ਸ਼ੁਭ ਸਵੇਰ ਦੋਸਤੋ,
ਕੱਲ੍ਹ ਦੀ ਬਹੁਤ ਹੀ ਖੂਬਸੂਰਤ ਯਾਦ ਆਪ ਜੀ ਨਾਲ ਸਾਂਝੀ ਕਰਕੇ ਖੁਸ਼ੀ ਲੈਂਦਾ ਹਾਂ ਅੱਜ…
ਹਰ ਰੋਜ਼ ਦੀ ਤਰ੍ਹਾਂ ਸਵੇਰੇ ਤਕਰੀਬਨ 7 ਕੁ ਵਜੇ ਸੈਰ ਲਈ ਨਿਕਲਿਆ, ਆਪਣੀ ਮਸਤੀ ਵਿਚ, ਪੋਸਟ ਆਪਣਿਆਂ ਨਾਲ ਫੋਨ ਤੇ ਸਾਂਝੀ ਕਰਦਾ-ਕਰਦਾ ਕਾਫ਼ੀ ਦੂਰ ਨਿਕਲ ਗਿਆ ਸੀ ਮੈਂ…
ਮੇਰੇ ਕੋਲ ਦੀ ਇੱਕ ਲੱਤਾਂ ਤੋਂ ਅਪਾਹਜ ਵਿਅਕਤੀ, ਉਮਰ ਤਕਰੀਬਨ 50 ਕੁ ਸਾਲ, ਪਹਿਰਾਵਾ ਬੋਧੀ ਕਿਸਮ ਦਾ, ਟ੍ਰਾਈਸਾਕੀਕਲ ਤੇ ਮੇਰੀ ਫਤਹਿ ਕਬੂਲਦਾ ਹੋਇਆ, ਚੜ੍ਹਦੀਕਲਾ ਦਾ ਹੱਥ ਉਪਰ ਚੁੱਕ ਕੇ ਮੇਰੇ ਤੋਂ ਅੱਗੇ ਨਿਕਲ ਗਿਆ, ਮੈਂ ਸਾਈਕਲ ਤੇ ਉਸਦਾ ਪੂਰਾ ਸੰਸਾਰ ਦੇਖਿਆ, ਜਾਣੀਕਿ ਲੋੜੀਂਦਾ ਸਾਰਾ ਸਮਾਨ ਉਸ ਨੇ ਨਾਲ ਟੰਗਿਆ ਹੋਇਆ ਸੀ।
ਦਾਸ ਆਪਣੀ ਸਰੀਰਕ ਤੰਦਰੁਸਤੀ ਲਈ ਕੁਦਰਤ ਦਾ ਸ਼ੁਕਰਾਨਾ ਕਰਦਾ ਸੋਚ ਰਿਹਾ ਸੀ ਕਿ ਇਸ ਇਨਸਾਨ ਦੀ ਕਿਸ ਤਰ੍ਹਾਂ ਕੋਈ ਮਦਦ ਜਾਂ ਹੌਂਸਲਾ ਅਫ਼ਜਾਈ ਕੀਤੀ ਜਾਵੇ, ਮਨ ਹੀ ਮਨ ਸੋਚ ਰਿਹਾ ਸੀ ਕੇ ਜੇ ਹੁਣ ਜੇਬ ਵਿਚ ਮਾਇਆ ਹੁੰਦੀ ਤਾਂ ਜਰੂਰ ਇਸਨੂੰ ਸੌ-ਦੌ ਸੌ ਰੁਪਏ ਸਤਿਕਾਰ ਸਹਿਤ ਦਿੰਦਾ, ਕੁੱਝ ਨਾ ਹੋ ਸਕਿਆ ਉਹ ਕੁਦਰਤ ਦਾ ਬੰਦਾ ਸੂਏ ਦਾ ਪੁੱਲ ਟੱਪ ਮੇਰੀਆਂ ਨਜ਼ਰਾਂ ਤੋਂ ਭਾਵੇਂ ਉਹਲੇ ਹੋ ਚੁੱਕਿਆ ਸੀ, ਪਰ ਸੋਚਾਂ ਵਿਚ ਮੇਰੇ ਨਾਲ-ਚੱਲ ਰਿਹਾ ਸੀ।
ਜਦੋ ਮੈਂ ਸੂਏ ਦੇ ਪੁੱਲ ਤੇ ਪਹੁੰਚਿਆ ਤਾਂ ਓਹੀ ਕੁਦਰਤ ਦਾ ਬੰਦਾ 500 ਮੀਟਰ ਤੇ ਖੜ੍ਹਾ ਸੀ, ਸਾਹਮਣੇ ਤੋਂ...
ਇੱਕ ਟਰੱਕ ਵੀ ਆ ਰਿਹਾ ਸੀ। ਕੁਝ ਮਿੰਟਾਂ ਵਿਚ ਇੱਧਰੋਂ ਮੈਂ, ਉੱਧਰੋਂ ਟਰੱਕ ਉਸਦੇ ਕੋਲ ਪਹੁੰਚ ਗਏ, ਡਰਾਈਵਰ ਨੇ ਉਸਦੇ ਬਰਾਬਰ ਕਰਕੇ ਟਰੱਕ ਰੋਕ ਲਿਆ ਤੇ ਦੋ ਸੌ ਰੁਪਏ ਦਾ ਨੋਟ ਬਾਰੀ ਥਾਈਂ ਨਿਵ ਕੇ ਦੇਣ ਦੀ ਕੋਸ਼ਿਸ਼ ਕੀਤੀ।
ਕੁਦਰਤ ਦਾ ਬੰਦਾ ਵਾਰ-ਵਾਰ ਲੈਣ ਤੋਂ ਮਨਾ ਕਰ ਰਿਹਾ ਸੀ, ਆਖੀਰ ਡਰਾਈਵਰ ਥੱਲੇ ਉੱਤਰਿਆ ਤੇ ਅਸੀਂ ਦੋਵਾਂ ਬੜੇ ਪਿਆਰ ਤੇ ਸਤਿਕਾਰ ਨਾਲ ਉਸਦੀ ਮਿਨਤ ਕੀਤੀ ਤਾਂ ਜਾ ਕੇ ਉਸਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਤੇ ਆਪਣੀ ਮੰਜ਼ਿਲ ਵੱਲ ਨੂੰ ਚਾਲੇ ਪਾ ਦਿੱਤੇ।
ਪਤਾ ਨਹੀਂ ਇਹ ਸਭ ਕੀ ਸੀ, ਮੇਰੇ ਜੀਵਨ ਦੇ ਸਬਕਾਂ ਇੱਕ ਹੋਰ ਯਾਦ ਜੁੜ ਗਈ ਸੀ। ਮੈਂ ਡਰਾਈਵਰ ਵੀਰ ਨਾਲ ਸਾਰੀ ਗੱਲ ਸਾਂਝੀ ਕੀਤੀ ਤੇ ਇਹ ਵੀ ਦੱਸਿਆ ਕਿ ਮੈਂ ਇੱਕ ਪੁਲਿਸ ਮੁਲਾਜ਼ਮ ਹਾਂ।
ਡਰਾਈਵਰ ਵੀਰ ਕਹਿੰਦਾ *ਫਿਰ ਕੀ ਹੋਇਆ ਬਾਈ ਜੀ, ‘ਜੇ ਲੋਕਾਂ ਵਿਚ ਸਾਡਾ ਸਮਾਜਿਕ ਰੁਤਬਾ ਚੰਗਾ ਨਹੀਂ, ਪਰ ਕੁਦਰਤ ਕਿਸੇ ਤੋਂ ਵੀ ਚੰਗਾ ਕਰਵਾ ਸਕਦੀ ਹੈ।*
ਐਨਾ ਕਹਿ ਵੀਰ ਨੇ ਵੀ ਟਰੱਕ ਤੋਰ ਲਿਆ, ਪਛਤਾਵਾ ਮੈਨੂੰ ਹੁਣ ਇਹ ਹੈ ਕਿ ਮੈਂ ਉਨ੍ਹਾਂ ਸੁਨਹਿਰੀ ਪਲਾਂ ਨੂੰ ਸੰਭਾਲ ਨਾ ਸਕਿਆ ਫੋਨ ਵਿਚ… ਹਰਫੂਲ ਭੁੱਲਰ ਮੰਡੀ ਕਲਾਂ 9876870157