More Punjabi Kahaniya  Posts
ਬਜ਼ੁਰਗ ਹੋਣ ਨਾਲ ਹੀ ਸਭ ਵਧੀਕੀਆਂ, ਗੁਨਾਹ ਮਾਫ ਹੋ ਜਾਂਦੇ ਨੇ ?


ਫਰੈਂਡਜ਼ ਪੜ੍ਹਨਾ ਜ਼ਰੂਰ ਇਹ ਬਹੁਤ ਘਰਾਂ ਦੀ ਕਹਾਣੀ ਹੈ ਤੇ ਜ਼ਿਆਦਾਤਰ ਘਰਾਂ ਵਿੱਚ(ਹਰ ਘਰ ਵਿੱਚ ਨਹੀਂ) ਇਸ ਤਰ੍ਹਾਂ ਹੀ ਹੁੰਦਾ ਹੈ। ਇੱਕ ਗੱਲ ਦਾ ਜਵਾਬ ਜ਼ਰੂਰ ਦੇਣਾ ਕੀ ਬਜ਼ੁਰਗ ਹੋਣ ਨਾਲ ਹੀ ਸਭ ਵਧੀਕੀਆਂ, ਗੁਨਾਹ ਮਾਫ ਹੋ ਜਾਂਦੇ ਨੇ ? ਨੂੰਹ ਪੁੱਤ ਲੱਖ ਚੰਗੇ ਹੋਣ ਪਰ ਦੁਨੀਆਂ ਦੀ ਨਜ਼ਰ ਵਿੱਚ ਹਮੇਸ਼ਾਂ ਗਲਤ ਹੀ ਕਿਉਂ ਹੁੰਦੇ ਨੇ ?
ਨਵੀ ਵਿਆਹੀ ਦੁਲਹਨ ਹੁਣੇ ਹੁਣੇ ਡੋਲੀ ਚ ਬੈਠੀ ਸੀ, ਵਿਦਾਇਗੀ ਵੇਲੇ ਬਾਬਲ ਦੇ ਗਲ ਲੱਗ ਜਾਰੋ ਜਾਰ ਰੋਈ ਸੀ, ਮਾਹੋਲ ਸੋਗਵਾਰ ਹੋ ਗਿਆ ਸੀ…ਉਸਦਾ ਹਮਸਫਰ ਵੀ ਗਮਗੀਨ ਹੋ ਕੇ ਕਾਰ ਚ ਬੈਠ ਗਿਆ ਇਸ ਡਰ ਨਾਲ ਕਿਤੇ ਉਸਦੇ ਅੱਥਰੂ ਵੀ ਡਿੱਗ ਨ ਪੈਣ…ਰੋਦੀ ਰੋਦੀ ਉਸਦੇ ਭਰਾਵਾ ਨੇ ਸਹਾਰਾ ਦੇ ਕੇ ਉਸਨੂੰ ਡੋਲੀ ਚ ਬਿਠਾਇਆ …ਉਸਦਾ ਹਮਸਫਰ ਅਤਿੰਅਤ ਭਾਵੁਕ ਮਾਹੋਲ ਕਾਰਨ ਅਜੇ ਵੀ ਖਾਮੋਸ਼ ਸੀ …ਉਸ ਚੁਪ ਚਾਪ ਉਸਦਾ ਹੱਥ ਆਪਣੇ ਹੱਥ ਚ ਲਿਆ ਤੇ ਦੂਸਰਾ ਹੱਥ ਵੀ ਉਪਰ ਰੱਖ ਦਿਤਾ ਜਿਵੇ ਖਾਮੋਸ਼ ਸ਼ਬਦਾ ਚ ਕਹਿ ਰਿਹਾ ਹੋਵੇ ਚਿੰਤਾ ਨ ਕਰ ਬਹੁਤ ਪਿਆਰ ਦੇਵਾਗਾ …ਉਸਨੂੰ ਵੀ ਆਪਣੇ ਹੋਣ ਵਾਲੇ ਹਮਸਫਰ ਤੇ ਵਿਸ਼ਵਾਸ਼ ਸੀ …..ਥੋੜੀ ਦੇਰ ਬਾਦ ਉਹ ਹੋਲੀ ਜਿਹੀ ਬੋਲੀ ਕਿੰਨੀ ਕੁ ਦੂਰ ਹੈ ਆਪਣਾ ਘਰ …..ਬਸ ਥੋੜੀ ਦੂਰ ….ਇਹ ਕਹਿੰਦੇ ਹੋਏ ਉਸ ਆਪਣੀ ਦੁਲਹਣ ਵੱਲ ਦੇਖਿਆ ਉਸਨੂੰ ਉਸਦੀਆ ਅੱਖਾ ਚ ਕਈ ਸੁਪਨੇ ਦਿਖਾਈ ਦਿੱਤੇ ।ਉਸਨੇ ਜਲਦੀ ਨਾਲ ਨਜਰ ਪਰੇ ਕਰ ਲਈ …ਘਰ ਪਹੁੰਚਦਿਆ ਉਸਦੀ ਦੂਸਰੀ ਮਾਂ ਕੀ ਕਰੇਗੀ ਸੋਚਣ ਲੱਗ ਪਿਆ॥
ਡੋਲੀ ਚੋ ਸੁਭਾਗ ਜੋੜੀ ਬਾਹਰ ਨਿਕਲੀ, ਮੁੰਡੇ ਨੇ ਪਹਿਲਾ ਆਪ ਕਾਰ ਤੋ ਬਾਹਰ ਆ ਨੇ ਤੇ ਫਿਰ ਦੁਲਹਨ ਵੱਲ ਹੱਥ ਵਧਾ ਕੇ ਉਸਨੂੰ ਸਹਾਰਾ ਦੇ ਕੇ ਜਿਉ ਹੀ ਬਾਹਰ ਕੱਢਿਆ, ਦੋਨਾ ਨੂੰ ਦੇਖ ਬਾਹਰ ਖੜੀ ਦੂਸਰੀ ਮਾਂ ਨੂੰ ਦੰਦਲ ਪੈ ਗਏ …ਪਾਣੀ ਕਿੰਨੇ ਵਾਰਨਾ ਸੀ, ਚਾਅ ਕਿੰਨੇ ਕਰਨੇ ਸੀ, ਮੁੰਡਾ ਦੁਲਹਨ ਨੂੰ ਆਪਣੇ ਕਮਰੇ ਚ ਲੈ ਗਿਆ ਕਹਿੰਦਾ ਆ ਤੇਰੀ ਸੱਸ ਬਨ ਸ਼ਗਨ ਕਰਾ ਤੇਰੇ ਤੋ ਪਾਣੀ ਵਾਰ ਕੇ ਪੀ ਲੈਨਾ …ਹੱਸ ਪਈ …ਉਸਨੂੰ ਅਹਿਸਾਸ ਸੀ ਦੂਸਰੀ ਮਾਂ ਕਾਰਨ ਮਾਹੋਲ ਕੁਝ ਜੁਦਾ ਹੋਵੇਗਾ ਪਰ ਇਸਦਾ ਨਹੀ ਸੀ ਪਤਾ ਕਿ ਇਸਤਰਾ ਵੀ ਹੋ ਸਕਦਾ ….ਪਰ ਸ਼ੁਕਰ ਹੈ ਉਸਦਾ ਸਾਥੀ ਉਸਦੇ ਨਾਲ ਸੀ ਤੇ ਉਸਦੇ ਆਸਰੇ ਉਹ ਜਿੰਦਗੀ ਕੱਟ ਸਕਦੀ ਸੀ ਦੂਸਰਾ ਉਹ ਜਾਨਦੀ ਸੀ ਮੁੰਡੇ ਦੇ ਅਤੀਤ ਬਾਰੇ ਕਿਸਤਰਾ ਉਹ ਆਪਣੇ ਆਸਰੇ ਬਿਰਖ ਬਨ ਗਿਆ ਸੀ ਤੇ ਇਸੇ ਕਾਰਨ ਉਸਨੂੰ ਮਨ ਹੀ ਮਨ ਚ ਪਿਆਰ ਵੀ ਕਰਦੀ ਸੀ ਤੇ ਉਸਦੇ ਘਰ ਦੇ ਵੀ ਮੁੰਡੇ ਦੀ ਸਾਫ ਬਿਰਤੀ ਦੇ ਕਾਇਲ ਸਨ ਤੇ ਉਹ ਸਾਰੀਆ ਗੱਲਾ ਅਣਡਿੱਠ ਕਰਕੇ ਮੁੰਡੇ ਨੂੰ ਕੁੜੀ ਦੇਣ ਵਾਸਤੇ ਤਿਆਰ ਹੋ ਗਏ ਸਨ ॥
ਦੂਸਰੇ ਦਿਨ ਕਿਸੇ ਗੁਝੀ ਸਾਜਿਸ਼ ਅਧੀਨ ਕੰਮ ਵਾਲੀ ਹਟਾ ਦਿੱਤੀ ਗਈ ਚੋਕੇ ਚੜਾ ਤਾ ਨਵੀ ਵਿਆਹੀ ਦੁਲਹਨ ਦੀ ਦੋ ਦਿਨਾ ਚ ਗਾੜੀ ਚੜੀ ਮਹਿੰਦੀ ਉਡ ਪੁਡ ਗਈ ਜਿਸ ਮਹਿੰਦੀ ਨੂੰ ਦੇਖ ਕੇ ਸਾਰੇ ਕਹਿੰਦੇ ਸਨ ਅੜੀਏ ਤੇਰੀ ਸੱਸ ਤੈਨੂੰ ਬਹੁਤਾ ਪਿਆਰ ਕਰੇਗੀ ….ਤੇ ਉਹ ਸਾਰਾ ਦਿਨ ਇਕ ਲੱਤ ਤੇ ਕੰਮ ਕਰਦੀ ਰਹਿੰਦੀ, ਆਪਣੇ ਪਤੀ ਤੇ ਉਜਰ ਨਾ ਕਰਦੀ ਜਿਵੇ ਉਹ ਜਾਨਦੀ ਸੀ ਕਿ ਪ੍ਰਮਾਤਮਾ ਨੇ ਉਸਨੂੰ ਸਿਰਫ ਆਪਣੇ ਪਤੀ ਦੇ ਖਾਲੀ ਜੀਵਨ ਨੂਂ ਭਰਨ ਲਈ ਭੇਜਿਆ ਹੈ ॥
ਉਹ ਨੋਕਰੀ ਕਰਦੀ ਸੀ ਪ੍ਰਾਈਵੇਟ..ਉਸਨੇ ਸਕੂਲ ਜਾਣਾ ਸ਼ੁਰੂ ਕਰ ਦਿਤਾ, ਸਕੂਲ ਜਾਣ ਤੋ ਪਹਿਲਾ ਸਾਰਾ ਘਰ ਦਾ ਕੰਮ ਕਰਦੀ ਪਰ ਆਪਣੇ ਲਈ ਦੋ ਰੋਟੀਆ ਨਾਲ ਲਿਜਾਣ ਤੋ ਡਰਦੀ ….ਦੋ ਕੁ ਦਿਨ ਹੋਏ ਉਸਦਾ ਘਰਵਾਲਾ ਉਸਦੇ ਸਕੂਲ ਉਸਨੂੰ ਛੁੱਟੀ ਕਰਾ ਕੇ ਬਜਾਰ ਲੈ ਕੇ ਜਾਣ ਦੇ ਇਰਾਦੇ ਨਾਲ ਆ ਗਿਆ ਤਾ ਕਿ ਕੁਝ ਘਰ ਪਾਣ ਦੇ ਸੂਟ ਲੈ ਕੇ ਦੇਵੇ ..ਉਥੇ ਉਸਦਾ ਮੇਲ ਉਸਦੇ ਸਹੁਰੇ ਨਾਲ ਹੋ ਗਿਆ ਜੋ ਆਪਣੀ ਕੁੜੀ ਲਈ ਰੋਟੀ ਲੈ ਕੇ ਆਇਆ ਸੀ …ਮੁੰਡਾ ਆਪਣੀਆ ਨਜਰਾ ਚ ਜਿਵੇ ਦੋਸ਼ੀ ਹੋ ਗਿਆ ਹੋਵੇ …ਉਹ ਘਰ ਜਾ ਕੇ ਫੁਟ ਫੁਟ ਕੇ ਰੋਇਆ ਤੇ ਗਿਲਾ ਕੀਤਾ ਉਸਨੂੰ ਪਤਾ ਕਿਉ ਨਹੀ ਲਗਿਆ ਉਸਦੀ ਅੋਰਤ ਲਈ ਘਰ ਚ ਰੋਟੀ ਹੀ ਨਹੀ …ਉਸਨੇ ਕਿਹਾ ਰਾਤ ਤੋ ਹੀ ਆਪਣੀ ਰੋਟੀ ਅਲੱਗ ਹੋਵੇਗੀ ਪਰ ਦੁਲਹਨ ਨੇ ਰੋਕ ਤਾ ਵਾਸਤਾ ਪਾ ਕੇ ….ਅਗਲੀ ਸਵੇਰ ਉਹ ਆਪ ਰਸੋਈ ਚ ਚਲਾ ਗਿਆ ਤੇ ਉਚੀ ਅਵਾਜ ਚ ਕਹਿੰਦਾ ਆਪਣਾ ਡੱਬਾ ਰੋਟੀ ਲਈ ਪੈਕ ਕਰ …ਇਥੇ ਇਹ ਨਹੀ ਪਤਾ ਕਿਸੇ ਨੂੰ …ਪੇਟ ਹਰ ਇਕ ਨੂੰ ਲੱਗਾ ਹੁੰਦਾ …ਘਰ ਚ ਸੁਸਰੀ ਛਾ ਗਈ ….ਸ਼ੇਰ ਦੀ ਗਰਗਹਾਟ ਨਾਲ ਗਿਦੜ ਬਿਲਾ ਚ ਲੁਕ ਗਏ ॥
ਅਗਲੇ ਦਿਨ ਦੁਲਹਨ ਦੇ ਕਿਸੇ ਰਿਸ਼ਤੇਦਾਰ ਦਾ ਵਿਆਹ ਸੀ ਉਹ ਦੋਵੇ ਜਾਣ ਲਈ ਤਿਆਰ ਹੋਏ …ਬਾਹਰ ਨਿਕਲਣ ਹੀ ਲੱਗੇ ਸਨ ਮਾਂ ਨੂੰ ਫਿਰ ਦੰਦਲ ਪੈ ਗਈ ….ਤੇ ਉਹ ਨਾ ਜਾ ਸਕੇ ….ਜਿਵੇ ਦੰਦਲ ਨੇ ਫਿਕਸ ਕਰ ਲਿਆ ਸੀ ਉਸਨੇ ਉਦੋ ਆਉਣਾ ਹੀ ਸੀ ਜਦੋ ਉਨਾ ਬਾਹਰ ਜਾਣਾ ਹੁੰਦਾ ਸੀ ॥
ਲੜਕੇ ਨੇ ਪਿਉ ਨਾਲ ਗਲ ਕਰਨੀ ਚਾਹੀ, ਪਰ ਪਿਉ ਤੇ ਅੱਗੇ ਦੁੱਖੀ ਸੀ ਦੁਲਹਨ ਦੇ ਘਰ ਦਿਆ ਨੇ ਸਕੂਟਰ ਨਹੀ ਸੀ ਦਿਤਾ,….ਉਸਨੂੰ ਤੇ ਇੰਝ ਲਗਦਾ ਘਰ ਦੇ ਚੁਬਾਰੇ ਦੀ ੲਿੱਟ ਮੋਰੀ ਤੇ ਲਾ ਤੀ ਉਸਨੇ ….ਉਹ ਤੇ ਤਪਿਆ ਬੈਠਾ ਸੀ ਆਪਣੇ ਆਪ,ਤੇ ਚੰਗਾ ਭਲਾ ਮੁੰਡਾ ਬਾਹਰ ਰਹਿੰਦਾ ਸੀ, ਅੈਵੇ ਘਰ ਵਾੜ ਲਇਆ ….ਇਸ ਦੋ ਕਮਰਿਆ ਦੇ ਛੇ ਹਜਾਰ ਕਿਰਾਇਆ ਆਉਦਾ ਸੀ ਉਹ ਮਰ ਗਿਆ,…..ਉਹ ਤੇ ਚਾਹੰਦਾ ਸੀ ਕਿ ਕਿਸੇ ਤਰਾ ਨਿਕਲ ਜਾਣ ਦੋਵੇ ਜਨੇ ਨਿਕਲ ਜਾਣ ਦੋਵੇ ਤੇ...

ਕਮਰੇ ਕਿਰਾਏ ਤੇ ਦੇਵੇ ….ਉਹ ਮੋਕੇ ਦੀ ਤਲਾਸ਼ ਚ ਸੀ ॥
ਅਗਲੇ ਦਿਨ ਸਵੇਰੇ ਸਵੇਰੇ ਉਸਦੀ ਮਾਂ ਦੁਲਹਨ ਦੇ ਸਕੂਲ ਜਾਣ ਤੋ ਬਾਦ ਜਦੋ ਉਹ ਦਫਤਰ ਜਾਣ ਹੀ ਵਾਲਾ ਸੀ ਪਿਉ ਨਾਲ ਲੈ ਕੇ ਕਮਰੇ ਚ ਆਈ ਤੇ ਕਹਿਣ ਲੱਗੀ ਤੇਰੀ ਜਨਾਨੀ ਨੇ ਮੇਰੇ ਟੋਪਸ ਚੁਕ ਲਏ ਸੋਨੇ ਦੇ…..ਉਸਨੂੰ ਭਰੋਸਾ ਸੀ ਆਪਣੀ ਸ਼ਰੀਕੇ ਹਯਾਤ ਤੇ ਪਰ ਦੋਨੇ ਜਣੇ ਕਿਥੇ ਸੁਨਦੇ ਸਨ ਉਸਦੀ ….ਰੱਬ ਦੀ ਕਰਨੀ ਉਸੇ ਵੇਲੇ ਮਾਂ ਦੀ ਭਤੀਜੀ ਆ ਗਈ ਕਹਿੰਦੀ ਭੂਆ …ਕਲ ਜਦੋ ਆਈ ਸੀ ਤੁਹਾਡੇ ਟੋਪਸ ਵੈਸੇ ਹੀ ਪਾ ਕੇ ਦੇਖ ਰਹੀ ਸੀ ਲਾਹੁਣਾ ਭੁਲ ਗਈ ….ਨਾਲ ਹੀ ਚਲੇ ਗਏ ਇਹ ਸਾਭ ਲਉ …..ਲੜਕੇ ਨੇ ਕਹਿਰੀ ਨਜਰਾ ਨਾਲ ਆਪਣੇ ਮਾਂ ਪਿਉ ਵਲ ਦੇਖਿਆ…ਉਹ ਨੀਵੀ ਪਾਈ ਉਸਦੇ ਕਮਰੇ ਚੋ ਬਾਹਰ ਤੁਰ ਪਏ ….ਉਹ ਕਹਿੰਦਾ ਨ ਅਸੀ ਤੁਹਾਡੇ ਕਮਰੇ ਚ ਆਵਾਗੇ ਤਾ ਤੁਸੀ ਆਉਣਾ ….ਰੋਟੀ ਅਸੀ ਆਪਣੀ ਆਪੇ ਪਕਾ ਲਵਾਗੇ ….ਤੇ ਇੰਝ ਅੈਲਾਨ ਹੋ ਗਿਆ ਅਲੱਗ ਹੋਣ ਦਾ ॥
ਉਸਦਾ ਘਰਵਾਲਾ ਸ਼ਾਮ ਨੋਕਰੀ ਤੋ ਆਉਦਾ …ਆਉਦੇ ਹੀ ਘਰ ਦੇ ਮੇਨ ਗੇਟ ਨੂੰ ਤਾਲਾ ਲੱਗ ਜਾਂਦਾ …ਦੋਨੇ ਕੈਦ ਹੋ ਜਾਂਦੇ ਚਾਬੀ ਤੀਕ ਨ ਦਿਤੀ ਜਾਂਦੀ ਕਿਤੇ ਉਹ ਦੋਨੇ ਇਕਠੇ ਬਾਹਰ ਨ ਚਲੇ ਜਾਣ ਤੇ ਦੋ ਪਲ ਚੈਨ ਨ ਲੈ ਲੈਨ…..ਭਾਵੇ ਉਹ ਅਲੱਗ ਹੋ ਗਏ ਸਨ ਪਰ ਘਰ ਦੇ ਮਾਲਕ ਉਹ ਹਨ ਇਹ ਜਤਾਨਾ ਕਿਵੇ ਭੁਲ ਜਾਂਦੇ, ਮੁੰਡਾ ਆਪਣੇ ਦਾਦੇ ਕੋਲ ਗਿਆ, ਬੜੇ ਹੱਥ ਜੋੜੇ ਮੈਨੂੰ ਪਹਿਲਾ ਵਾਗ ਆਪਣੇ ਕੋਲ ਰੱਖ ਲਵੋ …ਪਰ ਦਾਦੇ ਨੇ ਬੇਵਸੀ ਜਤਾਈ ਤੇਰੀ ਚਾਚੀ ਕਲੇਸ਼ ਪਾਏਗੀ ..ਅਸੀ ਜਿਹੜਾ ਥੋੜਾ ਜਿਹਾ ਜੀਣਾ ਹੈ ਉਹ ਨਰਕ ਬਨ ਜਾਏਗਾ, ਸਿਆਣਾ ਬਨ ਜਰੀ ਜਾ ਘਰੋ ਬਾਹਰ ਨਹੀ ਨਿਕਲਣਾ, ਉਹ ਤੇ ਅੱਗੇ ਇਹੀ ਚਾਹੁੰਦੇ ਨੇ …ਜਦ ਆਪਣਾ ਘਰ ਬਨ ਗਿਆ ਬੇਸ਼ੱਕ ਚਲੇ ਜਾਈ …ਕਿਰਾਏ ਤੇ ਧੱਕੇ ਖਾਣੇ ਠੀਕ ਨਹੀ ॥
ਦੁਲਹਨ ਦੇ ਸੱਸ ਸਹੁਰੇ ਭਾਵੇ ਸਿੱਧਾ ਕੁਝ ਨਾ ਕਹਿੰਦੇ ਪਰ ਕੋਈ ਕਸਰ ਵੀ ਨ ਛੱਡਦੇ …ਉਹ ਬਾਹਰ ਰਸੋਈ ਚ ਕੰਮ ਕਰ ਰਹੀ ਹੁੰਦੀ ਆਪਣੇ ਦਰਵਾਜੇ ਤੜਾਕ ਤੜਾਕ ਮਾਰਦੇ ਰਹਿੰਦੇ …ਉਪਰ ਸੱਸ ਸਹੁਰੇ ਨੇ ਦੋ ਕਮਰੇ ਪਾ ਲਏ ਤੇ ਛੜੇ ਮੁੰਡਿਆ ਨੂੰ ਕਿਰਾਏ ਤੇ ਦਿਤੇ ….ਦੁਲਹਨ ਦੇ ਘਰਵਾਲੇ ਨੇ ਉਜਰ ਕੀਤਾ ਤਾ ਕਹਿੰਦੇ ਤੂੰ ਮਾਮਾ ਲੱਗਦਾ …ਬਹੁਤੀ ਤਕਲੀਫ ਏ ਤੇ ਚਲੇ ਜਾਓ ….ਦੁਲਹਨ ਦਾ ਘਰਵਾਲਾ ਚੁਪ ਕਰ ਰਿਹਾ .ਉਹ ਨਾ ਕਿਰਾਏ ਤੇ ਜਾਣਾ ਚਾਹੁਂਦਾ ਸੀ ਤੇ ਨਾ ਆਪਣੀ ਟੂਰਿੰਗ ਜੋਬ ਕਰਕੇ ਨਾ ਪਿੱਛੇ ਇਕਲਾ ਛੱਡਣਾ ਚਾਹੁੰਦਾ ਸੀ …ਅਖੀਰ ਚੁਪ ਚਾਪ ਉਸਨੇ ਲੋਕਲ ਜੋਬ ਲੱਭਣ ਲਈ ਨੋਕਰੀ ਛੱਡ ਤੀ ਤੱਦ ਤੀਕ ਘਰ ਚ ਰਹਿ ਕੇ ਪੜਾਣ ਲੱਗ ਪਿਆ,ਦੁਲਹਨ ਅੰਦਰੋ ਅੰਦਰ ਜਾਨ ਗਈ ਸੀ ਪਰ ਉਸਦੇ ਪਿਉ ਨੂੰ ਪਤਾ ਨਹੀ ਕੀ ਦੁਸ਼ਮਨੀ ਸੀ ਜਦੋ ਬੱਚੇ ਪੜਨ ਆਉਣੇ ਉਸ ਟੀਵੀ ਉਚਾ ਕਰ ਦੇਣਾ …..ਆਖਿਰ ਘਰ ਚ ਪੜਾਣਾ ਬੰਦ ਕਰਨਾ ਪਿਆ … ਅੱਤ ਦਾ ਅੱਤ ਹੁੰਦਾ ਹੈ ਉਹ ਛੜੇ ਕਿਰਾਏਦਾਰ ਕਾਰ ਚੋਰ ਨਿਕਲੇ, ਪੁਲੀਸ ਨੇ ਰੁੇਡ ਮਾਰੀ ਉਹ ਤੇ ਭਜ ਗਏ ਪੁਲਿਸ ਪਿਉ ਨੂੰ ਫੜ ਕੇ ਲੈ ਗਈ ਅਖੀਰ ਮੁੰਡੇ ਨੇ ਛੁਡਾਇਆ,…ਕਈ ਮਹੀਨੇ ਉਪਰਲਾ ਪੋਰਸ਼ਨ ਸੀਲ ਪਿਆ ਰਿਹਾ ….ਆਖਿਰ ਪਿਉ ਕਹਿੰਦਾ ਜੇ ਵਾਕਫੀਅਤ ਹੈ ਤੇ ਖੁਲਵਾ ਕੇ ਆਪ ਹੀ ਵਰਤ ਲੈ ….ਤੇ ਥੋੜੀ ਤਰੱਦਦ ਤੋ ਬਾਦ ਕੁਝ ਪੈਸਾ ਖਰਚ ਕੇ ਪੋਰਸ਼ਨ ਖੁਲਵਾ ਲਿਆ ॥
ਦੁਲਹਨ ਦੀ ਸਰਕਾਰੀ ਨੋਕਰੀ ਲੱਗ ਗਈ, ਬੇਟੀ ਹੋਣ ਵਾਲੀ ਸੀ ਕੋਈ ਉਸਦੇ ਨੇੜੇ ਨ ਆਇਆ, ਪੇਕਿਆ ਦੇ ਸਿਰ ਤੇ ਸਾਰਾ ਕੰਮ ਸਿਰੁੇ ਚੜਿਆ …ਉਹ ਮਾਂ ਬਨ ਗਈ …ਫਿਰ ੲੁਿਕ ਬੇਟਾ ….ਉਨਾ ਦੀ ਪਾਲਣਾ ਲਈ ਸੰਘਰਸ਼ …ਤੇ ਉਸਦੀ ਜਿੰਦਗੀ ਫੈਲਣ ਲੱਗੀ ਤੇ ਉਹ ਸੱਸ ਸਹੁਰਾ ਹੋਲੀ ਹੋਲੀ ਸੁੰਗੜਨ ਲੱਗੇ ਦੋ ਕਮਰਿਆ ਚਾ॥
ਹੁਣ ਉਸਦੇ ਦੋਨੇ ਸੱਸ ਸਹੁਰਾ ਬਜੁਰਗ ਹੋ ਗਏ ਨੇ, ਉਨਾ ਆਪਣੀ ਰੋਟੀ ਬਨਾਉਣ ਲਈ ਇਕ ਨੋਕਰਾਣੀ ਰੱਖੀ ਤੇ ਦੋਵੇ ਜਣੇ ਉਸਦੀ ਉਡੀਕ ਕਰਨ ਲੱਗੇ ਕਦੋ ਆਵੇ ਤੇ ਫੁਲਕੇ ਪਕਾਵੇ …ਢਲ ਚੁਕੀ ਦੁਲਹਨ ਦਾ ਦਿਲ ਕੀਤਾ ਕਿ ਉਹ ਜਾਵੇ ਤੇ ਰੋਟੀ ਪਕਾ ਦੇਵੇ ….ਪਰ ਅਤੀਤ ਦੀਆ ਸੈਕੜੇ ਘਟਨਾਵਾ ਨੇ ਉਸਦੇ ਪੈਰੀ ਬੇੜੀਆ ਪਾ ਦਿੱਤੀਆ,……ਉਸਨੂੰ ਯਾਦ ਆਇਆ ਨਵੀ ਵਿਆਹੀ ਉਹ ਜਦ ਪੁਛਦੀ ਰੋਟੀ ਪਕਾਵਾ ਤੇ ਕਹਿੰਦੇ ਅਜੇ ਨਹੀ ਤੇ ਜਿਉ ਹੀ ਉਸ ਕੋਈ ਕੰਮ ਕਰਨਾ ਸ਼ੁਰੂ ਕਰਨਾ ਰਸੋਈ ਚ ਜਾ ਕੇ ਰੋਲਾ ਪਾਣ ਲੱਗ ਪੈਣਾ …ਸਾਡੇ ਕਰਮਾ ਚ ਕੋਈ ਸੁੱਖ ਹੀ ਨਹੀ ਲਿੱਖਿਆ …ਇਕ ਦਿਨ ਉਹ ਆਪਣੇ ਘਰਵਾਲੇ ਨਾਲ ਗੁਰੂ ਦਵਾਰੇ ਚਲੇ ਗਈ ਤੇ ਉਸਦੇ ਸਹੁਰੇ ਨੇ ਕਲੇਸ਼ ਪਾ ਦਿਤਾ ਤੈਨੂੰ ਪਤਾ ਨਹੀ ਅਸੀ ਰੋਟੀ ਖਾਣੀ ਹੁਂਦੀ ਤੇ ਤੁਹਾਡੀਆ ਸੈਰਾ ਨਹੀ ਮੁਕਦੀਆ,….ਨੂੰਹ ਤੋ ਰੋਟੀ ਲਈ ਇੰਤਜਾਰ ਗਵਾਰਾ ਨਹੀ ਸੀ ਪਰ ਅੱਜ ਨੋਕਰਾਣੀ ਦੀ ਮਰਜੀ ਸੀ ਜਦੋ ਮਰਜੀ ਆਏ ॥
ਕੋਈ ਅੱਜ ਉਸਦੇ ਸੱਸ ਸਹੁਰੇ ਨੂੰ ਮਿਲਣ ਆਇਆ ਸੀ ਤੇ ਦੋਵੇ ਜਣੇ ਉਚੀ ਉਚੀ ਸੁਣਾ ਕੇ ਕਹਿਣ ਲੱਗੇ ਅੱਜ ਕਲ ਦੇ ਬੱਚੇ ਪੁੱਛਦੇ ਕਿਥੇ ….ਕਲਯੁਗ ਆ ਗਿਆ ਪਤਾ ਲੈਣ ਵਾਲੀ ਅੋਰਤ ਕਹਿੰਦੀ ਬੱਚਿਆ ਨੂੰ ਤੇ ਅੱਜ ਕੱਲ ਮਾਂ ਪਿਉ ਲਈ ਰੋਟੀ ਵੀ ਨਹੀ ਜੁੜਦੀ …..ਦੁਲਹਨ ਅੰਦਰ ਸੁਨ ਕੇ ਮਨ ਹੀ ਮਨ ਚ ਰੋ ਰਹੀ ਸੀ ਬਜੁਰਗ ਹੋਣ ਨਾਲ ਕੀ ਉਨਾ ਦੀਆ ਸਾਰੀਆ ਵਧੀਕੀਆ ਮੁਆਫ ਹੋ ਗਈਆ ….
ਕਰਮਜੀਤ ਸਿੰਘ ਨਰੂਲਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)