More Punjabi Kahaniya  Posts
ਪੰਜਾਬੀ ਜਾਣਦਾ


5-6 ਸਾਲ ਪਹਿਲਾਂ ਦੀ ਗੱਲ ਆ। ਬਸ ਦਾ ਸਫਰ ਰੋਜ ਕਰਦੀ ਸਾਂ। ਅੱਗੇ ਵੀ ਦੱਸ ਚੁਕੀ ਆਂ ਕਿ ਬੱਸ ਚ ਮੂਹਰਲੀਆਂ ਸੀਟਾਂ ਬਜ਼ੁਰਗਾਂ,ਬਚਿਆਂ, ਵੀਲਚੇਅਰ ਵਾਲਿਆਂ ਲਈ ਰਾਖਵੀਆਂ ਹੁੰਦੀਆਂ।
ਅਕਸਰ ਓਹਨਾਂ ਸੀਟਾਂ ਤੇ 2 ਕੁੜੀਆਂ ਇਕੱਠੀਆਂ ਚੜਦੀਆਂ ਬੈਠ ਜਾਂਦੀਆਂ ਤੇ ਇਕੋ ਮਾਈਕਰੋਫੋਨ ਦੀ ਤਾਰ ਨਾਲ ਗਾਣੇ ਸੁਣਦੀਆਂ ਤੇ ਬਾਕੀਆਂ ਤੋਂ ਬੇਖਬਰ ਗਲਾਂ ਕਰਦੀਆਂ ਰਹਿੰਦੀਆਂ।
ਮੈਨੂੰ ਨਾਵਾਂ ਦਾ ਤਾ ਪਤਾ ਨਹੀਂ, ਚਲੋ ਨੰਬਰ 1 ਤੇ ਨੰਬਰ 2 ਰੱਖ ਲੈਨੀ ਆ।
ਇਕ ਦਿਨ ਓਸੇ ਬੱਸ ਚ 2 ਬਜ਼ੁਰਗ ਚੜੇ, 80 ਕ ਵਰਿਆਂ ਦਾ ਗੋਰਾ ਦਰਵਾਜ਼ੇ ਕੋਲ ਈ ਡੰਡਾ ਫੜ ਖੜਾ ਹੋ ਗਿਆ, ਤੇ ਦੂਸਰੀ ਮਾਤਾ ਆਗਾਂਹ ਹੋਈ ਤਾਂ ਨੰਬਰ 1 ਕਹਿੰਦੀ
“ਅੜੀਏ ਇਹਨੂੰ ਸੀਟ ਛੱਡ ਦੇਈਏ”
ਨੰਬਰ 2 ਉਹਦਾ ਹੱਥ ਦੱਬ ਕਹਿੰਦੀ
” ਬੈਠੀ ਰਹਿ, ਬੈਠੀ ਰਹਿ।ਆਪੇ ਆਗਾਂਹ ਲੰਘ ਜਾਉ”
ਅਗਲੇ ਸਟਾਪ ਤੇ ਫਿਰ ਇਕ ਬਾਪੂ ਚੜਿਆ ਤਾ ਨੰਬਰ 1 ਦਾ ਉਹੀ ਕਹਿਣਾ ਕਿ ਸੀਟ ਛੱਡੀ ਜਾਵੇ ਤੇ ਨੰਬਰ 2 ਦੇ ਉਹੀ ਲਫਜ਼
” ਬੈਠੀ ਰਹਿ, ਬੈਠੀ ਰਹਿ, ਪਿੱਛੇ ਹੈਗੀਆਂ ਸੀਟਾਂ”
...

ਥੋੜੀ ਦੇਰ ਬਾਅਦ ਉਹਨਾਂ ਦੀ ਨਜ਼ਰ ਉਸ ਗੋਰੇ ਤੇ ਪਈ ਤਾਂ ਨੰਬਰ 1 ਨੇ 2 ਨੁੰ ਕਿਹਾ
” ਅੜੀਏ! ਇਹ ਗੋਰੇ ਨੂੰ ਸੀਟ ਦੇ ਦੇਈਏ ”
ਨੰਬਰ2 ਦੇ ਕੁੱਝ ਕਹਿਣ ਤੋਂ ਪਹਿਲਾਂ ਈ ਓਹ ਗੋਰਾ ਬੋਲ ਪਿਆ।
” ਬੈਥੀ ਰੈ, ਬੈਥੀ ਰੈ”
ਹੈਰਾਨ ਹੋ ਦੋਹਾਂ ਦੇ ਮੂੰਹੋ ਨਿਕਲਿਆ
” ਲੈਅ ਤਾਂ ਇਹ ਪੰਜਾਬੀ ਜਾਣਦਾ”
ਆਸੇ ਪਾਸੇ ਵਾਲੇ ਸੁਣ ਹੈਰਾਨ ਹੋ ਗਏ ਜਦੋਂ ੳਹ ਕਹਿੰਦਾ
” ਆਹੋ! I know Punjabi very well as I worked for 30 years with punjabi people in Lumber mill ”
( ਮੈਂ 30 ਸਾਲ ਪੰਜਾਬੀਆਂ ਨਾਲ ਲੱਕੜ ਦੀ ਮਿੱਲ ਚ ਕੰਮ ਕੀਤਾ)
ਤੇ ਉਹਨੇ ਕਈ ਸਿੰਘਾਂ ਤੇ ਕੁਮਾਰਾਂ ਦੇ ਨਾ ਗਿਣਾ ਦਿੱਤੇ।
ਉਸ ਦਿਨ ਤੋਂ ਬਾਅਦ ਓਹ ਕੁੜੀਆਂ ਫਿਰ ਪਿਛਲੀਆਂ ਸੀਟਾਂ ਤੇ ਹੀ ਬੈਠੀਆਂ ਦਿਖਦੀਆਂ।
ਹਰਜੀਤ ਸੈਣੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)