More Punjabi Kahaniya  Posts
ਸਰਪੰਚ ਦਾ ਮੁੰਡਾ


ਸਰਪੰਚ ਦਾ ਮੁੰਡਾ
ਇਹ ਕਹਾਣੀ ਨਹੀਂ ਬਲਕਿ ਹਕੀਕਤ ਹੈ , ਮੈਂ ਤੇ ਮੇਰੀ ਜੀਵਨ ਸਾਥਣ ਹੋਲੇ ਮੁਹੱਲੇ ਵਾਲੇ ਦਿਨ ਲਾਗੇ ਚੱਲ ਰਹੇ ਲੰਗਰ ਵਿੱਚ ਚਲੇ ਗਏ , ਅਸੀਂ ਪੰਗਤ ਚ ਬੈਠ ਕੇ ਲੰਗਰ ਛੱਕ ਰਹੇ ਸੀ , ਤੇ ਪਹਿਲਾਂ ਸਾਡੇ ਤੋਂ ਪਿੱਛੇ ਵਾਲੀ ਪੰਗਤ ਬਿਲਕੁਲ ਖਾਲੀ ਸੀ , ਸਾਨੂੰ ਵੀ ਨਹੀਂ ਪਤਾ ਲੱਗਿਆ ਕੇ ਕਦੋਂ ਪਿੱਛੇ ਆ ਕੇ ਵੀ ਸੰਗਤ ਬੈਠ ਗਈ ਸੀ , ਅਸੀਂ ਲੰਗਰ ਛੱਕ ਚੁੱਕੇ ਸੀ , ਮੈਂ ਆਪਣੇ ਪੁੱਤਰ ਜੋ 8 ਮਹੀਨੇ ਦਾ ਸੀ, ਨੂੰ ਆਪਣੀ ਘਰਵਾਲੀ ਕੋਲੋਂ ਫੜ੍ਹ ਲਿਆ ਤੇ ਉਹ ਭਾਂਡੇ ਚੁੱਕਣ ਲਈ ਉੱਠਣ ਲੱਗੀ ਸੀ ਕਿ ਉਸਦੀਂ ਬਾਂਹ ਪਿੱਛੇ ਪੰਗਤ ਚ ਬੈਠੇ ਇੱਕ 7-8 ਸਾਲ ਦੇ ਲੜਕੇ ਚ ਵੱਜ ਗਈ , ਉਹ ਲੜਕਾ ਤਾਂ ਅੱਗ ਬਬੂਲਾ ਹੋ ਗਿਆ ਤੇ ਕਹਿਣ ਲੱਗ “ਦਿਸਦਾ ਨੀਂ ਆ , ਪਿੱਛੇ ਮਾਰੀ ਜਾਂਦੇ ਆ ” , ਮੇਰੀ ਘਰਵਾਲੀ ਨੂੰ ਸੁਣਿਆ ਨਹੀਂ ਪਰ ਮੈਂ ਸੁਣ ਲਿਆ ਸੀ , ਮੈਂ ਕਿਹਾ, ਮਾਫ ਕਰੀਂ ਪੁੱਤ , ਪਤਾ ਨੀਂ ਲੱਗਾ ਕਿ ਤੁਸੀਂ ਪਿੱਛੇ ਬੈਠੇ ਆ , ਫਿਰ ਉਸ ਮੁੰਡੇ ਦਾ ਜਵਾਬ “ਤੈਨੂੰ ਨੀਂ ਕਿਹਾ , ਇਹਨੂੰ ਕਿਹਾ ਜਿਹੜੀ ਕੂਹਣੀ ਮਾਰੀ ਜਾਂਦੀ ਆ” ਮੈਂ ਕਿਹਾ ਹਾਂਜੀ ਉਸਨੂੰ ਪਤਾ ਨੀਂ ਲੱਗਿਆ , ਫੇਰ ਇਹ ਗੱਲ ਮੇਰੀ ਘਰਵਾਲੀ ਨੂੰ ਵੀ ਪਤਾ ਲੱਗ ਗਈ , ਤੇ ਉਸਨੇ ਪੁੱਛਿਆ “ਬੇਟਾ ਤੁਸੀਂ ਕਿਹੜੇ ਸਕੂਲ ਪੜ੍ਹਦੇ ਹੋ ? ਉਸਨੇ ਕਰਤਾਰਪੁਰ ਦੇ ਇੱਕ ਬਹੁਤ ਮਸ਼ਹੂਰ ਸਕੂਲ ਦਾ ਨਾਮ ਬਹੁਤ ਹੁੱਬ ਕੇ ਦੱਸਿਆ , ਮੇਰੀ ਘਰਵਾਲੀ ਨੇ ਕਿਹਾ ਕੇ ਤੁਹਾਨੂੰ ਉਹ ਏਦਾਂ ਦੀ ਅਕਲ ਸਿਖਾਉਂਦੇ ਆ ? ਤੁਹਾਨੂੰ ਉਹਨਾਂ...

ਨੇ ਕਿਸੇ ਨਾਲ ਗੱਲਬਾਤ ਕਰਨ ਬਾਰੇ ਸਲੀਕਾ ਨਹੀਂ ਦੱਸਿਆ ? ਤੇ ਮੁੰਡਾ ਅੱਗਿਓਂ ਬਹਿਸ ਹੀ ਕਰੀ ਜਾ ਰਿਹਾ ਸੀ , ਉਸਦੇ ਨਾਲ ਬੈਠੀ ਔਰਤ ਸ਼ਾਇਦ ਉਸਦੀ ਨਾਨੀ ਜਾਂ ਦਾਦੀ ਸੀ ਨੇ ਵੀ ਕੁਛ ਨਹੀਂ ਬੋਲਿਆ , ਫਿਰ ਮੈਂ ਕਿਹਾ ਪੁੱਤ “ਜੇ ਤੇਰੀ ਜਗ੍ਹਾ ਮੈਂ ਏਦਾਂ ਕਿਸੇ ਨਾਲ ਵਰਤਾਓ ਕੀਤਾ ਹੁੰਦਾ ਤਾਂ , ਲੰਗਰ ਤੋਂ ਘਰ ਤੱਕ ਮੇਰੇ ਪੈਂਦੀਆਂ ਹੀ ਜਾਣੀਆਂ ਸੀ , ਸਾਨੂੰ ਏਨਾ ਡਰ ਸੀ ਆਪਣੇ ਮਾਂ ਬਾਪ ਦਾ , ਤੇ ਉਹਨਾਂ ਨੇ ਸਾਨੂੰ ਕਦੇ ਕਿਸੇ ਅੱਗੇ ਬੋਲਣ ਨਹੀਂ ਸੀ ਦਿੱਤਾ , ਤੇ ਅਗਿਓਂ ਕਹਿੰਦਾ ਮੈਂ ਸਰਪੰਚ ਦਾ ਮੁੰਡਾ ਆ , ਹੁਣ ਮੈਂ ਬਿਲਕੁਲ ਚੁੱਪ ਕਰ ਗਿਆ ਸੀ , ਮੈਂ ਘਰ ਆਉਂਦਾ ਆਉਂਦਾ ਸੋਚ ਰਿਹਾ ਸੀ ,
ਪਤਾ ਨ੍ਹਹੀਂ ਸਰਪੰਚ ਬਣ ਕੇ ਕੀ ਮਿਲ ਜਾਂਦਾ ਕੇ ਬੱਚੇ ਵੀ ਆਪਣੀ ਤਮੀਜ਼ ਭੁੱਲ ਜਾਂਦੇ ਆ , ਸ਼ਾਇਦ ਇਹ ਸਭ ਗਾਣਿਆਂ , ਫ਼ਿਲਮਾਂ ਜਾਂ ਸਰਪੰਚ ਦੇ ਘਰ ਦਾ ਮਾਹੌਲ ਹੀ ਬੱਚਿਆਂ ਨੂੰ ਵਿਗਾੜ ਰਿਹਾ ਆ ,
ਕਿਸੇ ਦੇਸ਼ ਚ ਪ੍ਰੈਸੀਡੈਂਟ ਪਦ ਤੋਂ ਉਤਰਨ ਦੇ ਬਾਅਦ ਵੀ ਲੋਕ ਹੱਥੀਂ ਮੇਹਨਤ ਕਰਨ ਲੱਗ ਜਾਂਦੇ ਆ ਤੇ ਸਾਡੇ ਦੇਸ਼ ਚ ਇੱਕ ਵਾਰ ਸਰਪੰਚ ਬਣ ਕੇ ਵੀ ਸਾਰੀ ਉਮਰ ਧੋਣ ਚੋਂ ਕਿੱਲ ਨਹੀਂ ਨਿਕਲਦੀ।
(ਸਭ ਸਰਪੰਚ ਇੱਕੋ ਜਿਹੇ ਨੀ ਹੁੰਦੇ ਪਰ ਜਿਆਦਾ ਇਹੋ ਜਿਹੇ ਹੀ ਹੁੰਦੇ ਨੇ )
ਨਿੰਦਰ ਚਾਂਦ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)