More Punjabi Kahaniya  Posts
ਕਾਸ਼ ਉਸ ਦਿਨ


ਕਹਾਣੀ/ ਕਾਸ਼ ਉਸ ਦਿਨ !!!!!”
ਜੇਲ ਦੀ ਕਾਲ਼ ਕੋਠੜੀ ਚ ਬੈਠਾ ਪਾਲਾ ਸੋਚ ਰਿਹਾ ਸੀ ,”ਕਾਸ਼ ਉਸ ਦਿਨ !!!!!”
ਮਾਪਿਆਂ ਦਾ ਲਾਡਲਾ ,ਇਕਲੌਤਾ ਪੁੱਤ ਸੁੱਖਪਾਲ ,ਜਦੋਂ ਦਾ ਜਨਮ ਲਿਆ ਐਸ਼ ਈ ਕਰੀ । ਮਾਂ ਨੇ ਬੁੱਕਲ਼ ਚੋਂ ਨਾ ਕੱਢਣਾ ਤੇ ਪਿਓ ਨੇ ਮੂੰਹੋਂ ਨਿਕਲਣ ਤੋਂ ਪਹਿਲਾਂ ਹਰ ਫ਼ਰਮਾਇਸ਼ ਪੂਰੀ ਕਰ ਦੇਣੀ । ਹੌਲੀ ਹੌਲੀ ਸਮਾਂ ਬੀਤਦਾ ਗਿਆ , ਅੱਲੜ੍ਹ ਤੋਂ ਜਵਾਨ ਹੁੰਦਾ ਗਿਆ ਤੇ ਨਾਲ ਦੀ ਨਾਲ ਹੋਰ ਵੀ ਵਿਗੜਦਾ ਗਿਆ । ਪਿੰਡੋਂ ਨਿਕਲ ਕੇ ਸ਼ਹਿਰ ਦੇ ਸੀਨੀਅਰ ਸੈਕੰਡਰੀ ਸਕੂਲ ਪਹੁੰਚ ਗਿਆ ।ਗੁਆਂਢੀਆਂ ਦਾ ਹਮਉਮਰ , ਘਰੋਂ ਗਰੀਬ ,ਨਾਲ ਪੜ੍ਹਦਾ ਮੁੰਡਾ ਮਨੀ ਉਸ ਦਾ ਪੱਕਾ ਮਿੱਤਰ ਵੀ ਸੀ ਤੇ ਹਰ ਸ਼ਰਾਰਤ ਚ ਸਾਥੀ ਵੀ ।
ਸਭ ਕੁਝ ਸਹੀ ਚੱਲ ਰਿਹਾ ਸੀ , ਪਰ ਇੱਕ ਦਿਨ ,,,। ਇੱਕ ਦਿਨ ਕੀ ਹੋਇਆ ਪਾਲਾ ਮਨੀ ਦੇ ਨਾਲ ਸਕੂਲ ਤੋਂ ਘਰ ਵਾਪਸ ਆ ਰਿਹਾ ਸੀ ।ਥੋੜਾ ਚੜ੍ਹ ਰਹੀ ਜਵਾਨੀ ਦਾ ਸਰੂਰ ਸੀ ਤੇ ਥੋੜੀ ਨਸ਼ੇ ਦੀ ਵਾਧ ਘਾਟ( ਹਾਲੇ ਸ਼ੁਰੂਆਤ ਈ ਸੀ ) ।ਪਿੰਡ ਦੀ ਕੁੜੀ ਲਾਲੀ ਜੋ ਸ਼ਹਿਰ ਬੀ. ਏ. ਕਰਦੀ ਸੀ ,ਨੂੰ ਕੋਲੋਂ ਲੰਘਦੇ ਹੋਏ ਛੇੜ ਗਏ। ਲਾਲੀ ਵਿਚਾਰੀ ਗਰੀਬ ਮਾਂ ਬਾਪ ਦੀ ਨਿਹਾਇਤ ਸ਼ਰੀਫ ਕੁੜੀ , ਰੋਂਦੀ ਘਰ ਤੱਕ ਆਈ । ਘਰ-ਦਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਪੰਚਾਇਤ ਇਕੱਠੀ ਕਰ ਲਈ । ਪੰਚਾਇਤ ਚ ਪਹੁੰਚਦਿਆਂ ਈ ਮਨੀ ਦੇ ਬਾਪ ਨੇ ਤਾਂ ਉਸਦੇ ਦੋ ਤਿੰਨ ਚਪੇੜਾਂ ਛੱਡ ਕੇ ਮਾਫ਼ੀ ਮੰਗਾ ਲਈ ਤੇ ਅੱਗੇ ਤੋਂ ਪਾਲੇ ਨਾਲ ਘੁੰਮਣ ਤੋਂ ਵੀ ਵਰਜ ਦਿੱਤਾ (ਬਾਅਦ ਚ ਪੜ੍ਹਨੋਂ ਹਟਾ ਕੇ ਖੇਤੀ...

ਦੇ ਕੰਮ ਚ ਪਾ ਲਿਆ ) ।ਪਰ ਪਾਲੇ ਦਾ ਬਾਪ ਪਾਲੇ ਦੀ ਪਿੱਠ ਤੇ ਹਿੱਕ ਠੋਕ ਕੇ ਖੜਾ ਹੋ ਗਿਆ ਤੇ ਗਲਤੀ ਮਨਾਉਣ ਦੀ ਬਜਾਏ ਕਹਿੰਦਾ ਜੋ ਕਰਨਾ ਕਰ ਲਓ । ਚਲੋ ਪਿੰਡ ਦੇ ਮੋਹਤਬਾਰ ਬੰਦਿਆਂ ਫਿਰ ਵੀ ਗੱਲ ਥਾਣੇ ਤੱਕ ਨਾ ਜਾਣ ਦਿੱਤੀ ਤੇ ਮਨੀ ਵਾਲੀ ਮੁਆਫ਼ੀ ਤੇ ਹੀ ਰਾਜ਼ੀਨਾਮਾ ਕਰਵਾ ਦਿੱਤਾ ।
ਪਰ ਉਸ ਦਿਨ ਤੋਂ ਬਾਅਦ ਪਾਲੇ ਦਾ ਹਿਆਂ ਐਸਾ ਖੁੱਲਿਆ ਕਿ ਲੜਾਈਆਂ ਝਗੜਿਆਂ ਚ ਅੱਗੇ ਈ ਵਧਦਾ ਗਿਆ । ਛੋਟਾ ਮੋਟਾ ਕੇਸ ਪੈਂਦਾ ਤੇ ਪਿਓ ਪੈਸੇ ਤੇ ਰਸੂਖ਼ ਦੇ ਜ਼ੋਰ ਤੇ ਛੁਡਾ ਲੈਂਦਾ । ਕਰਦੇ ਕਰਾਉੰਦੇ ਪਾਲੇ ਦੀ ਬੈਠਣੀ ਉੱਠਣੀ ਇਲਾਕੇ ਦੇ ਹੋਰ ਸਿਰਕੱਢ ਤੇ ਵਿਗੜੇ ਮੁੰਡਿਆਂ ਨਾਲ ਵਧਦੀ ਗਈ ਤੇ ਇੱਕ ਦਿਨ …..। ਇੱਕ ਦਿਨ ਉਹਨਾਂ ਤੋਂ ਕਤਲ ਹੋ ਗਿਆ । ਮਰਨੇ ਵਾਲਾ ਮੁੰਡਾ ਕਾਫ਼ੀ ਅਮੀਰ ਘਰ ਦਾ ਸੀ ਤੇ ਘਰ-ਦਿਆਂ ਪੈਸੇ ਦਾ ਹੜ ਲਿਆ ਦਿੱਤਾ ਪਰ ਪਾਲੇ ਹੋਰਾਂ ਨੂੰ ਛੁੱਟਣ ਨਾ ਦਿੱਤਾ । ਅੰਤ ਦੋ ਸਾਲ ਦੀ ਖੱਜਲ ਖ਼ੁਆਰੀ ਤੋਂ ਬਾਅਦ ਪਾਲੇ ਤੇ ਇੱਕ ਹੋਰ ਮੁੰਡੇ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਤੇ ਅੱਜ ਜੇਲ ਦੀ ਕਾਲ ਕੋਠੜੀ ਚ ਬੈਠਾ ਪਾਲਾ ਸੋਚ ਰਿਹਾ ਸੀ ,” ਕਾਸ਼ ਉਸ ਦਿਨ !!!! ਕਾਸ਼ ਉਸ ਦਿਨ ਉਸ ਦਾ ਪਿਓ ਵੀ ਉਸ ਦੇ ਦੋ ਚਪੇੜਾਂ ਮਾਰ ਦਿੰਦਾ ……..“
ਗੁਰਜਿੰਦਰ ਸਿੰਘ ਸਾਹਦੜਾ✍️

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)