More Punjabi Kahaniya  Posts
ਕਿਤਾਬਾਂ ਨਾਲ ਪਿਆਰ


ਆਰਟੀਕਲ
ਕਿਤਾਬਾਂ ਨਾਲ ਪਿਆਰ

ਪਿਆਰੇ ਦੋਸਤਾਂ
ਜ਼ਿੰਦਗੀ ਨੂੰ ਸਲੀਕੇ ਨਾਲ ਜਿਊਣ ਦੀ ਜਾਂਚ ਸਿਖਾਉਂਦੀਆਂ ਨੇ ਕਿਤਾਬਾਂ। ਕਿਤਾਬਾਂ ਗਿਆਨ ਦਾ ਭੰਡਾਰ ਹਨ।ਹਰੇਕ ਮਨੁੱਖ ਨੂੰ ਕਿਤਾਬਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਜਿਹੜੀਆਂ ਗੱਲਾਂ ਦਾ ਸਾਨੂੰ ਨਹੀ ਪਤਾ ਹੁੰਦਾ,ਉਹ ਸਾਨੂੰ ਕਿਤਾਬਾਂ ਦੇ ਵਿੱਚੋ ਸਿੱਖਣ ਨੂੰ ਮਿਲਦੀਆਂ ਹਨ।ਕਿਤਾਬਾਂ ਨੂੰ ਮਨੁੱਖ ਦਾ ਅਹਿਮ ਅੰਗ ਮੰਨਿਆ ਜਾਂਦਾ ਹੈ।ਜਿਹੜੇ ਮਨੁੱਖ ਕਿਤਾਬਾਂ ਨਾਲ ਪਿਆਰ ਕਰਦੇ ਹਨ,ਅਤੇ ਪੜ੍ਹਦੇ ਹਨ,ਉਹ ਇਕ ਨਾ ਇਕ ਦਿਨ ਕਾਮਯਾਬ ਜਰੂਰ ਹੋ ਜਾਂਦੇ ਹਨ। ਪੱਛਮ ਦਾ ਸਮਾਜ ਪੁਰਾਤਨ ਚੀਜਾਂ ਨੂੰ ਸੰਭਾਲਣ ਦਾ ਬੜ੍ਹਾ ਸਲੀਕਾ ਰੱਖਦਾ ਏ,ਇਕ ਤਰਾ ਦਾ ਜਨੂੰਨ ਏ ਉਹਨਾ ਨੂੰ ਇਸ ਮਾਮਲੇ ਚ। ਜਿਵੇਂ ਪੁਰਾਤਨ ਇਤਿਹਾਸ ਪੁਰਾਤਨ ਸੱਭਿਆਚਾਰ,ਪੁਰਾਤਨ ਕਿਤਾਬਾਂ ਨੂੰ ਸਾਂਭਣਾ ਕੋਈ ਇਨ੍ਹਾਂ ਤੋਂ ਸਿੱਖੇ।ਕਈ ਵਾਰ ਨੌਜਵਾਨ ਚੰਗੀਆਂ ਕਿਤਾਬਾਂ ਦੀ ਜਗਾ ਮਾੜੀਆਂ ਕਿਤਾਬਾਂ ਵੱਲ ਪ੍ਰੇਰਿਤ ਹੋ ਜਾਂਦੇ ਹਨ। ਜੋ ਉਹਨਾ ਦੇ ਆਚਰਨ ਤੇ ਗਲਤ ਪ੍ਰਭਾਵ ਪੈਦਾ ਕਰਦੀਆਂ ਹਨ।ਕਿਤਾਬਾਂ ਸਾਡਾ ਭਰਪੂਰ ਮਨੋਰੰਜਨ ਵੀ ਕਰਦੀਆਂ ਹਨ,ਇਹ ਸਾਨੂੰ ਸਹੀ ਰਸਤਾ ਦਿਖਾਉਦੀਆਂ ਹਨ,ਤੇ ਜਿੰਦਗੀਆਂ ਦੀਆਂ ਮੁਸ਼ਕਲਾਂ ਵਿੱਚੋ ਕੱਢਣ ਲਈ ਮੱਦਦ ਕਰਦੀਆਂ ਹਨ। ਬਜੁਰਗਾਂ ਨੇ ਸੱਚ ਹੀ ਕਿਹਾ ਹੈ,ਕਿ ਕਿਤਾਬਾਂ ਸਾਡੀਆਂ ਸਭ ਤੋਂ ਵਫਾਦਾਰ ਮਿੱਤਰ ਹੁੰਦੀਆਂ ਹਨ।ਇਸ ਕਦੇ ਧੋਖਾ ਨਹੀਂ ਦਿੰਦੀਆਂ ਸਗੋਂ ਕੁਝ ਨਾ ਕੁਝ ਸਿਖਾਉਦੀਆਂ ਹੀ ਰਹਿੰਦੀਆਂ ਹਨ।ਜਦੋਂ ਵੀ ਅਸੀਂ ਉਦਾਸ ਹੁੰਦੇ ਹਾਂ,ਤਾਂ ਕਿਤਾਬਾਂ ਸਾਨੂੰ ਆਪਣੇ ਮਿੱਠੇ ਬੋਲਾਂ ਨਾਲ ਆਸ਼ਾਵਾਦੀ ਬਣਾਉਦੀਆਂ ਹਨ।ਕਿਤਾਬਾਂ ਸਾਨੂੰ ਮਾਨਸਿਕ ਅਰੋਗਤਾ ਪ੍ਰਦਾਨ ਕਰਦੀਆਂ ਹਨ।ਕਿਤਾਬਾਂ ਦੀ ਦੁਨੀਆਂ ਬਹੁਤ ਅਨੌਖੀ ਹੈ।ਇਸ ਦੀ ਦੁਨੀਆ ਵਿਚ ਪ੍ਰਵੇਸ਼ ਕਰਨ ਵਾਲਾ ਮਨੁੱਖ ਗਿਆਨਵਾਨ ਹੋ ਕੇ ਨਿਕਲਦਾ ਹੈ।ਮਨੁੱਖ ਦੇ...

ਵਿਚਾਰਾਂ ਦੀ ਪਹਿਚਾਣ ਉਸ ਦੇ ਕਿਤਾਬਾਂ ਪੜ੍ਹਨ ਦੀ ਰੁਚੀ ਤੋਂ ਕੀਤੀ ਜਾ ਸਕਦੀ ਹੈ।ਕਿਤਾਬਾਂ ਕਿਸੇ ਵੀ ਕੌਮ ਦੇ ਜੀਵਨ ਅਤੇ ਉਸ ਦੀ ਉਸਾਰੀ ਵਿੱਚ ਇਹਨਾ ਦਾ ਵੱਡਾ ਹੱਥ ਹੁੰਦਾ ਹੈ।ਕਿਤਾਬਾਂ ਮਨੁੱਖੀ ਰਹਿਣੀ-ਬਹਿਣੀ ਨੂੰ ਉੱਚਾ ਚੁੱਕਦੀਆਂ ਹਨ।ਹਰੇਕ ਪਿੰਡ ਵਿੱਚ ਘੱਟੋ-ਘੱਟ ਇਕ ਲਾਇਬ੍ਰੇਰੀ ਦਾ ਹੋਣਾ ਬਹੁਤ ਲਾਜ਼ਮੀ ਹੈ,ਜਿਸ ਵਿੱਚ ਨੌਜਵਾਨ ਪੀੜੀ ਸਮਾਂ ਕੱਢ ਕੇ ਕਿਤਾਬਾਂ ਪੜ੍ਹ ਸਕੇ। ਕਿਤਾਬਾਂ ਪੜ੍ਹਨ ਦੇ ਬਹੁਤ ਸਾਰੇ ਲਾਭ ਮਿਲਦੇ ਹਨ,ਇਸ ਤੋਂ ਮਨੁੱਖ ਸਿੱਖ ਕੇ ਗਿਆਨ ਵਧਾ ਕੇ ਆਲੇ-ਦੁਆਲੇ ਵਿੱਚ ਵੀ ਵਿਦਿਆਂ ਦਾ ਚਾਨਣ ਫੈਲਾ ਸਕਦਾ ਹੈ।ਮਹਾਨ ਯੋਧਿਆਂ ਦੀਆਂ ਜੀਵਨੀਆ ਪੜ੍ਹਨ ਨਾਲ ਜੀਵਨ ਨੂੰ ਸੇਧ ਮਿਲਦੀ ਹੈ।ਹੱਕਾਂ ਲਈ ਸੰਘਰਸ਼ ਕਰਨ,ਹਾਲਤਾਂ ਨਾਲ ਲੜਨ ਦੀ ਸਕਤੀ ਕਿਤਾਬਾਂ ਤੋ ਹੀ ਮਿਲਦੀ ਹੈ।ਨੌਜਵਾਨਾਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਖ਼ਤਮ ਹੋ ਰਹੀ ਹੈ।ਨੌਜਵਾਨ ਪੀੜ੍ਹੀ ਨੂੰ ਮੋਬਾਇਲ ਸੋਸ਼ਲ ਮੀਡੀਆਂ ਨੇ ਕਿਤਾਬਾਂ ਤੋਂ ਦੂਰ ਕਰ ਦਿੱਤਾ ਹੈ।ਕਿਤਾਬਾਂ ਮਨੁੱਖ ਦੀ ਜ਼ਿੰਦਗੀ ਵਿੱਚ ਸੱਚੇ ਸਾਥੀ ਵਾਲਾ ਸਾਥ ਨਿਭਾਉਦੀਆਂ ਹਨ।ਕਿਤਾਬਾਂ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ।ਜਿਨ੍ਹਾਂ ਵਿਅਕਤੀਆਂ ਨੇ ਕਿਤਾਬਾਂ ਨੂੰ ਅਪਣੀ ਜਿੰਦਗੀਆਂ ਦਾ ਜਰੂਰੀ ਹਿੱਸਾ ਬਣਾਇਆ ਹੈ,ਉਹਨਾ ਨਾਲ ਕਿਤਾਬਾਂ ਨੇ ਹਮੇਸ਼ਾ ਵਫਾਦਾਰੀ ਨਿਭਾਈ ਹੈ।ਆਮ ਜਾਣਕਾਰੀ ਲਈ ਵੀ ਸਾਨੂੰ ਕਿਤਾਬਾਂ ਪੜ੍ਹਨੀਆਂ ਬਹੁਤ ਜਰੂਰੀ ਹਨ।ਕਿਤਾਬਾਂ ਪੜ੍ਹਨ ਨਾਲ ਸਾਡੀ ਜ਼ਿੰਦਗੀ ਵਿੱਚ ਬਦਲਾਅ ਆ ਜਾਂਦਾ ਹੈ।ਕਿਸੇ ਵੀ ਧਰਮ ਦਾ ਇਤਿਹਾਸ ਜਾਣਨ ਲਈ ਕਿਤਾਬਾਂ ਦਾ ਪੜ੍ਹਨਾ ਬਹੁਤ ਜਰੂਰੀ ਹੈ।ਕਿਤਾਬਾਂ ਪੜ੍ਹ ਕੇ ਅਸੀਂ ਨਰੋਏ ਸਮਾਜ ਦੀ ਸਿਰਜਨਾ ਕਰ ਸਕਦੇ ਹਾਂ। ਆਓ ਅਸੀਂ ਅਪਣਾ ਫਰਜ਼ ਨਿਭਾਈਏ ਕਿਤਾਬਾਂ ਨਾਲ ਪਿਆਰ ਪਾਈਏ।

🖋️ ਲੇਖਕ: ਚਰਨਜੀਤ ਸਿੰਘ ਜਾਗਦੇ ਰਹੋ,ਪਿੰਡ ਬਿਸਨਗੜ੍ਹ (ਪਟਿਆਲਾ) ਮੋਬ 94171-05175

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)