More Punjabi Kahaniya  Posts
ਮਿਹਨਤ


ਕਹਿੰਦੇ ਨੇ ਕਿ ਮਿਹਨਤ ਸੱਚੀ ਨੀਤੀ ਨਾਲ ਕੀਤੀ ਹੋਵੇ ਤਾਂ ਉਹ ਜਰੂਰ ਰੰਗ ਲਾਉਂਦੀ ਹੈ, ਮੇਰਾ ਇਕ ਬਹੁਤ ਹੀ ਪਿਆਰਾ ਮਿੱਤਰ ਸੀ ਜਿਸ ਦਾ ਨਾਮ ਜੋਧਬੀਰ ਸਿੰਘ ਸੀ।ਭਾਂਵੇ ਉਹ ਮੇਰੇ ਤੋਂ 4 ਸਾਲ ਛੋਟਾ ਸੀ ਪਰ ਸਾਡਾ ਪਿਆਰ ਬਹੁਤ ਸੀ ।ਜੋਧਬੀਰ ਕੀਰਤਨ ਬਹੁਤ ਹੀ ਪਿਆਰਾ ਕਰਦਾ ਸੀ।ਉਹ ਕੀਰਤਨ ਦੀ ਸਿਖਲਾਈ ਵੀ ਲੈ ਰਿਹਾ ਸੀ।ਉਹ ਬਹੁਤ ਹੀ ਜਿਆਦਾ ਮਿਹਨਤੀ ਸੀ।ਉਹ ਦਿਨ ਰਾਤ ਕੀਰਤਨ ਦਾ ਰਿਆਜ ਕਰਦਾ ਰਹਿੰਦਾ ਸੀ। ਪਰ ਆਰਥਿਕ ਪੱਖ ਤੋਂ ਬਹੁਤ ਹੀ ਕਮਜੋਰ ਸੀ। ਪਰਿਵਾਰ ਸਾਰਾ ਹੀ ਗੁਰਸਿੱਖ ਸੀ ।ਕਹਿੰਦੇ ਨੇ ਕਿ ਜਦੋ ਇਨਸਾਨ ਦਾ ਸਹੀ ਵਕਤ ਆਉਂਦਾ ਹੈ ਉਦੋਂ ਸਬ ਕੁੱਝ ਹੀ ਬਦਲ ਜਾਂਦਾ ਹੈ ।ਇਸੇ ਤਰਾਂ ਹੀ ਹੋਇਆ ।ਕੀਰਤਨ ਕਰਦਿਆਂ ਉਸ ਨੇ ਬਹੁਤ ਮੱਲਾਂ ਮਾਰੀਆਂ। ਇਕ ਦਿਨ ਉਸ ਦੇ ਉਸਤਾਦ ਜੀ ਨੇ ਉਸਨੂੰ ਬਾਹਰ ਲੈ ਕੇ ਜਾਣ ਦੀ ਗਲ ਕਹੀ। ਉਸ ਨੇ ਆਪਣਾ ਪਾਸਪੋਰਟ ਉਸਤਾਦ ਜੀ ਨੂੰ ਦੇ ਦਿੱਤਾ। ਮਨ ਵਿੱਚ ਬਾਹਰ ਜਾਣ ਦੀ ਚਾਹਤ ਤੇ ਖੁਸ਼ੀ ਬਹੁਤ ਸੀ।ਕੁੱਝ ਕੁ ਮਹੀਨਿਆਂ ਬਾਅਦ ਵੀ ਕੋਈ ਆਸ ਨਾ ਜਾਗੀ ਬਾਹਰ ਜਾਣ ਦੀ।ਇਕ ਦਿਨ ਉਸ ਨੂੰ ਕਿਸੇ ਨੇ ਕਿਹਾ ਕੇ ਬਾਹਰ ਜਾਣਾ ਕਿਤੇ ਸੌਖਾ ਆ।ਉਸ ਨੂੰ ਬਹੁਤ ਦੁੱਖ ਲਗਾ ।ਉਸੇ ਰਾਤ ਹੀ ਉਸ ਨੂੰ...

ਇਕ phone ਆਉਂਦਾ ਹੈ ਕ ਜੋਧਬੀਰ ਸਿੰਘ ਤੁਹਾਡਾ ਇੰਗਲੈਂਡ ਦਾ ਵੀਜਾ ਲਗਾਉ ਗਿਆ ਹੈ। ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀ ਰਹਿੰਦੀ। ਉਸ ਅਗਲੇ ਪੰਜ ਦਿਨਾਂ ਚ ਫਲਾਈਟ ਸੀ। ਪਰ ਇਹ ਗਲ ਸੁਣ ਕ ਉਹ ਉਦਾਸ ਹੋ ਗਿਆ ।ਕਿਉਂਕਿ ਉਸ ਨੇ ਕਪੜੇ ਵੀ ਲੈਣੇ ਸੀ।ਨਵਾਂ ਬੈਗ ਵੀ ਲੈਣਾ ਸੀ।ਪਰ ਉਸ ਕੋਲ ਸਿਰਫ 500 ਰੁਪਏ ਸੀ।ਉਸ ਦੇ ਪਿਤਾ ਕਹਿਣ ਲਗੇ ਕੇ ਪੁੱਤ ਤੂੰ ਬਾਹਰ ਜਾਣਾ ਰਹਿਣ ਦੇ ।ਪਰ ਜਦੋ ਦਿਨ ਬਦਲਦੇ ਨੇ ਫਿਰ ਬਹੁਤ ਕੁਝ ਸਹੀ ਹੋ ਜਾਂਦਾ। ਉਸ ਦੀ ਫਲਾਈਟ ਵੀ ਦਿੱਲੀ ਤੋਂ ਸੀ। ਕਿਸੇ ਤਰਾਂ ਉਸ ਨੇ 1500ਰੁਪਏ ਇਕੱਠੇ ਕਰ ਲਏ । ਆਖਰਕਾਰ ਜੋਧਬੀਰ ਇੰਗਲੈਂਡ ਚਲਾ ਗਿਆ। ਫਿਰ ਉਹ ਤਿੰਨ ਦੇਸ਼ਾ ਚ ਜਾ ਕੇ ਕੀਰਤਨ ਕਰਕੇ ਆਇਆ। ਸੋ ਇਸ ਤਰਾਂ ਇਨਸਾਨ ਨੂੰ ਆਪਣੀ ਮਿਹਨਤ ਨਹੀ ਛੱਡਣੀ ਚਾਹੀਦੀ
ਰੂਪ ਸਿੰਘ ✍✍

...
...



Related Posts

Leave a Reply

Your email address will not be published. Required fields are marked *

2 Comments on “ਮਿਹਨਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)