“ਮਾਂ ਇਹ ਚਾਚੀ ਤੇ ਤਾਈ ਬਾਰ ਬਾਰ ਇਕੋ ਗੱਲ ਪੁੱਛਦੀ ਬਈ ਬਾਪੂ ਦੇ ਭੋਗ ਤੇ ਕੀ ਕੀ ਪੌਣਾ ”
ਬਾਪੂ ਦੀ ਮੌਤ ਤੋ ਟੁੱਟੇ ਹੋਏ ਮਹਿੰਦਰ ਸਿੰਘ ਨੇ ਮਾਂ ਨੂੰ ਹੋਲੀ ਜਿਹੇ ਪੁਛਿਆ ।ਮਾਂਂ ਨੇ ਪੁੱਤ ਨੂੰ ਗਲ ਨਾਲ ਲਾਇਅ ਤੇ ਭਰੇ ਹੋਏ ਗਲੇ ਨਾਲ ਬੋਲੀ “ਪੁਤ ਤੈਨੂ ਤਾਂ ਪਤਾ ,ਤੇਰੇ ਬਾਪੂ ਦੀ ਬਿਮਾਰੀ ਨੇ ਘਰ ਧੌ ਤਾ ,ਕੋਈ ਕਸਰ ਨਹੀਂ ਛੱਡੀ ਇਲਾਜ ਵਲੋਂ ਤੇ ਅਗੋਂ ਤੇਰੀ ਪੜਾਈ ਦਾ ਆਖਰੀ ਸਾਲ ,ਪੁੱਤ ਤੇਰਾ ਮੇਰਾ ਕੁੱਝ ਵਡਿੰਆ ,ਮੈੰਨੂੰ ਕੀ ਪੌਣਾ,ਸਾਦਾ ਦਾਲ ਫੁਲਕਾ ਚੱਲੂ। ਨਾਲੇ ਤੇਰੇ ਬਾਪੂ ਦੇ ਮਰਨ ਦੀ ਮੈਨੂੰੰ ਕੋਈ ਖੁਸ਼ੀ ਨਹੀਂ ਤੇ ਨਾਂ ਹੀ ਸਰੀਕਾਂ ਨੂੰ ਝੂਠਾ ਦਿਖਾਵਾ ਦਿਖਾਉਣ ਦਾ ਸ਼ੌਕ ।
ਸੁਲਝੀ ਹੋਈ ਮਾਂ ਦਾ ਕਹਿਣਾ ਮੰਨ ਕੇ ਕਰਜੇ ਦੇ ਬੋਝ ਤੋਂ ਬਿਨਾਂ ਬਾਪੂ ਦੇ ਭੋਗ ਤੋਂ ਫਾਰਿਗ ਹੋਕੇ ਮਹਿੰਦਰ ਸਿੰਘ ਵਾਪਸ ਪੜਣ ਚਲਾ ਗਿਆ।
ਦੋ ਸਾਲ ਬਾਦ ਸਰਕਾਰੀ ਅਫਸਰ ਤੇ ਸਰਕਾਰੀ ਗੱਡੀ ਤੇ ਪਿੰਡ ਵਾਪਸ ਆਇਆ।ਮਹਿੰਦਰ ਸਿੰਘ ਦੀ ਵਾਹਵਾ ਟੌਰ ਦੇਖ ਕੇ ਚਾਚੀਆਂ ਤਾਈਂਆਂ ਬਚੋਲਣਾ ਬਨਣ...
ਲੱਗੀਆਂ ।ਸਰੀਕੇ ਵਿੱਚ ਕੁੜ ਕੁੜ ਹੋਣ ਲੱਗੀ “ਲੈ ਹੁਣ ਕਸਰਾਂ ਨਿਕਲਣਗੀਆਂ” ਵਿਆਹ ਤਾਂ ਪੱਕਾ ਹੋ ਗਿਆ ਪਰ ਸਾਦੇ ਵਿਆਹ ਦੀ ਮੰਗ ਮਨਾਂ ਕੇ ।
ਕੁੜ੍ਹੀ ਤਿੰਨੀ ਕਪੜੀਂ ਵਿਆਹ ਲਿਆਦੀਂ ਤੇ ਘਰ ਪਾਠ/ਕੀਰਤਨ ਰਖਾ ਤਾਂ ।ਨਵੇਂ ਵਿਆਹੇ ਜੋੜੇ ਨੇ ਅਪਣੇ ਹਥੀਂ ਘਰ ਸੱਦੀ ਸਾਰੀ ਸੰਗਤ ਨੂੰ ਪਰਸਾਦ ਬਰਤਾਇਆ ।
ਅਂੰਤ ਵਿੱਚ ਮਾੰ ਨੇ ਸਾਰਿਂਆਂ ਅੱਗੇ ਹੱਥ ਜੋੜ ਕੇ ਕਿਹਾ “ਮੇਰੇ ਪੁੱਤ ਨੇ ਅਪਣੇ ਬਾਪੂ ਦਾ ਸਾਦੇ ਭੋਗ ਤੇ ਅਪਣੇ ਸਾਦੇ ਵਿਆਹ ਨਾਲ ਜੋ ਰਕਮ ਬਚਾਈ,ਮੈਂ ਇਹ ਚੈੱਕ ਪਿੰਡ ਦੀ ਭਲਾਈ ਸਕੀਮ ਲਈ ਪਿੰਡ ਦੀ ਪੰਚਾਇਤ ਨੂੰ ਭੇਂਟ ਕਰਦੀ ਹਾਂ,ਤੇ ਸਮੂੰਹ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਸਾਦੇ ਵਿਆਹ ਤੇ ਸਾਦੇ ਭੋਗ ਦੀ ਰਸਮ ਅਪਨਾਊ ਤੇ ਵਾਧੂ ਦੇ ਦਿਖਾਵਿਆਂ ਤੋਂ ਬਚੋ ..
ਧੰਨਬਾਦ ਜੀ।
ਬਲਰਾਜ ਚੰਦੇਲ ਜੰਲਧਰ