More Punjabi Kahaniya  Posts
ਤਿੱਤਰ ਪ੍ਰੇਮੀ


ਤਿੱਤਰ ਪ੍ਰੇਮੀ ਸ਼ਿਕਾਰੀ ਕੋਲ ਗਿਆ..ਅੱਗੋਂ ਕਿੰਨੇ ਸਾਰੇ ਤਿੱਤਰ ਇੱਕ ਆਲੇ ਵਿੱਚ ਡੱਕੇ ਹੋਏ..ਰੇਟ ਪੁੱਛਿਆ ਤਾਂ ਆਖਣ ਲੱਗਾ ਆਲੇ ਵਿੱਚ ਡੱਕਿਆ ਹਰੇਕ ਦਸਾਂ ਦਸਾਂ ਦਾ ਅਤੇ ਉਹ ਵੱਖਰੇ ਆਲੇ ਵਿੱਚ ਡੱਕਿਆ ਕੱਲਾ ਪੰਜ ਸੌ ਦਾ..!
ਪ੍ਰੇਮੀਂ ਪੁੱਛਣ ਲੱਗਾ ਏਨਾ ਫਰਕ ਕਿਓਂ?
ਸ਼ਿਕਾਰੀ ਆਖਣ ਲੱਗਾ ਆਹ ਕੱਲਾ ਡੱਕਿਆ ਬੜਾ ਸਕੀਮੀਂ ਏ..ਇਹ ਬਾਕੀ ਤਿੱਤਰ ਘੇਰ ਕੇ ਲਿਆ ਮੇਰੇ ਜਾਲ ਵਿੱਚ ਫਸਾਉਂਦਾ ਏ..ਤਾਂ ਹੀ ਮਹਿੰਗੇ ਮੁੱਲ ਦਾ ਏ!
ਤਿੱਤਰ ਪ੍ਰੇਮੀ ਦੇ ਅੰਦਰ ਦਾ ਇਨਸਾਨ ਜਾਗ ਪਿਆ ਤੇ ਉਸਨੇ ਸਾਰੇ ਪੈਸੇ ਦੇ ਕੇ ਉਹ ਕੱਲਾ ਡੱਕਿਆ ਮੁੱਲ ਲੈ ਲਿਆ ਅਤੇ ਸ਼ਿਕਰੀ ਦੇ ਸਾਮਣੇ ਉਸਦੀ ਧੌਣ ਮਰੋੜ ਦਿੱਤੀ..ਅਖ਼ੇ ਮੈਂ ਇਹੋ ਜਿਹੇ ਜਾਨਵਰਾਂ ਦਾ ਪ੍ਰੇਮੀ ਨਹੀਂ ਜਿਹੜੇ ਨਾਲਦਿਆਂ ਨੂੰ ਧੋਖੇ ਨਾਲ ਫੜਾ ਕੇ ਆਪਣਾ ਮੁੱਲ ਪਵਾਉਂਦੇ ਹੋਣ!
ਸੰਘਰਸ਼ ਦੇ ਦਿਨਾਂ ਵੇਲੇ ਦੇ ਭਾਈ ਈਸੀ ਦੱਸਦੇ ਕੇ ਜਦੋਂ ਕਿਸੇ ਨਾਲਦੇ ਮਿੱਤਰ ਪਿਆਰੇ ਨੂੰ ਛਡਾਉਣਾ ਹੁੰਦਾ ਤਾਂ ਅਕਸਰ ਹੀ ਕਿਸੇ ਪੁਲਸ ਵਾਲੇ ਦੇ ਰਿਸ਼ਤੇਦਾਰ ਨੂੰ ਚੁੱਕ...

ਵੱਟੇ ਸੱਟੇ ਵਾਲਾ ਪੈਂਤੜਾ ਅਪਣਾਇਆ ਜਾਂਦਾ..!
ਪਰ ਇੱਕ ਵੇਰ ਲੁਧਿਆਣੇ ਸੁਰਜੀਤ ਗਰੇਵਾਲ ਨਾਮ ਦੇ ਅਫਸਰ ਦਾ ਭਣੇਵਾਂ ਚੁੱਕ ਮਹਿਕਮੇਂ ਦੀ ਫੁਲ ਪੁਸ਼ਤ ਪਨਾਹੀ ਮਾਣਦੇ ਮੰਗਲ ਸਿੰਘ ਨਾਮ ਦੇ ਇੱਕ ਟਾਊਟ ਦੀ ਰਿਹਾਈ ਮੰਗੀ..ਵੱਖਰੇ ਆਲੇ ਵਿੱਚ ਡੱਕੇ ਇਸ ਤਿੱਤਰ ਪਿਆਰੇ ਨੇ ਭਾਈ ਜੁਗਰਾਜ ਸਿੰਘ ਤੂਫ਼ਾਨ ਅਤੇ ਹੋਰ ਕਿੰਨੇ ਸਾਰੇ ਨਾਲਦੇ ਸਿੰਘ੍ਹ ਫੜਾਏ ਸਨ..ਫੇਰ ਕਬਜੇ ਵਿੱਚ ਕਰ ਸਾਰਾ ਕੁਝ ਕੁਬੂਲ ਕਰਵਾ ਸਿੱਖੀ ਰਵਾਇਤਾਂ ਅਨੁਸਾਰ ਧੌਣ ਮਰੋੜ ਦਿੱਤੀ..!
ਦੋਸਤੋ ਓਹਨਾ ਵੇਲਿਆਂ ਦੀ ਗੱਲ ਹੋ ਰਹੀ ਏ ਜਦੋਂ ਦਸਮ ਪਿਤਾ ਜੀ ਦਾ ਫਲਸਫਾ ਆਪਣੇ ਦਿਲਾਂ ਵਿੱਚ ਵਸਾਈ ਰਣਤੱਤੇ ਵਿੱਚ ਜੂਝਦੇ ਹੋਏ ਖਾਲਸੇ ਜਾਂ ਤੇ ਬਾਗੀ ਹੁੰਦੇ ਸਨ ਤੇ ਜਾਂ ਫੇਰ ਬਾਦਸ਼ਾਹ..ਵਿਚਾਲੇ ਹੋਰ ਕੁਝ ਵੀ ਨਹੀਂ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)