More Punjabi Kahaniya  Posts
ਅਸਲ ਪਿਆਰ


ਕਹਾਣੀ-ਅਸਲ ਪਿਆਰ
ਭਾਗ-10
*****************

ਸਨੇਹਾ ਅੰਕਲ ਤੋ ਉਸਦੇ ਭਾਵੁਕ ਹੋਣ ਦਾ ਕਾਰਨ ਪੁੱਛਦੀ ਏ,ਪਰ ਅੰਕਲ ਰਸੋਈ ਵਿੱਚ ਕੰਮ ਪਿਆ ਆਖ ਕੇ ਚਲੇ ਜਾਂਦੇ ਨੇ….ਸਨੇਹਾ ਉਨ੍ਹਾਂ ਦੇ ਪਿੱਛੇ ਪਿੱਛੇ ਰਸੋਈ ਵਿੱਚ ਚਲੀ ਜਾਂਦੀ ਏ…ਤੇ ਅੰਕਲ ਉਸਨੂੰ ਮਜ਼ਾਕਿਆਂ ਲਹਿਜ਼ੇ ਵਿੱਚ ਆਖਦੇ ਨੇ ਕੀ ਅੱਜ ਖਾਣਾ ਤੁਸੀ ਬਣਾਉਗੇ…ਸਨੇਹਾ ਚੌਕ ਜਾਂਦੀ ਏ ਤੇ ਅੰਕਲ ਦੁਬਾਰੇ ਆਖਦੇ ਹੋਏ ਪੁੱਛਦੇ ਨੇ ਕਿ ਮਿਸ ਸਨੇਹਾ ਨੂੰ ਖਾਣਾ ਬਣਾਉਣਾ ਆਉਦਾ ਏ….ਸਨੇਹਾ ਨਾਂ ਵਿੱਚ ਸਿਰ ਹਿਲਾ ਦੇਂਦੀ ਏ ਤੇ ਅੰਕਲ ਉਸਨੂੰ ਆਖਦੇ ਨੇ ਕੀ ਉਹ ਸਿੱਖਾ ਦੇਵੇਗਾ…ਬਸ ਤੁਸੀ ਮੇਰੀ ਸਹਾਇਤਾ ਕਰੋ…ਤੇ ਇੰਨਾ ਆਖਦਿਆ ਪਾਲਕ ਸਨੇਹਾ ਨੂੰ ਫੜਾਉਦਿਆਂ ਉਸਨੂੰ ਕੱਟਣ ਲਈ ਆਖਦਾ ਏ…ਸਨੇਹਾ ਥਾਲੀ ਚੁੱਕ ਕੇ ਸਾਈਡ ਤੇ ਰੱਖਦੀ ਏ ਤੇ ਅੰਕਲ ਐਨ ਆਪਣੇ ਕੰਮ ਵਿੱਚ ਮਸ਼ਰੂਫ਼ ਹੋ ਜਾਂਦੇ ਨੇ….ਜਦੋ ਸਨੇਹਾ ਪਾਲਕ ਕੱਟ ਰਹੀ ਸੀ ਤਾਂ ਅਚਾਨਕ ਪੁੱਛਦੀ ਏ ਕਿ ਤੁਸੀ ਇੱਥੇ ਕਿੰਨੇ ਟਾਈਮ ਤੋ ਕੰਮ ਕਰ ਰਹੇ ਹੋ????ਅੰਕਲ ਐਨ ਮੁਸਕੁਰਾਉਦਿਆਂ ਹੋਇਆ…ਲਗਭਗ 35 ਸਾਲਾਂ ਤੋ…ਸਨੇਹਾ ਹੈਰਾਨੀ ਨਾਲ 35 ਸਾਲਾਂ ਤੋ….ਤੇ ਪਾਲਕ ਕੱਟ ਅੰਕਲ ਨੂੰ ਫੜਾਉਦੀ ਏ…ਅੰਕਲ ਐਨ ਜੀ 35 ਸਾਲਾਂ ਤੋ….ਸਨੇਹਾ ਫੇਰ ਤਾਂ ਤੁਸੀ ਇਸ ਘਰ ਬਾਰੇ ਸੱਭ ਜਾਣਦੇ ਹੋਵੋਗੇ???….ਕੀ ਤੁਹਾਡਾ ਆਪਣਾ ਕੋਈ ਪਰਿਵਾਰ ਨਹੀ ਹੈਗਾ??….ਮਤਲਬ ਤੁਸੀ ਹਮੇਸ਼ਾ ਇੱਥੇ ਹੀ ਰਹਿੰਦੇ ਹੋ?….ਅੰਕਲ ਐਨ ਸਬਜ਼ੀ ਨੂੰ ਤੜਕਾ ਲਗਾਉਦੀਆਂ ਆਖਦੇ ਨੇ ਕਿ ਏਹੀ ਮੇਰਾ ਪਰਿਵਾਰ ਏ….ਕੀ ਸ਼ਿਵਮ….ਮੇਰੇ ਕਹਿਣ ਦਾ ਮੱਤਲਬ ਏ…..ਥੋੜੀ ਹਿਚਕਿਚਾਹਟ ਚ ਸਨੇਹਾ ਥਥਲਾਉਦੀ ਹੋਈ ਆਪਣੀ ਗੱਲ ਪੂਰੀ ਕਰ ਦੇਂਦੀ ਏ…ਕੀ ਸ਼ਿਵਮ ਬੱਚਪਨ ਤੋ ਈ ਐਵੇ ਦਿੱਖਦੇ ਨੇ….ਅੰਕਲ ਐਨ ਸੁਣ ਕੇ ਇੱਕ ਮਿੰਟ ਲਈ ਕੰਮ ਛੱਡ ਦੇਂਦੇ ਨੇ….ਤੇ ਆਖਦੇ ਨੇ ਕਿ ਤੁਹਾਨੂੰ ਇਹ ਸੱਭ ਕਿਸ ਨੇ ਕਿਹਾ ਹੈਂ??ਸਨੇਹਾ ਕਿਸੀ ਨੇ ਨਹੀ…ਬਸ ਮੈਂ ਜਾਣਨਾ ਚਾਹੁੰਦੀ ਸੀ,ਪਰ ਕੋਈ ਗੱਲ ਨਹੀ ਜੇ ਤੁਸੀ ਨਹੀ ਦੱਸਣਾ ਚਾਹੁੰਦੇ ਤਾਂ….ਅੰਕਲ ਮੁਸਕੁਰਾਉਦੇ ਹੋਏ ਅਜਿਹੀ ਕੋਈ ਗੱਲ ਨਹੀ….ਸ਼ਿਵਮ ਸਰ ਤੁਹਾਡੇ ਹੋਣ ਵਾਲੇ ਪਤੀ ਹਨ…ਉਨ੍ਹਾਂ ਬਾਰੇ ਜਾਣਨਾ ਤੁਹਾਡਾ ਹੱਕ ਏ….ਤੇ ਆਖਦਿਆਂ ਦੱਸਦੇ ਨੇ ਕਿ ਸ਼ਿਵਮ ਸਰ ਪਹਿਲਾਂ ਐਵੇ ਨੀ ਸਨ…ਉਨ੍ਹਾਂ ਦਾ ਚਿਹਰਾ ਇੱਕ ਕਾਰ ਐਕਸੀਡੈਟ ਵਿੱਚ ਖਰਾਬ ਹੋ ਗਿਆ ਸੀ…..ਕਾਰ ਐਕਸੀਡੈਟ….ਅੰਕਲ ਐਨ ਹਾਂਜੀ…ਅੱਜ ਤੋ 5 ਸਾਲ ਪਹਿਲਾਂ ਸ਼ਿਵਮ ਸਰ ਦਾ ਐਕਸੀਡੈਟ ਹੋ ਗਿਆ ਸੀ ਜਾਂ ਫ਼ਿਰ ਕਹੋ ਕਿ ਕਿਸੇ ਨੇ ਐਕਸੀਡੈਂਟ ਕਰਵਾ ਦਿੱਤਾ ਸੀ….ਕੀ ਮਤਲਬ ਸ਼ਿਵਮ ਜੀ ਦੀ ਕੋਈ ਜਾਨ ਲੈਣਾ ਚਾਹੁੰਦਾ ਸੀ ਪਰ ਕੌਣ….ਅੰਕਲ ਐਨ ਲਗਾਤਾਰ ਆਪਣਾ ਕੰਮ ਵੀ ਕਰੀ ਜਾ ਰਹੇ ਸਨ ਤੇ ਨਾਲ ਹੀ ਉਹ ਸਨੇਹਾ ਨਾਲ ਗੱਲਾਂ ਕਰੀ ਜਾ ਰਹੇ ਸਨ….ਤੇ ਆਖਦੇ ਹਨ ਕਿ ਇਹ ਬਹੁਤ ਲੰਮੀ ਕਹਾਣੀ ਹੈਂ….ਉਹ ਫੇਰ ਕਿਸੇ ਦਿਨ ਦੱਸਣਗੇ???….ਇੰਨਾ ਆਖ ਕੇ ਕਹਿੰਦੇ ਚਲੋ ਖਾਣਾ ਵੀ ਬਣ ਗਿਆ ਏ…..ਮਿਸ ਸਨੇਹਾ,ਤੁਹਾਡੇ ਨਾਲ ਗੱਲਾਂ ਕਰਦਿਆਂ ਵਕਤ ਦਾ ਪਤਾ ਹੀ ਨਾ ਲੱਗਾ….ਫੇਰ ਦੋਵੇਂ ਜਣੇ ਰਸੋਈ ਤੋ ਬਾਹਰ ਆ ਜਾਂਦੇ ਨੇ….ਤਦੀ ਫੋਨ ਵੱਜਦਾ ਏ ਤੇ ਅੰਕਲ ਫ਼ੋਨ ਚੁੱਕਦੇ ਨੇ….ਫੋਨ ਉੱਤੇ ਗੱਲ ਕਰਨ ਤੋ ਬਾਅਦ ਅੰਕਲ ਸਨੇਹਾ ਨੂੰ ਦੱਸਦੇ ਨੇ ਕਿ ਸ਼ਿਵਮ ਸਰ ਦੀ ਵੱਡੀ ਭੈਣ’ਦਿਸ਼ਾ ਮੈਮ’ ਆ ਰਹੇ ਹਨ ਅੱਜ ਰਾਤ ਨੂੰ….ਤੁਸੀ ਤਿਆਰ ਹੋ ਜਾਵੋ ਤੇ ਸਨੇਹਾ ਨੂੰ ਦੱਸਦੇ ਨੇ ਕਿ ਦਿਸ਼ਾ ਮੈਮ ਬਹੁਤ ਸੱਖ਼ਤ ਸੁਭਾਅ ਦੇ ਹਨ….ਸੋ ਤੁਸੀ ਖਿਆਲ ਰੱਖਣਾ…ਹੋ ਸਕਦਾ ਏ ਕਿ ਉਹ ਤੁਹਾਡੀ ਪ੍ਰੀਖਿਆ ਲੈਣ…ਸਨੇਹਾ ਹਾਂ ਵਿੱਚ ਸਿਰ ਹਿਲਾ ਦੇਂਦੀ ਏ…..ਸਨੇਹਾ ਉੱਤੇ ਨਵਾਂ ਮੁਸੀਬਤਾਂ ਦਾ ਪਹਾੜ ਟੁੱਟ ਪੈਂਦਾ ਏ….ਉਸੀ ਰਾਤ ਸ਼ਿਵਮ ਦੀ ਵੱਡੀ ਭੈਣ ਦਿਸ਼ਾ ਮੇਹਤਾ ਲੰਦਨ ਤੋ ਵਾਪਿਸ ਪਰਤਦੀ ਏ ਤੇ ਆਉਦਿਆ ਈ ਸ਼ਿਵਮ ਤੋ ਉਸਦੀ ਪਸੰਦ ਬਾਰੇ ਪੁੱਛਦੀ ਤੇ ਉਸ ਨੂੰ ਦੱਸੇ ਬਿਨ੍ਹਾਂ ਮੰਗਣੀ ਕਰਵਾਉਣ ਤੇ ਰੋਸ ਪ੍ਰਗਟ...

ਕਰਦੀ ਏ…ਪਰ ਸ਼ਿਵਮ ਆਪਣੀ ਭੈਣ ਨੂੰ ਦੱਸਦਾ ਕੀ ਸਨੇਹਾ ਇੱਥੇ ਵਿਲਾ ਚ ਹੀ ਰਹਿੰਦੀ ਆਪਣੇ ਨਾਲ….ਤੁਸੀ ਜਦੋ ਚਾਹੋ ਉਦੋ ਮਿਲ ਲਿਉ….ਕੀ,ਵੱਟ ਦਾ ਹੈਲ ਇੱਜ਼ ਗੋਇੰਗ ਆੱਨ(ਇਹ ਕੀ ਹੋ ਰਿਹਾ)…ਸ਼ਿਵਮ ਸਮਝਾਉਦਾ ਹੋਇਆ,ਦਰਅਸਲ ਮੈਂ ਹੀ ਸਨੇਹਾ ਨੂੰ ਸਮਝਣਾ ਚਾਹੁੰਦਾ ਸੀ…ਆਖ਼ਰ ਅਸੀਂ ਪੂਰੀ ਜ਼ਿੰਦਗੀ ਇੱਕਠੇ ਬਿਤਾਉਣੀ ਏ,ਤਾਂ ਇਸਲਈ ਮੈਨੂੰ ਲੱਗਦਾ ਕਿ ਅਸੀਂ ਇੱਕ ਦੂਜੇ ਬਾਰੇ ਸੱਭ ਜਾਂਣਦੇ ਹੋਈਏ….ਤਦੀ ਸਨੇਹਾ ਜੁੱਸ ਦੀ ਟਰੇ ਲੈ ਕੇ ਪੇਸ਼ ਹੁੰਦੀ ਏ….ਦਿਸ਼ਾ ਸਨੇਹਾ ਨੂੰ ਸਿਰੋ ਲੈ ਕੇ ਪੈਰਾਂ ਦੇਖਦੀ ਏ ਤੇ ਫ਼ਿਰ ਆਖਦੀ ਏ ਕਿ ਇਹ ਨਿਉ ਮੇਡ(ਨਵੀਂ ਨੌਕਰਾਣੀ) ਕਦੋ ਰੱਖੀ…ਤੇ ਉਸਨੂੰ ਗੁੱਸਾ ਦਿਖਾਉਦੀ ਹੋਈ ਆਖਦੀ ਹੈਂ ਕੀ ਤੇਰੀ ਵਰਦੀ ਕਿੱਥੇ ਹੈਂ?….ਸਾਰੇ ਚੌਂਕ ਜਾਂਦੇ ਹਨ…..ਸ਼ਿਵਮ ਆਖਦਾ ਹੋਇਆ,ਦੀ ਇਹ ਹੀ ਮਿਸ ਸਨੇਹਾ ਹੈਂ,ਮੇਰੀ ਮੰਗੇਤਰ….ਦਿਸ਼ਾ ਵੱਟ…..ਰੀਅਲੀ….ਸ਼ਿਵਮ ਆੱਰ ਯੂ ਸੀਰਿਅਸ,ਤੂੰ ਇੰਨੀ ਡਾਉਨ ਮਾਰਕਿਟ ਲੜਕੀ ਨੂੰ ਚੁਣਿਆ ਆਪਣੇ ਲਈ…..ਸਨੇਹਾ ਦਿਸ਼ਾ ਦੀਆਂ ਗੱਲਾਂ ਸੁਣ ਕੇ ਕਾਫ਼ੀ ਦੁੱਖੀ ਹੁੰਦੀ ਏ….ਪਰ ਅੰਕਲ ਬੋਲਦੇ ਹੋਏ ਕਿ ਮੈਮ ਮਿਸ ਸਨੇਹਾ ਕਾਫ਼ੀ ਚੰਗੇ ਹਨ….ਤੁਸੀ ਇੰਨ੍ਹਾਂ ਨਾਲ ਰਹਿ ਕੇ ਦੇਖੋ ਕੁੱਛ ਦਿਨ….ਇਹ ਤੁਹਾਨੂੰ ਵੀ ਇਮਪਰੈਸ ਕਰ ਦੇਣਗੇ….ਦਿਸ਼ਾ ਬੁੱਲ੍ਹ ਟੇਰਦੀ ਹੋਈ….ਉ ਰੀਅਲੀ,ਲੈਟਸ ਸੀ……ਕੀ ਖ਼ਾਸ ਇਸ ਵਿੱਚ ਤੇ ਅਰਾਮ ਕਰਨ ਦਾ ਕਹਿ ਕੇ ਗੈਸਟ ਰੂਮ ਵਿੱਚ ਚਲੀ ਜਾਂਦੀ ਤੇ ਫਿਰ ਚੀਂਕਦੀ ਹੋਈ….ਇਸ ਰੂਮ ਚ ਕੌਣ ਠਹਿਰਿਆ ਹੋਈਆ…..ਅੰਕਲ ਐਨ ਭੱਜ ਕੇ ਜਾਂਦੇ ਤੇ ਆਖਦੇ ਮੈਮ ਇੱਥੇ ਮਿਸ ਸਨੇਹਾ ਰੁਕੇ ਹੋਏ ਨੇ….ਵੇਟ ਮੈਂ ਦੂਸਰਾ ਗੈਸਟ ਹਾਉਸ ਕਲਿਨ ਕਰਵਾਉਦਾ…..ਵਾਉ,ਹੁਣ ਆਪਣੇ ਈ ਘਰ ਚ ਜਗ੍ਹਾਂ ਨੀ ਤੇ ਚਿੜਦੀ ਹੋਈ ਸ਼ਿਵਮ ਕੋਲ ਜਾਂਦੀ ਏ….ਅਗਲੇ ਦਿਨ ਸਨੇਹਾ ਦੇ ਪਾਪਾ ਸਨੇਹਾ ਨੂੰ ਮਿਲਣ ਆਉਦੇ ਨੇ…ਤੇ ਇੱਕ ਹੋਰ ਮੁਸੀਬਤ ਸਨੇਹਾ ਦੇ ਗੱਲ ਆ ਪੈਂਦੀ ਏ….ਸਨੇਹਾ ਦੇ ਪਾਪਾ ਨੂੰ ਦੇਖ ਕੇ ਸ਼ਿਵਮ ਅੰਕਲ ਐਨ ਨੂੰ ਜਾ ਕੇ ਕਹਿੰਦੇ ਨੇ ਕਿ ਧਿਆਨ ਰੱਖਿਉ….ਵਿਆਹ ਬਾਰੇ ਹੋਈ ਡੀਲ ਬਾਰੇ ਦਿਸ਼ਾ ਦੀ ਨੂੰ ਕੁੱਝ ਵੀ ਨਹੀ ਪਤਾ ਲਗਣਾ ਚਾਹੀਦਾ ਤੇ ਅੰਕਲ ਐਨ ਜੀ ਸਰ ਮੈਂ ਖਿਆਲ ਰੱਖਾਂਗਾ,ਇਸ ਗੱਲ ਦਾ…ਤੇ ਉੱਧਰ ਸਨੇਹਾ ਦੇ ਪਾਪਾ ਜਦੋ ਸਨੇਹਾ ਨੂੰ ਮਿਲਦਾ ਏ ਤਾਂ ਬਿਨ੍ਹਾਂ ਹਾਲ ਚਾਲ ਪੁੱਛੇ….ਉਸਨੂੰ ਝਿੜਕਣਾ ਸ਼ੁਰੂ ਕਰ ਦੇਂਦੇ ਨੇ….ਕੋਈ ਸੰਗ ਸ਼ਰਮ ਹੈਂ ਕਿ ਨਹੀ…ਆਪ ਤੂੰ ਇੱਥੇ ਮੌਜਾਂ ਨਾਲ ਏ.ਸੀ ਰੂਮ ਚ ਐਸ਼ ਕਰ ਰਹੀ ਤੇ ਉੱਧਰ ਤੇਰੇ ਭੈਣ ਭਰਾ ਗਰਮੀ ਚ ਸੜ ਰਹੇ ਨੇ ਤੇ ਕਰਜ਼ ਲੈਣ ਵਾਲਿਆਂ ਨੇ ਸਾਡਾ ਜੀਣਾ ਹਰਾਮ ਕਰ ਰੱਖਿਆ…ਕਿ ਤੈਨੂੰ ਪਤਾ ਨਹੀ ਕੀ ਤੈਨੂੰ ਇੱਥੇ ਕਿਉ ਭੇਜਿਆ ਗਿਆ….ਤੇ ਆਖਦਿਆ ਉਸਨੂੰ ਵਾਲਾਂ ਤੋ ਫੜ ਲੈਂਦਾ ਏ….ਕੁੱਛ ਵੀ ਕਰ,ਮੈਂਨੂੰ ਕੱਲ ਤੱਕ 25 ਲੱਖ ਭੇਜਦੇ….ਬੈਂਕ ਵਾਲਿਆਂ ਨੂੰ ਮੈਂ ਵਾਅਦਾ ਕਰ ਚੁੱਕਾ ਹਾਂ ਕੱਲ ਨੂੰ ਪੈਸੇ ਦੇਣ ਦਾ….ਸਨੇਹਾ ਕੀ 25 ਲੱਖ…ਪਾਪਾ ਮੈਂ ਇੰਨੇ ਪੈਸੇ ਕਿੱਥੋ ਲੈ ਕੇ ਆਵਾਂ….ਮੈਨੂੰ ਨਹੀ ਪਤਾ ਕਿੱਥੋ ਲੈ ਕੇ ਆਵੇਗੀ….ਤੇ ਆਖਦਿਆਂ ਉਸਨੂੰ ਛੱਡ ਦੇਂਦੇ ਨੇ…ਤੇ ਉਸੇ ਵਕਤ ਉੱਥੇ ਸ਼ਿਵਮ ਆ ਜਾਂਦਾ ਏ….ਸ਼ਿਵਮ ਨੂੰ ਦੇਖ ਕੇ ਸਨੇਹਾ ਦੇ ਪਾਪਾ ਇੱਕ ਦਮ ਸ਼ਾਂਤ ਹੋ ਜਾਂਦੇ ਨੇ ਪਰ ਉਨ੍ਹਾਂ ਦੇ ਮਨ ਵਿੱਚ ਡਰ ਸੀ ਕਿ ਸ਼ਾਇਦ ਸ਼ਿਵਮ ਨੇ ਸੱਭ ਕੁੱਛ ਦੇਖ ਨਾ ਲਿਆ ਹੋਵੇ….ਸ਼ਿਵਮ ਅੰਦਰ ਆਉਦਾ ਏ ਤੇ ਸਨੇਹਾ ਤੁਸੀ ਇੱਥੇ….ਸ਼ਿਵਮ ਦੋਵਾਂ ਨੂੰ ਹੈਰਾਨੀ ਨਾਲ ਦੇਖਦੇ ਹੋਏ ਪੁੱਛਦੇ ਹੋਈ ਕੀ ਚਲ ਰਿਹਾ ਇੱਥੇ???

ਬਾਕੀ ਅਗਲੇ ਭਾਗ ਵਿੱਚ
#ਪ੍ਰਵੀਨ ਕੌਰ
🌹

...
...



Related Posts

Leave a Reply

Your email address will not be published. Required fields are marked *

4 Comments on “ਅਸਲ ਪਿਆਰ”

  • ਮੈਨੂੰ ਲਗਿਆ ਕਿ ਮੈ ਟੀ ਵੀ ਸਿਰਿਅਲ ਦੀ ਕਹਾਣੀ ਪੜ ਰਹੀ ਹਾ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)