ਪਾਪਾ ਅੱਜ ਮੈ ਵੀ ਤੁਹਾਡੇ ਨਾਲ ਖੇਤਾਂ ਚ ਜਾਣਾ 7 ਕਲਾਸ ਚ ਪੜਦੇ ਪ੍ਰਦੀਪ ਸਿੰਘ ਆਪਣੇ ਬਾਪ ਨੂੰ ਰੋਟੀ ਫੜਾਉਂਦੇ ਕਹਿੰਦਾ ,ਠੀਕ ਆ ਪੁੱਤਰਾਂ ਚੱਲਾਂਗੇ ਸ਼ਾਮ ਨੂੰ ਬਲਕਾਰ ਨੇ ਅਵਾਜ਼ ਮਾਰੀ ਚਲ ਸ਼ੇਰਾਂ ਮੈ ਚੱਲਿਆ ਖਾਦ ਪਵਾਉਣ ਜਾਣਾ ਮੇਰੇ ਨਾਲ ? ਹਾਂਜੀ ਆਇਆ ਕਹਿਕੇ ਪ੍ਰਦੀਪ ਕਮਰੇ ਚ ਜਾ ਵੜਿਆ 15 ਮਿੰਟ ਉਡੀਕ ਕੇ ਬਲਕਾਰ ਨੇ ਕਾਹਲਾ ਜਿਆ ਪੈ ਕਿਹਾ ਓਏ ਜਾਣਾ ਕੇ ਨਈ ? ਆਇਆ ਆਇਆ ਕਹਿ ਜਦੋਂ ਪ੍ਰਦੀਪ ਬਾਹਰ ਆਇਆ ਕਹਿੰਦਾ ਬਾਪੂ ਚਲ ਮੈ ਤਿਆਰ ਆ ਓਏ ਆ ਕੀ ਕੱਪੜੇ ਪਾ ਲਏ ਪੈਲੀਆ ਚ ਚੱਲੇ ਆ ਜੰਝੇ ਨਈ ਜੀਨ ਤੇ ਹਾਈ ਐਂਕਲ ਬੂਟ ਪਾਏ ਮੁੰਡੇ ਨੂੰ ਘੂਰਦੇ ਨੇ ਕਿਹਾ ਪਰ ਪੁੱਤ ਨੂੰ ਬਹੁਤਾ ਨਾ ਕਹਿੰਦਾ ਕਿੱਕ ਮਾਰੀ ਮੋਟਰਸੈਕਲ ਦੀ ਰਾਹ ਚ ਪ੍ਰਦੀਪ ਪਿਓ ਦੀ ਪਿੱਠ ਮਗਰ ਲੁਕ ਲੁਕ ਏਦਾ ਬਚਦਾ ਧੁੱਪ ਅਤੇ ਮਿੱਟੀ ਤੋ ਜਿਵੇਂ ਸਾਹਮਣੇ ਕਿਸਾਨ ਮਾਰੂ ਬਿੱਲ ਦਿਸਦਾ ਹੋਵੇ ਪੰਜ ਸੱਤ ਮਿੰਟ ਬਾਦ ਮੋਟਰ ਤੇ ਪਹੁੰਚ ਕੇ ਮੋਟਰਸੈਕਲ ਤੂਤ ਥੱਲੇ ਖਲਾਰਕੇ ਬੰਬੀ ਵਾਲਾ ਕਮਰਾ ਖੋਲ ਬਲਕਾਰ ਨੇ ਖਾਦ ਦੀ ਬੋਰੀ ਬਈਏ ਨੂੰ ਚੁਕਾਈ ਤੇ ਕਹਿੰਦਾ ਆ ਝੋਲੀ ਫੜ ਲਿਆ ਸ਼ੇਰਾਂ ਪ੍ਰਦੀਪ ਕਹਿੰਦਾ ਝੋਲੀ ਕੀ ਹੁੰਦੀ ਏ ਸੁਣ ਬਲਕਾਰ ਹੱਸਕੇ ਕਹਿੰਦਾ ਓ ਬਾਂਦਰਾਂ ਹਾਵੇ ਸਾਮਣੇ ਪਈ ਚੁੱਕਕੇ ਦੋਵੇਂ ਪਿਓ ਪੁੱਤ ਤੁਰ ਪਏ ਹੁਣ ਪੁੱਤ ਦੇ ਸਵਾਲ ਸੁਣ ਬਲਕਾਰ ਨੂੰ ਫਿਕਰ ਪੈ ਗਈ ਕਿਸਾਨ ਮਾਰੂ ਆਰਡੀਨੈਂਸ ਪਾਸ ਹੋਣ ਜਾਂ ਨਾ ਪਰ ਜੇ ਅਸੀਂ ਲਾਡ ਪਿਆਰ ਚ ਜਵਾਕਾਂ ਨੂੰ ਕੁੱਝ ਨਾ ਸਮਝਾਇਆ ਤਾਂ ਸਾਡੇ ਲਈ ਪਰਲੋ ਆ ਗਈ ਸਮਝੋ ਪੁੱਤ ਦੇ ਸਵਾਲ ਸਨ,
ਕਣਕ ਕਦੋਂ ਲਾਉਂਦੇ , ਝੋਨਾ ਕਦੋਂ ਬੀਜਦੇ, ਖਾਲ ਨੂੰ (ਨਾਲੀ) ਚੋ ਘਾਹ ਕਿਵੇਂ ਕੱਢਦੇ , ਨਾ ਪੁੱਤ ਨੂੰ ਛੱਲੀ ਦੇ ਦਾਣੇ ਗੇੜਨ ਤੋ ਬਾਦ ਬੱਚੇ ਤੁੱਕੇ ਦਾ ਨਾਂ ਪਤਾ, ਨਾ ਮੁੰਜਰਾਂ , ਚਰੀ,ਬਾਜਰਾ, ਦੱਬ,ਕਾਨੇ, ਬੋਰ,ਚਬੱਚੇ, ਵੱਟ,ਪਹੇ, ਹੋਰ ਤਾਂ ਹੋਰ ਰੁੱਖਾ ਦੇ ਨਾਂ ਵੀ ਪੂਰੀ ਤਰਾਂ ਨਈ ਪਤਾ ਤੂਤ, ਦੀਆਂ ਗੋਹਲਾਂ ਬਹੁਤ ਕੁੱਝ ਦੱਸਿਆ ਪੁੱਛਿਆ ਉਸ ਦਿਨ ਤੋ ਬਲਕਾਰ ਸਿਓ ਨੇ ਸਹੁੰ ਖਾਧੀ ਹੁਣ ਸਪਰੇਅ , ਖਾਦਾ, ਆਪ ਪਾਉਣ ਲੱਗਾ ਬਈਆ ਵੀ ਨਾਲ ਲੱਗਦਾ ਪੱਠੇ ਨਾਲ ਵਢਾਉਣੇ ਸ਼ੁਰੂ ਕਰਤੇ ਮੁੰਡੇ ਨੂੰ ਕਹਿਣਾ ਤੂੰ ਰੱਸੀ ਫੜ ਝੋਟੇ ਨੂੰ ਵੱਟਾਂ ਤੇ ਚਾਰ , ਖਾਦ ਦੀ ਬੋਰੀ ਖੋਲਣ ਤੇ ਪੰਪ ਚ ਪਾਣੀ ਪਾਉਣ ਤੋ ਕਲਾਸ ਸ਼ੁਰੂ ਕੀਤੀ ਅੱਜ ਪ੍ਰਦੀਪ ਇੱਕ ਸਫਲ ਕਿਸਾਨ ਬਣ ਗਿਆ ਕਾਲਜ...
ਚ ਬੀ.ਏ. ਕਰਦਾ ਨਾਲ ਕਿਸਾਨ ਮੇਲੇ ਜ਼ਰੂਰ ਜਾਂਦਾ ਨੈਟ ਤੋ ਪੜ ਪੜ ਜਾਂ ਯੂਨੀਵਰਸਿਟੀ ਦੀਆਂ ਕਿਤਾਬਾਂ ਤੋ ਪੜ ਕੋਈ ਦਵਾਈ ਨਈ ਪਾਉਂਦਾ ਹੁਣ ਬਲਕਿ ਆਪ ਖ਼ੁਦ ਅਜਮਾਕੇ ਫੇਰ ਲਾਗੇ ਬੰਨੇ ਦੇ ਪਿੰਡਾਂ ਚ ਮੁੰਡਿਆ ਨੂੰ ਦੱਸਦਾ ਹਰ ਪਿੰਡ ਚ 10,15 ਮੁੰਡੇ ਤਿਆਰ ਕੀਤੇ ਜਿਹੜੇ ਹਫ਼ਤੇ ਚ ਇੱਕ ਵਾਰ ਆਪਣੇ ਤਜੁਰਬੇ ਸਾਂਝੇ ਕਰਦੇ ਮੋਟਰ ਤੇ ਬਹਿਕੇ ਬਲਕਾਰ ਸਿਓ ਹਾਲੇ ਵੀ ਪੱਠਾ ਡੱਕਾ ਨਾਲ ਕਰਾਉਂਦਾ ਕਿਓਕਿ ਓਨੇ ਸਮੇਂ ਸਿਰ ਆਪਣੀ ਤਬਾਹੀ ਹੋਣੋਂ ਬਚਾ ਲਈ ਓਨੂੰ ਸਮਝ ਆ ਗਈ ਜੇਕਰ ਖ਼ੁਦ ਕੰਮ ਨਾ ਕਰਾਂਗੇ ਬੱਚਿਆਂ ਨੂੰ ਕਿਹੜੇ ਮੂੰਹ ਨਾਲ ਕਹਾਂਗੇ ਹੁਣ ਉਸਨੂੰ ਪਰਲੋ ਓਨਾ ਕਿਸਾਨਾਂ ਲਈ ਦਿਖਾਈ ਦਿੰਦੀ ਆ ਜਿਹੜੇ ਕੇਵਲ ਸੋਸਲ ਮੀਡੀਏ ਦੇ ਕਿਸਾਨ ਨੇ ਓਨਾ ਦੇ ਬੱਚੇ ਕਣਕ ਬੀਜਣਗੇ ਜਾਂ ਲਾਉਣਗੇ ?ਰੱਬ ਹੀ ਜਾਣੇ,
ਨਸੀਹਤ : ਹੱਥੀ ਕਿਰਤ ਕਰਨ ਵਾਲੀ ਕੌਮ ਕਦੇ ਨਈ ਮਰਦੀ ਸਾਡੇ ਗੁਰੂ ਸਾਹਿਬ ਬਹੁਤ ਪਹਿਲਾਂ ਸਮਝਾ ਗਏ ਸੀ ਲਾਡ ਕਰੋ ਪਰ ਬੱਚੇ ਬੱਚੇ ਹੀ ਨਾ ਰਹਿ ਜਾਣ ਵੱਡੇ ਹੋਕੇ ਵੀ ਕਿਤੇ ਇਸ ਗੱਲ ਤੋ ਡਰੋ ਪਤਾ ਨਈ ਕਦੋਂ ਸਵਾਸ ਮੁੱਕ ਜਾਣੇ ਸ਼ਰੀਕੇ ਵਾਲੇ ਵੱਟਾਂ ਨਈ ਛੱਡਦੇ ਜ਼ਮੀਨ ਕਿਵੇਂ ਛੱਡਣਗੇ ਜੇ ਪਟਵਾਰੀ ਕਾਨੂੰਗੋ ਦਾ ਹੀ ਪਤਾ ਨਾ ਹੋਇਆ ਹੱਕ ਕਿਵੇਂ ਲੈਣਗੇ ਆਪਣੇ ਜਿਓਦੇ ਜੀਅ ਸਾਰਾ ਕੁੱਝ ਦੱਸ ਦਿਓ ਪੈਲੀਆ ਚ ਲਿਜਾਕੇ ਬਈ ਪੁੱਤਰਾਂ ਆ ਕਿੱਲਾ ਆਪਣਾ ਆ ਵੱਟ ਸਿੱਧੀ ਚਾਹੀਦੀ ਪਟਵਾਰਖ਼ਾਨੇ ਲੈਕੇ ਜਾਓ ਸਾਰੇ ਨੰਬਰ ਦੱਸੋ ਫ਼ਰਦ ਕੀ ਹੁੰਦੀ ਨਿੱਕੀਆਂ ਨਿੱਕੀਆਂ ਗੱਲਾਂ ਤੁਹਾਡੇ ਜਵਾਕਾਂ ਨੂੰ ਸਮੁੰਦਰ ਚ ਉਤਰਨ ਦੇ ਯੋਗ ਬਣਾ ਦਿੰਦੀਆਂ ਜਿੱਥੇ ਆਪਣੇ ਬੇਗਾਨੇ ਮਗਰਮੱਛ ਬੈਠੇ ਬੇਗਾਨਿਆਂ ਕੋਲੋਂ ਹੱਕ ਫੇਰ ਹੀ ਲਵਾਂਗੇ ਜੇ ਸਾਨੂੰ ਆਪਣੇ ਹੱਕ ਪਤਾ ਹੋਣਗੇ ਸਮਾਂ ਬਹੁਤ ਗਵਾ ਲਿਆ ਅਸੀਂ ਪਰ ਹਾਲੇ ਵੀ ਆਖਰੀ ਸਮੇਂ ਸਾਨੂੰ ਜਾਗਣਾ ਪੈਣਾ ਨਈ ਤੇ ਸੁੱਤੇ ਹੀ ਮਰ ਜਾਵਾਂਗੇ ਯਾਰੋ ਕਿਸਾਨ ਮਜ਼ਦੂਰ ਕੋਈ ਫਰਕ ਨਈ ਮਜ਼ਦੂਰੀ ਵੀ ਮਿਹਨਤ ਹੈ ਕਿਸਾਨ ਜਦ ਤੱਕ ਮਜ਼ਦੂਰ ਨਈ ਬਣਦਾ ਕਦੇ ਕਾਮਯਾਬ ਨਈ ਹੋ ਸਕਦਾ ਸ਼ਾਹੂਕਾਰ ਨਾ ਬਣੋ ਬਲਕਿ ਮਿਹਨਤ ਕਰਕੇ ਕਿਸਮਤ ਸ਼ਾਹੂਕਾਰੀ ਬਣਾਓ ਜਿਸ ਕਿਸਮਤ ਨੂੰ ਕੋਸਦੇ ਆ ਏਨੀ ਅਮੀਰ ਕਰ ਦਈਏ ਕਿ ਮਿਹਨਤ ਕਰਦੇ ਜਾਈਏ ਕਿਸਮਤ ਆਪੇ ਪੈਸੇ ਇੱਕੱਠੇ ਕਰਦੀ ਆਵੇ ਮਗਰ ਮਗਰ ,
ਸਤਿੰਦਰ ਪੰਨੂ ,