ਮਿੰਨੀ ਕਹਾਣੀ ਮੋਹ
ਮੋਹਨ ਸਵੇਰੇ ਉਠਦਿਆਂ ਸੈਰ ਤੇ ਗਿਆ ਉਹ ਫੁੱਲਾਂ ਨੂੰ ਹਰ ਰੋਜ਼ ਵਾਂਗ ਨਿਹਾਰਦਾ ਜਾ ਰਿਹਾ ਸੀ। ਫੁੱਲਾਂ ਤੇ ਤਿੱਤਲੀਆਂ ਮੰਡਰਾ ਰਹੀਆਂ ਸਨ । ਠੰਡੀ ਹਵਾ ਰੁਮਕ ਰਹੀ ਸੀ। ਕੁਦਰਤ ਖੁਸ਼ੀਆਂ ਵੰਡਦੀ ਲੱਗ ਰਹੀ ਸੀ
ਉਸਦਾ ਮਨ ਉਦਾਸ ਸੀ।ਜੀਵਨ ਸਾਥਣ ਖੁਸ਼ ਮਜਾਜ ਤੇ ਘਰ ਵਿੱਚ ਖੁਸ਼ੀ ਦੇਣ ਵਾਲੀ ਹਰ ਸ਼ੈ ਸੀ ।ਉਸਦਾ ਚਿਹਰਾ ਉਦਾਸ ਸੀ ।ਘਰ ਸੁੰਨਾ -ਸੁੰਨਾ ਸੀ.ਬਸ ਕਮੀ ਤਾਂ ਇਕੋ ਸੀ ਘਰ ਵਿੱਚ ਖੇਡਦਾ ਬਾਲ ਨਹੀਂ ਸੀ। ਹਾਏ ਰੱਬਾਂ ਮੁੰਡਾ ਨਹੀਂ ਤਾਂ ਇਕ ਧੀ ਦੇ ਦੇ।ਸਾਰੇ ਟੈਸਟ ਹੋਏ ਕੋਈ ਕਮੀ ਨਹੀਂ ਸੀ। ਉਸਦੇ ਦੋਸਤਾਂ ਦੇ ਘਰ ਦੋ-ਦੋ ਬੱਚੇ ਸਨ। ਉਨਾਂ ਦੇ ਘਰੇ ਰੋਣਕਾਂ ਲੱਗੀਆਂ ਰਹਿੰਦੀਆਂ।
ਉਹ ਸੋਚਾਂ ਸੋਚਦਾਂ ਇਕ ਬੈਂਚ ਤੇ ਬੈਠਣ ਲੱਗਾ। ਦੇਖਦੇ ਹੈਰਾਨ ਹੋ ਗਿਆ,ਇਕ ਛੋਟਾ ਜਿਹਾ ਬੱਚਾ ਲਾਲ ਕਪੜੇ ਵਿੱਚ ਲਿਪਟਿਆ ਪਿਆ ਸੀ। ਉਸਦੇ ਉਦਾਸ ਚਿਹਰੇ ਤੇ ਮੁਸਕਾਨ ਬਿਖਰ ਗਈ।ਸ਼ਾਇਦ ਇਹ ਸਾਡੇ ਲਈ ਇਥੇ...
ਕੋਈ ਛੱਡ ਗਿਆ ਹੋਵੇ।ਉਹ ਕਾਫੀ ਦੇਰ ਬੱਚੇ ਨੂੰ ਗੋਦ ਵਿੱਚ ਲੈਂ ਕੇ ਬੈਠਾ ਰਿਹਾ।
ਬੱਚੀ ਦੀ ਮਾਂ ਝੂਲੇ ਪਿੱਛੇ ਛੁਪੀ ,ਹੰਝੂ ਬਿਖੇਰਦੀ ਪਿਆਰ ਭਰੇ ਹੱਥਾਂ ਵਿੱਚ ਜਿਗਰ ਦੇ ਟੁਕੜੇ ਨੂੰ ਦੇਖਿਆ।ਉਹ ਇਕ ਟੱਕ ਉਸਨੂੰ ਦੇਖ ਰਹੀ ਸੀ।ਉਸਦੇ ਕੰਨਾਂ ਵਿੱਚ ਆਪਣੀ ਸੱਸ ਦੇ ਬੋਲ ਅਜੇ ਵੀ ਗੂਜ ਰਹੇ ਸਨ।ਤਿੰਨ ਪੱਥਰ ਜੰਮ ਕੇ ਰੱਖ ਦਿੱਤੇ ਹਨ।ਤੀਜੇ ਪੱਥਰ ਨੂੰ ਘਰ ਨਾ ਲੈਂ ਕੇ ।ਆਵੀ।
ਮੋਹਨ ਨੇ ਪੁਲਿਸ ਸਟੇਸ਼ਨ ਫੋਨ ਕੀਤਾ। ਉਹ ਹੁਣ ਬੱਚੇ ਨੂੰ ਗੋਦ ਲੈਣ ਦੀ ਕਾਰਵਾਈ ਪੂਰੀ ਕਰ ਰਿਹਾ ਸੀ।ਉਸਦੀ ਪਤਨੀ ਨੇ ਬੱਚੇ ਨੂੰ ਸੀਨੇ ਨਾਲ ਲਗਾਇਆਂ ਹੋਇਆ ਹੈ । ਉਸਨੂੰ ਆਪਣੀ ਸੁੰਨੀ ਜ਼ਿੰਦਗੀ ਖੁਸ਼ੀਆਂ ਬਿਖੇਰਦੀ , ਮਹਿਕਾ ਵੰਡਦੀ ਜਾਪ ਰਹੀ ਹੈ।
ਭੁਪਿੰਦਰ ਕੌਰ ਸਾਢੌਰਾ