More Punjabi Kahaniya  Posts
ਅਧੂਰੀ ਜ਼ਿੰਦਗੀ


ਇਹ ਕਹਾਣੀ ਉਹਨਾਂ ਦੇ ਨਾਮ ਜਿੰਨਾ ਨੂੰ ਮੁਹੱਬਤ ਤਾਂ ਹੋਈ ਪਰ ਮੁਹੱਬਤ ਦਾ ਸਾਥ ਨਸੀਬ ਨਹੀਂ ਹੋਇਆ
ਹਸਪਤਾਲ ਵਿੱਚ ਇੰਦਰ ਆਖਰੀ ਸਾਹ ਲੈ ਰਿਹਾ ਸੀ ਅਤੇ ਅਮਨ ਉਸਦੇ ਸਾਹਮਣੇ ਬੈਠੀ ਸੀ,ਅਮਨ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਸੀ ਰੁੱਕ ਰਹੇ ,ਜਿੰਦਗੀ ਦੀਆਂ ਆਖਰੀ ਘੜੀਆਂ ਵਿੱਚ ਇੰਦਰ ਨੇ ਅਮਨ ਦਾ ਹੱਥ ਘੁੱਟ ਕੇ ਫੜਿਆ ਹੋਇਆ ਸੀ, ਅਮਨ ਭਿੱਜੀਆਂ ਅੱਖਾਂ ਨਾਲ ਉਸ ਵੱਲ ਇੰਝ ਦੇਖ ਰਹੀ ਸੀ ਜਿਵੇ ਕਹਿ ਰਹੀ ਹੋਵੇ ਵੀ ਉਹ ਵੀ ਇੰਦਰ ਦੇ ਨਾਲ ਜਾਣਾ ਚਾਹੁੰਦੀ ਹੈ ,ਇੰਦਰ ਦੇ ਹੱਥ ਦੀ ਪਕੜ ਢਿੱਲੀ ਹੋ ਗਈ ਤੇ ਅਮਨ ਦੀ ਚੀਖ ਨਿਕਲ ਗਈ | ਭੈੜੀ ਕੈਂਸਰ ਦੀ ਬਿਮਾਰੀ ਨੇ ਅਮਨ ਦੇ ਬਚਪਨ ਦੇ ਪਿਆਰ ਇੰਦਰ ਨੂੰ ਉਸ ਤੋਂ ਖੋਹ ਲਿਆ| ਇੰਦਰ ਦੀ ਮੌਤ ਨੂੰ ਤਿੰਨ ਮਹੀਨੇ ਹੋ ਗਏ ਹਨ ਪਰ ਅਮਨ ਲਈ ਇੰਝ ਸੀ ਜਿਵੇ ਇੰਦਰ ਹੁਣੀ ਉਸ ਨੂੰ ਛੱਡ ਕੇ ਗਿਆ ਹੋਵੇ,ਪਿਛਲੇ ਤਿੰਨ ਮਹੀਨਿਆਂ ਵਿੱਚ ਅਮਨ ਘਰ ਤੋਂ ਬਾਹਰ ਨਹੀਂ ਗਈ ਆਪਣੇ ਕਮਰੇ ਵਿਚ ਹੀ ਬੈਠੀ’ ਰਹਿੰਦੀ ਹੈ ,ਦੁਨਿਆ ਦੀ ਕੋਈ ਸੁਰਤ ਨਹੀਂ ,ਜੇਕਰ ਮਾਂ ਰੋਟੀ ਧੱਕੇ ਨਾਲ ਖਵਾ ਦੇਵੇ ਤਾਂ ਖਾ ਲੈਣੀ ਨਹੀਂ ਤਾਂ ਇੰਝ ਹੀ ਬੈਡ ਤੇ ਪਈ ਰਹਿਣਾ ,ਉਸਦੇ ਲਈ ਜ਼ਿੰਦਗੀ ਦੇ ਚਾਅ ਮੁੱਕ ਗਏ ਸਨ, ਉਹ ਇੱਕ ਚਲਦੇ ਸਾਹਾਂ ਵਾਲੀ ਲਾਸ਼ ਬਣ ਗਈ,ਅਜਿਹੀ ਲਾਸ਼ ਜੋ ਜ਼ਿੰਦਾ ਤਾਂ ਹੈ ਪਰ ਉਸ ਵਿੱਚ ਜ਼ਿੰਦਗੀ ਨਹੀਂ ਹੈ ,ਮਾਂ -ਬਾਪ ਅਤੇ ਸਹੇਲੀਆਂ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਅਮਨ ਉਹ ਪਹਿਲਾਂ ਵਾਲੀ ਅਮਨ ਨਹੀਂ ਬਣ ਸਕੀ ਜੋ ਉਹ ਇੰਦਰ ਦੇ ਜਿਓਂਦਿਆਂ ਸੀ |
ਕੁੱਝ ਵੀ ਪੂਰਾ ਨਹੀਂ ਸੱਜਣਾ
ਇਹ ਜ਼ਿੰਦਗੀ ਤਾਂ ਅਧੂਰੀ ਏ,
ਮੁੜ ਆ ਕਿਧਰੋਂ ਪ੍ਰੀਤ ਚੰਦਰਿਆ
ਨਾ ਸਹਿ ਹੁੰਦੀ ਦੂਰੀ ਏ
ਆਖਿਰ ਤੱਕ ਚੱਲਣਾ ਸੀ ਨਾਲ ਮੇਰੇ
ਜਿਸਮ ਤਾਂ ਖਤਮ ਹੋ ਗਿਆ ਏ
ਕਿੱਥੇ-ਕਿੱਥੇ ਲਾਵਾਂ ਮੱਲ੍ਹਮ ਸੱਜਣਾ,
ਰੂਹ ਤੇ ਵੀ ਤਾਂ ਜਖ਼ਮ ਹੋ ਗਿਆ ਏ,
ਦੇਖ ਲੈ ਪਾ ਕੇ ਵਾਸਤਾ ਰੱਬ ਨੂੰ
ਕਿ ਤੂੰ ਮੇਰੇ ਲਈ ਜ਼ਰੂਰੀ ਏ
ਕੁੱਝ ਵੀ ਪੂਰਾ ਨਹੀਂ ਸੱਜਣਾ
ਇਹ ਜ਼ਿੰਦਗੀ ਤਾਂ ਅਧੂਰੀ ਏ,
ਮੁੜ ਆ ਕਿਧਰੋਂ ਪ੍ਰੀਤ ਚੰਦਰਿਆ
ਨਾ ਸਹਿ ਹੁੰਦੀ ਦੂਰੀ ਏ,
ਸਾਰਾ ਪਰਿਵਾਰ ਇਸੇ ਫਿਕਰ ਵਿੱਚ ਸੀ ਕਿ ਅਮਨ ਦੇ ਦਿਲ ਵਿਚੋਂ ਇੰਦਰ ਦੀ ਯਾਦ ਨੂੰ ਕਿਵੇਂ ਕੱਢਿਆ ਜਾਵੇ ,ਫਿਰ ਇੱਕ ਦਿਨ ਨਿੱਕੀ ਆਉਂਦੀ ਹੈ ,ਨਿੱਕੀ ਅਮਨ ਦੀ ਬਚਪਨ ਦੀ ਦੋਸਤ ਹੈ,ਉਹ ਅਮਨ ਨੂੰ ਇੱਕ ਕਹਾਣੀ ਪੜ੍ਹਨ ਲਈ ਕਹਿੰਦੀ ਹੈ ਪਰ ਅਮਨ ਮਨਾ ਕਰ ਦਿੰਦੀ ਹੈ ਫਿਰ ਨਿੱਕੀ ਉਸਨੂੰ ਕਹਿੰਦੀ ਹੈ ਕਿ:-
ਨਿੱਕੀ ::- ਦੁਨਿਆ ਵਿੱਚ ਮਾੜ੍ਹਾ ਸਿਰਫ ਤੇਰੇ ਨਾਲ ਨੀ ਹੋਇਆ,ਕੱਲੀ ਤੂੰ ਨੀ ਜਿਸਨੇ ਆਪਣਾ ਪਿਆਰ ਗਵਾਇਆ ,ਬਹੁਤ ਲੋਕ ਨੇ ਦੁਨਿਆ ਵਿਚ ,ਪਰ ਜ਼ਿੰਦਗੀ ਵਿੱਚ ਅੱਗੇ ਵਧਣਾ ਪੈਂਦਾ ,ਆ ਲੈ ਇਹ ਕਹਾਣੀ ਪੜ੍ਹ ”
ਨਿੱਕੀ ਉਸਨੂੰ ਇੱਕ ਕਹਾਣੀ ਦੀ ਪੀ.ਡੀ.ਐੱਫ ਉਸਦੇ ਮੋਬਾਈਲ ਵਿੱਚ ਸੇੰਡ ਕਰਦੀ ਹੈ
ਨਿੱਕੀ :- ਇਹ ਕਹਾਣੀ ਨੂੰ ਪੜ੍ਹ ਕੇ ਦੇਖ ਮੁਹੱਬਤ ਵਿੱਚ ਹਾਰ ਕੇ ਵੀ ਇਹ ਸ਼ਕਸ ਜ਼ਿੰਦਾ ਹੈ ਅਤੇ ਆਪਣੀ ਜ਼ਿੰਦਗੀ ਜੀਅ ਰਿਹਾ ਹੈ ,ਤੇਰੇ ਵਾਂਗ ਕਮਰੇ ਵਿੱਚ ਬੰਦ ਹੋ ਕੇ ਨਹੀਂ ਬੈਠਾ
ਅਮਨ :- ਮੈਂ ਨਹੀਂ ਪੜ੍ਹਨੀ ਕੋਈ ਕਹਾਣੀ ,ਮੈਨੂੰ ਇਕੱਲੀ ਛੱਡ ਦੇ,
ਨਿੱਕੀ :- ਤੈਨੂੰ ਇੰਦਰ ਦੀ ਸੌਂਹ ,ਪੜ੍ਹ ਲੈ ਇੱਕ ਵਾਰ
ਅਮਨ :- ਠੀਕ ਹੈ ਮੈਂ ਪੜ੍ਹ ਲਵਾਂਗੀ
ਨਿੱਕੀ :- ਹੁਣੀ ਪੜ੍ਹ ਲੈ ,ਮੈਂ ਜਾ ਰਹੀ ਹਾਂ
ਅਮਨ :- ਠੀਕ ਹੈ ਪੜ੍ਹਦੀ ਹਾਂ
ਨਿੱਕੀ ਦੇ ਜਾਣ ਤੋਂ ਬਾਅਦ ਅਮਨ ਨੇ ਫੋਨ ਸਾਈਡ ਤੇ ਰੱਖ ਦਿੱਤਾ ਅਤੇ ਇੰਦਰ ਬਾਰੇ ਸੋਚਣ ਲੱਗ ਗਈ ਉਸਦੇ ਮਨ ਵਿਚ ਇੰਦਰ ਦੀਆਂ ਗੱਲਾਂ ਚਲ ਰਹੀਆਂ ਸਨ ,ਉਸਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ |
ਫਿਰ ਖੁਦ ਨੂੰ ਸੰਭਾਲਦੀ ਹੋਈ ਅਮਨ ਚੁੱਪ ਹੋ ਕੇ ਬੈਠ ਗਈ ,ਨਿੱਕੀ ਦੇ ਮੈਸਜ ਆ ਰਹੇ ਸਨ ਕਿ ਕਹਾਣੀ ਪੜ੍ਹ ਲਈ ਜਾਂ ਨਹੀਂ , ਆਖਿਰ ਨੂੰ ਅਮਨ ਨੇ ਕਹਾਣੀ ਪੜ੍ਹਨ ਦਾ ਫੈਸਲਾ ਕੀਤਾ ਉਸਨੇ ਪੀ.ਡੀ .ਐੱਫ ਖੋਲ ਲਈ ਕਹਾਣੀ ਦਾ ਨਾਮ ਸੀ “ਮੁਹੱਬਤ ਦੀ ਹਾਰ ” ਅਮਨ ਨੇ ਕਹਾਣੀ ਪੜ੍ਹਨੀ ਸ਼ੁਰੂ ਕੀਤੀ ਜਿਵੇਂ-ਜਿਵੇਂ ਕਹਾਣੀ ਪੜ੍ਹਦੀ ਰਹੀ ਉਸਦੀਆਂ ਅੱਖਾਂ ਵਿਚੋਂ ਹੰਝੂ ਵਹਿੰਦੇ ਰਹੇ,ਕਹਾਣੀ ਦੇ ਅੰਤ ਤਕ ਅਮਨ ਪੂਰੀ ਤਰਾਂ ਕਹਾਣੀ ਵਿੱਚ ਗਵਾਚ ਗਈ ਸੀ, ਪਹਿਲੀ ਵਾਰ ਉਸਨੂੰ ਇੰਦਰ ਦਾ ਚੇਤਾ ਭੁੱਲ ਕੇ ਕਿਸੇ ਹੋਰ ਦੇ ਦੁੱਖ ਤੇ ਰੋਣਾ ਆ ਰਿਹਾ ਸੀ|
ਕਹਾਣੀ ਦੇ ਅੰਤ ਵਿਚ ਲੇਖਕ ਦਾ ਮੋਬਾਈਲ ਨੰਬਰ ਦਿੱਤਾ ਹੋਇਆ ਸੀ ,ਅਮਨ ਦਾ ਦਿਲ ਕੀਤਾ ਕਿ ਉਹ ਉਸਨੂੰ ਮੈਸਜ ਕਰੇ ਅਤੇ ਉਸਦੇ ਨਾਲ ਕਹਾਣੀ ਬਾਰੇ ਗੱਲ ਕਰੇ ,ਉਹ ਲੇਖਕ ਦਾ ਦਰਦ ਵੰਡਾਉਣਾ ਚਾਹੁੰਦੀ ਕਿਓਂਕਿ ਉਸਨੂੰ ਉਸ ਲੇਖਕ ਵਿੱਚ ਆਪਣਾ ਆਪ ਦਿਖਾਈ ਦੇ ਰਿਹਾ ਸੀ ,ਅਮਨ ਨੇ ਡਰਦੇ-ਡਰਦੇ ਮੈਸੇਜ ਕੀਤਾ ਪਰ ਤੁਰੰਤ ਹੀ ਡੀਲੀਟ ਕਰ ਦਿੱਤਾ ,ਲੇਖਕ ਵੱਲੋਂ ਜਵਾਬ ਆਇਆ “ਹਾਂਜੀ ਕੌਣ ” ਅਮਨ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ,ਇੰਦਰ ਤੋਂ ਬਿਨਾਂ ਅੱਜ ਤੱਕ ਉਸਨੇ ਕਿਸੇ ਮੁੰਡੇ ਨਾਲ ਗੱਲ ਨਹੀਂ ਸੀ ਕੀਤੀ ,ਕੁੱਝ ਵਕਤ ਬਾਅਦ ਅਮਨ ਨੇ ਜਵਾਬ ਦਿੱਤਾ :-
ਅਮਨ :- ਹਾਂ ਜੀ , ਮੈਂ ਤੁਹਾਡੀ ਕਹਾਣੀ ਪੜ੍ਹੀ ,ਬਹੁਤ ਮਾੜਾ ਹੋਇਆ ,ਜ਼ਿੰਦਗੀ ਨੇ ਤੁਹਾਡੇ ਨਾਲ ਚੰਗੀ ਨਹੀਂ ਕੀਤੀ ,
ਲੇਖਕ :- ਕਹਾਣੀ ਪੜ੍ਹਨ ਲਈ ਧੰਨਵਾਦ ਜੀ , ਰੱਬ ਦੀਆਂ ਲਿਖੀਆਂ ਨੂੰ ਕੌਣ ਟਾਲ ਸਕਦਾ ,
ਅਮਨ:- ਤੁਹਾਨੂੰ ਗੁੱਸਾ ਨਹੀਂ ਆਉਂਦਾ ਰੱਬ ਦੀਆਂ ਲਿਖੀਆਂ ਤੇ ,ਮਨਪ੍ਰੀਤ ਜੀ
ਲੇਖਕ :- ਗੁੱਸਾ ਤਾਂ ਆਉਂਦਾ ਜੀ ਪਰ ਕਰ ਵੀ ਕੀ ਸਕਦੇ ਹਾਂ
ਅਮਨ ਚਾਹੁੰਦੀ ਸੀ ਕਿ ਉਹ ਆਪਣਾ ਦੁੱਖ ਉਸ ਨਾਲ ਸਾਂਝਾ ਕਰੇ ਪਰ ਉਸਦਾ ਹੋਂਸਲਾ ਨਹੀਂ ਹੋ ਰਿਹਾ ਸੀ ,ਉਸਨੇ ਇਹ ਵਿਚਾਰ ਛੱਡ ਦਿੱਤਾ
ਅਮਨ :- ਹਾਂ ਜੀ ਕਰ ਵੀ ਕਿ ਸਕਦੇ ਹਾਂ ,ਮਨਪ੍ਰੀਤ ਜੀ
ਲੇਖਕ :- ਵੈਸੇ ਤੁਸੀ ਮੈਨੂੰ ਪ੍ਰੀਤ ਕਹਿ ਸਕਦੇ ਓ ਜੀ ,ਪੂਰਾ ਨਾਮ ਲਿਖਣ ਦੀ ਲੋੜ ਨਹੀਂ
ਅਮਨ :- ਓਕੇ ਜੀ |
ਪ੍ਰੀਤ (ਲੇਖਕ ):- ਠੀਕ ਆ ਜੀ ਫੇਰ ਗੱਲ ਕਰਦੇ ਹਾਂ
ਅਮਨ :- ਠੀਕ ਆ ਜੀ
ਅਮਨ ਨੇ ਫੋਨ ਸਾਈਡ ਤੇ ਰੱਖ ਦਿੱਤਾ ,ਇੰਦਰ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਉਸਨੇ ਕਿਸੇ ਨਾਲ ਇੰਨੀ ਗੱਲ ਕੀਤੀ ,ਉਸਦਾ ਮਨ ਕਰ ਰਿਹਾ ਸੀ ਕਿ ਉਹ ਪ੍ਰੀਤ ਨਾਲ ਆਪਣਾ ਦੁੱਖ ਸ਼ੇਅਰ ਕਰੇ , ਪ੍ਰੀਤ ਅਤੇ ਉਸਦੀ ਕਹਾਣੀ ਬਾਰੇ ਸੋਚਦਿਆਂ ਉਸਨੂੰ ਸ਼ਾਮ ਹੋ...

ਗਈ ,ਅਮਨ ਦੀ ਮਾਂ ਉਸ ਲਈ ਰੋਟੀ ਲੈ ਕੇ ਆਈ ,ਪ੍ਰੀਤ ਦੀਆਂ ਸੋਚਾਂ ਵਿਚ ਅਮਨ ਨੇ ਰੋਟੀ ਦੀ ਥਾਲੀ ਫੜੀ ਅਤੇ ਰੋਟੀ ਖਾਣ ਲੱਗੀ ,ਕਿੰਨੇ ਟਾਈਮ ਬਾਅਦ ਅਮਨ ਨੇ ਬਿਨਾਂ ਧੱਕਾ ਕੀਤੇ ਖੁਦ ਰੋਟੀ ਖਾਧੀ ਸੀ , ਉਸਦੀ ਮਾਂ ਚਾਅ ਨਾਲ ਭਰ ਗਈ ਉਹ ਖੁਸ਼ੀ-ਖੁਸ਼ੀ ਰੋਟੀ ਫੜ੍ਹਾ ਕੇ ਕਮਰੇ ਵਿਚੋਂ ਚਲੀ ਗਈ ,ਅਮਨ ਇਸ ਵਕਤ ਸਿਰਫ ਪ੍ਰੀਤ ਅਤੇ ਉਸਦੀ ਕਹਾਣੀ ਬਾਰੇ ਸੋਚ ਰਹੀ ਸੀ,
ਰਾਤ ਨੂੰ ਸੌਣ ਲੱਗੇ ਅਮਨ ਨੇ ਪ੍ਰੀਤ ਨੂੰ ਫਿਰ ਮੈਸਜ ਕੀਤਾ ,ਪ੍ਰੀਤ ਨੇ ਜਵਾਬ ਦਿੱਤਾ ,ਅਮਨ ਪ੍ਰੀਤ ਨਾਲ ਖੁਲ ਕੇ ਗੱਲ ਕਰ ਰਹੀ ਸੀ ,ਉਸਨੂੰ ਇੰਝ ਲੱਗ ਰਿਹਾ ਸੀ ਜਿਵੇਂ ਉਸਨੂੰ ਕੋਈ ਹਮਦਰਦ ਮਿਲ ਗਿਆ ਹੋਵੇ ,ਜੋ ਉਸਦੇ ਦਰਦ ਨੂੰ ਸਮਝ ਸਕਦਾ ਸੀ ,
ਇਸੇ ਤਰਾਂ ਉਹਨਾਂ ਦੀ ਗੱਲਬਾਤ ਹਰ ਰੋਜ਼ ਹੋਣ ਲੱਗੀ ,ਅਮਨ ਨੇ ਪ੍ਰੀਤ ਨੂੰ ਇੰਦਰ ਬਾਰੇ ਸਭ ਕੁਝ ਦੱਸਿਆ , ਇੰਦਰ ਬਾਰੇ ਸੁਣਕੇ ਪ੍ਰੀਤ ਉਸ ਨਾਲ ਹੋਰ ਜ਼ਿਆਦਾ ਗੱਲਾਂ ਕਰਨ ਲਗਾ ,ਸ਼ਇਦ ਪ੍ਰੀਤ ਸਮਝਦਾ ਸੀ ਅਮਨ ਦੇ ਦੁੱਖ ਨੂੰ ,ਉਹ ਹਰ ਵਕ਼ਤ ਕੋਸ਼ਿਸ਼ ਕਰਦਾ ਸੀ ਕਿ ਅਮਨ ਦੇ ਹਰ ਮੈਸਜ ਦਾ ਜਵਾਬ ਦੇਵੇ ,ਤਾਂ ਕਿ ਅਮਨ ਆਪਣੇ ਆਪ ਨੂੰ ਕੱਲੀ ਨਾ ਮਹਿਸੂਸ ਕਰੇ ,
ਪ੍ਰੀਤ ਨਾਲ ਗੱਲਬਾਤ ਸ਼ੁਰੂ ਹੋਣ ਤੋਂ ਬਾਅਦ ਅਮਨ ਵੀ ਹੁਣ ਕਾਫੀ ਹੱਦ ਤੱਕ ਸੰਭਲ ਗਈ ਸੀ ,ਉਹ ਹੁਣ ਪਹਿਲਾਂ ਵਰਗੀ ਹੁੰਦੀ ਜਾ ਰਹੀ ਸੀ , ਚਾਰ ਮਹੀਨਿਆਂ ਬਾਅਦ ਅਮਨ ਕਮਰੇ ਵਿਚੋਂ ਬਾਹਰ ਨਿਕਲੀ ,ਸਭ ਲੋਕ ਖੁਸ਼ ਸਨ ਕਿ ਅਮਨ ਹੁਣ ਠੀਕ ਹੋ ਰਹੀ ਹੈ ,ਅਮਨ ਦੇ ਮਾਂ- ਬਾਪ ,ਉਸ ਲੇਖਕ ਦੀ ਲੰਬੀ ਉਮਰ ਦੀਆਂ ਦੁਆਵਾਂ ਕਰ ਰਹੇ ਸਨ ਜਿਸਨੇ ਓਹਨਾ ਦੀ ਧੀ ਅਮਨ ਦੀ ਜ਼ਿੰਦਗੀ ਵਿਚ ਫਿਰ ਤੋਂ ਖੁਸ਼ੀਆਂ ਭਰ ਦਿੱਤੀਆਂ ਸਨ |
ਇਸੇ ਤਰਾਂ ਹੀ ਦੋ ਮਹੀਨੇ ਬੀਤ ਗਏ ਅਮਨ ਪ੍ਰੀਤ ਨੂੰ ਦੇਖਣਾ ਚਾਹੁੰਦੀ ਸੀ ਉਸਨੇ ਪ੍ਰੀਤ ਤੋਂ ਉਸਦੀ ਤਸਵੀਰ ਮੰਗੀ ,ਅਮਨ ਨੇ ਪੁੱਛਿਆ ਕਿ ਪ੍ਰੀਤ ਨੂੰ ਉਸਦੀ ਤਸਵੀਰ ਚਾਹੀਦੀ ਹੈ ਤਾਂ ਪ੍ਰੀਤ ਨੇ ਕੋਈ ਜਵਾਬ ਨਾ ਦਿੱਤਾ ,ਪਹਿਲੀ ਵਾਰ ਅਮਨ ਨੂੰ ਕੁੱਝ ਅਜੀਬ ਲੱਗਿਆ ਪਰ ਉਹ ਖੁਸ਼ ਸੀ ਕਿ ਪ੍ਰੀਤ ਨੇ ਉਸਨੂੰ ਤਸਵੀਰ ਭੇਜ ਦਿੱਤੀ ਸੀ ,ਅਮਨ ਦੇ ਦਿਲ ਵਿੱਚ ਇੱਕ ਅਜੀਬ ਜੇਹਾ ਚਾਅ ਚੜ੍ਹਿਆ ਹੋਇਆ ਸੀ|
ਅਮਨ ਨੂੰ ਪ੍ਰੀਤ ਨਾਲ ਮਹੁੱਬਤ ਹੋ ਗਈ ਸੀ ,ਉਹ ਪ੍ਰੀਤ ਨੂੰ ਆਪਣੇ ਦਿਲ ਦੀ ਗੱਲ ਕਹਿਣਾ ਵੀ ਚਾਹੁੰਦੀ ਸੀ ਪਰ ਉਸਦੇ ਮਨ ਅੰਦਰ ਇੱਕ ਡਰ ਸੀ ਕਿ ਪ੍ਰੀਤ ਇਹ ਗੱਲ ਸੁਣਕੇ ਉਸ ਨਾਲ ਗੱਲ ਕਰਨੀ ਬੰਦ ਨਾ ਕਰ ਦੇਵੇ ਇਸ ਲਈ ਉਹ ਇਹ ਗੱਲ ਨੂੰ ਆਪਣੇ ਮਨ ਅੰਦਰ ਹੀ ਦਬਾ ਕੇ ਰੱਖਦੀ ਹੈ ,
ਪ੍ਰੀਤ ਤੇ ਅਮਨ ਦੀ ਜ਼ਿੰਦਗੀ ਇਸੇ ਤਰਾਂ ਹੀ ਚਲ ਰਹੀ ਸੀ ਉਹ ਇਸੇ ਤਰਾਂ ਹੀ ਹਰ ਰੋਜ਼ ਗੱਲਾਂ ਕਰਦੇ ਰਹਿੰਦੇ ਅਤੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਗੱਲਾਂ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ ,ਫਿਰ ਇੱਕ ਦਿਨ ਨਿੱਕੀ ਦੇ ਕਹਿਣ ਤੇ ਅਮਨ ਪ੍ਰੀਤ ਨੂੰ ਆਪਣੇ ਦਿਲ ਦੀ ਗੱਲ ਦੱਸਣ ਦਾ ਫੈਸਲਾ ਕਰਦੀ ਹੈ ,ਉਹ ਸ਼ਾਮ ਦੇ ਵੇਲ਼ੇ ਪ੍ਰੀਤ ਨੂੰ ਮੈਸਜ ਕਰਦੀ ਹੈ
ਅਮਨ :- ਹਲੋ ਪ੍ਰੀਤ
ਅਮਨ :- ਕਿਵੇਂ ਓ ?
ਪ੍ਰੀਤ :- ਵਧੀਆ ਜੀ ਤੁਸੀ ਦੱਸੋ
ਅਮਨ:-ਵਧੀਆ ਜੀ ,ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ
ਪ੍ਰੀਤ :- ਦਸੋ ਜੀ
ਅਮਨ :- ਇੰਝ ਨਹੀਂ ਫੋਨ ਕਾਲ ਤੇ
ਪ੍ਰੀਤ :- ਮੈਂ ਦਰਅਸਲ ਬਾਹਰ ਹਾਂ ,
ਅਮਨ :- ਪਲੀਜ਼ ਦੋ ਮਿੰਟ ,
ਪ੍ਰੀਤ :- ਠੀਕ ਆ ਜੀ ਕਰੋ ਕਾਲ
ਅਮਨ :-ਓਕੇ ਜੀ
ਅਮਨ ਪ੍ਰੀਤ ਨੂੰ ਫੋਨ ਲਾਉਂਦੀ ਹੈ
ਪ੍ਰੀਤ :- ਹਾਂਜੀ ਦਸੋ ਕਿ ਜ਼ਰੂਰੀ ਗੱਲ ਕਰਨੀ ਸੀ
ਅਮਨ :- ਮੈਂ ਤੁਹਾਨੂੰ ਕੁਝ ਕਹਿਣਾ ਸੀ
ਪ੍ਰੀਤ :- ਹਾਂਜੀ
ਅਮਨ :- ਉਹ ਮੈ , ਮੈਂ
ਪ੍ਰੀਤ :- ਅੱਗੇ ਵੀ ਬੋਲੋਗੇ ਕੁੱਝ
ਅਮਨ :- ਹਾਂਜੀ ,ਉਹ ਮੈਂ …
ਪ੍ਰੀਤ :- ਅਮਨ ਦਸੋ ਕਿ ਕਹਿਣਾ ਸੀ
ਅਮਨ :-(ਕਾਹਲੀ ਜਿਹੀ ਆਵਾਜ਼ ਵਿੱਚ )ਮੈ ਤੁਹਾਨੂੰ ਪਿਆਰ ਕਰਦੀ ਹਾਂ
ਪ੍ਰੀਤ :- (ਹੈਰਾਨੀ) ਕੀ ?
ਅਮਨ :- ਸੁਣਿਆ ਨੀ
ਪ੍ਰੀਤ :-ਸੁਣ ਤਾਂ ਲਿਆ ਪਰ ਸਮਝਿਆ ਨੀ , ਪਿਆਰ ਉਹ ਵੀ ਮੇਰੇ ਨਾਲ
ਅਮਨ :- ਕਿਓਂ ਤੁਹਾਨੂੰ ਚੰਗਾ ਨੀ ਲੱਗਿਆ
ਪ੍ਰੀਤ :- ਨਹੀਂ ਇਹੋ ਜਿਹੀ ਕੋਈ ਗੱਲ ਨੀ
ਅਮਨ :-ਫੇਰ?
ਪ੍ਰੀਤ :-ਕੁੱਝ ਨੀ
ਅਮਨ :- ਕੀ ਕੁਝ ਨੀ? ਕੋਈ ਜਵਾਬ ਤਾਂ ਦੇਵੋ
ਪ੍ਰੀਤ :- ਕੀ ਜਵਾਬ
ਅਮਨ :- ਹਾਂ ਜਾਂ ਨਾ , ਤੁਸੀ ਵੀ ਪਿਆਰ ਕਰਦੇ ਓ ਜਾਂ ਨਹੀਂ
ਪ੍ਰੀਤ ਕੁਝ ਬੋਲਣ ਹੀ ਲੱਗਿਆ ਸੀ ਕਿ ਪਿੱਛੋਂ ਇੱਕ ਅਵਾਜ ਆਉਂਦੀ ਹੈ ,
” ਸਰ , ਤੁਹਾਡੀ ਦਵਾਈ ਪੈਕ ਹੋ ਗਈ ਹੈ ਪੇਮੈਂਟ ਕਰ ਦਵੋ ”

……………………………………………………………………..
ਲੇਖਕ ਵਲੋਂ :-
ਕਹਾਣੀ ਪੜ੍ਹਨ ਲਈ ਧੰਨਵਾਦ ਜੀ ,ਉਮੀਦ ਕਰਦਾ ਹਾਂ ਤੁਹਾਨੂੰ ਕਹਾਣੀ ਦਾ ਪਹਿਲਾ ਭਾਗ ਪਸੰਦ ਆਇਆ ਹੋਵੇ ,ਦੂਸਰਾ ਭਾਗ ਜਲਦੀ ਹੀ ਲੈ ਕੇ ਹਾਜ਼ਿਰ ਹੋਵਾਂਗੇ ਜੀ , ਤੁਸੀ ਇਸ ਕਹਾਣੀ ਬਾਰੇ ਆਪਂਣੇ ਵਿਚਾਰ ਮੈਨੂੰ ਮੇਰੇ ਵਟਸਐਪ ਨੰਬਰ ਤੇ ਦੇ ਸਕਦੇ ਓ ਜੀ
ਵਟਸਐਪ ਨੰਬਰ :-62809-81326
ਨੋਟ :-ਜਲਦੀ ਹੀ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਇੱਕ ਨਵੀ ਸ਼ੁਰੂਆਤ (ਕਾਵ ਸੰਗ੍ਰਹਿ )ਕਿਤਾਬ ਦੇ ‘ਰੂਪ ਵਿਚ ਤੁਹਾਡੇ ਰੂਬਰੂ ਹੋਣ ਜਾ ਰਹੀ ਹੈ ,ਉਮੀਦ ਕਰਦੇ ਹਾਂ ਕਿ ਸਾਡੀਆਂ ਕਹਾਣੀਆਂ ਵਾਂਗ ਤੁਸੀ ਇਸ ਕਿਤਾਬ ਨੂੰ ਵੀ ਪਿਆਰ ਦੇਵੋਗੇ ,ਇਸ ਕਿਤਾਬ ਬਾਰੇ ਵਧੇਰੇ ਜਾਣਕਾਰੀ ਲਈ ਅਤੇ ਕਿਤਾਬ ਘਰ ਮੰਗਵਾਉਣ ਲਈ ਤੁਸੀ ਸਾਨੂੰ ਹੇਠ ਲਿਖੇ ਨੰਬਰਾਂ ਤੇ ਮੈਸੇਜ ਕਰ ਸਕਦੇ ਹੋ

ਸੁਖਦੀਪ ਰਾਏਪੁਰ (ਸੰਪਾਦਕ ):-86996-33924
ਮਨਪ੍ਰੀਤ ਸਿੱਧੂ :-62809-81326

...
...



Related Posts

Leave a Reply

Your email address will not be published. Required fields are marked *

2 Comments on “ਅਧੂਰੀ ਜ਼ਿੰਦਗੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)