More Punjabi Kahaniya  Posts
ਜੇਹਾ ਬੀਜੋਗੇ..ਓਹੀ ਵੱਢੋਗੇ


ਉਹ ਹੁਣ ਮੈਥੋਂ ਕਿੰਨਾ ਉੱਚਾ ਹੋ ਗਿਆ ਸੀ..ਜੁੱਤੀ ਵੀ ਨਾ ਆਉਂਦੀ..ਹਰ ਮਹੀਨੇ ਆਖਦਾ ਨਵੀਂ ਲੈ ਕੇ ਦਿਓ..ਬੋਝੇ ਵਿਚੋਂ ਜਿੰਨੇ ਜੀ ਕਰਦਾ ਪੈਸੇ ਵੀ ਕੱਢ ਕੇ ਲੈ ਜਾਂਦਾ..ਕੁਝ ਆਖਣ ਲੱਗਦਾ ਤਾਂ ਜੰਮਣ ਵਾਲੀ ਉਸਦੇ ਹੱਕ ਵਿੱਚ ਭੁਗਤਦੀ..ਸਫਾਈਆਂ ਦਿੰਦੀ..ਤੁਸੀਂ ਠੀਕ ਹੁੰਦੇ ਹੋਏ ਵੀ ਗਲਤ ਹੋ..ਜਵਾਨ ਔਲਾਦ ਨੂੰ ਕੁਝ ਆਖਣ ਦਾ ਜਮਾਨਾ ਨਹੀਂ ਰਿਹਾ..ਇਹ ਨਾ ਭੁੱਲੋ ਕੋਲੋਂ ਗੱਡੀ ਦੀ ਲੈਣ ਵੀ ਲੰਘਦੀ ਏ..!
ਮੈਂ ਮਨ ਹੀ ਮਨ ਆਖਦਾ ਏਨਾ ਹੀ ਦੱਸ ਜਾਇਆ ਕਰੇ ਅਖੀਰ ਜਾਂਦਾ ਕਿਥੇ ਹੈ..ਮੁੜਨਾ ਕਦੋ ਹੁੰਦਾ..ਦੋ ਭੈਣਾਂ ਜਵਾਨ ਵੀ ਨੇ..ਕਿੰਨੀਆਂ ਸਲਾਹ ਬਾਤਾਂ ਹੁੰਦੀਆਂ ਨੇ ਪਿਓ ਪੁੱਤ ਵਿਚਾਲੇ..ਕੋਲ ਬੈਠੇ ਤਾਂ ਸਹੀ..ਕਾਰ ਨੂੰ ਮਲ-ਮਲ ਸਾਫ ਕਰਦਿਆਂ ਅਤੇ ਬੂਟ ਲਿਸ਼ਕਾਉਂਦਿਆਂ ਘੰਟੇ ਲੰਘ ਜਾਂਦੇ..!
ਮੈਂ ਅਖਬਾਰ ਪੜਨ ਬਹਾਨੇ ਉਸ ਵੱਲ ਤੱਕਦਾ ਰਹਿੰਦਾ ਕਦੋਂ ਨਜਰਾਂ ਮਿਲਾਵੈ..ਪਰ ਇਹ ਕਰਮਾਂ ਮਾਰੀਆਂ ਕਦੇ ਵੀ ਦੋ ਤੋਂ ਚਾਰ ਨਾ ਹੁੰਦੀਆਂ..!
ਇੱਕ ਵੇਰ ਅੱਧੀ ਰਾਤ ਦੋ ਵੱਜ ਗਏ..ਇਸਦਾ ਕੋਈ ਪਤਾ ਨਹੀਂ ਕਿਥੇ ਹੈ..ਕਦੋਂ ਮੁੜਨਾ..ਸੋਚਾਂ ਦੀ ਉਧੇੜ ਬੁਣ!
ਪੂਰਾਣਾ ਸੰਦੂਖ ਖੋਹਲ ਲਿਆ..ਅੰਦਰੋਂ ਭਾਪਾ ਜੀ ਦੀ ਇੱਕ ਡਾਇਰੀ ਨਿੱਕਲੀ..ਚਾਰ ਦਹਾਕੇ ਪਹਿਲੋਂ ਲਿਖੀ..!
ਇੱਕ ਥਾਂ ਆਖ ਰਹੇ ਸਨ..ਅੱਜ ਵੀ ਬਿਨਾ ਦੱਸੇ ਚਲਾ ਗਿਆ..ਫੇਰ ਅੱਧੀ ਰਾਤ ਮੁੜਿਆ ਤਾਂ ਸਿਰਫ ਏਨਾ ਹੀ ਪੁੱਛ ਲਿਆ ਕੁਵੇਲੇ ਕਿਓਂ ਆਇਆਂ ਤਾਂ ਅੱਖਾਂ ਕੱਢ...

ਵੇਖਣ ਲੱਗਾ..ਫੇਰ ਬਿਨਾ ਕੁਝ ਆਖੇ ਹੀ ਆਪਣੇ ਕਮਰੇ ਵਿਚ ਜਾ ਵੜਿਆ..ਬੂਹਾ ਠਾਹ ਕਰਕੇ ਵੱਜਿਆ..ਸਿੱਧਾ ਮੇਰੀ ਰੂਹ ਤੇ..ਏਨੀ ਸ਼ਰਮਿੰਦਗੀ ਏਨਾ ਦੁੱਖ ਪਹਿਲੀ ਵੇਰ ਹੋਇਆ..ਨਿੱਕੇ ਜਿਹੇ ਨੂੰ ਖਿਡਾਇਆ..ਚਿੱਤੜ ਧੋਤੇ..ਜੂਠਾ ਖਾਦਾ..ਆਪ ਪਾਟਿਆ ਪਾਇਆ ਪਰ ਇਸਦੇ ਹਮੇਸ਼ਾਂ ਨਵੇਂ ਨਕੋਰ ਹੁੰਦੇ ਸਨ..ਕਿਥੇ ਗਲਤੀ ਹੋ ਗਈ!
ਫੇਰ ਅੱਗੇ ਦੋ ਤਿੰਨ ਅੱਖਰਾਂ ਦੀ ਪਾਲ..ਧੁੰਦਲੀ ਹੋਈ ਪਈ ਸੀ..ਪਾਣੀ ਦੇ ਤਰੁਬਕੇ ਡਿੱਗੇ ਸਨ ਸ਼ਾਇਦ..ਖੁਦ ਦੇ ਸਿਰ ਤੇ ਪਟੋਕੀ ਮਾਰੀ..ਕਮਲਿਆ ਇਹ ਤਰੁਬਕੇ ਨਹੀਂ ਹੰਜੂ ਨੇ..ਫੇਰ ਆਪਣੀਆਂ ਅੱਖੀਆਂ ਮੀਟ ਲਈਆਂ..ਫੇਰ ਠੀਕ ਓਸੇ ਥਾਂ ਮੇਰੀਆਂ ਅੱਖੀਆਂ ਵਿਚੋਂ ਵੀ ਕਿੰਨੇ ਤਰੁਬਕੇ ਹੋਰ ਡਿੱਗੇ..ਲਗਾਤਾਰ..ਥੋੜੇ ਬਹੁਤ ਪੜੇ ਜਾਂਦੇ ਅੱਖਰ ਹੋਰ ਵੀ ਧੁੰਦਲੇ ਹੋ ਗਏ..!
ਤਰੁਬਕੇ ਨਹੀਂ ਪਛਤਾਵਾ ਡਿੱਗ ਰਿਹਾ ਸੀ..ਮੁਆਫੀ ਦੀ ਆਸ ਵਿੱਚ..ਪਰ ਮੁਆਫੀ ਦਿੰਦਾ ਕੌਣ..ਏਨੇ ਵੱਡੇ ਘਰ ਵਿੱਚ..ਮੈਂ ਕੱਲਾ ਹੀ ਤਾਂ ਸਾਂ..ਤੇ ਜਾ ਫੇਰ ਕੰਧ ਤੇ ਟੰਗੀ ਇੱਕ ਫੋਟੋ ਭਾਪਾ ਜੀ ਦੀ..ਚਾਰ ਦਹਾਕੇ ਪਹਿਲੋਂ ਦੀ..ਫੋਟੋਆਂ ਵੀ ਭਲਾ ਮੁਆਫੀ ਦਿੰਦੀਆਂ..ਕਦੀ ਨਹੀਂ..ਮੁਆਫੀ ਤੇ ਜਿਉਂਦੇ ਜਾਗਦੇ ਇਨਸਾਨ ਦਿੰਦੇ ਨੇ..ਤੁਰ ਗਏ ਤੇ ਸਿਰਫ ਚੇਤਾ ਕਰਵਾਉਂਦੇ ਰਹਿੰਦੇ..
ਜੇਹਾ ਬੀਜੋਗੇ..ਓਹੀ ਵੱਢੋਗੇ..

Harpreet Singh Jawanda

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)