More Punjabi Kahaniya  Posts
ਪੁਲਿਸ ਦਾ ਵਤੀਰਾ ਬਨਾਮ ਜੱਜ ਸਾਬ


ਪੁਲਿਸ ਦਾ ਵਤੀਰਾ ਬਨਾਮ ਜੱਜ ਸਾਬ
ਕਾਫੀ ਚਿਰ ਪਹਿਲਾਂ ਸ਼ਿਮਲਾ ਹਾਈ ਕੋਰਟ ਵਿੱਚ ਇੱਕ ਸਰਦਾਰ ਪੀ੍ਤਮ ਸਿੰਘ ਜੱਜ ਲੱਗਿਆ ਹੋਇਆ ਸੀ | ਉਹ ਇਕੱਲਾ ਹੀ ਮਾਲ ਰੋਡ ‘ਤੇ ਸਰਕਾਰੀ ਕੋਠੀ ਵਿੱਚ ਰਹਿੰਦਾ ਸੀ ਤੇ ਇੱਕ ਨੌਕਰ ਸੀ ਜੋ ਉਸਦਾ ਰੋਟੀ ਟੁੱਕ ਤੇ ਚਾਹ ਪਾਣੀ ਬਣਾ ਦਿੰਦਾ ਸੀ |
ਇੱਕ ਦਿਨ ਜੱਜ ਸਾਬ ਜਦ ਕਚਹਿਰੀ ਤੋੰ ਛੁੱਟੀ ਹੋਣ ਉਪਰੰਤ ਘਰ ਆਏ ਤਾਂ ਨੌਕਰ ਨੂੰ ਕਹਿੰਦੇ “ਬਣਾ ਬਈ ਚਾਹ ਦੀ ਘੁੱਟ ?” ਅੱਗੋਂ ਨੌਕਰ ਕਹਿੰਦਾ “ਜੀ ਚਾਹ ਕਾਹਦੇ ਨਾਲ ਬਣਾਵਾਂ ਸਾਰੇ ਭਾਂਡੇ ਤਾਂ ਕੋਈ ਚੁੱਕ ਕੇ ਲੈ ਗਿਆ !” ਜੱਜ ਸਾਬ ਕਹਿੰਦੇ “ਤੂੰ ਕਿੱਥੇ ਸੀ ?” ਨੌਕਰ ਕਹਿੰਦਾ “ਜੀ ਮੈਂ ਦੁਪਹਿਰੇ ਜਿਹੇ ਕੁਸ ਲੈਣ ਵਾਸਤੇ ਬਜ਼ਾਰ ਚਲਿਆ ਗਿਆ ਸੀ ਤੇ ਜਦ ਆ ਕੇ ਦੇਖਿਆ ਤਾਂ ਕਿਚਨ ਚੋਂ ਸਾਰੇ ਭਾਂਡੇ ਗਾਇਬ ਸੀ !” ਜੱਜ ਸਾਬ ਕਹਿੰਦੇ “ਐਨਾ ਲਾਅ ਐਂਡ ਆਰਡਰ ਖ਼ਰਾਬ ਸਰਕਾਰੀ ਕੋਠੀ ਦੀ ਵੀ ਪਰਵਾਹ ਨੀ ਕਰੀ ਚੋਰਾਂ ਨੇ ਉਹ ਵੀ ਜੱਜ ਦੀ ਆਮ ਲੋਕਾਂ ਨੂੰ ਤਾਂ ਇਹ ਜਿਊਣਾ ਮੁਹਾਲ ਕਰ ਦੇਣਗੇ !” ਜੱਜ ਸਾਬ ਨੇ ਨੌਕਰ ਨੂੰ ਨਵੇਂ ਭਾਂਡੇ ਲਿਆਉਣ ਲਈ ਕਹਿ ਦਿੱਤਾ |
ਆਪ ਜੱਜ ਸਾਬ ਨੇ ਕੋਰਟ ਵਾਲੇ ਕੱਪੜੇ ਉਤਾਰ ਕੇ ਕੁੜਤਾ ਪਜਾਮਾ ਪਹਿਨ ਲਿਆ ਤੇ ਸਿਰ ਤੇ ਖੱਦਰ ਦਾ ਦੁਪੱਟਾ ਬੰਨ ਲਿਆ ਆਮ ਵਾਂਗੂੰ ਤੇ ਸ਼ੈਰ ਲਈ ਨਿਕਲ ਗਏ ।
ਜੱਜ ਸਾਬ ਨੇ ਸੋਚਿਆ ਕਿ ਕਿਉਂ ਨਾ ਏਸ ਦੀ ਥਾਣੇ ਇਤਲਾਹ ਦਿੱਤੀ ਜਾਵੇ । ਉਨ੍ਹਾਂ ਨੇ ਸ਼ੈਰ ਕਰਨ ਗਿਆਂ ਨੇ ਰਸਤਾ ਵੀ ਥਾਣੇ ਵਾਲੇ ਪਾਸੇ ਵਾਲਾ ਹੀ ਅਪਣਾ ਲਿਆ ‌। ਮੁੜਦੇ ਹੋਏ ਸਾਢੇ ਕੁ ਛੇ ਵਜੇ ਜੱਜ ਸਾਬ ਥਾਣੇ ਚਲੇ ਗਏ ਤੇ ਮੁਣਸੀ ਨੂੰ ਇਤਲਾਹ ਲਿਖਣ ਲਈ ਕਿਹਾ | ਅੱਗੋਂ ਮੁਣਸੀ ਕਹਿੰਦਾ “ਆਹ ਕੋਈ ਟਾਇਮ ਆ ਇਤਲਾਹ ਦਾ ! ਆ ਜਾਨੇ ਓ ਮੂੰਹ ਚੁੱਕ ਕੇ ਜਾ ਵਗਜਾ ਹੁਣ ਸਵੇਰੇ ਆਈਂ ! ਆਪ ਤਾਂ ਸੈਰਾਂ ਕਰਦੇ ਫਿਰਦੇ ਓ ਮੌਜ ਨਾਲ ਹੁਣ ਥੋਡੇ ਘਰਾਂ ਦੀ ਰਾਖੀ ਪੁਲਿਸ ਕਰੇ !”
ਜੱਜ ਸਾਬ ਬਾਹਰ ਆ ਗਏ ਤੇ ਸੰਤਰੀ ਨਾਲ ਗੱਲਾਂ ਬਾਤਾਂ ਕਰਨ ਲੱਗ ਗਏ | ਗੱਲਾਂ ਕਰਦਿਆਂ ਗਿਆਰਾਂ ਕੁ ਵੱਜ ਗਏ ਤਾਂ ਜੱਜ ਸਾਬ ਨੇ ਸੋਚਿਆ ਕਿ ਪੰਜ ਛੇ ਘੰਟੇ ਤੱਕ ਤਾਂ ਦਿਨ ਚੜ੍ ਹੀ ਜਾਣਾ ਹੈ ਕਿਉਂ ਨਾ ਇਨਾਂ ਦਾ ਅੰਤ ਵਾਰਾ ਹੀ ਲਿਆ ਜਾਵੇ ਹੁਣ ਇਤਲਾਹ ਲਿਖਾ ਕੇ ਹੀ ਮੁੜਾਂਗਾ ! ਜਦ ਦਿਨ ਚੜ੍ ਗਿਆ ਤਾਂ ਜੱਜ ਸਾਬ ਉਦੋਂ ਥਾਣੇ ਦੇ ਅੰਦਰ ਗਏ ਜਦ ਹੋਰ ਕੰਮਾ ਕਾਰਾਂ ਵਾਲੇ ਲੋਕ ਆਉਣ ਲੱਗ ਪਏ | ਜਾ ਕੇ ਮੁਣਸੀ ਨੂੰ ਕਿਹਾ “ਲਿਖੋ ਜੀ ਇਤਲਾਹ !” ਮੁਣਸੀ ਕਹਿੰਦਾ “ਆ ਗਿਆ ਤੂੰ ਸਾਜ਼ਰੇ ਈ ! ਲਿਆ ਕੱਢ ਦਸ ਰੁਪੈ ਹੁਣ ਲਿਖੀਏ ਤੇਰੀ ਇਤਲਾਹ !” ਜੱਜ ਸਾਬ ਕਹਿੰਦੇ “ਮੇਰੇ ਕੋਲ ਤਾਂ ਏਸ ਵੇਲੇ ਪੰਜ ਰੁਪੈ ਹੀ ਹਨ !” ਏਨੇ ਨੂੰ ਐੱਸ ਐੱਚ ਓ ਵੀ ਉੱਥੇ ਆ ਗਿਆ ਤੇ ” ਮੁਣਸ਼ੀ...

ਨੂੰ ਕਹਿੰਦਾ ਕੀ ਗੱਲ ਆ ! ਕੀ ਕਹਿੰਦਾ ਇਹੇ ?” ਮੁਣਸੀ ਕਹਿੰਦਾ “ਇਤਲਾਹ ਲਿਖਾਉਣ ਨੂੰ ਬੈਠਾ ਭਾਂਡੇ ਚੋਰੀ ਹੋਣ ਦੀ !” ਐੱਸ ਐੱਚ ਓ ਕਹਿੰਦਾ “ਲਿਖ ਲੈ ਫਿਰ ਜਿਹੜਾ ਕੁਸ ਕਹਿੰਦਾ !” ਮੁਣਸੀ ਕਹਿੰਦਾ “ਲਿਖਾਂ ਕੀ ਦਿੰਦਾ ਤਾਂ ਹੈਨੀ ਕੁਸ ਪੰਜ ਰੁਪੈ ਦਿੰਦਾ ਸਾਰੇ !” ਐੱਸ ਐੱਚ ਓ ਕਹਿੰਦਾ “ਲੈ ਲਾ ਜਿਹੜਾ ਕੁਸ ਦਿੰਦਾ ਵੱਢ ਫਾਹਾ ਦਫ਼ਾ ਕਰ ਪਰੇ !”
ਮੁਣਸੀ ਨੇ ਪੰਜ ਰੁਪੈ ਫੜ ਕੇ ਜੇਬ ਵਿੱਚ ਪਾਏ ਤੇ ਕਹਿੰਦਾ “ਦੱਸ ਓਏ ਲਿਖਾ ਹੁਣ ! ਦੱਸ ਕੀ ਨਾਮ ਆ ਤੇਰਾ ?
“ਜੀ ਪੀ੍ਤਮ ਸਿੰਘ”
“ਪਿਉ ਦਾ ਕੀ ਨਾਮ ਆ ?”
“ਜੀ …… ਸਿੰਘ”
“ਕੰਮ ਕੀ ਕਰਦਾਂ ?”
ਜੱਜ ਸਾਬ ਮਿੰਟ ਕੁ ਚੁੱਪ ਕਰ ਗਏ !
“ਬੋਲਦਾ ਨੀ ਹੁਣ ਸੁਣਿਆ ਨੀ ? ਮੈਂ ਪੁੱਛਦਾਂ ਕੰਮ ਕੀ ਕਰਦਾਂ ?”
“ਹਾਈ ਕੋਰਟ ਵਿੱਚ ਜੱਜ ਲੱਗਿਆਂ ਹੋਇਆਂ!” ਜੱਜ ਸਾਬ ਨੇ ਬਹੁਤ ਹਲੀਮੀ ਨਾਲ ਕਿਹਾ !
ਬੱਸ ਫਿਰ ਕੀ ਸੀ ਮੁਣਸੀ ਦੀ ਜੀਭ ਸੁੱਕ ਕੇ ਤਾਲੂਏ ਨਾਲ ਲੱਗ ਗਈ | ਇਕੇਰਾਂ ਜੱਜ ਸਾਬ ਵਲ ਦੇਖਿਆ ਫਿਰ ਸੁੰਨ ਈ ਹੋ ਗਿਆ | ਜਿਹੜੇ ਦੋ ਕੁ ਸਿਪਾਹੀ ਕੋਲ ਖੜੇ੍ ਸੀ ਉਨਾਂ ਨੇ ਜੱਜ ਸਾਬ ਦੇ ਪੈਰ ਫੜ ਲਏ | ਇੱਕ ਹੌਲਦਾਰ ਭੱਜ ਕੇ ਐੱਸ ਐੱਚ ਓ ਨੂੰ ਦੱਸ ਆਇਆ | ਐੱਸ ਐੱਚ ਓ ਆ ਕੇ ਜੱਜ ਸਾਬ ਮੂਹਰੇ ਹੱਥ ਬੰਨ ਕੇ ਖੜ੍ ਗਿਆ ਕਹਿੰਦਾ ਬਖਸ਼ ਦਿਉ ਜੀ ਸਾਡੇ ਬੱਚੇ ਭੁੱਖੇ ਮਰ ਜਾਣਗੇ ! ਜੱਜ ਸਾਬ ਕਹਿੰਦੇ ਥੋਡੇ ਬੱਚਿਆਂ ਨੂੰ ਤਾਂ ਮੈਂ ਕੁਸ ਕਿਹਾ ਈ ਨੀ ! ਥਾਣੇ ਦੀ ਸਾਰੀ ਪੁਲਿਸ ਨੱਕ ਨਾਲ ਲਖੀਰਾਂ ਕੱਢਣ ਲੱਗ ਪਈ | ਥਾਣੇ ਚ ਆਏ ਲੋਕ ਹੈਰਾਨ ਪੇ੍ਸ਼ਾਨ ਹੋ ਰਹੇ ਸਨ ਇਹ ਦੇਖ ਕੇ ਕਿ ਏਹ ਹੋ ਕੀ ਰਿਹਾ ਹੈ !
ਫਿਰ ਜੱਜ ਸਾਬ ਨੇ ਕਿਹਾ “ਹੁਣ ਏਸ ਸੀ਼ਨ ਨੂੰ ਖਤਮ ਕਰੀਏ ਰੋਜ਼ਨਾਮਚਾ ਲਿਆਉ ਏਥੇ ਰੱਖੋ ਮੇਰੇ ਸਾਹਮਣੇ ?” ਜੱਜ ਸਾਬ ਨੇ ਕਿਹਾ “ਬਾ ਹੁਕਮ” ! “ਮੈਂ ਹੁਣ ਏਸ ਥਾਣੇ ਦੇ ਸਾਰੇ ਏਰੀਏ ਨੂੰ ਅਦਾਲਤ ਘੋਸ਼ਿਤ ਕਰ ਰਿਹਾਂ ਹਾਂ !” “ਮੈਂ ਦੇਖਿਆ ਹੈ ਕਿ ਏਸ ਥਾਣੇ ਦੇ ਸਾਰੇ ਕਰਮਚਾਰੀ ਸ਼ੰਤਰੀ ਨੂੰ ਛੱਡ ਕੇ ਨੌਕਰੀ ਕਰਨ ਦੇ ਯੋਗ ਨਹੀਂ | ਏਸ ਕਰਕੇ ਸਾਰੇ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਂਦਾ ਹੈ |”
* ਹਾਈ ਕੋਰਟ ਦੇ ਜੱਜ ਨੂੰ ਇਹ ਅਧਿਕਾਰ ਹੈ ਕਿ ਉਹ ਕਦੇ ਵੀ ਕਿਸੇ ਵੀ ਥਾਂ ਨੂੰ ਅਦਾਲਤ ਕਰਾਰ ਦੇ ਸਕਦਾ ਹੈ ਤੇ ਉੱਥੇ ਫੈਸਲਾ ਸੁਣਾ ਸਕਦਾ ਹੈ | ਉਪਰੋਕਤ ਲਿਖਿਆ ਇਹੋ ਜਿਹਾ ਵਰਤਾਰਾ ਪੁਲਿਸ ਵਲੋਂ ਨਿੱਤ ਦਿਨ ਲੋਕਾਂ ਨਾਲ ਕੀਤਾ ਜਾਂਦਾ ਹੈ |
Baldev Singh Jhajj Ex Sarpanch Doburji

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)