More Punjabi Kahaniya  Posts
ਬਹੁਤ ਹੋ ਗਿਆ


ਬਹੁਤ ਹੋ ਗਿਆ ।
ਕਿਓੁ ਓੁਦਾਸ ਬੈਠਾ ਹੈ ਨਰਜੰਨ ਸਿਹਾਂ ? ਬਸ ਨਾ ਹੀ ਪੁੱਛੇ ਤਾਂ ਚੰਗਾ ਏ। ਨਿਰਮਲ ਵੀਰ । ਫਿਰ ਵੀ ਕੁੱਝ ਤਾਂ ਹੋਇਆ ਹੋਣਾ ।
ਹੋਣਾ ਕੀ ਏ । ਤੈਨੂੰ ਪਤਾ ਬੇਬੇ ਬਾਪੂ ਤਾਂ ਪੁਰਾਨੇ ਵਿਚਾਰਾਂ ਦੇ ਨੇ ਅਖੇ ਧੀ ਦਾ ਵਿਆਹ ਤੋ ਬਾਅਦ , ਹੁਣ ਸੁਹਰਾ ਘਰ ਹੀ ਸਭ ਕੁੱਝ ਹੇੈ। ਘਰਵਾਲਾ ਬਿਨ੍ਹਾਂ ਵਜਾਹ
ਮਾਰੀ ਕੁਟੀ ਜਾਵੇ । ਪਰ ਓੁਹ ਨਾ ਕੋਈ ਜਵਾਬ ਦੇਵੇ ਬਸ ਤਿਲ ਤਿਲ ਮਰੀ ਜਾਵੇ।
ਪਰ ਗਲ ਤਾਂ ਖੁੱਲ ਕੇ ਦੱਸ ।
ਮੇਰੀ ਭੈਣ ਮਨਜੀਤ ਤੈਨੂੰ ਪਤਾ ਸਾਲ ਪਹਿਲਾਂ ਵਿਆਹੀ ਆਪਾਂ । ਆਹੋ ! ਓੁਹ ਠੀਕ ਤਾਂ ਹੈ ? ਯਾਰ, ਪਿਛਲੇ ਮਹੀਨੇ ਮੈ ਮਿਲਣ ਗਿਆ ਸੀ। ਤਾਂ ਓੁਸਨੇ ਦੱਸਿਆ ਸੀ । ਵੀਰ ਤੇਰਾ ਜੀਜਾ ਗੱਲ ਗੱਲ ਤੇ ਗੰਦ ਬੋਲਦਾ ਤੇ ਦੁੂਜੇ ਦਿਨ ਪੀ ਕੇ ਦਾਰੂ ਕੁੱਟਣ ਲਗਦਾ ਹੈ । ਕੋਈ ਹਲ ਕਰੋ ਮੇਰਾ ।
ਮੈ ਘਰ ਆ ਕੇ...

ਬੇਬੇ ਬਾਪੂ ਨੂੰ ਦੱਸਿਆ , ਓਹਨਾ ਨਾਲ ਮੈ ਗਰਮ ਵੀ ਹੋਇਆ । ਆਪਾ ਓੁਸ ਨੂੰ ਕੁਟ ਖਾਣ ਨੂੰ ਓੁਸ ਨਾਲ ਵਿਆਹੀ ਹੈ ? ਬਾਪੂ ਤਾਂ ਫਿਰ ਕੁੱਝ ਗਰਮ ਹੋਇਆ ਤੇ ਵਿਚੋਲੇ ਨੂੰ ਬੁੱਲਾ ਗਲ ਕਰਨੀ ਚਾਹੁੰਦਾ ਸੀ। ਪਰ ਬੇਬੇ ਨੇ ਰੋਕ ਤਾ ਕੋਈ ਨਹੀ ਮੈ ਮਨਜੀਤ ਨੂੰ ਸਮਝਵਾ ਗੀ ।
ਪਰ ਹੁਣ ਤਾਂ ਹੱਦ ਹੋਗੀ । ਕੱਲ ਦੀ ਘਰੇ ਆ ਕੇ ਬੈਠੀੇ ਹੈ। ਜੀਜਾ ਕਹਿੰਦਾ , ਮੈ ਹੁਣ ਰੱਖਣੀ ਨਹੀ । ਪਰ ਕਿਓੁ ? ਪਰਸੋ ਰਾਤ ਫੇਰ ਦਾਰੂ ਪੀ ਕੇ ਥੱਪੜ ਮਾਰਨ ਲਗਾ ਹੋਣਾ। ਏਹਨੇ ਅਗੋ ਹੱਥ ਫੜ ਲਿਆ । ਅਗੋ ਦੋ ਚਪੇੜਾ ਛੱਡ ਦਿੱਤੀਆਂ । ਬਹੁਤ ਹੋ ਗਿਆ ਕਿਹਾ ਤੇ ਆ ਗਈ ।
ਗੁਰਨਾਮ ਸਿੰਘ ਬਾਵਾ
ਅੰਬਾਲਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)