More Punjabi Kahaniya  Posts
ਬੇਹੇ ਹਦਵਾਨੇ


ਗਰਮੀਆਂ ਵਿੱਚ ਅਸੀਂ ਅਕਸਰ ਸ਼ਾਮ ਨੂੰ ਗਲੀ ਵਿੱਚ ਇਕੱਠੇ ਹੋ ਕੇ ਬੈਠੇ ਰਹਿੰਦੇ ਹਾਂ।ਇੱਕ ਦਿਨ ਸਾਡੀ ਗਲੀ ਵਿੱਚ ਇੱਕ ਅਧਖੜ ਉਮਰ ਦਾ ਵਿਅਕਤੀ ਹਦਵਾਨੇ ਵੇਚਣ ਲਈ ਰੇਹੜੀ ਤੇ ਆਇਆ।
“10 ਰੁਪਏ ਕਿਲੋ ਹਦਵਾਨੇੋ!”
ਇਹ ਹੋਕਾ ਉਹ ਵਾਰ ਵਾਰ ਦੁਹਰਾ ਰਿਹਾ ਸੀ। ਸਾਡੇ ਵਿੱਚੋਂ ਜਦੋਂ ਕੋਈ ਨਾ ਉੱਠਿਆ ਤਾਂ ਉਹ ਮੁਸਕਰਾ ਕੇ ਹੋਕਾ ਦਿੰਦਾ ਅਗੇ ਵਧਣ ਲੱਗਾ। ਅਚਾਨਕ ਸਾਹਮਣੇ ਤੋਂ ਸਾਡੀ ਗਲੀ ਦੀ ਇੱਕ ਸਿਆਣੀ ਬੇਬੇ ਆ ਰਹੀ ਸੀ।ਆਪਣੀ ਆਦਤ ਅਨੁਸਾਰ ਉਸਨੇ ਲੈਣਾ ਤਾਂ ਕੁਝ ਨੀ ਸੀ ਪਰ ਮੋਲ ਤੋਲ ਜਰੂਰ ਕਰਦੀ ਸੀ।
ਉਸਨੇ ਰੇਹੜੀ ਦੇਖ ਕੇ ਆਦਤ ਅਨੁਸਾਰ ਤੁਰਦੀ ਜਾਂਦੀ ਨੇ ਪੁੱਛਿਆ, ” ਕਿਦਾ ਲਾਏ?”
ਉਸਨੇ ਮੁਸਕਰਾਂਦੇ ਹੋਏ ਨੇ ਹੀ ਉਤਰ ਦਿਤਾ ਪਰ ਜਦੋਂ ਬੇਬੇ ਨਾ ਰੁਕੀ ਤਾਂ ਉਸਨੇ ਅੱਗੇ ਹੋ ਕੇ ਰੋਕ ਕੇ ਕਿਹਾ,” ਬੇਬੇ ਰੁਕ ਤਾਂ ਜਾ ਨਾਲੇ ਭਾਅ ਪੁੱਛੀ ਜਾਨੀ ਏ।ਨਾਲੇ ਰੁਕਦੀ ਹੀ ਨੀ।”
ਬੇਬੇ ਆਪਣੇ ਆਪ ਨੂੰ ਫਸੀ ਹੋਈ ਸਮਝੀ ਤੇ ਉਸਨੂੰ...

ਗਲੋਂ ਲਾਉਣ ਲਈ ਕਹਿਣ ਲੱਗੀ, ” ਨਾ ਭਾਈ ਬੇਹੇ ਆ।”
ਉਹ ਰਸਤੇ ਵਿੱਚ ਅਡੋਲ ਖੜ੍ਹਾ ਰਿਹਾ ਤੇ ਕਹਿੰਦਾ,” ਬੇਹੇ ਕਿਦਾ, ਮੈਂ ਦੁਪਿਹਰੇ ਤਾਂ ਖਰੀਦ ਕੇ ਲਿਆਇਆ।”
ਹੁਣ ਤਾਂ ਬੇਬੇ ਪੂਰੀ ਤਰਾਂ ਫਸ ਗਈ ਸੀ ਤੇ ਅਸੀਂ ਉਹਨਾਂ ਦੀ ਗੱਲਬਾਤ ਵਿੱਚ ਪੂਰੀ ਤਰ੍ਹਾਂ ਖੁਬ ਗਏ ਤੇ ਸਵਾਦ ਲੈ ਰਹੇ ਸੀ। “ਦੇਣੇ ਆ ਤਾਂ 5 ਰੁਪਏ ਕਿਲੋ ਦੇ ਜਾ।” ਬੇਬੇ ਨੇ ਆਖਰੀ ਦਾਅ ਖੇਡਿਆ। ਪਰ ਓਹ ਫੇਰ ਪਿਛੇ ਨਾ ਹਟਿਆ ਤੇ ਕਹਿੰਦਾ, ” 5 ਰੁਪਏ ਦੇਣ ਨਾਲ ਇਹ ਕਿਹੜਾ ਤਾਜ਼ੇ ਹੋ ਜਾਨੇ!”
ਇਹ ਸੁਣ ਕੇ ਬੇਬੇ ਦੋਹਾਂ ਹੱਥਾਂ ਨਾਲ ਉਸਨੂੰ ਪਰਾਂ ਕਰਦੀ ਹੋਈ ਤੇਜ਼ੀ ਨਾਲ ਅੱਗੇ ਲੰਘ ਗਈ।ਅਸੀਂ ਸਾਰੇ ਹੱਸ ਹੱਸ ਦੂਹਰੇ ਹੋ ਗਏ।
😊😊😊😊
ਹਰਦੀਪ ਕੁਲਾਮ
07/06/2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)