More Punjabi Kahaniya  Posts
ਮੇਰੀ ਸਕੂਲ ਵਾਲੀ ਜਿੰਦਗੀ ਭਾਗ 2


ਉਹਨਾ ਸਭ ਦਾ ਦਿਲੋਂ ਧੰਨਵਾਦ ਕਰਦੀ ਆ ਜਿਹਨਾ ਨੇ ਮੇਰੀ ਕਹਾਣੀ ਮੇਰੀ ਸਕੂਲ ਵਾਲੀ ਜ਼ਿੰਦਗੀ ਨੂੰ ਪਸੰਦ ਕੀਤਾ । ਹੁਣ ਮੈਂ ਤੁਹਾਨੂੰ ਇਸ ਕਹਾਣੀ ਵਿੱਚ ਆਪਣੀ ਅੱਗੇ ਸਕੂਲ ਵਾਲੀ ਜਿੰਦਗੀ ਬਾਰੇ ਦੱਸਾਗੀ। ਜੋ ਮੇਰੀ ਛੇਵੀਂ ਕਲਾਸ ਤੋਂ ਸ਼ੁਰੂ ਹੁੰਦੀ ਹੈ। ਜੋ ਬਹੁਤ ਵਧੀਆ ਹੁੰਦੀ ਹੈ। ਉਝ ਤਾ ਮੇਰੀ ਪੰਜਵੀ ਕਲਾਸ ਤੱਕ ਦੀ ਵੀ ਜਿੰਦਗੀ ਵੀ ਬਹੁਤ ਵਧੀਆ ਹੁੰਦੀ ਹੈ।
ਮੇਰੇ ਪਾਪਾ ਨੇ ਮੇਰਾ ਦਾਖਲਾ ਸਾਡੇ ਪਿੰਡ ਨਾਲ ਲੱਗਦੇ ਪਿੰਡ ਦੇ ਸਰਕਾਰੀ ਸਕੂਲ ਵਿਚ ਕਰਵਾਇਆ। ਕਿਉਕਿ ਸਾਡੇ ਪਿੰਡ ਵਿੱਚ ਜਿਹੜਾ ਸਕੂਲ ਸੀ ਉਹ ਪੰਜਵੀ ਤੱਕ ਦਾ ਹੀ ਸੀ।ਇਸ ਲਈ ਉਹਨਾ ਨੇ ਮੇਰਾ ਦਾਖਲਾ ਉਸ ਸਕੂਲ ਵਿੱਚ ਕਰਵਾ ਦਿੱਤਾ ਉਸ ਸਕੂਲ ਦਾ ਨਾਮ
ਸਰਕਾਰੀ ਮਿਡਲ ਸਕੂਲ ਸੀ। ਮੈਨੂੰ ਸਕੂਲ ਵਧੀਆ ਲੱਗੀਆਂ। ਪਰ ਮੈਂ ਖੁਸ਼ ਨਹੀਂ ਸੀ ਕਿਉਂਕਿ ਮੈਨੂੰ ਆਪਣਾ ਪੁਰਾਣਾ ਸਕੂਲ ਛੱਡਣਾ ਪਿਆ ਸੀ ਤੇ ਮੇਰੇ ਨਾਲ ਦੇ ਬੱਚਿਆਂ ਵਿਚੋ ਕਿਸੇ ਨੇ ਵੀ ਉਸ ਸਕੂਲ ਵਿੱਚ ਦਾਖਲਾ ਨਹੀ ਸੀ ਲਿਆ । ਬਸ ਇਕ ਹੀ ਕੁੜੀ ਨੇ ਮੇਰੇ ਨਾਲ ਦਾਖਲਾ ਲਿਆ ਸੀ ਤੇ ਉਸ ਨਾਲ ਮੇਰੀ ਬਣਦੀ ਨਹੀ ਸੀ। ਪਰ ਥੋੜੇ ਸਮੇਂ ਵਿੱਚ ਹੀ ਉਹ ਮੇਰੀ ਸਹੇਲੀ ਬਣ ਗਈ ਸੀ ਤੇ ਅਸੀ ਦੋਨੋ ਇਕਠੇ ਹੀ ਸਕੂਲ ਵਿੱਚ ਜਾਦੇ ਸੀ ।
ਮੇਰਾ ਸਕੂਲ ਵਿੱਚ ਦਾਖਲਾ ਤਾ ਹੋ ਗਿਆ ਸੀ ਪਰ ਮੇਰਾ ਸਕੂਲ ਵਿੱਚ ਜਾਣ ਨੂੰ ਦਿਲ ਨਹੀ ਸੀ ਕਰਦਾ। ਕਿਉਂਕਿ ਮੈਨੂੰ ਉਥੇ ਕੋਈ ਵੀ ਜਾਣਦਾ ਨਹੀਂ ਸੀ ਤੇ ਨਾ ਹੀ ਮੈਂ ਕਿਸੇ ਨੂੰ ਜਾਣਦੀ ਸੀ।
ਪਰ ਕੁਝ ਕੁ ਦਿਨ ਬੀਤ ਗਏ ਅਤੇ ਮੇਰੀ ਕਈ ਦੋਸਤ ਬਣ ਗਏ ਤੇ ਕਈ ਕੁੜੀਆਂ ਨਾਲ ਤਾ ਮੇਰੀ ਬਹੁਤ ਪੱਕੀ ਦੋਸਤੀ ਹੋ ਗਈ ਤੇ ਉਹ ਅੱਜ ਤੱਕ ਹੈ। ਮੈ ਸਭ ਤੋਂ ਛੋਟੀ ਇਸ ਲਈ ਮੈਨੂੰ ਸਭ ਬਹੁਤ ਪਿਆਰ ਕਰਦੀਆਂ ਹਨ । ਮੈਂ ਵੀ ਉਨ੍ਹਾਂ ਨੂੰ ਬਹੁਤ ਕਰਦੀ ਹਾਂ। ਮੇਰੀਆਂ ਸਾਰੀਆਂ ਸਹੇਲੀਆਂ ਹੀ ਪੜਾਈ ਵਿੱਚ ਠੀਕ ਸੀਗੀਆ। ਅਸੀਂ ਸਾਰੀਆਂ ਰਲਕੇ ਪੜਾਈ ਕਰਦੀਆਂ ਤੇ ਚੰਗੇ ਨੰਬਰਾਂ ਨਾਲ ਪਾਸ ਹੋ ਜਾਦੀਆਂ ਸੀ।
ਜਦ ਮੈ ਛੇਵੀਂ ਕਲਾਸ ਵਿਚ ਹੋਈ ਤਾਂ ਮੈਨੂੰ ਪਹਿਲੀ ਵਾਰ ਡਰਾਇੰਗ ਤੇ ਕੰਪਿਊਟਰ ਦੀ ਕਿਤਾਬ ਮਿਲੀ ਸੀ। ਮੈ ਬਹੁਤ ਖੁਸ਼ ਹੋਈ ਸੀ। ਬਸ ਫਿਰ ਸਾਡੀ ਹੌਲੀ ਹੌਲੀ ਡਰਾਇੰਗ ਤੇ ਕੰਪਿਊਟਰ ਦੀ ਕਲਾਸ ਲੱਗਣ ਲੱਗੀ ਕਲਾਸਾਂ ਤਾ ਹੋਰ ਵੀ ਲੱਗਦੀਆਂ ਸੀ ਪਰ ਇਹ ਦੋਹੇ ਕਲਾਸ ਬਹੁਤ ਵਧੀਆ ਲੱਗਦੀਆਂ ਸੀ। ਪਰ ਇਹ ਦੋਨਾਂ ਦੀ ਕਲਾਸਾ ਹਫ਼ਤੇ ਵਿੱਚ ਤਿੰਨ ਜਾ ਚਾਰ ਦਿਨ ਲੱਗਦੀਆਂ ਸੀ ਤੇ ਜਦ ਵੀ ਸਾਡੀ ਕੰਪਿਊਟਰ ਦੀ ਕਲਾਸ ਲੱਗਦੀ ਸੀ ਸਾਨੂੰ ਕੰਪਿਊਟਰ ਚਲਾਉਣ ਨੂੰ ਮਿਲ ਜਾਂਦਾ ਸੀ ਤੇ ਡਰਾਇੰਗ ਵਾਲੇ ਤਾਂ ਸਰ ਹੀ ਬਹੁਤ ਵਧੀਆ ਸੀ। ਉਹ ਸਭ ਨੂੰ ਬਹੁਤ ਪਿਆਰ ਕਰਦੇ ਸੀ। ਇਨ੍ਹਾਂ ਦੇ ਨਾਲ ਨਾਲ ਮੈਨੂੰ ਸਾਇੰਸ ਤੇ ਸਮਾਜਿਕ ਸਿਖਿਆ ਵੀ ਬਹੁਤ ਵਧੀਆ ਲੱਗਦੀ ਸੀ । ਪਰ ਮੈਥ ਮੈਨੂੰ ਵਧੀਆ ਨਹੀ ਲਗਦਾ ਸੀ। ਤੇ ਹਿੰਦੀ ਵਾਲੇ ਸਰ ਤਾਂ ਮੈਨੂੰ ਬਹੁਤ ਪਿਆਰ ਕਰਦੇ ਸੀ ਕਿਉਂ ਕਿ ਮੈ ਪੜਾਈ ਦੇ ਨਾਲ ਨਾਲ ਬੋਲਣ ਚ ਵੀ ਵਧੀਆ ਸੀ। ਕੁਝ ਦਿਨ ਬੀਤ ਗਏ ਤੇ ਸਾਡੇ ਪੇਪਰ ਹੋਣ ਲੱਗੇ ਤੇ ਮੈ ਸਾਰੇ ਹੀ ਵਿਸਿ਼ਆਂ ਚ ਵਧੀਆ ਨੰਬਰ ਲੈ ਕੇ ਪਾਸ ਹੋ ਗਈ । ਪਰ ਕਿਸੇ ਵੀ ਨੰਬਰ ਤੇ ਨਾ ਆਈ। ਮੈ ਕਿਸੇ ਵੀ ਨੰਬਰ ਤੇ ਤਾ ਨਾ ਆਈ ਕਿਉਂਕਿ ਮੈ ਪੜਾਈ ਵਿੱਚ ਉਹਨੀ ਹੁਸਿ਼ਆਰ ਨਾ ਰਹੀ ਜਿਨੀ ਕਿ ਪੰਜਵੀ ਵਿਚ ਸੀ।
ਮੈ ਸੱਤਵੀਂ ਕਲਾਸ ਵਿੱਚ ਹੋ ਗਈ । ਮੈ ਸੱਤਵੀਂ ਵਿੱਚ ਵੀ ਵਧੀਆ ਪੜਾਈ ਕੀਤੀ । ਤੇ ਚੰਗੇ ਨੰਬਰਾਂ ਨਾਲ ਪਾਸ ਵੀ ਹੋ ਗਈ ਤੇ ਮੈ ਪੜਾਈ ਦੇ ਨਾਲ ਨਾਲ ਹੋਰ ਪੋ੍ਗਰਾਮ ਵਿੱਚ ਵੀ ਹਿਸਾ ਲੈਦੀ ਸੀ ਤੇ ਕਈ ਵਾਰ ਤਾ ਮੈਨੂੰ ਇਨਾਮ ਵੀ ਮਿਲੇ। ਤੇ ਮੈਨੂੰ ਥੋੜਾ ਬਹੁਤਾ ਕੰਪਿਊਟਰ ਵੀ ਚਲਾਉਣਾ ਆ ਗਿਆ ਸੀ।
ਸਾਡੇ ਸਕੂਲ ਵਿਚੋ ਇਕ ਟੂਰ ਗਿਆ ਤੇ ਅਸੀ ਸਾਰੀਆਂ ਸਹੇਲੀਆਂ ਟੂਰ ਤੇ ਗਈਆਂ। ਤੇ ਕੁਝ ਦਿਨ ਬੀਤ ਗਏ ਤੇ ਸਾਡੇ ਪੇਪਰ ਹੋਣ ਲੱਗੇ। ਮੇਰੇ ਪੇਪਰ ਵਧੀਆ ਹੋਏ ਤੇ ਮੈ ਸੱਤਵੀ ਕਲਾਸ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਕਈ।ਸੱਤਵੀ ਕਲਾਸ ਪਾਸ ਕਰਨ ਤੋ ਬਾਦ ਮੈ ਅੱਠਵੀ ਵਿਚ ਹੋ ਗਈ। ਪਰ ਅੱਠਵੀ ਵਿਚ ਸਾਡੇ ਪੇਪਰ ਨਾ ਹੋਏ । ਬਸ ਮਹੀਨੇ ਵਾਰ ਟੈਸਟ ਹੁੰਦੇ ਰਹੇ ਤੇ ਉਹਨਾਂ ਨੂੰ ਦੇਖਦੇ ਹੋਏ ਸਾਨੂੰ ਪਾਸ ਕਰ ਦਿੱਤਾ। ਸਾਡੀ ਪੂਰੀ ਕਲਾਸ ਖੁਸ ਹੋਈ। ਪਰ ਸਾਰੀ ਕਲਾਸ ਉਦਾਸ ਵੀ ਸੀ ਕਿਉਂਕਿ ਜਿਸ ਸਕੂਲ ਵਿੱਚ ਅਸੀ ਪੜਦੇ ਸੀ ਉਹ ਸਕੂਲ ਅੱਠਵੀ ਤੱਕ ਦਾ ਸੀ। ਸਭ ਨੇ ਅੱਜ ਅਲਗ ਅਲਗ ਹੋ ਜਾਣਾ ਸੀ। ਤੇ ਬਸ ਥੋੜੀ ਦੇਰ ਬਾਦ ਆਪਣੇ ਆਪਣੇ ਘਰ ਚਲੇ ਗਏ।
ਕੁਝ ਦਿਨ ਬੀਤ ਗਏ ਤੇ ਮੈ ਆਪਣਾ ਦਾਖਲਾ ਨਵੇਂ ਸਕੂਲ ਵਿੱਚ ਕਰਵਾਉਣਾ ਸੀ। ਮੈ ਬਹੁਤ ਖੁਸ਼ ਸੀ ਕਿਉਂਕਿ ਮੈ ਆਪਣੀ ਅੱਠਵੀ ਤੱਕ ਦੀ ਪੜਾਈ ਪਿੰਡ ਵਿੱਚ ਕੀਤੀ ਸੀ ਤੇ ਹੁਣ ਮੈ ਆਪਣੀ ਨੌਵੀ ਦੀ ਪੜਾਈ ਸਹਿਰ ਵਿੱਚ ਕਰਨੀ ਸੀ। ਮੈ ਆਪਣੇ ਪਿੰਡ ਦੇ ਨੇੜੇ ਲੱਗਦੇ ਸਹਿਰ ਦੇ ਇਕ ਸਕੂਲ ਵਿੱਚ ਦਾਖਲਾ ਕਰਵਾ ਲਿਆ ਤੇ ਮੇਰੀ ਕੁਝ ਸਹੇਲੀਆਂ ਨੇ ਵੀ ਉਸ ਸਕੂਲ ਵਿੱਚ ਦਾਖਲਾ ਕਰਵਾ ਲਿਆ। ਅਸੀ ਬਹੁਤ ਖੁਸ਼ ਹੋਈਆ ਕਿਉਂਕਿ ਅਸੀ ਫਿਰ ਇਕਠੀਆਂ ਹੋ ਗਈਆਂ ਸੀ। ਤੇ ਕੁਝ ਹੀ ਦਿਨਾ ਵਿੱਚ ਸਾਡੀਆਂ ਕਲਾਸਾ ਵੀ ਸੁਰੂ ਹੋ ਜਾਣੀ ਸੀ।
ਉਝ ਤਾ ਮੈਨੂੰ ਮੇਰੇ ਦੋਨੋਂ ਸਕੂਲ ਵਧੀਆ ਲਗਦੇ ਸੀ ਮੇਰੇ ਪਿੰਡ ਵਾਲਾ ਤੇ ਮੇਰੇ ਪਿੰਡ ਦੇ ਨਾਲ ਲਗਦਾ ਜਿਥੇ ਮੈ ਪੰਜਵੀ ਤੇ ਅੱਠਵੀ ਤੱਕ ਦੀ ਪੜਾਈ ਕੀਤੀ ਸੀ। ਪਰ ਜਿਸ ਸਕੂਲ ਵਿੱਚ ਮੈ ਨੋਵੀ ਕਲਾਸ ਵਿਚ ਦਾਖਲਾ ਲਿਆ ਸੀ ਉਹ ਮੇਰਾ ਸਭ ਤੋ ਪਸੰਦੀਦਾ ਸਕੂਲ ਸੀ। ਮੈਨੂੰ ਉਹ ਸਕੂਲ ਬਹੁਤ ਵਧੀਆ ਲੱਗਦਾ ਸੀ।
ਕੁਝ ਦਿਨ ਬੀਤ ਗਏ...

ਸਾਡੀਆਂ ਕਲਾਸਾ ਵੀ ਸੁਰੂ ਹੋ ਗਈਆਂ। ਜਦੋਂ ਮੈ ਪਹਿਲੇ ਦਿਨ ਸਕੂਲ ਜਾਣਾ ਸੀ ਮੈ ਬਹੁਤ ਖੁਸ਼ ਸੀ। ਮੈ ਤਿਆਰ ਹੋ ਕੇ ਬਸ ਸਟੈਂਡ ਤੇ ਪਹੁੰਚ ਗਈ ਤੇ ਕੁਝ ਹੀ ਟਾਈਮ ਬਆਦ ਬਸ ਆ ਗਈ ਤੇ ਬਸ ਵਿੱਚ ਬਹੁਤ ਜ਼ਿਆਦਾ ਸਵਾਰੀਆਂ ਸੀ ਖੜਣ ਨੂੰ ਵੀ ਜਗ੍ਹਾ ਨਹੀਂ ਸੀ ਉਸ ਬਸ ਵਿੱਚ ਬਹੁਤ ਸਾਰੇ ਉਸ ਹੀ ਸਕੂਲ ਦੇ ਬੱਚੇ ਸੀ। ਪਰ ਮੈ ਉਸ ਬਸ ਵਿੱਚ ਨਾ ਚੜਨ ਦੀ ਸੋਚੀ। ਬਸ ਹੁਣ ਤੁਰਨ ਹੀ ਲੱਗੀ ਸੀ ਕਿ ਕਿਸੇ ਨੇ ਅਵਾਜ਼ ਮਰ ਕੇ ਬਸ ਨੂੰ ਰੋਕ ਦਿੱਤੀ ਤੇ ਬਸ ਰੁਕ ਗਈ ਤੇ ਬਸ ਵਿੱਚ ਬੈਠੀ ਇਕ ਲੜਕੀ ਨੇ ਮੈਨੂੰ ਅਵਾਜ਼ ਮਾਰੀ ਤੇ ਕਹਿਣ ਲੱਗੀ ਕਿ ਜੇ ਤੂੰ ਇਸ ਬਸ ਵਿੱਚ ਨਾ ਬੈਠੀ ਤਾ ਤੂੰ ਲੇਟ ਹੋ ਜਾਵੇਗੀ ਤੇ ਫਿਰ ਮੈਂ ਉਸ ਦੀ ਇਹ ਗੱਲ ਸੁਣ ਕੇ ਬਸ ਵਿੱਚ ਚੜ ਗਈ। ਤੇ ਕੁਝ ਹੀ ਸਮੇ ਬਾਅਦ ਬਸ ਸਕੂਲ ਤੇ ਪਹੁਚ ਗਈ। ਤੇ ਮੈ ਬਸ ਵਿੱਚੋਂ ਉਤਰ ਕੇ ਉਸ ਹੀ ਨਾਲ ਸਕੂਲ ਦੇ ਅੰਦਰ ਵੱਲ ਗਈ ਜਿਸ ਨੇ ਮੈਨੂੰ ਬਸ ਵਿੱਚ ਚੜਨ ਲਈ ਕਿਹਾ ਸੀ। ਮੈ ਸਕੂਲ ਦੇ ਅੰਦਰ ਜਾ ਆਪਣੀ ਸਹੇਲੀਆਂ ਨੂੰ ਮਿਲੀ। ਉਹ ਬਹੁਤ ਉਦਾਸ ਸਨ ਕਿਉਂਕਿ ਅਸੀ ਸਾਰੀਆਂ ਅਲਗ ਅਲਗ ਸੈਕਸਨ ਵਿੱਚ ਹੋ ਗਈਆਂ ਸੀ। ਇਹ ਸਭ ਸੁਣ ਕੇ ਮੈ ਵੀ ਬਹੁਤ ਉਦਾਸ ਹੋ ਗਈ। ਕਲਾਸ ਸੁਰੂ ਹੋਣ ਵਾਲੀ ਸੀ ਇਸ ਲਈ ਸਭ ਆਪਣੀ ਆਪਣੀ ਕਲਾਸ ਵਿਚ ਚਲੀ ਗਈਆ। ਤੇ ਅਸੀ ਅੱਧੀ ਛੁੱਟੀ ਨੂੰ ਮਿਲੀਆਂ ਅਸੀ ਸਾਰੀਆਂ ਇਕ ਹੀ ਕਲਾਸ ਵਿਚ ਹੋਣਾ ਚਾਹੁੰਦੀਆਂ ਸੀ ਤੇ ਹੋਰ ਵੀ ਕਈ ਬੱਚੇ ਸੀ ਜੋ ਵੱਖ ਹੋ ਗਏ ਸੀ ਉਹ ਵੀ ਇਕਠੇ ਹੋਣਾ ਚਾਹੁੰਦੇ ਸੀ। ਇਸ ਲਈ ਅਸੀ ਸਾਰੇ ਬੱਚਿਆਂ ਨੇ ਸਲਾਹ ਕੀਤੀ ਕਿ ਅਸੀ ਸਾਰੇ ਰਲਕੇ ਪਿ੍ੰਸੀਪਲ ਨਾਲ ਗੱਲਾਂ ਕਰਾਗੇ। ਤੇ ਇਨੇ ਵਿੱਚ ਹੀ ਘੰਟੀ ਵਜ ਗਈ। ਅਸੀ ਸੋਚਿਆ ਕਿ ਕਲ ਗਲ ਕਰਾਗੇ। ਫਿਰ ਅਸੀ ਅਗਲੇ ਦਿਨ ਪਿ੍ੰਸੀਪਲ ਦੇ ਦਫਤਰ ਵਿੱਚ ਗਏ। ਪਿ੍ੰਸੀਪਲ ਪਲ ਨੂੰ ਅਸੀ ਕਿਹਾ ਕਿ ਅਸੀ ਇਕ ਹੀ ਸੈਕਸਨ ਵਿੱਚ ਹੀ ਹੋਣਾ ਹੈ ਤਾ ਫਿਰ ਸਰ ਨੇ ਕਿਹਾ ਕਿ ਇਹ ਨਹੀ ਹੋ ਸਕਦਾ ਹੁਣ ਤੁਹਾਡੀ ਪੜਾਈ ਸੁਰੂ ਹੋ ਚੁੱਕੀ ਹੈ ਫਿਰ ਅਸੀ ਸਭ ਨੇ ਰਲਕੇ ਕਿ ਸਰ please ਸਰ ਸਾਨੂੰ ਇਕ ਸੈਕਸਨ ਵਿੱਚ ਕਰ ਦੋ ਸਰ ਮਨ ਗਏ। ਪਰ ਸਰ ਨੇ ਇਕ ਸਰਤ ਰੱਖੀ ਕਿ ਤਹਾਨੂੰ ਸਭ ਨੂੰ ਇੰਗਲਿਸ ਮੀਡੀਆ ਰੱਖਣਾ ਪੈਣਾ ਅਸੀ ਸਭ ਨੇ ਇਕ ਦਮ ਹੀ ਹਾ ਕਰ ਦਿੱਤੀ ਤੇ ਫਿਰ ਸਰ ਨੇ ਕਿਹਾ ਕਿ ਹਫ਼ਤੇ ਬਆਦ ਤੁਸੀ ਸਾਰੇ ਇਕ ਹੀ ਕਲਾਸ ਵਿਚ ਹੋ ਜਾਉਗੇ । ਸਭ ਬਹੁਤ ਖੁਸ਼ ਹੋਏ। ਇਕ ਹਫ਼ਤੇ ਬਾਅਦ ਅਸੀ ਸਾਰੇ ਇਕਠੇ ਹੋ ਗਏ। ਮੈ ਬਹੁਤ ਦਿਲ ਲਗਾ ਕੇ ਪੜਾਈ ਕੀਤੀ ਤੇ ਮੈ ਚੰਗੇ ਨੰਬਰਾਂ ਨਾਲ ਪਾਸ ਹੋ ਗਈ। ਪਰ ਕਈ ਬੱਚੇ ਪੜਾਈ ਹੀ ਨਹੀ ਸੀ ਕਰਦੇ ਤੇ ਉਹ ਫੈਲ ਹੋ ਗਏ। ਤੇ ਉਸ ਦੀ ਸਜਾ ਸਾਨੂੰ ਮਿਲੀ ਸਾਨੂੰ ਸਭ ਨੂੰ ਦਸਵੀ ਕਲਾਸ ਵਿਚ ਅਲਗ ਕਰ ਦਿੱਤਾ। ਫਿਰ ਅਸੀ ਸਭ ਅਲਗ ਹੋ ਗਏ। ਤੇ ਮੈਨੂੰ ਫਿਰ ਹੋਰ ਨਵੇ ਦੋਸਤ ਮਿਲੇ। ਥੋੜੇ ਹੀ ਸਮੇ ਬਾਅਦ ਮੇਰਾ ਕਲਾਸ ਵਿਚ ਦਿਲ ਲਗਣ ਲੱਗਾ। ਤੇ ਮੈ ਕਲਾਸ ਵਿਚ ਪੜਾਈ ਵਧੀਆ ਢੰਗ ਨਾਲ ਕੀਤੀ ਤੇ ਚੰਗੇ ਨੰਬਰਾ ਨਾਲ ਪਾਸ ਹੋ ਗਈ।
ਦਸਵੀ ਕਲਾਸ ਪਾਸ ਕਰਨ ਤੋ ਬਾਅਦ ਮੈ ਅਗਲੀ ਕਲਾਸ ਵਿਚ ਹੋ ਗਈ ਤੇ ਗਿਆਰਵੀ ਕਲਾਸ ਦੀ ਪੜਾਈ ਵੀ ਮੈ ਵਧੀਆ ਢੰਗ ਨਾਲ ਕੀਤੀ ਤੇ ਇਸ ਹੀ ਤਰਾ ਮੈ ਬਾਰਵੀਂ ਦੀ ਪੜਾਈ ਵੀ ਮੈ ਵਧੀਆ ਢੰਗ ਨਾਲ ਕੀਤੀ। ਬਾਰਵੀਂ ਦੀ ਕਲਾਸ ਦੇ ਹੁਣ ਆਖਰੀ ਦਿਨ ਸੀ ਸਾਡੇ ਸਕੂਲ ਵਿੱਚ ਪਾਰਟੀ ਸੀ ਜੋ ਕਿ ਟੀਚਰਾਂ ਤੀ ਤਰਫ ਤੋ ਦਿਤੀ ਗਈ ਸੀ ਸਾਰੇ ਬਾਰਵੀਂ ਵਾਲਿਆ ਨੂੰ। ਅਸੀ ਸਾਰੇ ਹੀ ਬਹੁਤ ਖੁਸ਼ ਸੀ।
ਕੁਝ ਹੀ ਦਿਨਾਂ ਬਆਦ ਸਾਡੇ ਪੇਪਰ ਹੋਣ ਲੱਗੇ। ਮੈ ਪੇਪਰ ਵਧੀਆ ਢੰਗ ਨਾਲ ਦਿਤੇ। ਜਿਸ ਦਿਨ ਸਾਡਾ ਆਖਰੀ ਪੇਪਰ ਸੀ ਅਸੀ ਉਸ ਦਿਨ ਬਹੁਤ ਰੋ ਕਿਉਂ ਕਿ ਅਸੀ ਸਭ ਨੇ ਵੱਖ ਹੋ ਜਾਣਾ ਸੀ ਮੈ ਤਾ ਪਹਿਲਾ ਵੀ ਕਈ ਵਾਰ ਇਸ ਮੁਸਕਿਲ ਤੀ ਘੜੀ ਵਿੱਚੋਂ ਲੰਘੀ ਸੀ । ਮੈ ਆਪਣੀ ਸਹੇਲੀਆਂ ਤੋ ਕਈ ਵਾਰ ਵੱਖ ਹੋ ਚੁੱਕੀ ਤੇ ਫਿਰ ਹੁਣ ਮੈਨੂੰ ਆਪਣੀਆ ਸਹੇਲੀਆਂ ਤੋ ਵੱਖ ਹੋਣਾ ਪੈ ਰਿਹਾ ਸੀ। ਮੇਰੀ ਸਾਰੀਆਂ ਸਹੇਲੀਆਂ ਦੀਆਂ ਅੱਖਾਂ ਵਿਚ ਸਨ। ਇਹ ਮੇਰੇ ਸਕੂਲ ਦਾ ਆਖਰੀ ਦਿਨ ਸੀ ਜਿਸ ਨੂੰ ਯਾਦ ਕਰਕੇ ਮੇਰੀ ਅੱਖਾ ਵਿੱਚ ਹੰਝੂ ਆ ਜਾਦੇ ਹਨ।
ਮੈ ਆਪਣੀ ਜਿੰਦਗੀ ਦੇ 12 ਸਾਲ ਸਕੂਲ ਵਿੱਚ ਬੀਤਾਏ ਹਨ ਅੱਜ ਮੈ 21 ਸਾਲਾ ਦੀ ਹੋ ਗਈ ਤੇ ਮੈਨੂੰ ਸਕੂਲ ਛੱਡੇ ਨੂੰ ਵੀ 3.5 ਕੁ ਸਾਲ ਹੋ ਗਏ ਪਰ ਸਕੂਲ ਭੁਲਿਆ ਵੀ ਨਹੀ ਭੁੱਲਦਾ। ਜੋ ਮੇਰੀ ਜ਼ਿੰਦਗੀ ਸਕੂਲ ਵਿਚ ਬੀਤੀ ਆ ਉਹ ਮੇਰੇ ਬਹੁਤ ਯਾਦ ਆਉਦੀ ਆ। ਮੇਰੀ ਜ਼ਿੰਦਗੀ ਵਿੱਚ ਮੈਨੂੰ ਹੋਰ ਕੁਝ ਇਨ੍ਹਾਂ ਯਾਦ ਨਹੀ ਜਿਨਾ ਮੈਨੂੰ ਮੇਰਾ ਸਕੂਲ ਯਾਦ ਰਹਿੰਦਾ ਹੈ।
I miss you my school life my school is best school life………
ਇਕ ਦੂਜੇ ਨੂੰ ਕਲਾਸ ਵਿੱਚ ਇਸਾਰੇ ਜੋ ਕਰਦੇ ਸੀ …….
ਜੁਤੀਆਂ ਪੈਣ ਤੋਂ ਕਦੇ ਨਾ ਡਰਦੇ ਸੀ …….
ਪੀਰੀਅਡ ਹੋਰ ਕਿਤਾਬ ਹੋ ਪੜਦੇ ਸੀ…….
ਅੱਜ ਕੱਲੇ ਕੱਲੇ ਹੋਕੇ ਯਾਰੋ ਹੌਕੇ ਭਰਦੇ ਆ …..
ਕੋਈ ਥੋੜਾ ਕੋਈ ਬਹੁਤਾ ਪਰ miss ਤਾ ਯਾਰੋ ਸਾਰੇ ਹੀ ਕਰਦੇ ਹਾਂ ….

ਇਹ ਸੀ ਮੇਰੀ ਸਕੂਲ ਵਾਲੀ ਜਿੰਦਗੀ ਜੇਕਰ ਤਹਾਨੂੰ ਚੰਗੀ ਲਗੀ ਤਾ ਕਮੈਟ ਚ ਜਰੂਰ ਦਸੀਉ । ਮੇਰੀ ਕਹਾਣੀ ਪੜਨ ਲਈ ਤੁਹਾਡਾ ਦਿਲ ਤੋ ਧੰਨਵਾਦ।
ਜਸਪ੍ਰੀਤ ਕੌਰ ਮੰਨਣ

...
...



Related Posts

Leave a Reply

Your email address will not be published. Required fields are marked *

One Comment on “ਮੇਰੀ ਸਕੂਲ ਵਾਲੀ ਜਿੰਦਗੀ ਭਾਗ 2”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)