More Punjabi Kahaniya  Posts
ਚਰਖਾ ਬੋਲ ਪਿਆ


ਗੱਲ ਲਗਭਗ 20-21 ਸਾਲ ਪੁਰਾਣੀ ਆ ਉਸ ਦਿਨ ਸਕੂਲ ਚ ਸਾਡਾ ਨੌਵੀਂ ਕਲਾਸ ਦਾ ਨਤੀਜਾ(ਰਿਜ਼ਲਟ)ਘੋਸ਼ਿਤ ਹੋਣਾ ਸੀ। ਸਾਰੇ ਬੱਚਿਆਂ ਨੂੰ ਹੁੰਦਾ ਹੀ ਹੈ ਕਿ ਪਤਾ ਨੀ ਕੀ ਬਣੂ ਨਤੀਜੇ ਦਾ,ਕੌਣ ਪਹਿਲੇ ਨੰਬਰ ਤੇ ਕੌਣ ਪਾਸ ਹੋਊ ਤੇ ਕੌਣ ਫੇਲ ਬਹੁਤ ਕੁਝ ਚੱਲ ਰਿਹਾ ਹੁੰਦਾ ਹਰ ਇੱਕ ਬੱਚੇ ਦੇ ਦਿਮਾਗ ਚ।
ਸਾਰੇ ਜਣੇ 10 ਕ ਵਜ਼ੇ ਸਕੂਲ ਦੇ ਗਰਾਊਂਡ ਚ ਇੱਕਠੇ ਹੋ ਗਏ। ਮਾਸਟਰ ਹੀ ਹੁਰੀਂ ਵੀ ਆ ਗਏ ਸਾਰੀਆਂ ਕਲਾਸਾਂ ਦਾ ਨਤੀਜਾ ਲੈ ਕੇ। ਮਾਸਟਰ ਜੀ ਨੇ ਨਤੀਜਾ ਦੱਸਣ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ। ਚਲੋ ਮਾਸਟਰ ਜੀ ਨੇ ਬਿੰਦਰੀ ਨੂੰ ਸੱਦਾ ਦਿੱਤਾ ਕਿ ਇਸ ਮੌਕੇ ਤੇ ਗੀਤ ਗਾਉਣ ਦਾ ਕਿਉਕਿ ਬਿੰਦਰੀ ਅਕਸਰ ਹੀ ਸਭਾਵਾਂ ਚ ਗੀਤ ਗਾਉਂਦਾ ਰਹਿੰਦਾ ਸੀ।
ਬਿੰਦਰੀ ਗਾਉਣ ਚ ਵਧੀਆ ਸੀ ਆਪਦੇ ਹੁਨਰ ਨਾਲ ਬਿੰਦਰੀ ਨੇ
ਚਰਖਾ ਬੋਲ ਪਿਆ ਸੁਣ ਅੱਲੜੇ ਮੁਟਿਆਰੇ
ਗੀਤ ਨਾਲ ਪੂਰਾ ਰੰਗ ਬੰਨਿਆਂ। ਬਿੰਦਰੀ ਸਾਡੇ ਨਾਲ ਹੀ ਨੌਵੀਂ ਕਲਾਸ ਚ ਪੜਦਾ ਸੀ। ਬਿੰਦਰੀ ਨੇ ਏਸਾ ਚਰਖਾ ਘੁਮਾਇਆ ਕਿ ਸਾਰੇ ਝੂਮਣ ਲਗਾ ਦਿੱਤੇ। ਚਰਖੇ ਦੀ ਲੋਰ ਉਤਰਦੇ ਸਾਰ ਹੀ ਮਾਸਟਰ ਜੀ ਨਤੀਜਾ ਪੜਕੇ ਸਣਾਉਣ ਲੱਗ ਗਏ।
ਛੇਵੀਂ ਕਲਾਸ ਤੋਂ ਨਤੀਜਾ(ਰਿਜਲਟ)ਬੋਲਣਾ ਸ਼ੁਰੂ ਹੋ ਗਿਆ। ਪਹਿਲਾ ਤੀਜੇ ਨੰਬਰ ਤੇ ਆਉਣ ਵਾਲੇ ਦਾ ਨਾਮ ਫੇਰ ਦੂਜੇ ਨੰਬਰ ਤੇ ਅਖੀਰ ਚ ਪਹਿਲੇ ਨੰਬਰ ਦਾ ਨਾਮ ਬੋਲ ਕੇ ਫੇਲ ਹੋਣ ਵਾਲੇ ਵਿਦਿਆਰਥੀਆਂ ਦੇ ਨਾਮ ਬੋਲ ਕੇ ਬਾਕੀ ਸਾਰਿਆਂ ਨੂੰ...

ਕਹਿ ਦਿੱਤਾ ਜਾਂਦਾ ਕੀ ਉਹ ਸਾਰੇ ਪਾਸ ਨੇ। ਤਾੜੀਆਂ ਦੇ ਗੜਾਕੇ ਨਾਲ ਸਕੂਲ ਚ ਗੂਜਾਂ ਪੈ ਰਹੀਆਂ ਸਨ।
ਅਖੀਰ ਸਾਡੀ ਵਾਰੀ ਆ ਗਈ ਮੈਂ ਆਪਣੀ ਕਲਾਸ ਚੋਂ ਦੂਜੀ ਪੁਜ਼ੀਸਨ ਹਾਸਿਲ ਕੀਤੀ ਉਸ ਤੋਂ ਬਾਅਦ ਬਿੰਦਰੀ ਹੁਰਾਂ ਦੀ ਕਲਾਸ ਦਾ ਨਤੀਜਾ ਬੋਲਣਾ ਸੀ। ਬਿੰਦਰੀ ਹੁਰਾਂ ਨੂੰ ਬੇਸ਼ਬਰੀ ਨਾਲ ਉਡੀਕ ਸੀ ਆਪਦੇ ਨਤੀਜੇ ਦੀ ਉਡੀਕ ਦੀਆਂ ਘੜੀਆਂ ਖਤਮ ਹੋਈਆਂ। ਪਹਿਲੀ ਦੂਜੀ ਤੇ ਤੀਜੀ ਪੁਜ਼ੀਸਨ ਵਾਲਿਆਂ ਦੇ ਨਾਮ ਬੋਲ ਦਿੱਤੇ ਗਏ।
ਅਖੀਰ ਉਹੀ ਹੋਇਆਂ ਜਿਸਦੇ ਬਾਰੇ ਸੋਚਿਆਂ ਵੀ ਨੀ ਸੀ ਜਾ ਸਕਦਾ। ਮਾਸਟਰ ਜੀ ਨੇ ਜਦੋਂ ਬਿੰਦਰੀ ਦਾ ਫੇਲ਼ ਵਾਲਿਆਂ ਚ ਨਾਮ ਬੋਲਿਆ ਤਾਂ ਮੈਨੂੰ ਇੰਝ ਲੱਗਿਆ ਕਿ ਜਿਵੇਂ ਮਾਸਟਰ ਜੀ ਬਿੰਦਰੀ ਚਰਖਾ ਲੱਤ ਮਾਰ ਕੇ ਤੋੜ ਦਿੱਤਾ ਹੋਵੇ। ਮਾਸਟਰ ਜੀ ਨੇ ਬਿੰਦਰੀ ਦਾ ਚਰਖਾ ਨੌਵੀਂ ਚ ਇੱਕ ਵਾਰ ਫੇਰ ਘੁੰਮਣ ਲਗਾਤਾ। ਬਿੰਦਰੀ ਵਿਚਾਰਾ ਮੂੰਹ ਢਿੱਲਾ ਕਰਕੇ ਤੁਰਿਆ ਜਾਵੇ ਮੈਂ ਹੌਸਲਾ ਦਿੰਦੇ ਨੇ ਕਿਹਾ ਕੋਈ ਗੱਲ ਨੀ ਬਾਈ ਗੀਤ ਚ ਰੰਗ ਵਧੀਆ ਬੰਨੇ ਬਸ ਪੜਾਈ ਚ ਰੰਗ ਲਾ ਲਿਆ ਕਰ ਥੋੜੇ ਜੇ।
ਲਿਖਤਮ:- ਰਾਜਿੰਦਰ ਸੱਗੂ
9592524242
23/07/2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)