ਭਾਰਤ ਵਿਚ ਦੋ ਕਰੋੜ ਵੇਸ਼ਾਵਾਂ ਕਿਓਂ ਹਨ ? ਅਸੀਂ ਲੋਕ ਕਦੇ ਇਸ ਵਾਰੇ ਜਾਣੂ ਨਹੀਂ ਹੋਏ | ਅੱਜ ਤਕ ਕਿ ਇਹ ਕਿਓਂ ਇਸ ਰਾਹ ਵਲ ਹੀ ਕਿਓਂ ਜਾਂਦੀਆਂ ਨੇ | ਕਿ ਇੰਨਾ ਦੀ ਮਜਬੂਰੀ ਏ
ਜੋ ਆਪਣਾ ਘਰ ਪਰਿਵਾਰ ਤੋਂ ਦੂਰ ਹੋ ਚਲੇ ਜਾਂਦੀਆਂ ਹਨ | ਔਰਤਾਂ ਨੂੰ ਵੇਸ਼ਾਵਾਂ ਦਾ ਰੂਪ ਧਾਰਨ ਲਈ ਜਿੰਦਗੀ ਦੇ ਵਿਚ ਕਈ ਮਜਬੂਰੀ ਸਹਿਣੀਆਂ ਪੈਂਦੀਆਂ ਨੇ ਜਿਵੇਂ: ਕਈ ਔਰਤਾਂ ਨੂੰ ਘਰ ਤੋਂ ਬੇਦਖ਼ਲ ਜਾਂ ਓਹਨਾ ਨੂੰ ਆਪਣਾ ਢਿਡ੍ਹ ਪਾਲਣ ਲਈ ਇਸ ਮਜਬੂਰੀ ਨੂੰ ਸਹਿਣਾ ਪੈਂਦਾ ਏ | ਜਿਸ ਕਾਰਨ ਓਹਨਾ ਦਾ ਇਸ ਦੇਸ਼ ਵਿਚ ਆਪਣੀ ਇਸ ਹਾਲਾਤ ਵਿਚ ਸਮੇ ਨਾਲ ਗੁਜਰਨਾ ਪੈਂਦਾ ਏ |
ਅਸਲ ਵਿਚ ਵੇਸ਼ਾਵਾਂ ਕਦੇ ਇਸ ਕਾਮ ਨੂੰ ਆਪਣਾ ਫਾਇਦਾ ਨਹੀਂ ਸਗੋਂ ਮਜਬੂਰੀ ਪੱਖੋਂ ਇਸ ਨੂੰ ਪੂਰਾ ਕਰਦਿਆਂ ਨੇ ਜੋ ਕਿ ਇਹ ਇੰਨਾ ਤੇ ਬਹੁਤ ਵੱਡੀ ਮਜਬੂਰੀ ਏ | ਗੱਲ ਕਰੀਏ
ਦਿੱਲੀ ਵਿਚ ਸਿਥੱਤ ਗਾਰਸਟੀਨ ਬਸਿਟਨ ( ਜੀ.ਬੀ ) ਰੋਡ ਮਗਰੋਂ ਜਾਣਿਆ ਜਾਂਦਾ ਹੈ | ਜਿਸ ਦਾ ਇਥੀਆਸ ਬ੍ਰਿਟਿਸ਼ ਰਾਜ ਦੇ ਸਮੇ ਅਜੇ ਪੰਜ ਹੀ ਕੋਠਿਆਂ ਲਈ ਸ਼ੁਰੂ ਹੋਇਆ ਸੀ | ਜਦੋਂ ਬਹੁਤ ਹੀ ਘੱਟ ਗਿਣਤੀ ਵਿਚ ਵੇਸ਼ਾਵਾਂ ਰਹਿੰਦੀਆਂ ਸੀ | ਅੱਜ ਦੇ ਸਮੇ ਦੀ ਗੱਲ ਕਰੀਏ ਤਾਂ ਓਥੇ ਤਕਰੀਬਨ ਵੀਹ-ਪੱਚੀ ਇਮਾਰਤਾਂ ਨੇ ਜਿਥੇ ਵੇਸ਼ਾਵਾਂ ਦਾ ਖੁਦ ਦਾ ਰਾਜ ਏ ਤੇ ਗਿਣਤੀ ਬਹੁਤ ਵੱਧ ਹੈ | ਇਹ ਦਿਨ ਪਰ ਦਿਨ ਵੱਧ ਰਹੀਆਂ ਨੇ ਜਿਨ੍ਹਾਂ ਨੂੰ ਇਸ ਕੰਮ ਵਿਚ ਇਕ ਮਜਬੂਰੀ ਖਾਤਿਰ ਲਾਭ ਕਮਾਉਣਾ ਪੈ ਰਿਹਾ ਹੈ | ਇਹ ਜਿਆਦਾ ਤਾ ਵੇਸ਼ਿਯਾ ਸ਼ਰਾਬ ਵਰਗੇ ਹੋਰ ਨਸ਼ਿਆਂ ਵਿਚ ਵੀ ਆਪਣੇ ਆਪ ਨੂੰ ਖੋਹ ਚੁਕੀਆਂ ਹਨ | ਕਈ ਲੋਕ ਦਸਦੇ ਨੇ ਕਿ ਇਨ੍ਹਾਂ ਨੂੰ
ਛੇੜਨਾ ਜਾਂ ਇਨ੍ਹਾਂ ਦੇ ਪੈਸੇ ਰੱਖਣੇ ਵੀ ਮਾਹਾਂ ਪਾਪ ਏ ਜੋ ਤੁਹਾਡੇ ਉਪਰ ਕਦੇ ਭਾਰੀ ਜਾਂ ਕਿਸੇ ਤਰਾਂ ਦੀ ਸੰਕਟ ਜਿੰਦਗੀ ਵਿਚ ਪੈਦਾ ਕਰ ਸਕਦੇ ਹਨ |
ਇਕ ਕਹਾਣੀ ਜੋ ਮੈਂ ਲਿਖਣ ਲਗਿਆ ਹਾਂ ਇਕ ਵੈਸ਼ਾ ਤੇ ਇਕ ਸਾਧ ਦੀ ਜੋ ਓਹਨਾ ਦੀ ਨੀਅਤ ਨੂੰ ਦਰਸਾ ਰਿਹਾ ਹੈ | ਇਹ ਸਾਧ ਦੀ ਉਮਰ ਲਗਭਗ ਪਚਪੰਜਾ ਸਾਲ ਸੀ | ਇਹ ਰੱਬ ਨੂੰ ਹੀ ਹਰ ਵਕ਼ਤ ਧਿਆਉਂਦਾ ਰਹਿੰਦਾ ਸੀ | ਇਸਦਾ ਵੇਸ਼ਿਯਾ ਦੀ ਇਮਾਰਤ ਦੇ ਸਾਹਮਣੇ ਹੀ ਮੰਦਿਰ ਨਾਲ ਇਕ ਪਿਪਲ ਕੋਲ ਡੇਰਾ ਸੀ | ਇਸ ਨੂੰ ਵੇਖ ਹੋਰ ਲੋਕ ਵੀ ਇਸ ਤੋਂ ਆਪਣੀ ਜਿੰਦਗੀ ਦੇ ਵਾਰੇ ਪੁੱਛ ਗਿੱਛ ਤੇ ਹੋਰ ਸਲਾਹਾਂ ਲੈਂਦੇ ਰਹਿੰਦੇ ਸੀ | ਇਸ ਸਾਧ ਤੋਂ ਮਦਦ ਲੈ ਕੇ ਹਰ ਕੋਈ ਖੁਸ਼ ਹੁੰਦਾ ਸੀ | ਇਸ ਦੀ ਜੋ ਸਹੀ ਸੋਚ ਸੀ ਸਾਰੇ ਇਸ ਤੋਂ ਖੁਸ਼ ਹੁੰਦੇ ਸੀ | ਪਰ ਸਮੇ
ਦਾ ਤੇ ਲਾਲਚ ਦਾ ਕੁਝ ਵੀ ਕਿਸੇ ਨੂੰ ਨਹੀਂ ਪਤਾ ਹੁੰਦਾ ਕਦੋਂ ਬਦਲ ਜਾਵੇ | ਇਸ ਲਾਲਚ ਨੇ ਇਸ ਦੀ ਅਰਾਧਨਾ ਖਤਮ ਕਰ ਦਿਤੀ ਸੀ |
ਇਕ ਦਿਨ ਦੀ ਗੱਲ ਹੈ ਸਾਧ ਆਪਣੀ ਭਗਤੀ ਕਰਕੇ ਅਰਾਮ ਕਰਨ ਲੱਗਿਆ ਸੀ ਕਿ ਉਸਦੀ ਨਜ਼ਰ ਇਕੋ ਦਮ ਇਕ ਵੇਸ਼ਿਯਾ ਤੇ ਪਈ ਜੋ ਗਲੀ ਦੇ ਮੋੜ ਤੇ ਲਗੇ ਨਲਕੇ ਕੋਲ ਪਾਣੀ ਭਰਨ ਲਈ ਆਈ ਸੀ | ਉਸ ਦਾ ਪਾਣੀ ਭਰਦੇ ਵਕ਼ਤ ਨਗਨ ਕਮਰ ਵੇਖ ਸਾਧ ਦਾ ਮੰਨ ਬੱਦਲ ਗਿਆ ਤੇ ਉਸ ਨੂੰ ਲਗਾਤਾਰ ਦਸ ਮਿੰਟ ਵੇਖਦਾ ਰਿਹਾ | ਇਦਾਂ ਚੋਰੀ ਵੇਖਣ ਨਾਲ ਸਾਧ ਦੀ ਭਗਤੀ ਵਲ ਧਿਆਨ ਘਟ ਗਿਆ | ਸਾਧ ਉਸ ਨੂੰ ਰੋਜ ਹੀ ਚੋਰੀ ਚੋਰੀ ਵੇਖਣ ਲਈ ਇਕ ਸਾਈਡ ਤੇ ਲਗੇ ਬੋਰਡ ਦੇ ਕੋਲ ਖੜ ਜਾਂਦਾ ਸੀ | ਇਸ ਦਾ ਐਦਾਂ ਕਰਨਾ ਜਿਆਦਾਤਰ ਚਲਦਾ ਰਿਹਾ ਤੇ ਭਗਤੀ ਵੱਲ ਧਿਆਨ ਹਟਾਉਂਦਾ ਰਿਹਾ |
ਉਹ ਔਰਤ ਅਸਲ ਵਿਚ ਇਕ ਵਿਧਵਾ ਸੀ ਜਿਸ ਨੇ ਇਹ ਰਾਹ ਕਬੂਲ ਕੀਤਾ ਸੀ ਉਸਦੀ ਉਮਰ ਲਗਭਗ
ਅਠੱਤੀ ਸਾਲ ਸੀ | ਉਸ ਦੇ ਪਤੀ ਦੇ ਦੇਹਾਂਤ ਹੋਣ ਤੋਂ ਬਾਦ ਪਿੱਛੇ ਨਾ ਘਰਦੇ ਸੀ ਨਾ ਹੀ ਕੋਈ ਬੱਚਾ ਸੀ | ਉਹ ਇਕੱਲੀ ਸੀ ਕਿਓਂਕਿ ਉਸ ਦਾ ਰਿਸ਼ਤਾ ਵੀ ਉਸ ਦੀ ਮੱਸੀ ਨੇ ਕਿਸੇ
ਅੱਗੇ ਆਪਣੀ ਸਹੇਲੀ ਦੇ ਪਿੰਡ ਕਰਵਾਇਆ ਸੀ | ਉਸ ਦੀ ਮਾਸੀ ਵੀ ਇਸ ਦੁਨੀਆ ਨੂੰ ਅਲਵਿਦਾ ਕਰ ਗਏ ਸੀ ਤੇ ਹੁਣ ਸਹਾਰਾ ਕੋਈ ਨਾ ਰਿਹਾ | ਉਸ ਨੂੰ ਘਰ ਵਿਚ ਸੱਸ ਨੇ ਜੀਉਣਾ ਹਰਾਮ ਕਰ ਦਿਤਾ ਸੀ ਕਿਓਂਕਿ ਉਹ ਕਹਿੰਦੀ ਰਹਿੰਦੀ ਸੀ ਤੂੰ ਇਕੱਲੀ ਰਹੇਗੀ ਤੂੰ ਆਪਣੇ ਘਰ ਵਾਪਿਸ ਚਲੇਜਾ | ਅਸੀਂ ਤੇਰੇ ਹੁਣ ਕੁਝ ਨਹੀਂ ਲੱਗਦੇ ਨਾ ਤੇਰਾ ਪਤੀ ਏ ਇਥੇ ਨਾ ਹੀ ਤੇਰੀ ਕੋਈ ਔਲਾਦ | ਉਸ ਦੀ ਸੱਸ ਦੀ ਗੱਲਾਂ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਰੱਖਿਆ ਸੀ | ਘਰ ਵਿਚ ਆਪਣਾ ਜੀਵਨ ਸਾਥੀ ਹੀ ਗੁਜਰ ਜਾਵੇ ਫੇਰ ਉਹ ਘਰ ਹੀ ਕਿ ਰਹਿ ਗਿਆ | ਇਸ ਲਈ ਪਿਆਰ ਵਿਚ ਮਰਦ ਤੇ ਔਰਤ ਦੋਨਾਂ ਦਾ ਹੋਣਾ ਲਾਜਮੀ ਹੈ | ਪਤੀ ਦੇ ਜਾਣ ਤੋਂ ਬਾਅਦ ਉਸ ਦੀ ਸੱਸ ਨੇ ਉਸਨੂੰ ਹਫਤੇ ਬਾਅਦ ਘਰ ਤੋਂ ਬਾਹਰ ਕੱਢ ਦਿਤਾ ਸੀ | ਜਿਸ ਕਾਰਨ ਉਹ ਇਕੱਲੀ ਰਹਿ ਗਈ ਸੀ ਤੇ ਏਧਰ ਉਧਰ ਧੱਕੇ ਖਾ ਰਹੀ ਸੀ | ਰਾਉਂਦੀ ਕੁਰਲਾਉਂਦੀ ਹੋਈ ਘਰ ਤੋਂ ਬਾਹਰ ਹੀ ਸੜਕਾਂ ਤੇ ਧੱਕੇ ਖਾ ਰਹੀ ਸੀ | ਨਾ ਕੋਲ ਪੈਸੇ ਨਾ ਕੋਲ ਕੱਪੜੇ ਉਹ ਇਕ ਬਜਾਰ ਵਿਚ ਇਕ ਲੰਮੇ ਸਮੇ ਤੋਂ ਬੰਦ ਪਈ ਦੁਕਾਨ ਦੇ ਬਾਹਰ ਬੈਠ ਗਈ ਸੀ | ਓਥੇ ਇਕੱਲੀ ਬੈਠੀ ਉਹ ਹੋਰ ਲੋਕਾਂ ਨੂੰ ਵੇਖ ਰੌਨ ਲੱਗ ਪਈ ਸੀ |
ਉਸ ਨੂੰ ਰੌਂਦੇ ਵੇਖ ਇਕ ਇਸਤਰੀ ਕੋਲ ਆਈ ਜੋ ਕਿ ਇਕ ਆਪਣੇ ਕੋਠੇ ਦੀ ਠੇਕੇਦਾਰਨੀ ਸੀ | ਉਹ ਵੀ ਉਸ ਔਰਤ ਕੋਲ ਬੈਠੀ ਤੇ ਗੱਲ ਨਾਲ ਲਾ ਕੇ ਪੁੱਛਣ ਲੱਗ ਪਈ ਤੇ ਕਿਹਾ ” ਕਿਆ ਬਾਤ ਹੋ ਗਈ ਹੈ ਤੁਮ ਕਿਓਂ ਰੋ ਰਹੀ ਹੋ ? ਉਸ ਵਿਧਵਾ ਔਰਤ ਨੇ ਠੇਕੇਦਾਰਨੀ ਨੂੰ ਆਪਣੀ ਸਾਰੀ ਹੱਡ ਵਿੱਤੀ ਦਸ ਦਿਤੀ ਤੇ ਉਸ ਦੀ ਸੱਸ ਨੇ ਉਸ ਨੂੰ ਘਰ ਤੋਂ ਕੱਢ ਦਿਤਾ ਏ | ਠੇਕੇਦਾਰਨੀ ਨੇ ਮੌਕਾ ਚੁੱਕਦੇ ਉਸ ਦੀ ਮੱਦਦ ਕੀਤੀ ਕਿਹਾ ” ਤੂੰ ਅੱਜ ਤੋਂ ਮੇਰੇ ਨਾਲ ਘਰ ਵਿਚ ਰਹੇਂਗੀ | ਤੈਨੂੰ ਮੈਂ ਕਮਰਾ, ਰੋਟੀ ਪਾਣੀ, ਕੱਪੜੇ ਸਬ ਦੇਵਾਂਗੀ | ਤੂੰ ਮੇਰੇ ਨਾਲ ਚੱਲ ਨਹੀਂ ਇਥੇ ਹੀ ਬੈਠੀ ਰਹੇਂਗੀ ਤੈਨੂੰ ਕਿਸੇ ਨੇ ਰੋਟੀ ਨਹੀਂ ਦੇਣੀ ਭੁੱਖੀ ਹੀ ਰਹਿ ਜਾਵੇਂਗੀ |
ਇਹ ਸੁਨ ਵਿਧਵਾ ਔਰਤ ਨੇ ਰੋਂਦੀ ਹੋਈ ਨੇ ਕਿਹਾ ” ਠੀਕ ਹੈ ਮੈਂ ਤੁਹਾਡੇ ਨਾਲ ਚਲਾਂਗੀ | ਠੇਕੇਦਾਰਨੀ ਮੈਨੂੰ ਆਪਣੇ ਨਾਲ ਘਰੇ ਹੀ ਲੈ ਗਈ | ਜਦੋਂ ਘਰ ਵੇਖਿਆ ਕਿ ਇਹ ਤਾ ਕੋਈ ਘਰ ਨਹੀਂ ਹੈ ਇਹ ਕੋਈ ਕੋਠਾ ਹੈ | ਜਿਸ ਕੋਠੇ ਵਿਚ ਵੀਹ ਵੇਸ਼ਾਵਾਂ ਪਹਿਲਾ ਹੀ ਰਹਿ ਰਹੀਆਂ ਸੀ | ਇਹ ਦੇਖ ਮੈਂ ਵੀ ਘਬਰਾ ਗਈ ਤੇ ਮੈਨੂੰ ਰਹਿਣ ਲਈ ਇਕ ਕਮਰਾ ਵੀ ਦਿਤਾ | ਜਿਸ ਕਮਰੇ ਵਿਚ ਸੀ ਓਥੇ ਪਹਿਲਾ ਹੀ ਇਕ ਹੋਰ ਵੇਸ਼ਵਾ ਰਹਿ ਰਹੀ ਸੀ | ਮੈਂ ਉਸ ਨੂੰ ਨਹੀਂ ਬੁਲਾਇਆ ਪਰ ਉਸ ਨੇ ਮੈਨੂੰ ਬੁਲਾ ਕੇ ਕਿਹਾ ਕਿ ਤੈਨੂੰ ਸਾਡੇ ਵਾਂਗ ਚਲਣਾ ਪੈਣਾ ਇਥੇ | ਜੋ ਠੇਕੇਦਾਰਨੀ ਕਹੇਗੀ ਓਦਾਂ ਹੀ ਕਰਨਾ ਪੈਣਾ ਆਪਣਾ ਜਿਸਮ ਨੂੰ ਵੇਚਣਾ ਪੈਣਾ ਜਿਸ ਲਈ ਕਿਸੇ ਮਰਦ ਦੀ ਪਿਆਸ ਨੂੰ ਬੁਝਾਣਾਂ ਪੈਣਾ | ਮਰਦ ਦੀ ਪਿਆਸ ਸੁਣ ਮੈਂ ਸੋਚਾਂ ਵਿਚ ਪੈ ਗਈ ਇਹ ਕਿਸ ਤਰਾਂ ਦੇ ਲਫਜਾਂ ਦੇ ਉਹ ਵਰਤੋਂ ਕਰ ਰਹੀ ਹੈ ਤੇ ਮੈਂ ਸੁਣਦੀ ਰਹੀ | ਠੇਕੇਦਾਰਨੀ ਨੇ ਪਹਿਲੇ ਦੋ ਹਫਤੇ ਮੇਰੀ ਚੰਗੀ ਸੇਵਾ ਤੇ ਖ਼ਿਆਲ ਰੱਖਿਆ ਤੇ ਮੇਰਾ ਮੰਨ ਲਗਾ ਕੇ ਰੱਖਿਆ| ਮੈਂ ਭੱਜਣ ਬਾਰੇ ਵੀ ਸੋਚਿਆ ਸੀ ਪਰ ਮੈਂ ਸੋਚਿਆ ਕਿ ਮੈਂ ਜਾਊਂਗੀ ਵੀ ਕਿਥੇ ਨਾਲੇ ਮੇਰਾ ਕੋਈ ਨਹੀਂ ਹੈ ਇਥੇ ਹੁਣ ਤਾ ਸੱਸ ਨੇ ਵੀ ਘਰ ਤੋਂ ਬਾਹਰ ਕੱਢ ਦਿਤਾ | ਇਹ ਮੇਰੇ
ਕਰਮ ਨੇ ਜੋ ਮੈਂ ਭੁਗਤਣੇ ਨੇ ਬਸ ਇਹ ਖੁਦ ਨੂੰ ਕਹਿੰਦੀ ਰਹੀ ਤੇ ਓਹਨਾ ਮੁਤਾਬਿਕ ਚਲਦੀ ਰਹੀ | ਮੈਂ ਵੈਸ਼ਾ ਦਾ ਰੂਪ ਧਾਰਨ ਕਰ ਚੁਕਿਆ ਸੀ | ਇਹ ਮੇਰੀ ਮਜਬੂਰੀ ਸੀ ਮੈਂ ਆਪਣਾ
ਢਿਡ੍ਹ ਪਾਲਣਾ ਤੇ ਰਹਿਣਾ ਸੀ | ਮੈਨੂੰ ਇਸ ਦੀ ਬੁਰੀ ਲੱਤ ਤੇ ਨਸ਼ੇ ਦੀ ਵੀ ਆਦੀ ਹੋ ਗਈ | ਮੈਂ ਵੀ ਹੋਰ ਵੇਸ਼ਾਵਾਂ ਵਾਂਗੂ ਨਸ਼ੇ ਕਰਦੀ ਤੇ ਆਪਣਾ ਪੈਸੇ ਕਮਾਉਣ ਲਈ ਜਿਸਮ ਵੇਚਦੀ
ਰਹੀ | ਮੇਰੀ ਇਸ ਤਰਾਂ ਦਿੱਲੀ ਦੇ ਜੀ.ਬੀ ਰੋਡ ਤੇ ਜਿੰਦਗੀ ਲੰਘਦੀ ਰਹੀ |
ਦਿਨ ਲੰਘਦੇ ਗਏ ਸਾਧ ਆਪਣੀ ਭਗਤੀ ਵਿਚ ਤੇ ਵੇਸ਼ਿਯਾ ਆਪਣੇ ਕਰਮਾਂ ਵਿਚ | ਓਹਨਾ ਦੋਹਾਂ ਦੀ ਸੋਚ ਵਿਚ ਜਮੀਨ ਅਸਮਾਨ ਦਾ ਫਰਕ ਸੀ | ਸਾਧ ਨੂੰ ਵੇਸ਼ਿਯਾ ਦੇ ਨਗਨ ਸ਼ਰੀਰ ਦੀ ਭੁੱਖ ਤੇ ਵੇਸ਼ਿਯਾ ਨੂੰ ਰੱਬ ਦੀ ਭਗਤੀ ਤੇ ਉਸ ਦੇ ਭਜਨ ਦੀ ਭੁੱਖ ਰਹਿੰਦੀ | ਉਹ ਚਾਹੁੰਦੀ ਸੀ ਕਿ ਕਦੋਂ ਮੈਂ ਮੰਦਿਰ ਜਾਵਾਂਗੀ ਮੈਂ ਵੀ ਉਸ ਰੱਬ ਅੱਗੇ ਦੁਆ ਕਰਾਂਗੀ | ਕਦੋਂ ਮੈਂ ਸਾਰਿਆਂ ਸੰਗਤਾਂ ਵਿਚ ਜਾ ਬੈਠਾਂਗੀ | ਸਮਾਂ ਲੰਘ ਚੁਕਿਆ ਸੀ ਹੁਣ ਉਹ ਇਸ ਰਾਹ ਵੱਲ ਜਾਣ ਨੂੰ ਵੀ ਡਰਦੀ ਭਾਵੇਂ ਮੰਦਿਰ ਘਰ ਦੇ ਹੀ ਸਾਹਮਣੇ ਹੀ ਸੀ |
ਵੇਸ਼ਿਯਾ ਹਰ ਰੋਜ ਨਲਕੇ ਕੋਲ ਪਾਣੀ ਭਰਨ ਲਈ ਆਂਦੀ ਤੇ ਭਰ ਕੇ ਵਾਪਿਸ ਆਪਣੇ ਕੋਠੇ ਚਲੇ ਜਾਂਦੀ | ਇਕ ਦਿਨ ਸਾਧ ਨੇ ਵੇਸ਼ਯਾ ਨੂੰ ਨਲਕੇ ਕੋਲ ਪਾਣੀ ਭਰਨ ਤੋਂ ਪਹਿਲਾ ਹੀ ਓਥੇ ਜਾ ਖੜਿਆ | ਵੇਸ਼ਯਾ ਰੋਜ ਵਾਂਗੂ ਓਹੀ ਸਮੇ ਤੇ ਨਲਕੇ ਕੋਲ ਆ ਪਹੁੰਚੀ | ਸਾਧ ਇਕੱਲਾ ਹੀ ਨਲਕੇ ਤੋਂ ਪਾਣੀ ਗਿੜ ਰਿਹਾ ਤਾ ਵੇਸ਼ਯਾ ਨੇ ਸੋਚਿਆ ਤੇ ਕਿਹਾ ਕਿ ” ਮੈਂ ਮਦਦ ਕਰ ਦੇਤੀ ਹੂੰ ਬਾਬਾ ਆਪਕੀ | ਇਹ...
ਸੁਣ ਸਾਧ ਬੋਲਿਆ ” ਮੱਦਦ ਕਰਨਾ ਅੱਛੀ ਬਾਤ ਹੈ ਮਗਰ ਤੁਮ ਯਹਾਂ ਕੈਸੇ ? ਵੇਸ਼ਿਯਾ ਨੇ ਸਾਧ ਨੂੰ ਕਿਹਾ ” ਮੈਂ ਇਸ ਦੁਨੀਆ ਮੇਂ ਅਕੇਲੀ ਹੂੰ ਮੇਰਾ ਕੋਈ ਨਹੀਂ ਹੈ ਨਾ ਪੈਸੇ ਥੇ ਨਾ ਕੱਪੜਾ, ਮਕਾਨ ਥਾ ਇਸ ਲੀਏ ਮੈਂ ਯਹਾਂ ਚੱਲ ਬਸੀ | ਇਹ ਸੁਣ ਸਾਧ ਨੇ ਕਿਹਾ ” ਤੁਮ ਹਮਾਰੇ ਮੰਦਿਰ ਮੇਂ ਆਇਆ ਕਰੋ ਤੁਮ੍ਹਾਰਾ ਦਿਲ ਲੱਗਤਾ ਰਹੇਗਾ | ਇਹ ਸੁਣ ਕੇ ਵੇਸ਼ਿਯਾ ਬਹੁਤ ਖੁਸ਼ ਹੋਈ ਪਰ ਨਰਾਜ ਹੋ ਗਈ ਤੇ ਕਿਹਾ ” ਬਾਬਾ ਮੈਂ ਇਕ ਵੇਸ਼ਯਾ ਹੂੰ ਮੇਰੀ ਯਹਾਂ ਇਜ਼ਤ ਨਹੀਂ ਹੈ ਔਰ ਮੈਂ ਮੰਦਿਰ ਮੇਂ ਨਹੀਂ ਜਾ ਸਕਤੀ | ਵਹਾਂ ਲੋਗ ਮੁਝੇ ਗ਼ਲਤ ਨਜਰ ਸੇ ਦੇਖਤੇ ਹੈਂ | ਸਾਧ ਨੇ ਕਿਹਾ ” ਕੋਈ ਬਾਤ ਨਹੀਂ ਤੁਮ ਸ਼ਾਮ ਕੇ ਵਕ਼ਤ ਮੇਰੇ ਪਾਸ ਆਇਆ ਕਰੋ ਤੁਮ੍ਹੇਂ ਹਮ ਉਸ ਕੇ ਗੀਤ ਓਰ ਰਾਗ ਕੇ ਸਾਥ ਤੁਮ੍ਹਾਰਾ ਮੰਨ ਲਗਾ ਦੇਂਗੇ | ਠੀਕ ਹੈ ਬਾਬਾ ਕਹਿ ਵੇਸ਼ਿਯਾ ਪਾਣੀ ਭਰ ਕੇ ਆਪਣੇ ਕਮਰੇ ਵਿਚ ਆ ਗਈ |
ਹਨੇਰੀ ਸ਼ਾਮ ਹੋਈ ਵੇਸ਼ਿਯਾ ਠੇਕੇਦਾਰਨੀ ਤੋਂ ਇਜਾਜਤ ਲੈ ਕੇ ਸਾਧ ਕੋਲ ਚਲੇ ਗਈ | ਠੇਕੇਦਾਰਨੀ ਵੀ ਸਾਧ ਨੂੰ ਚੰਗਾ ਸਮਝਦੀ ਤੇ ਆਪਣੀ ਵੇਸ਼ਿਯਾ ਤੇ ਪੂਰਾ ਭਰੋਸਾ ਬਣਾ ਕੇ ਰੱਖਦੀ | ਵੇਸ਼ਿਯਾ ਬਾਬਾ ਕੋਲ ਪਹੁੰਚੀ ਤੇ ਸਾਧ ਅੱਗੇ ਨਤਮਸਤਕ ਹੋ ਗਈ | ਸਾਧ ਨੇ ਉਸ ਨੂੰ ਪਾਣੀ ਦੇ ਵਿਚ ਕੁਝ ਐਸਾ ਚੂਰਾ ਘੋਲ ਕੇ ਦਿੱਤਾ ਕਿ ਉਹ ਕੁਝ ਬੋਲ ਨਾ ਸਕੀ | ਉਸ ਚੂਰਨ ਦਾ ਥੋੜੀ ਦੇਰ ਹੀ ਅਸਰ ਰਹਿੰਦਾ | ਸਾਧ ਜਿਵੇਂ ਕਹਿੰਦਾ ਯਾ ਕੁਝ ਕਰਦਾ ਓਦਾਂ ਹੀ ਵੇਸ਼ਯਾ ਕਰਦੀ | ਪਰ ਵੇਸ਼ਯਾ ਰੱਬ ਦੀ ਭਗਤੀ ਲਈ ਆਈ ਸੀ | ਸਾਧ ਨੇ ਇਹ ਸਬ ਹੋਣ ਹੀ ਨੀ ਦਿੱਤਾ ਤੇ ਨਜਰ ਬਚਾ ਕੇ ਵੇਸ਼ਯਾ ਨੂੰ ਆਪਣੇ ਕਮਰੇ ਵੱਲ ਅੰਦਰ ਲੈ ਗਿਆ | ਸਾਧ ਨੇ ਮੌਕਾ ਵੇਖ ਵੇਸ਼ਯਾ ਦੇ ਉੱਤੇ ਲੰਮੇ ਪੈ ਕੇ ਜਬਰੀ ਭੋਗ ਕਰਨ ਲੱਗ ਪਏ |
ਚਾਹੇ ਠੇਕੇਦਾਰਨੀ ਸੀ ਉਹ ਵੀ ਇਕ ਮਾਂ ਦੇ ਵਾਂਗੂ ਆਪਣੀ ਭੇਜੀ ਧੀ ਦੀ ਉਡੀਕ ਕਰਨ ਲੱਗੀ ਤੇ ਸੋਚਣ ਲੱਗੀ ਕਿ ਕੋਈ ਹੋਰ ਗੱਲ ਨਾ ਹੋ ਜਾਵੇ| ਸਾਡੀ ਬਦਨਾਮੀ ਅੱਗ ਵਾਂਗੂ ਦਿੱਲੀ ਦੇ ਆਸ ਪਾਸ ਮਹੌਲੀਆਂ ਵਿੱਚ ਫੈਲ ਜਾਣੀ | ਮੰਨ ਵਿਚ ਸਬਰ ਨਾ ਹੋਣ ਕਾਰਨ ਠੇਕੇਦਾਰਨੀ ਭੱਜ ਕੇ ਉਸ ਸਾਧ ਦੇ ਪਿੱਪਲ ਕੋਲ ਚਲੇਗੀ ਤੇ ਵੇਖਿਆ ਉਥੇ ਕੋਈ ਨਹੀਂ | ਠੇਕੇਦਾਰਨੀ ਦੇ ਮੰਨ ਅੰਦਰ ਕੁਝ ਗ਼ਲਤ ਸਵਾਲ ਪੈਦਾ ਹੋਣ ਲੱਗ ਪਏ | ਉਸਨੇ ਸੋਚਿਆ ਕਿ ਕਿਉਂ ਨਾ ਸਾਧ ਦੇ ਕਮਰੇ ਦਾ ਦਰਵਾਜਾ ਖੋਲ ਕੇ ਵੇਖਾਂ | ਠੇਕੇਦਾਰਨੀ ਹੌਲੀ ਹੌਲੀ ਕਮਰੇ ਵੱਲ ਹੋਈ ਤੇ ਮਲਕ ਦੇ ਕੇ ਦਰਵਾਜਾ ਖੋਲਿਆ ਤੇ ਵੇਖਿਆ ਸਾਧ ਵੇਸ਼ਯਾ ਨਾਲ ਜਬਰੀ ਭੋਗ ਕਰ ਬੈਠਾ ਸੀ ਤੇ ਉਸ ਨੂੰ ਨਗਨ ਕਰ ਰੱਖਿਆ | ਠੇਕੇਦਾਰਨੀ ਨੇ ਇਹ ਹਾਲਤ ਵੇਖ ਭੱਜ ਕੇ ਵੇਸ਼ਯਾ ਨੂੰ ਕੱਪੜੇ ਪਾਏ ਤੇ ਉਸ ਨੂੰ ਪਾਣੀ ਦੇ ਛਿੱਟੇ ਮਾਰ ਕੇ ਉਠਾਲ ਦਿੱਤਾ | ਇਹ ਸਬ ਵੇਖ ਵੇਸ਼ਯਾ ਵੀ ਹੈਰਾਨ ਹੋ ਗਈ | ਠੇਕੇਦਾਰਨੀ ਦਾ ਗੁੱਸਾ ਅੱਗ ਦੀ ਲਾਟ ਵਾਂਗੂ ਉਪਰ ਨੂੰ ਉੱਠ ਰਿਹਾ | ਉਸ ਨੇ ਕਮਰੇ ਵਿੱਚ ਆਲਾ ਦੁਆਲਾ ਵੇਖਿਆ ਤੇ ਉਸ ਦੀ ਇਕ ਡੰਡੇ ਤੇ ਨਿੱਘਾ ਜਾ ਟਿੱਕੀ | ਜਿਸ ਨਾਲ ਸਾਧ ਨੂੰ ਚੰਗੀ ਤਰਾਂ ਕੁਟਿਆ ਤੇ ਜਾਨੋ ਮਾਰਨ ਦੀ ਧਮਕੀ ਦੇ ਦਿਤੀ | ਡੰਡੇ ਦੀ ਅਵਾਜ ਨੇ ਮਹੌਲ ਵਾਲੇ ਲੋਕ ਸਾਧ ਦੇ ਕਮਰੇ ਦੇ ਬਾਹਰ ਇਕੱਠੇ ਕਰ ਦਿੱਤੇ | ਠੇਕੇਦਾਰਨੀ ਵੇਸ਼ਯਾ ਨਾਲ ਚੁੱਪਚਪੀਤੇ ਆਪਣੇ ਕੋਠੇ ਤੇ ਵਾਪਿਸ ਆ ਗਈ | ਉਸ ਦਾ ਗੁੱਸਾ ਤੇ ਮੰਨ ਏਨਾ ਖਰਾਬ ਹੋ ਗਿਆ ਕਿ ਇਸ ਬਦਨਾਮੀ ਤੋਂ ਬਚਣ ਲਈ ਠੇਕੇਦਾਰਨੀ ਨੇ ਆਪਣੇ ਬੰਦਿਆ ਨੂੰ ਰਾਤੋ ਰਾਤ ਹੀ ਸਾਧ ਨੂੰ ਅੱਜ ਹੀ ਮਾਰਨ ਦੀ ਗੱਲ ਚੋਰੀਓਂ ਹੀ ਪਹੁੰਚਾ ਦਿੱਤੀ |
ਰਾਤ ਦਾ ਤੀਜਾ ਪਹਿਰ ਉਸ ਦੇ ਬੰਦਿਆਂ ਨੇ ਰਾਤ ਨੂੰ ਸਾਧ ਦੇ ਕਮਰੇ ਦੇ ਬਾਹਰ ਘੇਰਾ ਪਾ ਲਿਆ | ਕਮਰੇ ਦਾ ਦਰਵਾਜਾ ਖੋਲ ਬਦਮਾਸ਼ਾਂ ਨੇ ਸਾਧ ਦੀ ਗਰਦਨ ਘੁੱਟ ਕੇ ਉਸਨੂੰ ਉਥੇ ਹੀ ਮਾਰ ਦਿੱਤਾ | ਇਹ ਘਟਨਾ ਹੋਣ ਤੋਂ ਬਾਅਦ ਬਦਮਾਸ਼ਾਂ ਨੇ ਠੇਕੇਦਾਰਨੀ ਕੋਲ ‘ ਸਾਧ ਖਤਮ ‘ ਦਾ ਜਲਦੀ ਸੁਨੇਹਾ ਭੇਜ ਦਿੱਤਾ ਸੀ | ਠੇਕੇਦਾਰਨੀ ਨੂੰ ਇਹ ਸੁਣ ਕੇ ਮੰਨ ਹਲਕਾ ਕਰਿਆ ਕਿਓਂਕਿ ਉਸ ਨੂੰ ਆਪਣੀ ਇਜ਼ਤ ਦਾ ਡਰ ਰਹਿੰਦਾ ਸੀ | ਉਹ ਚਾਹੁੰਦੀ ਸੀ ਕਿਸੇ ਨੂੰ ਇਸ ਗੱਲ ਦੀ ਖਬਰ ਨਹੀਂ ਲੱਗਣੀ ਚਾਹੀਦੀ ਨਹੀਂ ਤਾਂ ਉਸਦਾ ਇਹ ਧੰਦਾ ਬੰਦ ਹੋ ਜਾਵੇਗਾ ਤੇ ਉਸ ਨੂੰ ਠੇਕੇਦਾਰਨੀ ਤੋਂ ਵੀ ਕੱਢ ਦੇਣਾ | ਜਿਸ ਗੱਲ ਦਾ ਇਸ ਨੂੰ ਸ਼ੁਰੂ ਤੋਂ ਭੈਅ ਰਹਿੰਦਾ ਸੀ |
ਠੇਕੇਦਾਰਨੀ ਨੇ ਆਪਣਾ ਇਕ ਕੰਮ ਪੂਰਾ ਕਰ ਲਿਆ | ਹੁਣ ਦੁੱਜਾ ਕੰਮ ਉਸ ਨੇ ਵੇਸ਼ਯਾ ਦਾ ਕਰਨਾ ਸੀ ਜੋ ਅਜੇ ਅਧੂਰਾ ਸੀ | ਉਸ ਨੇ ਆਪਣੇ ਕੋਠੇ ਵਿਚ ਇਕ ਹੋਰ ਵੈਸ਼ਯਾ ਨੂੰ ਬੁਲਾਇਆ | ਉਹ ਯੂ.ਪੀ ਦੇ ਅਲੀਗੜ੍ਹ ਪਿੰਡ ਵਿਚ ਰਹਿੰਦੀ ਸੀ | ਜਿਸ ਦਾ ਪਹਿਲਾ ਹੀ ਕਿਸੇ ਹੋਰ ਮੁੰਡੇ ਨਾਲ ਗੱਲ ਸੀ ਤੇ ਉਹ ਆਪਣੇ ਪੱਤੀ ਤੋਂ ਨਾ-ਖੁਸ਼ ਸੀ | ਉਹ ਔਰਤ ਤੇਜ ਤੇ ਚਾਲੂ ਤੇ ਉਸ ਨੂੰ ਬੰਦੇ ਨੂੰ ਮਾਰਨ ਦਾ ਤਰੀਕਾ ਸੀ | ਇਕ ਦਿਨ ਉਸ ਨੇ ਸੁੱਤੇ ਪਏ ਪੱਤੀ ਦਾ ਮੂੰਹ ਦੇ ਉੱਤੇ ਸਰਹਾਣਾ ਰੱਖ ਕੇ ਕਤਲ ਕਰ ਦਿੱਤਾ ਤੇ ਘਰ ਵਿਚ ਪਿਆ ਗਹਿਣਾ ਪੈਸੇ ਚੁੱਕ ਕੇ ਭੱਜ ਗਈ | ਜਿਸ ਤੋਂ ਬਾਅਦ ਉਹ ਅੱਜ ਵੀ ਠੇਕੇਦਾਰਨੀ ਦੇ ਕੋਲ ਹੀ ਰਹਿ ਰਹੀ ਹੈ |
ਠੇਕੇਦਾਰਨੀ ਨੇ ਉਸ ਨੂੰ ਆਪਣੇ ਕੋਲ ਬੁਲਾ ਕੇ ਕਿਹਾ ” ਏ ਆਜ ਤੂੰ ਹਮਾਰੇ ਕਾਮ ਆਏਗੀ | ਠੇਕੇਦਾਰਨੀ ਨੇ ਉਸ ਨੂੰ ਸਾਰੀ ਗੱਲ ਦਸ ਦਿਤੀ ਤੇ ਵੈਸ਼ੈਯਾ ਨੇ ਉਸ ਦੀਆਂ ਗੱਲਾਂ ਨੂੰ ਕਬੂਲ ਕਰ ਲਿਤਾ | ਵੈਸ਼ੈਯਾ ਨੇ ਉਸ ਸਾਊ ਔਰਤ ਜੋ ਅੱਜ ਇਕ ਸਾਧ ਨੇ ਉਸ ਨਾਲ ਜਬਰ-ਜਨਾਹ ਕੀਤਾ ਉਸ ਦੇ ਕਮਰੇ ਜਾ ਵੜੀ | ਆਪਣੇ ਹੱਥ ਵਿੱਚ ਸਰਾਹਨਾ ਚੁੱਕ ਕੇ ਉਸ ਦਾ ਵੀ ਸਾਂਹ ਘੁੱਟ ਕੇ ਓਥੇ ਹੀ ਕਤਲ ਕਰ ਦਿੱਤਾ | ਠੇਕੇਦਾਰਨੀ ਨੇ ਆਪਣੇ ਬਦਮਾਸ਼ਾਂ ਨੂੰ ਦੁਬਾਰਾ ਵਾਪਿਸ ਬੁਲਾ ਕੇ ਉਸ ਦੀ ਤੇ ਸਾਧ ਦੀ ਲਾਸ਼ ਨੂੰ ਕੀਤੇ ਦੂਰ ਗੰਦੇ ਨਾਲੇ ਵਿੱਚ ਜਾ ਕੇ ਸੁੱਟਾ ਦਿੱਤਾ |
ਅੱਗਲਾ ਦਿਨ ਚੜਿਆ ਲੋਕਾਂ ਨੇ ਰੌਲਾ ਪਾ ਦਿੱਤਾ ਕਿ ਸਾਧ ਆਪਣੀ ਕੁਟਿਆ ਤੋਂ ਗਾਇਬ ਹਨ | ਜਲਦੀ ਲਭੋ ਕਿਥੇ ਗਏ ਨੇ ਪਰ ਲੋਕਾਂ ਨੇ ਅਫ਼ਵਾਨ ਬਣਾਉਣੇ ਨੂੰ ਟਾਈਮ ਨਾ ਲਾਇਆ | ਲੋਕ ਕਹਿ ਰਹੇ ਸੀ ” ਉਨਕੋ ਅਬ ਸ਼ਰਮ ਮਹਿਸੂਸ ਹੋ ਰਹੀ ਹੋਗੀ ਵੋਹ ਯਹਾਂ ਸੇ ਕਿਸੀ ਔਰ ਰਾਜ੍ਯ ਮੇਂ ਚਲੇ ਗਏ ਹੋਂਗੇ | ਕੋਈ ਕੁਝ ਕਹਿੰਦਾ ਰਿਹਾ ਕੋਈ ਕੁਝ ਸਬ ਗੱਲਾਂ ਕਰਦੇ ਰਹੇ | ਸਾਧ ਦਾ ਕੋਈ ਅੱਤਾ ਪਤਾ ਨਹੀਂ ਮਿਲਿਆ | ਠੇਕੇਦਾਰਨੀ ਦੀ ਉੱਚੀ ਪਹੁੰਚ ਹੋਣ ਕਰਕੇ ਪੁਲਿਸ ਵਾਲਿਆਂ ਨੂੰ ਉਸ ਦੀ ਗੱਲ ਸੀ | ਉਸ ਨੇ ਇਸ ਕੇਸ ਨੂੰ ਰਫ਼ਾ ਦਫ਼ਾ ਕਰਵਾ ਦਿੱਤਾ | ਦਿਨ ਲੰਘੇ, ਮਹੀਨੇ ਲੰਘਦੇ ਰਹੇ ਸਬ ਆਪਣੇ ਆਪਣੇ ਕੰਮਾਂ ਵਿਚ ਦੁਬਾਰਾ ਜੁੱਟ ਗਏ ਤੇ ਇਸ ਗੱਲ ਨੂੰ ਭੁੱਲ ਗਏ |
ਉਹਨਾਂ ਦੋਵਾਂ ਦੀ ਮੌਤ ਤੋਂ ਬਾਅਦ ਦੇਵਤਾ ਆਏ ਸਾਧੂ ਨੂੰ ਨਰਕ ਤੇ ਵੇਸ਼ਯਾ ਨੂੰ ਸਵਰਗ ਲੈ ਗਏ । ਸਾਧੂ ਗੁਸੇ ਵਿਚ ਭੜਕ ਉੱਠਿਆ ਕਿ ਮੇਨੂੰ ਨਰਕ ਤੇ ਇਕ ਵੇਸ਼ਯਾ ਨੂੰ ਸਵਰਗ ਜਰੂਰ ਕੋਈ ਭੁੱਲ ਹੋ ਗਈ ਹੈ ਮਹਾਰਾਜ | ਸਾਰੀ ਉਮਰ ਜਿਸ ਨੇ ਸ਼ੁੱਧ ਕਰਮ ਕੀਤੇ, ਦਾਨ ਪੁਨ ਕੀਤਾ, ਸ਼ਾਸਤਰਾ ਦਾ ਆਭਿਆਸ ਕੀਤਾ ਉਸ ਦਾ ਫਲ ਨਰਕ ਤੇ ਵੇਸ਼ਯਾ ਦਾ ਫਲ ਸਵਰਗ | ਇਹ ਸਬ ਕਿਵੇਂ ਹੋ ਸਕਦਾ ਹੈ ?
ਸਾਧੂ ਨੂੰ ਪਰਮਾਤਮਾ ਦੇ ਸਾਹਮਣੇ ਲਿਆਂਦਾ ਗਿਆ | ਪਰਮਾਤਮਾ ਨੇ ਕਿਹਾ ਕਿ ਇਸ ਦੇ ਪਿੱਛੇ ਇਕ ਗਹਿਰਾ ਕਾਰਨ ਹੈ ਮੰਨਿਆ ਕਿ ਵੇਸਯਾ ਬੁਰੀ ਸੀ ਸ਼ਰਾਬ ਪੀਦੀ ਸੀ ਭੋਗ ਵਿਚ ਡੁੱਬੀ ਰਹਿੰਦੀ ਸੀ ਪਰ ਜਦੋਂ ਤੂੰ ਮੰਦਰ ਵਿਚ ਬੈਠ ਕੇ ਭਜਨ ਗਾਉਂਦਾ ਜਾਂ ਪਿੱਪਲ ਦੇ ਨੀਚੇ ਭਗਤੀ ਕਰਦਾ ਸੀ, ਧੂਫ ਦੀਪ ਜਗਾਉਂਦਾ ਸੀ, ਸਵੇਰੇ-ਸ਼ਾਮ ਘੰਟਿਆ ਵਜਾਉਦਾ ਸੀ ਤਾ ਉਸ ਵਕਤ ਵੇਸ਼ਯਾ ਸੋਚ ਦੀ ਸੀ ਕਿ ਉਹ ਕਦ ਮੰਦਰ ਵਿਚ ਬੈਠ ਕੇ ਪਰਮਾਤਮਾ ਦੀ ਭਜਨ ਬੰਦਗੀ ਕਰੇਗੀ | ਜਿਸ ਨਾਲ ਉਸ ਦਾ ਪਾਰ ਉਤਾਰਾ ਹੋ ਸਕੇ | ਉਸ ਦੇ ਉਲਟ ਹੀ ਤੇਰਾ ਮਨ ਵੇਸ਼ਯਾ ਵੱਲ ਹੀ ਭਟਕਦਾ ਰਹਿੰਦਾ ਸੀ ਕਿ ਤੂੰ ਕਦ ਵੇਸਯਾ ਦਾ ਸੰਗ ਕਰੇ ਤੇ ਤੂੰ ਇਹ ਸਬ ਕੀਤਾ ਵੀ | ਜਿਸ ਦੀ ਸਜਾ ਧਰਤੀ ਤੇ ਮਿਲ ਲਈ ਪਰ ਇਕ ਸੱਜਾ ਹੁਣ ਆਕਾਸ ਵਿੱਚ ਸਾਡੇ ਦਰ ਤੇ ਮਿਲੇਗੀ | ਇਸ ਲਈ ਵੇਸ਼ਯਾ ਨੂੰ ਸਵਰਗ ਤੇ ਤੇਨੂੰ ਨਰਕ ਮਿਲਿਆ ਹੈ ।
ਜਦੋਂ ਕਦੇ ਵੀ ਮੈਨੂੰ ਵੇਸਵਾ ਜਾ ਕਾਮ ਚ ਗਲਤਾਨ ਜੋ ਵੀ ਮਿਲਿਆ ਉਹਨੇ ਹਮੇਸ਼ਾ ਧਰਮ ਤੇ ਰੱਬ ਬਾਰੇ ਗੱਲ ਕੀਤੀ ਹੈ | ਜਦੋਂ ਸੰਨਿਆਸੀ ਸਾਧੂ ਮਿਲੇ ਨੇ ਉਹਨਾਂ ਨੇ ਕਾਮ ਸੈਕਸ ਬਾਰੇ ਗੱਲ ਕੀਤੀ ਹੈ | ਇਹ ਦੁਨੀਆਂ ਬਾਹਰੀ ਦਿਖਾਵੇ ਦੇ ਐਨ ਉਲਟ ਐ । ਅਸ਼ਲ ਸਵਾਲ ਇਹ ਨਹੀਂ ਕਿ ਤੁਸੀ ਬਾਹਰ ਤੋ ਕੀ ਹੋ ਅਸਲ ਸਵਾਲ ਇਹ ਹੈ ਕਿ ਤੁਸੀ ਅੰਦਰ ਤੋਂ ਕੀ ਹੋ ।
ਜਿਵੇਂ: ਆਸਾ ਰਾਮ ਬਾਪੂ, ਰਾਮ ਰਹੀਮ ਜੋ ਅਜੇ ਮੌਤ-ਏ-ਸੱਜਾ ਭੁਗਤ ਰਹੇ ਹਨ |