More Punjabi Kahaniya  Posts
ਸੇਲਜ਼ਮੈਨ


ਸੇਲਜ਼ਮੈਨ ਦੀ ਨੌਕਰੀ ਦੀ ਇੰਟਰਵਿਊ..ਇੱਕ ਪੇਂਡੂ ਉਮੀਦਵਾਰ ਅੰਗ੍ਰੇਜੀ ਨਾ ਆਉਂਦੀ ਹੋਣ ਕਰਕੇ ਬਾਹਰ ਹੋ ਗਿਆ!
ਬਾਹਰ ਗੇਟ ਤੇ ਬੈਠਾ ਮਾਲਕ ਦਾ ਇੰਤਜਾਰ ਕਰਦਾ ਰਿਹਾ!
ਜਦੋਂ ਮਾਲਕ ਬਾਹਰ ਜਾਣ ਲੱਗਾ ਤਾਂ ਰਾਹ ਰੋਕ ਲਿਆ..ਅਖ਼ੇ ਇੱਕ ਮੌਕਾ ਦੇ ਦਿਓ..ਜੇ ਅੰਗ੍ਰੇਜੀ ਬੋਲਣ ਵਾਲਿਆਂ ਤੋਂ ਜਿਆਦਾ ਚੀਜਾਂ ਨਾ ਵੇਚੀਆਂ ਤਾਂ ਬੇਸ਼ੱਕ ਤਨਖਾਹ ਵੀ ਨਾ ਦਿਓ!
ਅੱਖਾਂ ਵਿਚੋਂ ਡੁੱਲ ਡੁੱਲ ਪੈਂਦਾ ਆਤਮ-ਵਿਸ਼ਵਾਸ਼ ਦੇਖ ਨੌਕਰੀ ਤੇ ਰਖ ਲਿਆ ਗਿਆ..ਅਗਲੇ ਕੁਝ ਦਿਨਾ ਵਿਚ ਕੰਪਨੀ ਦੀ ਵਿਕਰੀ ਵਾਕਿਆ ਹੀ ਕਈ ਗੁਣਾ ਵਧ ਗਈ!
ਮਾਲਕ ਅੰਦਰ ਜਗਿਆਸਾ ਜਾਗੀ..ਓਹ ਇੱਕ ਦਿਨ ਮੁੰਡੇ ਦੀ ਚੀਜਾਂ ਵੇਚਣ ਦੀ ਤਕਨੀਕ ਵੇਖਣ ਮੌਕੇ ਤੇ ਆ ਗਿਆ..ਕੀ ਦੇਖਦਾ ਕੇ ਓਸ ਨੇ ਇੱਕ ਗ੍ਰਾਹਕ ਨੂੰ ਮਛੀਆਂ ਫੜਨ ਵਾਲਾ ਜਾਲ 800 ਰੁਪਈਏ ਵਿਚ ਵੇਚ ਦਿੱਤਾ..ਫੇਰ ਓਸੇ ਗ੍ਰਾਹਕ ਦੇ ਬੂਟਾਂ ਵੱਲ ਇਸ਼ਾਰਾ ਕਰ ਕਹਿੰਦਾ..ਸ਼੍ਰੀਮਾਨ ਏਨੇ ਮਹਿੰਗੇ ਬੂਟ ਪਾ ਕੇ ਮੱਛੀਆਂ ਫੜਨ ਜਾਵੋਗੇ ਤਾਂ ਖਰਾਬ ਹੋ ਜਾਣਗੇ..ਇੱਕ ਸਸਤਾ ਜਿਹਾ ਜੋੜਾ ਵੀ ਲੈ ਲਵੋ..ਓਸ ਨੇ 400 ਸੌ ਦਾ ਬੂਟਾਂ ਦਾ ਉਹ ਜੋੜਾ ਵੀ ਵੇਚ ਦਿੱਤਾ!
ਫੇਰ ਆਖਣ ਲੱਗਾ..ਸ਼੍ਰੀਮਾਨ ਸਮੁੰਦਰ ਵਿਚ ਜਾਲ ਸੁੱਟ ਬੈਠੇ ਹੋਵੋਗੇ ਤਾਂ ਕੜਕਦੀ ਧੁੱਪ ਵਿਚ ਸਿਰ ਮਚ ਜਾਵੇਗਾ..ਇੱਕ ਟੋਪੀ ਵੀ ਲੈ ਲਵੋ ਸਿਰ ਢੱਕਣ ਵਾਸਤੇ..ਗ੍ਰਾਹਕ ਨੇ ਟੋਪੀ ਵੀ ਖਰੀਦ ਲਈ!
ਨਾਲ ਹੀ ਦਲੀਲ ਦਿੱਤੀ ਕੇ ਜਨਾਬ ਇਹ ਤਾਂ ਹੈ ਨੀ ਕੇ ਤੁਸੀਂ ਜਾਲ ਸੁੱਟਿਆ ਤੇ ਮਛੀ ਫਸ ਗਈ..ਟੈਮ ਵੀ ਲੱਗ ਸਕਦਾ..ਭੁਖ ਲਗੇਗੀ ਤੇ ਖਾਓਗੇ ਕੀ..ਗ੍ਰਾਹਕ ਨੇ ਤਿੰਨ ਚਾਰ ਸੌ ਦਾ...

ਖਾਣ ਪੀਣ ਦਾ ਸ੍ਮਾਨ ਵੀ ਖਰੀਦ ਲਿਆ!
ਕੁਝ ਹੀ ਮਿੰਟਾਂ ਵਿਚ ਹੋਈ ਏਨੀ ਸਾਰੀ ਵਿਕਰੀ ਦੇਖ ਮਾਲਕ ਕਹਿੰਦਾ ਕੇ ਕਮਾਲ ਕਰ ਦਿੱਤੀ ਮੁੰਡਿਆ..ਬੰਦਾ ਇੱਕ ਜਾਲ ਲੈਣ ਆਇਆ ਸੀ ਤੇ ਤੂੰ ਏਨੀਆਂ ਸਾਰੀਆਂ ਚੀਜਾਂ ਵੇਚ ਦਿੱਤੀਆਂ..!
ਅੱਗੋਂ ਆਖਦਾ..ਸਰ ਤੁਹਾਨੂੰ ਕਿੰਨੇ ਕਿਹਾ ਕੇ ਓਹ ਜਾਲ ਲੈਣ ਆਇਆ ਸੀ..ਓਸ ਦੀ ਤੇ ਵਹੁਟੀ ਚਾਰ ਦਿਨ ਵਾਸਤੇ ਪੇਕੇ ਗਈ ਸੀ ਤੇ ਓਹ ਇੱਕਲੇਪਨ ਤੋਂ ਅੱਕਿਆ ਹੋਇਆ ਫਿਲਮਾਂ ਦੀਆਂ ਸੀਡੀਆਂ ਲੈਣ ਆਇਆ ਸੀ!
ਮੈਂ ਬੱਸ ਓਸ ਦੀ ਦੁਖਦੀ ਰਗ ਪਛਾਣ ਲਈ ਤੇ ਕਿਹਾ ਕੇ ਚਾਰ ਦਿਨ ਘਰੇ ਬੈਠੇ ਮੂਵੀਆਂ ਦੇਖ ਹੋਰ ਬੋਰ ਹੋ ਜਾਵੋਗੇ..ਬਾਹਰ ਨਿੱਕਲੋ ਅਤੇ ਖੁੱਲੇ ਸਮੁੰਦਰ ਵਿਚ ਮਛੀਆਂ ਫੜੋ ਤਾਂ ਜੋ ਜਿੰਦਗੀ ਥੋੜੀ ਹੋਰ ਰੋਮਾਂਚਕਾਰੀ ਹੋ ਸਕੇ..!
ਬਾਹਰੀ ਬੋਲੀ ਤੇ ਹਲਕੀ ਪਕੜ ਨੂੰ ਕਦੀ ਵੀ ਆਪਣੀ ਕਮਜੋਰੀ ਨਹੀਂ ਬਣਾਉਣਾ ਚਾਹੀਦਾ..ਬੱਸ ਅਗਲੇ ਦੀ ਦੁਖਦੀ ਰਗ ਫੜਨੀ ਆਉਣੀ ਚਾਹੀਦੀ ਏ..ਜੇ ਬੇਗਾਨੀ ਬੋਲੀ ਬੋਲਣ ਵਿਚ ਮੁਹਾਰਤ ਆਪਨੇ ਆਪ ਵਿਚ ਹੀ ਸਭ ਕੁਝ ਹੁੰਦੀ ਤਾਂ ਲੱਛੇਦਾਰ ਅੰਗ੍ਰੇਜੀ ਬੋਲਣ ਵਾਲੇ ਇਧਰ ਦੇ ਜੰਮੇ-ਪਲੇ ਕਿੰਨੇ ਸਾਰੇ ਲੋਕ ਚੌਂਕਾਂ ਤੇ ਸਟੋਪ ਸਾਈਨਾ ਤੇ ਖਲੋਤੇ ਦਸ ਦਸ ਵੀਹ ਵੀਹ ਸੇੰਟਾ ਖਾਤਿਰ ਲੰਘਦੇ ਜਾਂਦੇ ਅੱਗੇ ਆਪਣਾ ਹੱਥ ਨਾ ਫੈਲਾ ਰਹੇ ਹੁੰਦੇ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)