“ਰੱਬ ਦੇ ਰੰਗਾਂ ਦੀ ਬਣਤਰ ਨੂੰ ਬਿਆਨ ਕਰਦੀਆਂ ਬਹੁਤ ਰੱਬੀ ਰੂਹਾਂ ਪੂਰੇ ਸੰਸਾਰ ਵਿੱਚ ਹੀ ਮਿਲਦੀਆਂ,ਭਾਵ ਹਰ ਇੱਕ ਪਿੰਡ ਵਿੱਚ ਕੋਈ ਨਾ ਕੋਈ ਰੱਬੀ ਰੂਹ ਹੁੰਦੀ ਜਿੰਨ੍ਹਾਂ ਨੂੰ ਭਗਤ ਜਾ ਫਿਰ ਦਰਵੇਸ਼ ਆਖ ਬਲਾਉਂਦੇ,ਇਹਨਾਂ ਨੂੰ ਕਿਉਂਕਿ ਆਮ ਇਨਸ਼ਾਨ ਵਾਂਗੂ ਇਹ ਨਾ ਬੋਲ ਸਕਦੇ ਨਾ ਖ਼ਾ ਪੀ ਸਕਦੇ ਨਾ ਹੀ ਇਹਨਾਂ ਵਿਚਾਰਿਆ ਨੂੰ ਕੋਈ ਸੁੱਝ ਬੁੱਝ ਹੁੰਦੀ,ਨਾ ਇਹ ਠੀਕ ਢੰਗ ਨਾਲ ਤੁਰ ਫਿਰ ਸਕਦੇ ਹੁੰਦੇ,
ਐਵੇਂ ਹੀ ਮੇਰੇ ਪਿੰਡ ਵਿੱਚ ਇੱਕ ਭਗਤ ਬੂਟਾ ਜੋ ਵਿਚਾਰਾਂ ਸਧਾਰਨ ਹੋਣ ਦੇ ਨਾਲ ਨਾਲ ਠੀਕ ਢੰਗ ਨਾਲ ਤੁਰ ਫਿਰ ਵੀ ਨਹੀਂ ਸਕਦਾ,ਨਾ ਕੱਪੜੇ ਲੀੜੇ ਦਾ ਪਤਾ ਵਿਚਾਰੇ ਨੂੰ ਨਾ ਦੁੱਖ ਦਰਦ ਦਾ,ਬੂਟੇ ਦੀ ਉਮਰ ਕਰੀਬ 17 ਕੁ ਸਾਲ ਹੋਣੀ,ਹਾਂ ਪਰ ਕੰਮ ਕਰਨ ਦੀ ਥੋੜੀ ਬਹੁਤ ਸਮਝ ਹੈ ਓਹਨੂੰ,ਘਰ ਗਰੀਬੀ ਹੋਣ ਕਾਰਨ ਉਹਨਾਂ ਨੂੰ ਪਸ਼ੂਆਂ ਨੂੰ ਪੱਠੇ ਲੈਣ ਲਈ ਇੱਧਰ ਉੱਧਰ ਜਾਣਾ ਪੈਂਦਾ,
ਜੋ ਉਹਦੇ ਘਰ ਦੇ ਵੱਢ ਰੱਖ ਆਉਂਦੇ ਉਹ ਸਾਇਕਲ ਰੇਹੜੀ ਤੇ ਚੱਕ ਲਿਆਉਂਦਾ ਇਸੇ ਤਰਾਂ ਪਸ਼ੂਆਂ ਦੇ ਕੰਮ ਦੀ ਜਾਂਚ ਹੈ ਥੋੜ੍ਹੀ ਬਹੁਤ ਓਹਨੂੰ,ਤੇ ਹੋਰ ਵੀ ਨਿੱਕੇ ਮੋੱਟੇ ਕੰਮ ਕਰਵਾ ਦਿੰਦਾ ਘਰਦਿਆਂ ਨਾਲ,ਕਿਸੇ ਨੇ ਕੁਛ ਵੀ ਦੇਣਾ ਖਾਣ ਨੂੰ ਉਹ ਫ਼ੜ ਖਾ ਲੈਂਦਾ,
ਉਹਨੂੰ ਕੋਈ ਦੁੱਖ ਦਰਦ ਦਾ ਅਹਿਸਾਸ ਨਹੀਂ ਹੁੰਦਾ,ਉਹਦੀ ਕਿਸੇ ਸਮੇਂ ਹੋਈ ਤਬੀਯਤ ਖ਼ਰਾਬ ਉਹਤੋਂ ਦੱਸੀ ਨਹੀਂ ਜਾਂਦੀ,ਉਹਦਾ ਸ਼ਰੀਰ ਦੇਖ ਉਹਦੇ ਘਰ ਦੇ ਹੀ ਅੰਦਾਜ਼ਾ ਲਾਉਂਦੇ ਤੇ ਡਾਕਟਰ ਨੂੰ ਦਖਾਉਂਦੇ,ਉਹ ਬਿਮਾਰੀ ਦੀ ਹਾਲਤ ਚ ਵੀ ਹੱਸਦਾ ਫਿਰੀ ਜਾਂਦਾ,ਬਸ ਐਵੇ ਹੀ ਜ਼ਿੰਦਗੀ ਗੁਜ਼ਰਦੀ ਜਾਂਦੀ ਬੂਟੇ ਦੀ,
ਮੰਦਬੁੱਧੀ ਹੋਣ ਦੇ ਕਾਰਨ ਵੀ ਓਹਨੂੰ ਆਪਣਿਆਂ ਦਾ ਪੂਰਾ ਅਹਿਸਾਸ ਤੇ ਦਰਦ ਮਹਿਸੂਸ ਹੁੰਦਾ ਭਾਮੇਂ...
ਖੁਦ ਦਾ ਨਹੀਂ ਮਹਿਸੂਸ ਕਰਨਾ ਆਉਂਦਾ ਓਹਨੂੰ ਦਰਦ, ਪਰ ਅਪਣਿਆ ਦਾ ਖੂਬ ਮਹਿਸੂਸ ਕਰਦਾ,ਅਚਾਨਕ ਇੱਕ ਦਿਨ ਬੂਟੇ ਦੀ ਦਾਦੀ ਬਿਮਾਰ ਹੋਣ ਕਾਰਨ ਦੁਨੀਆ ਤੋਂ ਰੁਖ਼ਸਤ ਹੋ ਜਾਂਦੀ,
ਪਰਿਵਾਰ ਵਾਲੇ ਰੋਣ ਲੱਗ ਜਾਂਦੇ,ਜਿਸਨੂੰ ਜੰਮਣ ਮਰਨ ਦਾ ਪਤਾ ਨਹੀਂ ਜਿਹਨੇ ਕਦੇ ਰੋਂ ਕਿ ਨਾ ਦੇਖਿਆ ਬਸ ਹੱਸਦਾ ਹੀ ਰਹਿੰਦਾ ਉਹ ਸਧਾਰਨ ਬੂਟੇ ਦੀਆ ਅੱਖਾਂ ਚੋ ਵੀ ਹੰਝੂ ਵਗ ਪੈਂਦੇ,ਕਿਸੇ ਆਪਣੇ ਗੁਆਚੇ ਤੋਂ ਬੂਟਾ ਕਿੰਨਾ ਹੀ ਰੌਂਦਾ,ਸਧਾਰਨ ਹੋਣ ਤੇ ਵੀ ਉਹ ਅਪਣਿਆਂ ਦੀ ਕਦਰ ਕੀਮਤ ਪਛਾਣਦਾ”
ਇੱਕ ਇਹ ਅੱਜ ਅਜੋਕਾ ਸਮਾਂ ਹੈ ਜਿਸ ਵਿੱਚ ਹਰ ਇੱਕ ਕੋਲ ਚੰਗੀ ਸੁੱਝ ਬੁੱਝ ਹੋਣ ਕਾਰਨ ਵੀ ਆਪਣਿਆਂ ਦੇ ਦੁੱਖ ਦਰਦ ਦੀ ਅਹਿਮੀਯਤ ਵਿਸਰਦੀ ਜਾ ਰਹੀ ਏ,ਕੋਈ ਮਾਂ ਬਾਪ ਦੀ ਪਰਵਾਹ ਨਹੀ ਕਰਦਾ ,ਕੋਈ ਧੀ ਪੁੱਤ ਦੀ,ਕੋਈ ਭੈਣ ਭਰਾ ਦੀ,ਸਭ ਆਪੋ ਆਪਣੇ ਰਾਹ ਬਣਾਈ ਜਾ ਰਹੇ ਨੇ,ਪਰਿਵਾਰਾਂ ਵਿੱਚਲੇ ਸਲਾਹ ਮਸ਼ਵਰੇ ਖਤਮ ਹੋ ਚੱਲੇ, ਸੁੱਝ ਬੁੱਝ ਹੋਣ ਦੇ ਬਾਵਜ਼ੂਦ ਵੀ ਕੁਰਾਹੇ ਪੈ ਚੱਲੇ”
“ਬੇੜੀਆਂ ਕਿੱਥੇ ਪਾਰ ਲੰਘਦੀਆਂ ਬਿਨ ਮਲਾਹਾਂ ਦੇ,
ਰੁੱਲ ਜਾਂਦੇ ਟੱਬਰ ਬਿਨ ਮਾਪਿਆਂ ਦੀਆਂ ਸਲਾਹਾਂ ਦੇ”
ਲਿਖ਼ਤ::::::ਅਬਦੁਲ ਮਹੇਰਨਾ
Abdul Gaffar Ghurail
9855588002