ਇਕ ਵਾਰ ਦੀ ਗੱਲ ਹੈ ਕਿ ਇਕ ਪਿੰਡ ਵਿਚ ਇਕ ਬੁੱਢਾ ਕਿਸਾਨ ਰਹਿੰਦਾ ਸੀ | ਉਸ ਦੇ ਚਾਰ ਪੁੱਤਰ ਵੀ ਸਨ ਪਰ ਉਨ੍ਹਾਂ ਵਿਚੋਂ ਕੋਈ ਵੀ ਉਸ ਦੀ ਦੇਖਭਾਲ ਨਹੀਂ ਕਰਦਾ ਸੀ|
ਉਹ ਆਪਣੀ ਹਿੰਮਤ ਨਾਲ ਆਪਣੇ ਖੇਤਾਂ ਵਿਚ ਕੰਮ ਕਰਦਾ ਅਤੇ ਕੇਵਲ ਉਸ ਦੇ ਘਰ ਵਾਲੀ ਹੀ ਉਸ ਦੀ ਕੁਝ ਮਦਦ ਕਰਦੀ ਸੀ |ਉਹ ਹਰ ਰੋਜ਼ ਸਵੇਰੇ ਆਪਣੇ ਖੇਤਾਂ ਵਿਚ ਚਲਾ ਜਾਂਦਾ ਅਤੇ ਸ਼ਾਮ ਤੱਕ ਆਪਣੀ ਫਸਲ ਦੀ ਰਾਖੀ ਕਰਦਾ |
ਉਹ ਕਿਸੇ ਵੀ ਪੰਛੀ ਨੂੰ ਆਪਣੀ ਫਸਲ ‘ਤੇ ਬੈਠਣ ਨਾ ਦਿੰਦਾ ਅਤੇ ਉਨ੍ਹਾਂ ਨੂੰ ਡਰਾ ਕੇ ਅਤੇ ਰੋੜੇ ਮਾਰ ਕੇ ਉਡਾ ਦਿੰਦਾ |
ਪੰਛੀ ਉਸ ਦੇ ਖੇਤ ਕੋਲ ਆਉਂਦੇ ਅਤੇ ਉਸ ਨੂੰ ਦੇਖ ਕੇ ਵਾਪਸ ਮੁੜ ਜਾਂਦੇ |ਇਕ ਵਾਰ ਬੁੱਢੇ ਕਿਸਾਨ ਦੀ ਫਸਲ ‘ਤੇ ਹਰੀਆਂ ਸੁੰਡੀਆਂ ਦਾ ਹਮਲਾ ਹੋ ਗਿਆ | ਉਹ ਫਸਲ ‘ਤੇ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰਨਾ ਚਾਹੁੰਦਾ ਸੀ ਪਰ ਉਸ ਕੋਲ ਦਵਾਈਆਂ ਖਰੀਦਣ ਲਈ ਪੈਸੇ ਨਹੀਂ ਸਨ |
ਉਹ ਆਪਣੀ ਘਰ ਵਾਲੀ ਨੂੰ ਦੱਸ ਕੇ ਦਵਾਈਆਂ ਖਰੀਦਣ ਲਈ ਸ਼ਹਿਰ ਗਿਆ | ਦੁਕਾਨਦਾਰਾਂ ਨੇ ਉਸ ਦੀ ਗਰੀਬੀ ਕਰਕੇ ਦਵਾਈਆਂ ਉਧਾਰ ਦੇਣ ਤੋਂ ਨਾਂਹ ਕਰ ਦਿੱਤੀ | ਫਿਰ ਉਹ ਆੜ੍ਹਤੀ ਕੋਲ ਪੈਸੇ ਉਧਾਰ ਲੈਣ ਲਈ ਗਿਆ ਪਰ ਉਸ ਦੀ ਮਾੜੀ ਹਾਲਤ ਦੇਖ ਕੇ ਆੜ੍ਹਤੀਏ ਨੇ ਵੀ ਬਹਾਨਾ ਲਗਾ ਦਿੱਤਾ | ਫਿਰ ਉਹ ਆਪਣੀ ਜਾਣ-ਪਛਾਣਵਾਲੇ ਲੋਕਾਂ ਕੋਲ ਗਿਆ ਪਰ ਉਨ੍ਹਾਂ ਨੇ ਵੀ ਉਸ ਦੀ ਮਦਦ ਨਾ ਕੀਤੀ
| ਉਹ ਅਨਪੜ੍ਹ ਹੋਣ ਕਰਕੇ ਬੈਂਕ ਵਿਚ ਜਾਣ ਤੋਂ ਵੀ ਡਰ ਗਿਆ | ਉਹ ਥੱਕ-ਹਾਰ ਕੇ ਵਾਪਸ ਪਿੰਡ ਆ ਗਿਆ |
ਬੁੱਢੇ ਕਿਸਾਨ ਨੇ ਘਰ ਆ ਕੇ ਆਪਣੀ ਘਰ ਵਾਲੀ ਨੂੰ ਦੱਸਿਆ ਕਿ ਪੈਸੇ ਦਾ ਪ੍ਰਬੰਧ ਨਹੀਂ ਹੋਇਆ ਤਾਂ ਉਹ ਵੀ ਦੁਖੀ ਹੋ ਗਈ | ਨਿਰਾਸ਼ਾ ਤੇ ਗ਼ਮ ਵਿਚ ਦੋਵੇਂ.ਆਪਣੇ ਖੇਤ ਵੱਲ ਤੁਰ ਪਏ |
ਦੋਵੇਂ ਸੋਚਦੇ ਜਾ ਰਹੇ ਸਨ ਕਿ ਅੱਜ ਸਵੇਰ...
ਤੋਂ ਅਸੀਂ ਫਸਲ ਦੀ ਰਾਖੀ ਨਹੀਂ ਕੀਤੀ, ਇਸ ਲਈ ਫਸਲ ਪੰਛੀਆਂ ਨੇ ਬਰਬਾਦ ਕਰ ਦਿੱਤੀ ਹੋਣੀ ਹੈ ਅਤੇ ਇਸ ਤੋਂ ਇਲਾਵਾ ਸੁੰਡੀਆਂ ਨੇ ਵੀ ਫਸਲ ਨੂੰ ਖਾ ਲਿਆ ਹੋਵੇਗਾ | ਜਦੋਂ ਦੋਵੇਂ ਖੇਤ ਦੇ ਨਜ਼ਦੀਕ ਪਹੁੰਚੇ ਤਾਂ ਦੇਖ ਕੇ ਹੈਰਾਨ ਹੋ ਗਏ ਕਿ ਫਸਲ ਤਾਂ ਠੀਕ-ਠਾਕ ਸੀ | ਉਨ੍ਹਾਂ ਨੇ ਧਿਆਨ ਨਾਲ ਦੇਖਿਆ, ਉਨ੍ਹਾਂ ਦੀ ਫਸਲ ‘ਤੇ ਬਹੁਤ ਸਾਰੇ ਪੰਛੀ ਬੈਠੇ ਸਨ |
ਉਨ੍ਹਾਂ ਵਿਚੋਂ ਕਈ ਇਧਰ-ਉਧਰ ਫਸਲ ‘ਤੇ ਉਡਾਰੀਆਂ ਮਾਰ ਰਹੇ ਸਨ ਅਤੇ ਚਹਿ-ਚਹਾ ਰਹੇ ਸਨ | ਪੰਛੀਆਂ ਦੇ ਮੂੰਹ ਵਿਚ ਸੁੰਡੀਆਂ ਸਨ ਅਤੇ ਉਹ ਸੁੰਡੀਆਂ ਨੂੰ ਮਾਰ-ਮਾਰ ਕੇ ਖਾ ਰਹੇ ਸਨ|
ਕਈ ਪੰਛੀ ਸੁੰਡੀਆਂ ਨੂੰ ਆਪਣੇ ਬੱਚਿਆਂ ਦੇ ਮੂੰਹ ਵਿਚ ਪਾ ਰਹੇ ਸਨ ਅਤੇ ਕਈ ਮੂੰਹ ਵਿਚ ਸੁੰਡੀਆਂ ਲੈ ਕੇ ਆਪਣੇ ਆਲ੍ਹਣਿਆਂ ਵਿਚ ਬੈਠੇ ਬੱਚਿਆਂ ਲਈ ਲੈ ਕੇ ਜਾ ਰਹੇ ਸਨ |
ਬੁੱਢਾ ਕਿਸਾਨ ਅਤੇ ਉਸ ਦੀ ਘਰ ਵਾਲੀ ਪੰਛੀਆਂ ਦੇ ਕਾਰਨਾਮੇ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋਏ | ਉਨ੍ਹਾਂ ਨੇ ਪੰਛੀਆਂ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਹਰ ਰੋਜ਼ ਦਾਣੇ ਪਾਉਣੇ ਸ਼ੁਰੂ ਕਰ ਦਿੱਤੇ | ਪੰਛੀ ਹਰ ਰੋਜ਼ ਚੋਗਾ ਚੁਗਦੇ ਅਤੇ ਬੁੱਢੇ ਕਿਸਾਨ ਦੇ ਆਸ-ਪਾਸ ਚਹਿ-ਚਹਾਉਂਦੇ ਰਹਿੰਦੇ | ਬੁੱਢੇ ਕਿਸਾਨ ਨੂੰ ਹੁਣ ਪੰਛੀ ਦੁਕਾਨਦਾਰਾਂ, ਆੜ੍ਹਤੀਆਂ, ਆਪਣੇ ਪੁੱਤਰਾਂ ਅਤੇ ਦੋਸਤਾਂ-ਮਿੱਤਰਾਂ ਤੋਂ ਵੀ ਚੰਗੇ ਲੱਗਣ ਲੱਗੇ ਅਤੇ ਬੁੱਢਾ ਕਿਸਾਨ ਗੀਤ ਗੁਣਗੁਣਾਉਣ ਲੱਗਾ-ਆਓ ਪੰਛੀਓ ਮੇਰੇ ਕੋਲ,ਤੁਹਾਡੇ ਮਿਠੜੇ ਲਗਦੇ ਬੋਲ… |
ਦੋਸਤੋ, ਇਸ ਸੰਸਾਰਕ ਜੀਵਨ ਵਿਚ ਕਈ ਵਾਰ ਸਾਡੇ ਆਪਣੇ, ਜਿਨ੍ਹਾਂ ਤੋਂ ਸਾਨੂੰ ਆਸ ਹੁੰਦੀ ਹੈ, ਉਹ ਲੋੜ ਪੈਣ ‘ਤੇ ਮਦਦ ਨਹੀਂ ਕਰਦੇ ਪਰ ਕੁਦਰਤ ਦੇ ਜੀਵ-ਜੰਤੂ ਜਿਨ੍ਹਾਂ ਨੂੰ ਅਸੀਂ ਬਗਾਨੇ ਸਮਝਦੇ ਹਾਂ, ਮਦਦ ਕਰ ਜਾਂਦੇ ਹਨ |………. ਕਾਪੀ
priyanka singh
wah….gajab ki seekh mili h is kahani se
ranjeetsas
good moral in this story
Rekha Rani
ryt G
Seema Goyal
Beautiful story. 😘😘😘😘