More Punjabi Kahaniya  Posts
ਉਲਟੀ ਦਿਸ਼ਾ


ਕਨੇਡਾ ਦੇ ਡਾਕਖਾਨੇ ਵਿਚੋਂ ਪਾਰਸਲ ਚੁੱਕ ਬਾਹਰ ਨੂੰ ਤੁਰਨ ਲੱਗਾ ਤਾਂ ਵੇਖਿਆ ਪਾਸੇ ਖਲੋਤੀ ਇੱਕ ਆਪਣੀ ਕੁੜੀ ਗੱਤੇ ਦਾ ਨਵਾਂ ਪੈਕ ਖੋਲਣ ਦਾ ਯਤਨ ਕਰ ਰਹੀ ਸੀ..ਹੱਥੀਂ ਪਾਏ ਚੂੜੇ ਤੋਂ ਅੰਦਾਜਾ ਲੱਗ ਗਿਆ ਕੇ ਅਜੇ ਨਵਾਂ ਨਵਾਂ ਹੀ ਵਿਆਹ ਹੋਇਆ ਸੀ!
ਛੇਤੀ ਅੰਦਾਜਾ ਲਾ ਲਿਆ ਕੇ ਉਸ ਤੋਂ ਉਹ ਪੈਕ ਨਹੀਂ ਖੁਲ੍ਹੇਗਾ!
ਅੱਗੇ ਹੋ ਕੇ ਸਤਿ ਸ੍ਰੀ ਕਾਲ ਬੁਲਾ ਦਿੱਤੀ ਤੇ ਪੁੱਛ ਲਿਆ ਕੇ ਨਿੱਕੀਏ ਕੋਈ ਮਦਤ ਕਰ ਸਕਦਾ ਹਾਂ?
ਆਖਣ ਲੱਗੀ ਵੀਰ ਜੀ ਇੱਕ ਗਿਫ਼੍ਟ ਇੰਡੀਆ ਭੇਜਣਾ..ਪਰ ਪਤਾ ਨਹੀਂ ਲੱਗ ਰਿਹਾ ਇਸਨੂੰ ਖੋਲ੍ਹਣਾ ਕਿੱਦਾਂ ਏ!
ਸਲਾਹ ਦਿੱਤੀ ਕੇ ਗਿਫ਼੍ਟ ਦੇ ਸਾਈਜ ਦੇ ਮੁਕਾਬਲੇ ਗੱਤੇ ਦਾ ਇਹ ਪੈਕ ਕਾਫੀ ਵੱਡਾ ਹੈ..ਇਸਨੂੰ ਮੋੜ ਕੇ ਛੋਟਾ ਲੈ ਆ..ਨਹੀਂ ਤਾਂ ਕਾਫੀ ਜਿਆਦਾ ਚਾਰਜ ਲੱਗ ਸਕਦਾ ਹੈ..ਕਿਓੰਕੇ ਕਨੇਡਾ ਪੋਸਟ ਪਾਰਸਲ ਦੇ ਸਾਈਜ ਦੇ ਮੁਤਾਬਿਕ ਹੀ ਚਾਰਜ ਲਾਉਂਦਾ ਏ!
ਗੱਤੇ ਦਾ ਨਿੱਕਾ ਪੈਕ ਲੈ ਕੇ ਮੁੜੀ ਤਾਂ ਇੰਝ ਲੱਗਾ ਜਿੱਦਾਂ ਅੱਖਾਂ ਵਿਚ ਆ ਗਈ ਨਮੀਂ ਰੋਕਣ ਦੀ ਨਾਕਾਮ ਜਿਹੀ ਕੋਸ਼ਿਸ਼ ਕਰ ਰਹੀ ਹੋਵੇ!
ਮੈਥੋਂ ਨਾ ਰਿਹਾ ਗਿਆ ਤੇ ਕੋਲ ਹੋ ਕੇ ਪੁੱਛ ਹੀ ਲਿਆ ਕੇ ਭੈਣੇ ਦੱਸ ਕੀ ਗੱਲ ਹੈ?
ਥੋੜੀ ਝਿਜਕ ਤੋਂ ਬਾਅਦ ਦੱਸਣ ਲੱਗੀ ਕੇ ਦੋ ਮਹੀਨੇ ਹੋਏ ਇੰਡੀਆ ਤੋਂ ਇਥੇ ਆਈ ਨੂੰ ਪਰ ਅਗਲੇ ਬੜੇ ਡਾਹਢੇ ਟੱਕਰ ਗਏ ਨੇ..ਕੁਝ ਦਿਨ ਪਹਿਲਾਂ ਆਪਣੀ ਪਹਿਲੀ ਤਨਖਾਹ ਦੇ ਪੈਸਿਆਂ ਤੋਂ ਆਪਣੀ ਨਿੱਕੀ ਭੈਣ ਨੂੰ ਇੰਡੀਆ ਇੱਕ ਪਰਸ ਘੱਲ ਬੈਠੀ ਹਾਂ ਤੇ ਹੁਣ ਉਸ ਗੱਲ ਤੋਂ ਘਰੇ ਨਿੱਤ ਕਲੇਸ਼ ਪੈਂਦਾ ਹੈ..ਸਾਰੇ ਆਖਦੇ ਨੇ ਕੇ ਏਦਾਂ ਦਾ ਹੀ ਹੋਰ ਗਿਫ਼੍ਟ ਲੈ ਕੇ ਆਪਣੀ ਨਨਾਣ ਨੂੰ ਵੀ ਭੇਜ ਨਹੀਂ ਤਾਂ ਤੇਰੀ ਖੈਰ ਨਹੀਂ!
ਗੱਲਾਂ ਤੇ ਹੋਰ ਵੀ ਬਥੇਰੀਆਂ ਦੱਸੀਆਂ ਪਰ ਇੰਝ ਲਗਿਆਂ ਜਿੱਦਾਂ ਵੱਡੇ ਭਰਾ ਦੇ ਬਰੋਬਰ...

ਦੀ ਉਮਰ ਦੇ ਇਨਸਾਨ ਨਾਲ ਢਿੱਡ ਫਰੋਲ ਉਸ ਦੇ ਸਿਰੋਂ ਮਣਾਂ-ਮੂਹੀਂ ਭਾਰ ਲਹਿ ਗਿਆ ਹੋਵੇ!
ਬਾਹਰ ਆਉਂਦਾ ਹੋਇਆ ਸੋਚੀ ਜਾ ਰਿਹਾ ਸੀ ਕੇ ਪੰਜਾਬ ਵਿਚ ਸੰਜੋਏ ਸੁਪਨਿਆਂ ਅਤੇ ਇਥੇ ਦੀਆਂ ਤਲਖ਼ ਕੌੜੀਆਂ ਹਕੀਕਤਾਂ ਵਿਚ ਜਦੋਂ ਜਮੀਨ ਆਸਮਾਨ ਦਾ ਫਰਕ ਨਿਕਲ ਆਉਂਦਾ ਹੈ ਤੇ ਚੰਗਾ ਭਲਾ ਇਨਸਾਨ ਵੀ ਅਕਸਰ ਕੱਖੋਂ ਹੌਲਾ ਹੋ ਗਿਆ ਮਹਿਸੂਸ ਕਰਦਾ ਏ!
ਇਸ ਘਟਨਾ ਦਾ ਇੱਕ ਹੋਰ ਪੱਖ ਇਹ ਵੀ ਸੀ ਕੇ ਇਸ ਸਾਰੇ ਵਰਤਾਰੇ ਦੌਰਾਨ ਓਸੇ ਲਾਈਨ ਵਿਚ ਲੱਗੇ ਆਪਣੇ ਇੱਕ ਹੋਰ ਵੀਰ ਦਾ ਬੜਾ ਹੀ ਬੁਰਾ ਹਾਲ ਸੀ..!
ਮੁੜ ਮੁੜ ਕੇ ਸਾਡੇ ਵੱਲ ਦੇਖਦਾ ਹੋਇਆ ਸ਼ਾਇਦ ਇਹ ਜਾਨਣ ਲਈ ਤਰਲੋ ਮੱਛੀ ਹੋ ਰਿਹਾ ਸੀ ਕੇ ਇੱਕ ਅੱਧਖੜ ਉਮਰ ਦੇ ਪੰਜਾਬੀ ਅਤੇ ਨਵੀਂ ਵਿਆਹੀ ਵਿਚ ਐਸੀ ਕਿਹੜੀ ਗੱਲਬਾਤ ਹੋ ਰਹੀ ਏ ਕੇ ਕੁੜੀ ਨੂੰ ਆਪਣੇ ਵਗਦੇ ਹੋਏ ਹੰਜੂ ਜਮਾਨੇ ਕੋਲੋਂ ਲੁਕੌਣੇ ਪੈ ਰਹੇ ਨੇ!
ਜਾਂਦੇ ਜਾਂਦੇ ਹੁਣ ਥੋੜਾ ਜਿਹਾ ਜਿਕਰ ਫੋਟੋ ਵਿਚਲੇ ਬੂਟਾਂ ਦਾ ਵੀ..!
ਦੂਜੀ ਸੰਸਾਰ ਜੰਗ ਵੇਲੇ ਇੰਗਲੈਂਡ ਦੀਆਂ ਫੌਜਾਂ ਇਸ ਤਰਾਂ ਦੇ ਪੁੱਠੀ ਅੱਡੀ ਵਾਲੇ ਬੂਟ ਪਾ ਕੇ ਜਰਮਨ ਦੀਆਂ ਫੌਜਾਂ ਨੂੰ ਅਕਸਰ ਹੀ ਧੋਖੇ ਵਿਚ ਰੱਖਿਆ ਕਰਦੀਆਂ ਸਨ..!
ਹਿਟਲਰ ਦੀਆਂ ਫੌਜਾਂ ਬੂਟਾਂ ਦੀਆਂ ਪੈੜਾਂ ਵੇਖ ਉਲਟੀ ਦਿਸ਼ਾ ਵੱਲ ਕੂਚ ਕਰ ਅਕਸਰ ਹੀ ਵੱਡੀ ਮੁਸ਼ਕਲ ਵਿਚ ਪੈ ਜਾਇਆ ਕਰਦੀਆਂ ਸਨ!
ਅੱਜ ਵੀ ਕਈ ਵੇਰ ਭੁਲੇਖੇ ਵਿਚ ਉਲਟੀ ਦਿਸ਼ਾ ਵੱਲ ਤੁਰ ਪਿਆ ਇਨਸਾਨ ਅਕਸਰ ਏਨੀ ਦੂਰ ਨਿੱਕਲ ਆਉਂਦਾ ਏ ਕੇ ਵਾਪਸੀ ਕਰਨੀ ਬੜੀ ਹੀ ਔਖੀ ਹੋ ਜਾਂਦੀ ਏ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)