹੀਂ ਪਰ ਤੂੰ ਹਰਪ੍ਰੀਤ ਵੱਲ ਏਨਾਂ ਘੂਰ – ਘੂਰ ਕਿਉਂ ਦੇਖੀਂ ਜਾਂਦਾ ਸੀ ?
ਏਨੇ ਨੂੰ ਪ੍ਰਦੀਪ ਦੀ  ਮਾਂ ਆ ਗਈ ਤੇ ਬੋਲੀ…. ।

ਬੇਬੇ – – – ਕਿ ਗੱਲ ਹੋਗੀ ਮੇਰੇ ਪੁੱਤ ਨੂੰ ਏਨਾ ਘੇਰਾ ਕਾਹਤੋਂ ਪਾਇਆ ਹੋਇਆ ਤੁਸੀਂ ਸਾਰੀਆਂ।

ਉਹੀ ਕੁੜੀ – – –  ਭੂਆ ਜੀ ਏ ਤੁਹਾਡਾ ਮੁੰਡਾ ਏ, ਅਸੀਂ  ਸਮਝਿਆ ਪਤਾ ਨਹੀਂ ਕੌਣ ਐ । ਪਰ ਇਸਨੂੰ ਕਹੋ ਆਪਣੀਆਂ ਅੱਖਾਂ ਦਾ ਇਲਾਜ਼ ਕਰਵਾਏ…..।

ਬੇਬੇ : ਅੱਖਾਂ! ਭਲਾ ਅੱਖਾਂ ਏਦੀਆਂ ਨੂੰ ਕੀ ਹੋਇਆ ਹੈ ?

ਉਹੀ ਕੁੜੀ : ਕੁਝ ਨਹੀਂ ਭੂਆ ਜੀ ਮੁੰਡਾ ਤੇਰਾ ਹਰਪ੍ਰੀਤ ਨੂੰ ਘੂਰ ਰਿਹਾ ਸੀ।

ਬੇਬੇ : ਘੂਰਦਾ ਨਹੀਂ ਹੋਣਾ ਅਸਲ ਵਿਚ ਮੇਰਾ ਪੁੱਤ “ਪੰਜਾਬੀ ਦਾ ਮਸ਼ਹੂਰ ਸ਼ਾਇਰ ਹੈ।” ਆਪਣੀ ਕੋਈ ਕਵਿਤਾ ਲੱਭਦਾ ਹੋਣਾ ਦੱਸ ਪ੍ਰਦੀਪ ਏਨਾਂ ਨੂੰ…..।

ਪ੍ਰਦੀਪ : … ਹਾਂਜੀ… ਬੇਬੇ.. ਹਾਂਜੀ….. ।(ਇਕ ਦਮ ਘਾਭਰ ਕੇ ਬੋਲਿਆ )

ਉਹੀ ਕੁੜੀਆਂ : ਓ…. ਅੱਛਾ…. ਸ਼ਾਇਰ ਐ…. ਚੱਲ ਸੁਣਾ ਫੇਰ ਸਾਨੂੰ ਵੀ ਸਾਰੀਆਂ ਨੂੰ ਆਪਣੀ ਲਿਖੀ ਕੋਈ ਕਵਿਤਾ…. ਏਨਾਂ ਬੋਲ ਸਾਰੀਆਂ (ਹੱਸਣ ਲੱਗ ਗਈਆਂ)

ਪ੍ਰਦੀਪ : …… ਜੀ ਜ਼ਰੂਰ….. ।

ਪ੍ਰਦੀਪ ਨੇ  ਆਪਣੀ ਸਬਤੋਂ ਮਸ਼ਹੂਰ ਕਵਿਤਾ ਬੋਲੀ ।

ਦਿਲ ਲੁੱਟਕੇ ਲੈ ਗਈ ਵੇਖਦੀ ਹੀ…..

ਮੇਰੇ ਦਿਲ ਵਿਚ ਰੰਗ ਜੇੜਾ ਚੜਿਆ ਸੀ…..

ਮੈਂ ਮੰਦਿਰਾ ਦੇ ਵਿਚ ਭੱਟਕਦਾ  ਹੋਇਆ…..

ਆਨ ਉਹਦਾ ਭੱਲਾ ਫੜਿਆ ਸੀ……

ਉਹਦੀ ਯਾਦ ਬੱਦਲ ਬਣ ਬਰਸੇ…….

ਮੈਂ ਪਿਆਰ ਦਾ ਸਮੁੰਦਰ ਤਰ ਗਇਆ ਸੀ……

ਦਿਲ ਲੁੱਟਕੇ ਲੈ ਗਈ ਵੇਖਦੀ ਹੀ…..

ਸਾਰੀਆਂ ਬੋਲੀਆਂ – – – ਵਾਅ.. ਜੀ… ਵਾਅ! ਪਰ ਏਹ ਵਿਆਹ ਹੈ। ਏਥੇ ਨੱਚਣ – ਟੱਪਣ ਵਾਲੇ ਗੀਤ ਚੱਲ ਦੇ ਆ, ਤੇਰੀ ਕਵਿਤਾ ਕਿਸੇ ਨੇ ਨਹੀਂ ਸੁਣਨੀ…. ਏਨਾਂ ਆਖ (ਹੱਸਣ ਲੱਗੀਆਂ)

ਪ੍ਰਦੀਪ –  ਮੈਂ ਕਿਸੇ ਦੇ ਸੁਣਨ ਲਈ ਨਹੀਂ ਲਿਖਦਾ ਜਿਨੂੰ ਚੰਗੀ ਲੱਗਦੀ ਉਹ ਸੁਣ ਲੈਂਦਾ…।(ਥੋੜ੍ਹਾ ਗੁੱਸੇ ਤੇ ਸਿਆਨਪ ਨਾਲ ਬੋਲਿਆ)

ਏਨਾਂ ਆਖ ਪ੍ਰਦੀਪ ਆਪਣੇ ਕਮਰੇ ਵਿਚ ਚਲਾ ਗਿਆ।

ਬੇਬੇ – – – -ਨਾਰਾਜ਼ ਕਰ ਦਿੱਤਾ ਨਾ ਮੇਰੇ ਪੁੱਤ ਨੂੰ, ਉਹ ਕਦੀ ਆਪਣੀ ਲਿਖਤ ਖਿਲਾਫ ਕੁਝ ਨਹੀਂ ਸੁਣ ਸਕਦਾ।

ਕਸੂਰ ਪ੍ਰਦੀਪ ਦਾ ਨਹੀਂ ਸੀ। ਨਾਹੀ ਨਾਨਕਿਆਂ ਦਾ ਸੀ। “ਅਸਲ ਵਿਚ ਉਸਨੂੰ ਕੋਈ ਨਹੀਂ ਜਾਣਦਾ ਸੀ।”

ਬੇਬੇ ਕਮਰੇ ਵਿਚ ਆਈ….।

ਬੇਬੇ – – – ਪੁੱਤ ਗੁੱਸਾ ਨਾ ਕਰੀਂ, ਏਨਾਂ ਨੂੰ ਕਵਿਤਾ ਦਾ ਵਜਨ ਨਹੀ ਪਤਾ ਮੇਰੇ ਸੋਨਿਆ।

ਪ੍ਰਦੀਪ — ਪਰ ਬੇਬੇ ਕੋਈ ਮੈਂਨੂੰ ਜੋ ਮਰਜ਼ੀ ਬੋਲ ਲਏ, ਤੁਹਾਨੂੰ ਪਤਾ ਤੇ ਹੈ। ਕੋਈ ਮੇਰੀਆਂ ਲਿਖਤਾਂ ਦਾ ਮਜ਼ਾਕ ਉਡਾਏ ਮੈਂਨੂੰ ਬਿਲਕੁਲ ਪਸੰਦ ਨਹੀਂ।
ਮੈਂ ਸਵੇਰ ਨੂੰ ਵਾਪਿਸ ਚਲੇ ਜਾਣਾ ਹੈ, ਤੁਸੀਂ ਵਿਆਹ ਤੋਂ ਬਾਅਦ ਆ ਜਾਇਓ।

ਬੇਬੇ —  ਨਾ ਪੁੱਤ ਏਦਾਂ ਨਾ ਬੋਲ ਦੇਖ ਪਹਿਲਾਂ ਤੂੰ ਕਿੰਨੇ ਵਰ੍ਹੇ ਬਾਅਦ ਆਇਆਂ ਹੈ। ਹੁਣ ਗੁੱਸੇ ਹੋਕੇ ਜਾਏਂਗਾ।

ਪ੍ਰਦੀਪ  – – – ਨਹੀਂ ਬੇਬੇ ਗੁੱਸੇ ਨਹੀਂ ਕੁੱਝ ਕੰਮ ਹੈ।

ਏਨਾਂ ਸੁਣ ਬੇਬੇ...

ਬਾਹਰ ਗਈ ਤੇ, ਸਾਰੇ ਮਾਮਿਆਂ ਨੂੰ ਲੈ ਆਈ।

ਮਾਮੇ  – – – ਪ੍ਰਦੀਪ ਹੁਣ ਸਾਡੇ ਨਾਲ ਗੁੱਸੇ ਹੋਕੇ  ਜਾਏਂਗਾ, ਪਹਿਲਾਂ ਕਿੰਨੀ ਦੇਰ ਬਾਅਦ ਆਇਆਂ ਹੈ, ਏਦਾਂ ਗੁੱਸੇ ਹੋ ਕੇ ਨਾ ਜਾਈਂ । ਆਪਣੀ ਭੈਣ ਦਾ ਵਿਆਹ ਦੇਖ ਕੇ ਜਾਈਂ ।

ਮਾਮੇ ਨੇ ਪ੍ਰਦੀਪ ਦੇ ਮੋਢੇ ਤੇ ਹੱਥ ਰੱਖਕੇ ਕਿਹਾ। ਉਹਨਾਂ ਸਾਰੀਆਂ ਕੁੜੀਆਂ ਨੇ ਵੀ ਕਿਹਾ ਏਦਾਂ ਗੁੱਸੇ ਹੋ ਕੇ ਨਾ ਜਾਓ। ਜੇ ਕੋਈ ਗ਼ਲਤੀ ਹੋਗੀ ਹੈ ਤਾਂ ਸਾਨੂੰ ਮਾਫ਼ ਕਰਿਓ….।

ਪ੍ਰਦੀਪ – – – ਨਹੀਂ ਗ਼ਲਤੀ ਕੋਈ ਨਹੀਂ ਬਸ ਮੈਂਨੂੰ ਕੁਝ ਕੰਮ ਹੈ ਇਸ ਲਈ ਜਾਣਾ ਹੈ ।

ਸਾਰਿਆਂ ਦੇ ਕਹਿਣ ਤੋਂ ਬਾਅਦ….. ਹਰਪ੍ਰੀਤ ਬੋਲੀ

ਹਰਪ੍ਰੀਤ – – – ਜੀ ਵਿਆਹ ਦੇਖ ਜਾਓ ਫੇਰ ਕਰ ਲਿਓ ਜੋ ਕੰਮ ਕਰਨਾ ਹੈ ਤੁਸੀਂ ।

ਪ੍ਰਦੀਪ ਉਸਦਾ ਕਿਹਾ ਮੋੜ ਨਾ ਸਕਿਆ, ਉਹਨੇ ਕਿਹਾ ਹੀ ਏਨੇ ਪਿਆਰ ਨਾਲ ਸੀ।  ਪ੍ਰਦੀਪ ਚੁੱਪ ਕਰ ਮੰਝੀ ਤੇ ਜਾ ਬੈਠਾ, ਤੇ ਕਿਹਾ ਠੀਕ ਹੈ।

ਪ੍ਰਦੀਪ – – – ਪਰ ਦੁਬਾਰਾ ਕੋਈ ਏਦਾਂ ਦੀ ਗੱਲ ਨਾ ਕਰਨਾ ਜਿਸਦੇ ਕਾਰਨ  ਮੇਰਾ ਦਿਲ ਦੁਖੇ।

ਏਨਾਂ ਸੁਣ ਸਭਨੂੰ ਚੈਨ ਆਇਆ ਕਿ ਮੰਨ ਹੀ ਗਇਆ।

ਸਵੇਰੇ  ਪ੍ਰਦੀਪ ਲਿਖਦਾ ਪਿਆ ਸੀ, ਹਰਪ੍ਰੀਤ ਦੁੱਧ ਲੈਕੇ ਆਈ।

ਹਰਪ੍ਰੀਤ  – – – ਪ੍ਰਦੀਪ ਦੁੱਧ ਪੀਲੋ ਪਹਿਲਾਂ….. ।

ਪ੍ਰਦੀਪ – – – ਜੀ ਰੱਖ ਦੋ ਮੈਂ ਪੀ ਲਵਾਂ ਗਾ…..।

ਹਰਪ੍ਰੀਤ – – – ਪਹਿਲਾਂ ਪੀ ਲਵੋ ਨਹੀਂ ਤੇ ਠੰਡਾ ਹੋ ਜਾਣਾ…..।

ਪ੍ਰਦੀਪ : ਲਿਆਓ ਜੀ ਫੜਾਓ ਫਿਰ …. ।

ਦੁੱਧ ਦਾ ਗਿਲਾਸ ਫੜਦੇ ਹੋਏ, ਪ੍ਰਦੀਪ ਦੇ ਹੱਥਾਂ ਨੇ ਹਰਪ੍ਰੀਤ ਦੇ ਹੱਥਾਂ ਨੂੰ ਛੂਹਿਆ, ਹੱਥ ਏਨੇ ਮੂਲਾਇਮ ਸਨ। ਕਿ ਪ੍ਰਦੀਪ ਦੇ ਹੱਥਾਂ ਦੀਆਂ ਉਂਗਲਾਂ ਦੇ ਨਿਸ਼ਾਨ ਹਰਪ੍ਰੀਤ ਦੇ ਹੱਥ ਤੇ ਛੱਪ ਗਏ । ਹਰਪ੍ਰੀਤ ਪ੍ਰਦੀਪ ਦੀ ਕਿਤਾਬ ਦੇਖਕੇ ਪੁੱਛਣ ਲੱਗੀ।

ਹਰਪ੍ਰੀਤ – – – ਤੁਸੀਂ ਕਿਸ ਲਈ ਲਿਖਦੇ ਹੋ……?

ਪ੍ਰਦੀਪ – – – ਆਪਣੀ ਖੁਆਬਾਂ ਦੀ ਮਲਿਕਾ ਲਈ ਹੋਰ ਕਿਸ ਲਈ ਲਿਖਣਾ… ।

ਹਰਪ੍ਰੀਤ – – – ਸਾਨੂੰ ਵੀ ਮਿਲ ਵਾਓ ਕੌਣ ਏ ਮਲਿਕਾ ਤੁਹਾਡੀ ?

ਪ੍ਰਦੀਪ – – – ਜੀ ਜ਼ਰੂਰ ਸਹੀ ਸਮੇਂ ਦੇ ਆਉਣ ਤੇ ਮਿਲਵਾ ਦੇਵਾਂ ਗਾ …।

ਹਰਪ੍ਰੀਤ – – – ਠੀਕ ਹੈ ਜੀ ਅੱਛਾ ਮੈਂ ਵੀ ਥੋੜ੍ਹਾ ਬਹੁਤ ਲਿਖਦੀ ਹਾਂ….।

ਪ੍ਰਦੀਪ – – – ਓ ਸੱਚੀ…।

ਹਰਪ੍ਰੀਤ – – – ਹਾਂਜੀ ਬਸ ਕਦੀ ਦਿਖਾਵਾ ਨਹੀਂ ਕੀਤਾ ਗਿਆ, ਕੱਲ ਤੁਸੀਂ ਬਹੁਤ ਸੋਹਣੀ ਕਵਿਤਾ ਬੋਲੀ ਸੀ…।

ਪ੍ਰਦੀਪ – – – ਜੀ ਸ਼ੁਕਰੀਆ, ਕਿ ਮੈਂ ਤੁਹਾਡੀਆਂ ਲਿਖਤਾਂ ਦੇਖ ਸਕਦਾ ਹਾਂ ?

ਹਰਪ੍ਰੀਤ – – – ਜੀ ਜ਼ਰੂਰ ਮੈਂ ਲੈਕੇ ਆਉਂਦੀ ਹਾਂ ।

ਪ੍ਰਦੀਪ – – – ਠੀਕ ਹੈ ਜੀ।

ਏਨਾਂ ਬੋਲ ਹਰਪ੍ਰੀਤ ਆਪਣੀਆਂ ਲਿਖੀਆਂ ਹੋਈਆਂ, ਲਿਖਤਾਂ ਲੈਣ ਚਲੀ ਗਈ। ਥੋੜ੍ਹੀ ਦੇਰ ਬਾਅਦ ਹਰਪ੍ਰੀਤ ਨੇ ਉਹ ਲਿਖਤਾਂ ਪ੍ਰਦੀਪ ਨੂੰ  ਸੌਂਪ ਦਿੱਤੀਆਂ…. । ਤੇ ਕਿਹਾ – ਆਹ! ਲਵੋ ਜੀ, ਤੁਸੀਂ ਪੜ ਲਵੋ ਮੈ  ਕੋਈ ਕੰਮ ਕਰਵਾ ਦੇਵਾ । 
ਏਨਾਂ ਆਖ ਚਲੀ ਗਈ । ਪ੍ਰਦੀਪ ਨੇ ਉਸ ਦੀਆਂ ਰਚਨਾਵਾਂ ਪੜ੍ਹੀਆਂ ਸੱਚੀ ਬਹੁਤ ਸੋਹਣਾ ਲਿਖਿਆ ਸਨ। ਮੰਨ ਹੀ ਮੰਨ ਪ੍ਰਦੀਪ ਉਸਨੂੰ ਚਾਹੁੰਣ ਲੱਗ ਗਿਆ । ਪ੍ਰਦੀਪ ਨੂੰ ਉਸਦੀ ਲਿਖੀ ਕਵਿਤਾ ਸੱਚ ਹੁੰਦੀ ਨਜ਼ਰ ਆ ਰਹੀ ਸੀ, ਜਿਸਦੇ ਬੋਲ ਸਨ।

ਕੋਈ ਲੱਭ ਖਾਂ ਸ਼ਾਇਰਾ, ਸ਼ਾਇਰ ਜਿਹੀ ਕੁੜੀ ਜਿਨੂੰ ਦਿਲ ਦਾ ਹਾਲ ਸੁਣਾ ਦੇਵਾਂ।

ਪ੍ਰਦੀਪ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਹਰਪ੍ਰੀਤ ਕੌਣ ਹੈ ?

ਬੇਬੇ  – – – ਪੁੱਤ ਤੇਰੇ ਨਿਹਾਲ ਮਾਮੇ ਦੇ ਦੋਸਤ ਦੀ ਕੁੜੀ ਹੈ। ਵਿਆਹ ਦਾ ਕਰਕੇ ਆਈ ਹੋਈ ਐ।

ਪ੍ਰਦੀਪ – – –  ਓ…. ਅੱਛਾ… ਬੇਬੇ…..।

ਬੇਬੇ – – – ਵੈਸੇ ਕਿਉਂ ਤੂੰ ਕਿਉਂ  ਪੁੱਛਦਾ, ਕੀਤੇ ਪਸੰਦ ਤੇ ਨਹੀਂ ਆ ਗਈ ਮੇਰੇ ਪੁੱਤ ਨੂੰ …?

ਪ੍ਰਦੀਪ – – – ਓ ਨਹੀਂ ਬੇਬੇ। ਵੈਸੇ ਬੇਬੇ ਕੁੜੀ ਬਹੁਤ ਸੋਹਣੀ ਹੈ। (ਮੁਸਕਰਾ ਤੇ ਸ਼ਰਮਾ ਕੇ ਬੋਲਿਆ )

ਬੇਬੇ – – – ਹਾਂ ਪੁੱਤ ਬਿਲਕੁਲ ਤੇਰੀਆਂ ਕਵਿਤਾਵਾਂ ਦੀ ਤਰਾਂ…।

ਪ੍ਰਦੀਪ – – –  ਹਮ ਬੇਬੇ ।

ਬੇਬੇ ਪ੍ਰਦੀਪ ਦੇ ਦਿਲ ਦਾ ਹਾਲ ਜਾਣ ਚੁੱਕੀ ਸੀ। ਭੈਣ ਦੇ ਵਿਆਹ ਤੋਂ ਬਾਅਦ ਨਿਹਾਲ ਮਾਮੇ ਨੂੰ ਨਾਲ ਲੈਕੇ ਹਰਪ੍ਰੀਤ ਦੇ ਮਾਤਾ – ਪਿਤਾ ਨਾਲ ਗੱਲ ਕੀਤੀ। ਹਰਪ੍ਰੀਤ ਦੇ ਮਾਤਾ  – ਪਿਤਾ ਪ੍ਰਦੀਪ ਨੂੰ ਜਾਣਦੇ ਸਨ। ਉਹਨਾਂ ਬਿਨਾਂ ਕਿਸੇ ਗਿਲੇ, ਸ਼ਿਕਵੇ, ਸ਼ਿਕਾਇਤ, ਸ਼ਰਤ ਆਦਿ ਤੋ  ਰਿਸ਼ਤੇ ਲਈ ਹਾਂ, ਕਰ ਦਿੱਤੀ । ਬੇਬੇ ਨੇ ਪ੍ਰਦੀਪ ਨੂੰ ਘਰ ਆਣ ਕੇ ਵਧਾਈ ਦਿੱਤੀ।

ਪ੍ਰਦੀਪ – – – ਕਿ ਗੱਲ ਬੇਬੇ ਕਾਹ ਦੀ ਵਧਾਈ।

ਬੇਬੇ – – – ਪੁੱਤ ਮੈਂ ਤੇਰੇ ਰਿਸ਼ਤੇ ਲਈ ਗੱਲ ਕਰਕੇ ਆਈ ਹਾਂ।  ਹਰਪ੍ਰੀਤ ਦੇ ਮਾਤਾ  – ਪਿਤਾ ਨਾਲ ਉਹਨਾਂ ਹਾਂ ਕਰ ਦਿੱਤੀ ਹੈ ।

ਪ੍ਰਦੀਪ ਏਨਾਂ ਸੁਣ ਬਹੁਤ  ਖੁਸ਼ ਹੋਇਆ। ਕੁਝ ਦਿਨਾਂ ਬਾਅਦ ਪ੍ਰਦੀਪ ਤੇ ਹਰਪ੍ਰੀਤ ਦਾ ਰੋਕਾ ਹੋ ਗਿਆ।

ਅੱਜ ਕੱਲ ਪ੍ਰਦੀਪ ਤੇ ਹਰਪ੍ਰੀਤ ਇਕ ਦੂਜੇ ਨਾਲ “ਚਿੱਠੀਆਂ ਰਾਹੀਂ ਗੱਲ ਕਰਦੇ ਹਨ।” ਪ੍ਰਦੀਪ ਤੇ ਹਰਪ੍ਰੀਤ ਨੇ ਇਕ ਦੂਜੇ ਨੂੰ ਆਪਣੀ ਮੁਹੱਬਤ ਦਾ ਇਜ਼ਹਾਰ ਵੀ ਚਿੱਠੀਆਂ ਰਾਹੀਂ ਕੀਤਾ।

ਕੁਝ ਦਿਨਾਂ ਬਾਅਦ ਪ੍ਰਦੀਪ ਪੰਜਾਬ ਦਾ ਪ੍ਰਸਿੱਧ ਸ਼ਾਇਰ ਹੋਣ ਕਰਕੇ ਤੇ ਆਪਣੀ ਇਕ ਕਵਿਤਾ ਕਰਕੇ ਪ੍ਰਦੀਪ ਨੂੰ (ਭਾਰਤੀ ਸਹਿਤ ਆਕਦਮੀ) ਵਲੋ ਪੁਰਸਕਾਰ ਲਈ ਬੁਲਾਇਆ ਗਿਆ। ਵਾਪਿਸ ਆਉਂਦੇ ਸਮੇਂ ਇਕ “ਸੜਕ ਹਾਦਸੇ” ਦੋਰਾਨ ਪ੍ਰਦੀਪ ਦੇ ਦੋਨੋ ਹੱਥ ਬੇਜਾਨ ਹੋ ਗਏ।
ਪੰਜਾਬ ਦਾ ਪ੍ਰਸਿੱਧ ਸ਼ਾਇਰ ਹੋਣ ਕਰਕੇ ਇਹ ਖਬਰ ਅੱਗ ਵਾਂਗ ਫੈਲ ਗਈ। ਜਦ  ਹਰਪ੍ਰੀਤ ਨੂੰ ਪਤਾ ਚੱਲਿਆ ਤਾਂ ਉਸਨੇ ਚਿੱਠੀ ਲਿਖੀ।
ਪ੍ਰਦੀਪ ਦਾ ਹਾਲ ਸੁਣਕੇ ਉਹ ਕਾਫੀ ਦੁਖੀ ਸੀ। ਉਸਨੂੰ ਕਾਫੀ ਚਿੰਤਾ ਸੀ।

(੨ ਮਹੀਨਿਆਂ ਬਾਅਦ)

ਪ੍ਰਦੀਪ ਤੇ ਹਰਪ੍ਰੀਤ ਦਾ ਵਿਆਹ ਵੀ ਸੀ। ਅਗਲੀ ਚਿੱਠੀ ਪ੍ਰਦੀਪ ਨੇ ਲਿਖੀ, ਪ੍ਰਦੀਪ ਨੇ ਕਿਹਾ – ਚਿੰਤਾ ਨਾ ਕਰੋ ਮੈਂ ਬਿਲਕੁਲ ਠੀਕ ਹਾਂ। ਪਰ “ਅਫਸੋਸ” ਮੈਂ ਹੁਣ ਕਦੀ ਲਿਖ ਨਹੀਂ ਸਕਾਂ ਗਾ।”
ਪ੍ਰਦੀਪ ਦੀ ਇਹ ਚਿੱਠੀ ਪੜ ਕੇ ਹਰਪ੍ਰੀਤ ਹੋਰ ਵੀ ਜਿਆਦਾ ਦੁਖੀ ਹੋਈ। ਉਸਦੇ ਪਰਿਵਾਰ ਵੱਲੋ ਵੀ ਉਸਤੇ ਕਾਫੀ ਦਬਾਅ ਪਾਇਆ ਗਿਆ। ਕਿ ਇਕ ” ਅਪਾਹਿਜ ਨਾਲ ਕਿਵੇਂ ਸਾਰੀ ਜ਼ਿੰਦਗੀ ਕੱਟੇਂਗੀ।” ਪਰ ਉਸਨੇ ਅੱਗੋਂ ਸਿੱਧਾ ਜਿਆ ਜਵਾਬ ਦਿੱਤਾ। ਬੀਬੀ ਰਜ਼ਨੀ ਨੇ ਵੀ ਤੇ ਕੱਟੀ ਸੀ। ਓਵੇਂ ਕੱਟ ਲਵਾਂ ਗੀ l
ਹੋ ਸਕਦਾ ਜਿਵੇਂ ਬੀਬੀ ਰਜ਼ਨੀ ਦੇ ਕਰਮਾਂ ਨੂੰ, ਉਸਦਾ ਪਤੀ ਠੀਕ ਹੋ ਗਿਆ ਸੀ । ਹੋ ਸਕਦਾ ਏ ਵੀ ਮੇਰੇ ਕਿਸੇ ਚੰਗੇ ਕਰਮ ਕਰਕੇ ਠੀਕ ਹੋ ਜਾਣ ।
ਪਰਿਵਾਰ ਦੇ ਲੱਖ ਮਨਾ ਕਰਨ ਤੇ ਨਾ ਮੰਨੀ, ਤੇ ਮਿਥੀ ਤਾਰੀਖ ਨੂੰ ਪ੍ਰਦੀਪ ਤੇ ਹਰਪ੍ਰੀਤ ਦਾ ਵਿਆਹ ਹੋ ਗਿਆ।

ਅੱਜ ਕੱਲ  ਪ੍ਰਦੀਪ ਬੋਲਦਾ ਹੈ  ‘ਤੇ “ਹਰਪ੍ਰੀਤ ਲਿਖਦੀ ਹੈ  ਪ੍ਰਦੀਪ ਦੇ ਹੱਥ ਬਣਕੇ।”
ਹਰਪ੍ਰੀਤ ਦੇ ਪਿਆਰ ਤੇ ਸੇਵਾ ਕਰਨ ਨਾਲ ਪ੍ਰਦੀਪ ਦੇ ਹੱਥ ਕੁਝ- ਕੁਝ ਹਰਕਤ ਵੀ ਕਰਨ ਲੱਗ ਗਏ ਹਨ ।

(ਪੂਰੇ ੨ ਸਾਲ ਬਾਅਦ)

ਜਿਥੇ ਡਾ: ਬੋਲ ਗਏ ਸਨ । ਕਿ ਹੁਣ ਤੁਸੀਂ ਕਦੀ ਨਹੀਂ ਲਿਖ ਸਕਦੇ ਅੱਜ ਪ੍ਰਦੀਪ ਆਪਣੀ ਪਤਨੀ ਹਰਪ੍ਰੀਤ ਦੀ ਵਜ੍ਹਾ ਨਾਲ ਦੁਬਾਰਾ ਲਿਖਣ ਲੱਗ ਗਿਆ ਸੀ । ਪ੍ਰਦੀਪ ਦੀ ਕਿਤਾਬ ਪੂਰੀ ਹੋਈ, ਜਿਸਦੇ ਅੱਧੇ ਪੰਨੇ ਹਰਪ੍ਰੀਤ ਨੇ ਲਿਖੇ ਸਨ। ਤੇ ਬਾਕੀ ਦੇ ਪ੍ਰਦੀਪ ਨੇ ਲਿਖ ਕੇ ਆਪਣੀ ਕਿਤਾਬ ਪੂਰੀ ਕੀਤੀ ।
ਪ੍ਰਦੀਪ ਨੂੰ ਇਕ ਟੀਵੀ ਚੈਨਲ ਨੇ ” ਇੰਟਰਵਿਊ ਲਈ ਬੁਲਾਇਆ। ” ਜਿਸ ਵਿਚ ਪ੍ਰਦੀਪ ਨੇ ਆਪਣੀ ਪਤਨੀ ਹਰਪ੍ਰੀਤ ਦਾ ਧੰਨਵਾਦ ਕਰਕੇ ਆਪਣੀ ਕਿਤਾਬ ਦਾ ਨਾਮ ਪ੍ਰਕਾਸ਼ਿਤ   ਕੀਤਾ।

“ਕਿਤਾਬ ਦਾ ਨਾਮ ਸੀ, ਮੈਂ ਤੇ ਮੇਰੀ ਜਾਨ… ।”

ਮੰਮੀ —  ਪੁੱਤ ਪ੍ਰਿੰਸ ਸੂਰਜ ਢੱਲਕੇ ਚੰਨ ਚੱੜ ਗਇਆ । ਰੋਟੀ ਖਾਲਾ ਪਤਾ ਨਹੀਂ ਕੀ ਲਿਖੀ ਜਾਂਦਾ ਸਵੇਰ ਦਾ।

ਪ੍ਰਿੰਸ — ਮੰਮੀ ਕਹਾਣੀ ਪੂਰੀ ਹੋਗੀ, ਬਸ ਦੋ ਕੂ ਲਾਈਨਾਂ ਰਹਿ ਰਹੀਆਂ ਆਇਆਂ ਲਿਖਕੇ।

ਇਕ ਦਿਨ ਦੋਨੋਂ ਇਕ ਦੂਜੇ ਦੀਆਂ ਅੱਖਾਂ ਵਿਚ ਦੇਖ ਰਹੇ ਹੁੰਦੇ।
ਪ੍ਰਦੀਪ ਹਰਪ੍ਰੀਤ ਨੂੰ ਆਖਦਾ ਹੈ ।

ਪ੍ਰਦੀਪ — ਹਰਪ੍ਰੀਤ ਤੂੰ ਪੁੱਛਦੀ ਸੀ। ਮੇਰੇ ਖੁਆਬਾਂ ਦੀ ਮਲਿਕਾ ਕੌਣ ਹੈ। ਅੱਜ ਦੇਖਲਾ ਮੇਰੀਆਂ ਅੱਖਾਂ ਦੇ ਵਿਚ, ਸਹੀ ਸਮੇਂ ਹੈ।
ਕਿਤਾਬ ਪੂਰੀ ਹੋਣ ਤੋਂ ਬਾਅਦ, ਪ੍ਰਦੀਪ ਤੇ ਹਰਪ੍ਰੀਤ ਦੇ ਘਰ ਇਕ ਧੀ ਨੇ ਜਨਮ ਲਿਆ ਜਿਸਦਾ ਨਾਮ ਹਰਲੀਨ ਰੱਖਿਆ ਗਿਆ।
ਹੁਣ ਉਹਨਾਂ ਦੀ ਜ਼ਿੰਦਗੀ ਨੂੰ ਹੋਰ ਵੀ ਚਾਰ ਚੰਨ ਲੱਗ ਗਏ।

                                 *****

ਨੋਟ : –  ਇਸ ਕਹਾਣੀ ਲਈ ਆਪਣੇ ਵਿਚਾਰ ਸਾਂਝੇ ਕਰਨ ਲਈ ਸਾਨੂੰ ਸਾਡੇ ਦਿੱਤੇ ਗਏ ਵਟਸਐਪ ਨੰ: ਜਾਂ ( instagram I’d) ਤੇ ਮੈੱਸਜ ਕਰ ਸਕਦੇ ਹੋ।
ਇਸ ਕਹਾਣੀ ਨੂੰ ਪੜਨ ਵਾਲੇ ਮੇਰੇ ਸਾਰੇ ਆਪਣਿਆਂ ਦਾ “ਦਿਲੋਂ ਧੰਨਵਾਦ ਕਰਦਾ ਹਾਂ।”

(ਆਪ ਜੀ ਦਾ ਨਿਮਾਣਾ)
___ਪ੍ਰਿੰਸ

whatsapp : 7986230226
(instagram) 
@official_prince_grewal

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)