More Punjabi Kahaniya  Posts
ਸੰਦੂਖ – ਭਾਗ ਪਹਿਲਾ


ਬਾਪੂ ਨੇ ਤੀਹ ਕੁ ਸਾਲ ਤਾਂ ਕੱਟ ਤੇ ਹੋਣੇ ਉਰੇ ਕਿ ਨਹੀਂ?” ਮੈਂ ਪੈਮ ਨੂੰ ਪੁੱਛਦਾ।ਉਹ ਕੰਪਿਊਟਰ ਉੱਪਰ ਬਿਜ਼ੀ ਹੈ।ਮੇਰੇ ਵੱਲ ਬਿਨ ਦੇਖੇ ਹੀ ‘ਯਾਅ’ ਆਖ ਕੇ ਸਾਰ ਦਿੰਦੀ ਹੈ।ਮੈਂ ਉਹਦੇ ਨਾਲ ਹੋਰ ਗੱਲਾਂ ਕਰਨੀਆਂ ਚਾਹੁੰਦਾ, ਪਰ ਉਸਦਾ ਕੋਈ ਜ਼ਰੂਰੀ ਕੰਮ ਬਾਕੀ ਪਿਆ ਹੈ।ਇਸ ਲਈ ਮੈਂ ਹੋਰ ਕੁਝ ਨਹੀਂ ਬੋਲਦਾ।ਕਿਚਨ ਵੱਲ ਜਾਂਦਾ-ਜਾਂਦਾ
ਪੁੱਛ ਲੈਂਦਾ ਹਾਂ, “ ਕੌਫੀ ਲੈਣੀ ਤੂੰ?”
“ਅੱਧਾ ਕੱਪ।” ਉਹ ਆਖ ਦਿੰਦੀ ਹੈ ਤੇ ਮੈਂ ਰਸੋਈ ਵਿੱਚ ਜਾ ਕੇ ਕੌਫੀ ਬਣਾਉਣ ਲੱਗਦਾ।ਰਸੋਈ ਵਿੱਚ ਖੜਾ ਮੈਂ ਮੁੜ ਪੁਰਾਣੀ ਗੱਲਾਂ ਵਿੱਚ ਗੁਆਚ ਜਾਂਦਾ।ਬਾਪੂ ਉਦੋਂ ਅਜੇ ਰਿਟਾਇਰ ਹੋਇਆ ਹੀ ਸੀ ਜਦੋਂ ਮੈਂ ਕਾਗਜ਼ ਭੇਜੇ ਸੀ ਇੰਡੀਆਂ।ਮੈਂ ਮਨ ਹੀ ਮਨ ਮੁੜ ਸਾਲਾਂ ਦਾ ਹਿਸਾਬ ਲਗਾਉਣ ਲੱਗ ਜਾਂਦਾ ਹਾਂ।ਮੈਨੂੰ ਯਾਦ ਹੈ ਵੀਜ਼ਾ ਅਪਲਾਈ ਕੀਤੇ ਤੋਂ ਪੰਦਰਾਂ ਕੁ ਦਿਨਾਂ ਬਾਅਦ ਹੀ ਅਚਾਨਕ ਸਾਹ ਦੀ ਬਿਮਾਰੀ ਨਾਲ ਬੇਬੇ ਚੱਲ ਵੱਸੀ ਸੀ।ਮੈਂ ਬਾਰਡਰ ਵੱਲ ਨੂੰ ਜਾ ਰਿਹਾ ਸਾਂ ਟਰਾਲਾ ਲੋਡ ਕਰੀ।ਬਾਪੂ ਦਾ ਫੋਨ ਆਇਆ।ਮੇਰੀਆਂ ਅੱਖਾਂ ਵਿੱਚ ਚਮਕ ਆ ਗਈ।ਸੋਚਿਆ ਬਾਪੂ ਨੇ ਦੱਸਦਾ ਹੋਣੈ ਕਿ ਬੀਰਿਆ ਮੇਰਾ ਤੇ ਮਾਂ ਤੇਰੀ ਦਾ ਵੀਜ਼ਾ ਆ ਗਿਆ।ਪਰ ਕਾੱਲ ਦੱਬਦਿਆਂ ਸਾਰ ਬਾਪੂ ਡੁੱਬੀ ਜਿਹੀ ਅਵਾਜ਼ ਵਿੱਚ ਬੋਲਿਆ ਸੀ, “ਬੱਲਿਆ ਤੂੰ ਤਾਂ ਕਨੈਡਾ ਦੀਆਂ ਟਿਕਟਾਂ...

ਕਟਾਉਦਾ ਫਿਰਦਾ ਮਾਂ ਤੇਰੀ…।” ਬਾਪੂ ਫਿਸ ਪਿਆ ਸੀ।ਫੇਰ ਪਲ ਕੁ ਮਗਰੋਂ ਉਹਨੇ ਖ਼ੁਦ ਨੂੰ ਸੰਭਾਲਦਿਆਂ ਆਖਿਆ ਸੀ , “ਆਜੋ ਮੇਰੇ ਪੁੱਤ ਤੁਸੀਂ ।” ਇਸ ‘ਤੁਸੀਂ’ ਵਿੱਚ ਮੈਂ ਤੇ ਪੈਮ ਸ਼ਾਮਿਲ ਸਾਂ।ਮੈਂ ਭਵੱਤਰ ਗਿਆ।ਪੈਮ ਦਾ ਨੰਬਰ ਲਗਾਇਆ।ਅੱਗਿਓ ਕੰਪਿਊਟਰ ਬੋਲਿਆ।ਟੀਂ ਦੀ ਅਵਾਜ਼ ਹੋਈ ਤੇ ਮੈਂ ਮੈਸੇਜ਼ ਛੱਡ ਦਿੱਤਾ।ਟਰਾਲਾ ਵਾਪਸ ਮੋੜ ਲਿਆ।।ਸੋਚਿਆ ਟਰਾਂਸਪੋਟਰ ’ਤੇ ਜਾ ਕੇ ਗੱਲ ਕਰਦਾ ਆਪੇ ਕਿਸੇ ਹੋਰ ਨੂੰ ਭੇਜ ਦੇਣਗੇ।…ਤੇ ਉਦੋਂ ਮੈਂ ਇੱਕਲਾ ਗਿਆ ਸੀ ਇੰਡੀਆਂ।ਜੋ ਵੀ ਮਿਲਦਾ ਪਹਿਲਾ ਸਵਾਲ ਇਹੀ ਕਰਦਾ, “ ਬੀਰਿਆ ਪੰਮੀ ਨਹੀਂ ਆਈ?” ਮੈਂ ਭਰੀ-ਭਰਾਈ ਰੀਲ ਵਾਂਗ ਕੰਮ ਦੀ ਮਜ਼ਬੂਰੀ, ਬੱਚੇ ਦੀ ਜ਼ਿੰਮੇਵਾਰੀ ਤੇ ਪਤਾ ਨਹੀਂ ਕੀ-ਕੀ ਆਖ ਕੇ ਸਵਾਲਾਂ ਦੇ ਜਵਾਬ ਦਿੰਦਾ।ਭੋਗ ਪੈਣ ਤੱਕ ਬੇਬੇ ਤੇ ਬਾਪੂ ਦੋਨਾਂ ਦਾ ਵੀਜ਼ਾ ਆ ਗਿਆ ਸੀ।ਪਰ ਬੇਬੇ ਦੇ ਕਰਮਾਂ ’ਚ ਜਿੱਦਾਂ ਕੇਨੈਡਾ ਦਾ ਪਾਣੀ ਲਿਖਿਆ ਹੀ ਨਹੀਂ ਸੀ।
ਬਾਕੀ ਕਲ ਨੂੰ

ਸਿਮਰਨ ਧਾਲੀਵਾਲ

...
...



Related Posts

Leave a Reply

Your email address will not be published. Required fields are marked *

2 Comments on “ਸੰਦੂਖ – ਭਾਗ ਪਹਿਲਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)