ਮਜ਼ਬੂਰੀ
ਰਮਾ ਦੀ ਬਰਾਤ ਆਈ ਤਾਂ, ਸਜੀ ਹੋਈ ਕੋਠੀ ਵਾਜਿਆਂ ਦੀ ਅਵਾਜ਼ ਨਾਲ ਹੋਰ ਵੀ ਰੁਸ਼ਨਾ ਗਈ। ਸਾਰਿਆਂ ਦੇ ਮੁਖੜਿਅਆਂ ਤੇ ਖੁਸ਼ੀ ਝੂਮ ਰਹੀ ਸੀ । ਕੁੜੀਆਂ ਰਮਾ ਨੂੰ ਜੈ ਮਾਲਾ ਲਈ ਲੈਂ ਕੇ ਜਾਣ ਲਈ ਕਾਹਲੀਆਂ ਪੈ ਰਹੀਆਂ ਸੀ। ਉਸਦਾ ਸੋਨੇ ਦਾ ਸੈੱਟ ਲੱਭ ਨਹੀਂ ਰਿਹਾ ਸੀ। ਰਮਾ ਦੀ ਮੰਮੀ ਤੇ ਮਾਸੀ ਲੱਭ-ਲੱਭ ਕੇ ਥੱਕ ਗਈਆਂ ਸੀ। ਰਮਾ ਦੀ ਭੂਆ ਨੇ ਸਲਾਹ ਦਿੱਤੀ ,ਦੂਜਾ ਸੈੱਟ ਪਾ ਦਿਉ ,ਬਾਅਦ ਵਿੱਚ ਲੱਭ ਲੈਣਾ
ਰਮਾ ਦਾ ਵਿਆਹ ਖੁਸ਼ੀ-ਖੁਸ਼ੀ ਸਪੰਨ ਹੋ ਗਿਆ। ਰਮਾ ਵਿਆਹ ਤੋਂ ਬਾਅਦ ਫੇਰਾਪਾਉਣ ਪੇਕੇ ਆਈ । ਸਾਰੇ ਰਮਾ ਦੇ ਵਿਆਹ ਦੀ ਵੀਡੀਓ ਕੈਸਿਟ ਦੇਖ ਰਹੇ ਸੀ। ਸਾਰਿਆਂ ਨੂੰ ਵਿਆਹ ਦੇ ਸੀਨ ਦੁਬਾਰਾ ਤਾਜ਼ੇ ਹੋ ਗਏ । ਇਕ ਸੀਨ ਤੇ ਰਮਾ ਦੀਆਂ ਅੱਖਾਂ ਟਿਕ ਗਈਆਂ। ਉਸਨੇ ਮੂਵੀ ਉੱਥੇ ਰੋਕ ਦਿੱਤੀ ਉਸਨੇ ਮੂਵੀ ਦੁਬਾਰਾ ਚਲਾਈ। ਨੌਕਰਾਣੀ ਦੇ ਹੱਥ ਵਿੱਚ ਆਪਣਾ ਹਾਰ ਦੇਖ ਕੇ ਉਹ ਹੈਰਾਨ ਸੀ। ਉਸਤੋਂ ...
ਬਾਅਦ ਨੌਕਰਾਣੀ ਮੂਵੀ ਵਿਚੋ ਗਾਇਬ ਹੀ ਸੀ ।
ਨੌਕਰਾਣੀ ਨੇ ਪਹਿਲਾ ਤਾਂ ਸਾਫ ਇਨਕਾਰ ਕਰ ਦਿੱਤਾ । ਜਦ ਉਸਨੂੰ ਡਰਾਵਾ ਦਿੱਤਾ ਤਾਂ ਉਸਨੇ ਮੂੰਹ ਖੋਲ੍ਹਿਆ । “ਮੇਰੀ ਧੀ ਸੀਤੋ ਦੀ ਮੰਗਣੀ ਹੋਈ । ਮੇਰੇ ਕੁੜਮ ਨੇ ਪੰਜਾਹ ਹਜ਼ਾਰ ਦੀ ਮੰਗ ਕੀਤੀ । ਉਸਨੇ ਕਿਹਾ ਜੇ ਵਿਆਹ ਤੋਂ ਇਕ ਦਿਨ ਪਹਿਲਾ ਨਾ ਦਿੱਤੇ ਤਾਂ ਬਰਾਤ ਨਹੀਂ ਆਵੇਗੀ
ਰਮਾ ਦੇ ਵਿਆਹ ਵਿੱਚ ਹਾਰ ਦੇਖ ਕੇ ਮੈਨੂੰ ਸੀਤੋ ਯਾਦ ਆਣ ਲੱਗੀ। ਮੈਂ ਸੋਨੇ ਦਾ ਸੈੱਟ ਚੋਰੀ ਕਰ ਲਿਆ ।ਮੈਂ ਸੋਚਿਆ ਸੀ ਵੇਚ ਕੇ ਧੀ ਨੂੰ ਵਿਆਹ ਦੇਵਾਂਗੀ। ਇਹ ਅੱਗ ਲੱਗਣੀ ਮੂਵੀ ਨੇ ਸਾਰਾ ਭੇਦ ਖੋਲ੍ਹ ਦਿੱਤਾ । ਮੇਰੀ ਮਜ਼ਬੂਰੀ ਮੂਵੀ ਨੇ ਸ਼ਰੇਆਮ ਨੰਗੀ ਕਰਤੀ । ਉਹ ਰੋਣ ਲੱਗ ਗਈ ।
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਪਾਲਾ ਮੂੰਹ ਹਨੇਰੇ ਘਰੋਂ ਬਾਹਰ ਕੰਮ ਤੇ ਜਾਣ ਲੱਗਿਆ ਤਾਂ ਉਸਦੇ ਬਾਪੂ ਨੇ ਵਾਜ ਮਾਰ ਕੇ ਆਖਿਆ,” ਪੁੱਤ, ਬਾਹਰ ਜਾਣ ਲੱਗਿਆ ਨਾਲ ਸੋਟੀ ਜਾਂ ਡੰਡਾ ਲੈ ਕੇ ਜਾਈਦਾ ਹੈ।” ਇੱਕ ਗੱਲ ਹੋਰ ਸੁਣ ਲੈ ਬੈਟਰੀ ਵੀ ਚਾਨਣ ਵਾਸਤੇ ਕੋਲ ਰੱਖੀਦੀ ਹੈ। ਆਪਣਾ ਫੋਨ ਨਾ ਘਰੇ ਭੁੱਲ ਜਾਵੀਂ। ਵੇਲੇ-ਕੁਵੇਲੇ ਫੋਨ ਲਾ Continue Reading »
ਹਸਪਤਾਲ ਦੇ ਬੈਡ ਤੇ ਅਡੋਲ ਪਈ ਮਾਂ,ਕੋਲ ਖੜੇ ਡਾਕਟਰ ,ਨਰਸਾਂ ਦੇ ਵਿੱਚ ਦੀ ਮੇਰੇ ਵੱਲ ਵੇਖੀ ਜਾ ਰਹੀ ਏ ਬਾਂਹ ‘ਚ ਸੂਈ ਲੱਗਣ ਪੀੜ ਸਾਰੇ ਸਰੀਰ ਚੋ ਲਰਜ਼ਦੀ ੲੈ ਚਿਹਰੇ ਦੇ ਤਣਾਓ ਤੋਂ ਦਰਦ ਮਹਿਸੂਸ ਹੋ ਰਿਹਾ ਏ। ਹਰ ਵਾਰ ਨਵੀਂ ਥਾਂ ਸੁਈ ਲੱਗਣ ਨਾਲ ਸੋਜ ਹੋਣ ਕਾਰਨ ਨਾੜ ਲਭਣ Continue Reading »
ਰਿਸ਼ਤੇਦਾਰੀ ਚੋਂ ਲੱਗਦੀ ਦੂਰ ਦੀ ਮਾਸੀ.. ਤਕੜੇ ਘਰ ਵਿਆਹੀ ਹੋਈ ਸੀ..ਤਕਰੀਬਨ ਸੌ ਏਕੜ ਤੋਂ ਵੱਧ ਜਮੀਨ ਅਤੇ ਹੋਰ ਵੀ ਬੇਸ਼ੁਮਾਰ ਦੌਲਤ ਸੀ..! ਦੱਸਦੇ ਪੈਦਲ ਤੁਰਨ ਵਾਲੇ ਪਿਛਲੇ ਜ਼ਮਾਨਿਆਂ ਵਿਚ ਕੋਲ ਵਧੀਆ ਨਸਲ ਦੀਆਂ ਘੋੜੀਆਂ ਹੋਇਆ ਕਰਦੀਆਂ ਸਨ! ਮਗਰੋਂ ਸਾਈਕਲਾਂ ਵਾਲੇ ਦੌਰ ਵਿਚ ਕਿੰਨੇ ਸਾਰੇ ਬੰਬੂ-ਕਾਟ ਲੈ ਲਏ.. ਮਗਰੋਂ ਜਦੋਂ ਕਾਰਾਂ Continue Reading »
ਪਾਣੀ ਅਜੇ ਥੋੜ੍ਹਾ ਹੀ ਘੱਟ ਹੋਇਆ ਸੀ ਕਿ ਟਰੈਕਟਰਾ ਦੀਆਂ ਅਵਾਜਾਂ ਆਉਣ ਲੱਗ ਗਈਆਂ, ਅਸੀਂ ਸਾਰੇ ਕੋਠੇ ਤੇ ਬੈਠੇ ਦੇਖ ਰਹੇ ਸੀ ਕਿ ਇਹ ਲੰਗਰ ਵਾਲੇ ਵੀਰ ਅੰਦਰ ਕਿਵੇਂ ਆਉਣਗੇ, ਸਾਰੇ ਪਿੰਡ ਵਾਲੇ ਕੋਠਿਆਂ ਦੇ ਉਤੇ ਹੀ ਸਨ ਪਿੰਡਾ ਵਿਚ ਕੋਠੇ ਜੁੜੇ ਹੋਣ ਕਰਕੇ ਇਕ ਦੂਜੇ ਨਾਲ ਗੱਲ ਬਾਤ ਹੋ Continue Reading »
ਉਹ ਪਿਤਾ ਜੀ ਦੇ ਪੁਰਾਣੇ ਦੋਸਤ ਸਨ.. ਪ੍ਰਿੰਸਿਪਲ ਰਿਟਾਇਰਡ..ਪਰਮਾਤਮਾ ਦੀ ਬੜੀ ਕਿਰਪਾ..ਧੀਆਂ ਪੁੱਤ ਬਾਹਰ ਸੈਟਲ ਪਰ ਕਦੀ ਗ੍ਰੀਨ ਕਾਰਡ ਦਾ ਜਿਕਰ ਤੱਕ ਵੀ ਨਹੀਂ ਕੀਤਾ…ਬੜੇ ਹੀ ਸਧਾਰਨ ਜੀਵਨ ਦੇ ਧਾਰਨੀ..! ਕੁਝ ਅਰਸਾ ਪਹਿਲਾਂ ਦੱਸਣ ਲੱਗੇ ਕੇ ਦੂਰ ਦੀ ਰਿਸ਼ਤੇਦਾਰੀ ਦੇ ਵਿਆਹ ਚਲਾ ਗਿਆ! ਕੋਲ ਪੁਰਾਣੇ ਮਾਡਲ ਦਾ ਵੇਸ੍ਪਾ ਸ੍ਕੂਟਰ.. ਸਕਿਓਰਿਟੀ Continue Reading »
ਕਹਾਣੀ- ਸੱਚੋ ਹੀ ਸੱਚ ਨਿਬੜੈ ਗੁਰਮਲਕੀਅਤ ਸਿੰਘ ਕਾਹਲੋਂ ਪੱਤਰਕਾਰ ਦਵਿੰਦਰ ਨਾਲ ਮੇਰੀ ਸਕੂਲ ਸਮੇਂ ਤੋਂ ਸਾਂਝ ਬਣੀ ਹੋਈ ਹੈ ਤੇ ਅਸੀਂ ਇਕ ਦੂਜੇ ਕੋਲ ਮਨ ਫਰੋਲਣ ਲਗਿਆਂ ਝਿਜਕ ਨਹੀਂ ਰਖਦੇ। ਉਨ੍ਹਾਂ ਦਾ ਪੁਲੀਸ ਨਾਲ ਵਾਹ ਪੈਂਣਾ ਸੁਭਾਵਕ ਗਲ ਹੈ। ਅਖਬਾਰੀ ਖਬਰਾਂ ਵਿਚ “ਵਰਦੀ ਦਾਗਦਾਰ ਹੋਈ,” ਵਾਲੀਆਂ ਸੁਰਖੀਆਂ ਅਕਸਰ ਸਾਡੀ Continue Reading »
ਕਾਫੀ ਸਾਲ ਪਹਿਲਾਂ ਮੈਂ ਇਕ ਦੋਸਤ ਕੋਲ ਮੋਹਾਲੀ ਗਿਆ ਹੋਇਆ ਸੀ ਅਸੀਂ ਰਾਤ ਨੂੰ ਇਕ ਸਭਿਆਚਾਰਕ ਪ੍ਰੋਗਰਾਮ ਦੇਖਣ ਚਲੇ ਗਏ,, ਪ੍ਰੋਗਰਾਮ ਚ UK ਤੋਂ ਮਲਕੀਤ,, ਬਲਵਿੰਦਰ ਸਫ਼ਰੀ,,,ਪਾਕਿਸਤਾਨ ਤੋਂ ਸ਼ੌਕਤ ਅਲੀ, ਰੇਸ਼ਮਾ ਤੇ ਪੰਜਾਬ ਦੇ ਬਹੁਤ ਵੱਡੇ ਵੱਡੇ ਕਲਾਕਾਰ ਆਏ ਹੋਏ ਸਨ,, ਸਾਰੇ ਕਲਾਕਾਰਾਂ ਬਹੁਤ ਰੰਗ ਬਨਿਆਂ,,, UK ਦੇ ਕਲਾਕਾਰ ਬਲਵਿੰਦਰ Continue Reading »
ਗੁਰਪ੍ਰੀਤ ਕਰੀਰ ਪੰਜਾਬੀਓ ਹਜੇ ਵੀ ਜਾਗ ਜਾਵੋ, ਸਾਂਭ ਲਵੋ ਫਸਲਾਂ ਤੇ ਨਸਲਾਂ ਨੂੰ! ਦਿੱਲੀ ਫੇਰ ਮਨਸੂਬੇ ਘੜ੍ਹ ਰਹੀ, ਸਾਡੇ ਹੱਥਾਂ ਚ ਦੇਣ ਲਈ, ਕਹੀਆਂ ਦੀ ਥਾਂ ਰਫਲਾਂ ਨੂੰ! ਕਿਸਾਨ ਮਜਦੂਰ ਏਕਤਾ ਜਿੰਦਾਬਾਦ 2001 ਇੰਗਲੈਂਡ ਗੁੱਡ ਮੋਰਨਿੰਗ ਡੈਡ! ਪ੍ਰਗਟ ਨੇ ਡਰਾਇੰਗ ਰੂਮ ਵਿੱਚ ਚਾਹ ਪੀ ਰਹੇ ਸੁਖਦੇਵ ਸਿੰਘ ਦੇ ਕੋਲ ਬੈਠਦਿਆਂ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)