More Punjabi Kahaniya  Posts
ਲਗਾਤਾਰ ਨਿਗਰਾਨੀ ਕਰਦਾ ਰੱਬ


ਕਿਡਨੀ ਵਿਚ ਨੁਕਸ ਨਿੱਕਲ ਆਇਆ..ਡਾਕਟਰ ਆਖਣ ਲੱਗਾ ਸਰਦਾਰ ਜੀ ਸ਼ਰਾਬ ਥੋਡੇ ਲਈ ਜਹਿਰ ਏ..ਬਿਲਕੁਲ ਵੀ ਨੀ ਪੀਣੀ..!
ਘਰੇ ਅੱਪੜਦਿਆਂ ਹੀ ਨਾਲਦੀ ਗਲ਼ ਵਿਚ ਪੱਲਾ ਪਾ ਹੱਥ ਜੋੜ ਕੋਲ ਬੈਠ ਗਈ..!
ਆਖਣ ਲੱਗੀ ਤੁਹਾਡੀ ਚੋਵੀ ਘੰਟੇ ਨਿਗਰਾਨੀ ਤੇ ਨਹੀਂ ਕਰ ਸਕਦੀ ਪਰ ਫੇਰ ਵੀ ਜੇ ਕਿਧਰੇ ਪੀਣ ਦੀ ਲਾਲਸਾ ਜਾਗ ਪਵੇ ਤਾਂ ਏਨੀ ਗੱਲ ਜਰੂਰ ਚੇਤੇ ਰਖਿਓ ਕਿਧਰੇ ਕੋਲ ਬੈਠਾ ਰੱਬ ਤੁਹਾਡੀ ਨਿਗਰਾਨੀ ਜਰੂਰ ਕਰਦਾ ਹੋਊ..!
ਕਾਮਰੇਡੀ ਸੋਚ ਦੇ ਧਾਰਨੀ ਨੂੰ ਰੱਬ ਦਾ ਜਿਕਰ ਆਉਂਦਿਆਂ ਹੀ ਜਾ ਤੇ ਗੁੱਸਾ ਚੜ ਜਾਇਆ ਕਰਦਾ ਤੇ ਜਾਂ ਫੇਰ ਹੱਸ ਕੇ ਆਈ ਗਈ ਕਰ ਦਿੰਦਾ..!
ਇੱਕ ਵੇਰ ਕਰੀਬੀ ਰਿਸ਼ਤੇਦਾਰ ਦੇ ਵਿਆਹ ਵਿਚ ਦੇਰ ਰਾਤ ਤੱਕ ਮਹਿਫ਼ਿਲ ਦਾ ਦੌਰ ਚੱਲਦਾ ਰਿਹਾ..! ਪੀਣ ਦਾ ਦਬਾਓ ਪਾਈ ਗਏ ਪਰ ਮੈਂ ਨਾਂਹ ਦਾ ਪੱਲਾ ਨਾ ਛੱਡਿਆ..!
ਕੋਈ ਪੈਗ ਬਣਾਉਣ ਲੱਗਦਾ ਤਾਂ ਡਾਕਟਰੀ ਰਿਪੋਰਟ ਦਾ ਹਵਾਲਾ ਦੇ ਕੇ ਮੁਆਫੀ ਮੰਗ ਲਿਆ ਕਰਦਾ..!
ਅਖੀਰ ਦੂਰ ਦੀ ਰਿਸ਼ਤੇਦਾਰੀ ਵਿਚੋਂ ਨਿੱਕੇ ਥਾਂ ਭਰਾ ਲੱਗਦਾ ਜ਼ੋਰ ਦੇ ਕੇ ਆਖਣ ਲੱਗਾ...

ਮਾਸਟਰ ਜੀ ਇੱਕ ਅੱਧੇ ਪੈਗ ਨਾਲ ਕੁਝ ਨੀ ਹੁੰਦਾ..ਇਹ ਤਾਂ ਸਗੋਂ ਦਵਾਈ ਦਾ ਕੰਮ ਕਰਦਾ..!
ਮੈਂ ਵੀ ਕਿੰਨੀ ਦੇਰ ਤੋਂ ਡੱਕੇ ਹੋਏ ਨੇ ਏਧਰ ਓਧਰ ਵੇਖ ਹਾਮੀਂ ਭਰ ਦਿੱਤੀ ਤੇ ਉਸਨੇ ਪੈਗ ਬਣਾਉਣਾ ਸ਼ੁਰੂ ਕਰ ਦਿੱਤਾ..!
ਏਨੇ ਨੂੰ ਨਿੱਕੀ ਧੀ ਪਤਾ ਨਹੀਂ ਕਿਧਰੋਂ ਆਈ ਤੇ ਪੈਗ ਬਣਾਉਂਦੇ ਦੇ ਕੰਨ ਵਿਚ ਕੁਝ ਆਖ ਓਸੇ ਵੇਲੇ ਮੁੜ ਗਈ..ਪੁੱਛਣ ਤੇ ਆਖਣ ਲੱਗਾ ਕੇ ਆਖ ਗਈ ਕੇ ਮੇਰੇ ਡੈਡੀ ਦੀਆਂ ਕਿਡਨੀਆਂ ਖਰਾਬ ਨੇ ਇਸਨੂੰ ਪੀਣ ਲਈ ਨਾ ਆਖੋ..!
ਮੇਰੇ ਹੰਜੂ ਵਗ ਤੁਰੇ..ਏਧਰ ਓਧਰ ਵੇਖਿਆ ਤੇ ਨਜਰ ਇੱਕ ਥਾਂ ਟਿਕ ਗਈ..!
ਗੋਡਿਆਂ ਤੇ ਆਪਣੀਆਂ ਨਿੱਕੀਆਂ ਨਿੱਕੀਆਂ ਕੂਹਣੀਆਂ ਟਿਕਾਈ ਦੂਰ ਬੈਠਾ ਨਿੱਕਾ ਜਿਹਾ ਇੱਕ ਰੱਬ ਮੇਰੀ ਲਗਾਤਾਰ ਨਿਗਰਾਨੀ ਕਰਦਾ ਹੋਇਆ ਅੱਜ ਪਹਿਲੀ ਵੇਰ ਜੂ ਵੇਖ ਲਿਆ ਸੀ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)