ਭੇਖਧਾਰੀਆਂ ਤੋਂ ਬਚੋ
ਆਪਣੀਆਂ ਹੀ ਗਲਤੀਆਂ ਕਰਕੇ ਜਰਜਰੇ ਕੀਤੇ ਜਾ ਚੁੱਕੇ ਬੇੜੇ ਦੇ ਮਲਾਹ ਨੂੰ ਇਕ ਸਿਆਣੇ ਪੁਰਸ਼ ਨੇ ਕਿਹਾ ਕਿ ਜੇਕਰ ਬੇੜੇ ਉੱਪਰ ਹਾਥੀ ਚੜਾਇਆ ਹੈ ਤਾਂ ਜਿਹੜਾ ਇਕ ਸਾਧੂ ਦਿਸਣ ਵਾਲਾ ਢੋਂਗੀ ਮੋਢੇ ਉੱਪਰ ਬਾਂਦਰ ਚੁੱਕੀ ਖੜਾ ਹੈ ਉਸ ਨੂੰ ਬੇੜੇ ਉੱਪਰ ਨਾ ਚੜਾਓ।
ਪਰ ਅਨਾੜੀ ਮਲਾਹ ਬੋਲਿਆ ਕਿ ਜੋ ਮਰਜ਼ੀ ਹੋ ਜਾਵੇ…ਬੇੜਾ ਡੁੱਬਦਾ ਤਾਂ ਡੁੱਬੇ ਕੋਈ ਪਰਵਾਹ ਨਹੀਂ। ਉਹੀ ਗੱਲ ਹੋਈ ਬੇੜਾ ਸਮੁੰਦਰ ਦੇ ਅੱਧ ਵਿੱਚ ਗਿਆ ਤਾਂ ਬਾਂਦਰ ਨੇ ਖੋਤੇ ਦਾ ਕੰਨ ਮਰੋੜ ਦਿੱਤਾ… ਖੋਤੇ ਨੇ ਹਾਥੀ ਦੇ...
ਦੁਲੱਤੀ ਮਾਰ ਦਿੱਤੀ… ਹਾਥੀ ਗ਼ੁੱਸੇ ਵਿੱਚ ਦੌੜਿਆ ਤਾਂ ਸਾਰਾ ਬੇੜਾ ਡੁੱਬ ਰਿਹਾ ਸੀ। ਬਾਂਦਰ ਛਾਲ਼ ਮਾਰ ਕੇ ਕੋਲ਼ੋਂ ਦੀ ਲੰਘ ਰਹੇ ਕਿਸੇ ਹੋਰ ਬੇੜੇ ਉੱਪਰ ਜਾ ਬੈਠਾ ਅਤੇ ਡੁੱਬਦੇ ਬੇੜੇ ਨੂੰ ਵੇਖ ਕੇ ਅਨੰਦ ਲੈ ਰਿਹਾ ਸੀ। ਸਲਾਹ ਦੇਣ ਵਾਲਾ ਸਿਆਣਾ ਪੁਰਸ਼ ਵੀ ਬੇੜੇ ਨੂੰ ਡੁੱਬਦਾ ਵੇਖ ਰਿਹਾ ਸੀ।