More Punjabi Kahaniya  Posts
ਬੇਵਸੀ


ਕੀ ਕਸੂਰ ਸੀ ਓਸਦਾ ਜਿਸਨੂੰ ਅਨੇਕਾਂ ਗਾਲ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ,ਕੁੱਤੀਏ ਰੰਨੇ ਤੇਰੇ ਪੱਟ ਦਿਆ ਵਾਲ ,ਕਿਥੋ ਮੇਰੇ ਪੇਸ਼ ਪੈ ਗਈ.ਮੇਰੀ ਸੌਕਣ ,ਹਰਾਮਦੀ ਬੜੀਆ ਗਾਲ੍ਹਾ ਸੀ ਮਾਂ ਦੇ ਮੂੰਹ ‘ਆਪਣੀ ਧੀ ਲਈ..ਇਹ ਰੋਜ ਦੀ ਕਹਾਣੀ ਸੀ ਹਰ ਦਿਨ ਨਵੀਂ ਬਿਪਤਾ ਬਣ ਆਉਂਦਾ ਸੀ,ਮੁੰਡੇ ਥਾਂ ਹੋਈ ਕੁੜੀ ਲਈ , ਸੂਰਜ ਤਾਂ ਬਹੁਤ ਠੰਡਾ ਸੀ,ਪਰ ਲੋਕਾਂ ਵੱਲ ਵੇਖ ਕੇ ਤਪਣ ਲੱਗ ਗਿਆ, ਨਿੱਤ ਦਾ ਹੂੰਦਾ ਉਸ ਮਲੂਕੜੀ ਤੇ ਅੱਤਿਆਚਾਰ, ਜੋ ਇਕ ਇਨਸਾਨ ਤਾਂ ਕੀ, ਇਕ ਪੱਥਰ ਨੂੰ ਵੀ ਪਿਘਲਾ ਸਕਦਾ ਸੀ, ਉਸਦੀ ਮਾਂ ਨੇ ਗੁੱਤਾਂ ਕਰਦੀ ਦੇ ਵਾਲ ਖਿੱਚ ਦੇਣੇ ਮਾਰਨੀਆ ਚਪੇੜਾਂ ਗਿੱਚੀ ‘ਚ ਬਿਨਾ ਕਿਸੇ ਗੱਲ ਤੋਂ, ਸ਼ਾਇਦ ਅਜਿਹੇ ਵਿਵਹਾਰ ਦੀ ਕਿਸੇ ਨੇ ਵੀ ਕਿਸੇ ਤੋਂ ਕਲਪਨਾ ਨਾ ਕੀਤੀ ਹੋਵੇ, ਜਾਣ ਤੋਂ ਪਹਿਲਾਂ ਤੇ ਸਕੂਲੋ ਆਉਂਣ ਤੋਂ ਬਾਅਦ,ਕੰਮ ਕਰਨਾ ਨੌਕਰਾਣੀ ਤੋਂ ਵੀ ਕਿਤੇ ਵੱਧ ਕੇ. ਦਾਦੀ ਦੀ ਭੈੜੀ ਝਾਂਕਣੀ,ਪਿਓ ਦਾ ਦੋ ਪੈੱਗ ਲਾ ਕੇ ਸੌਣਾ,ਦਾਦੇ ਦਾ ਜਾਗਦੇ ਹੋਏ ਅੱਖਾਂ ਮੀਚ ਲੈਣਾ,ਤੇ ਮਾਂ ਦਾ ਕਚੀਚੀਆਂ ਵੱਟਣਾ ਨਰਕ ਤੋਂ ਘੱਟ ਨਹੀਂ… ਇਹ ਮੇਰੀ ਕਲਪਨਾ ਦੀ ਉਸ ਉਤੇ ਹੋ ਰਹੇ ਜੁਲਮਾਂ ਦੀ ਹੱਦ ਨਹੀ ਸੀ, ਖੌਰੇ ਉਸ ਪਰਮਾਤਮਾ ਨੇ ਇਸ ਬੱਚੀ ਨਾਲ਼ ਕੀ ਵੈਰ ਕੱਢਿਆ ਸੀ,
ਸਮੇ ਦਾ ਦੂਸਰਾ ਪੜਾਅ ਤੇਜੀ ਨਾਲ ਉਸ ਵੱਲ ਵਧਦਾ ਆ ਰਿਹਾ ਸੀ,
ਜਵਾਨੀ ਮਸਤ ਮਲੰਗ ਹੁੰਦੀ ਹੈਂ,ਆਜਾਦ ਖਿਆਲੀ ਡਰ ਭੈਅ ਤੋਂ ਮੁਕਤ,ਇਸ਼ਕ ਦਾ ਨਾਗ ਵੀ ਜਵਾਨੀ ਨੂੰ ਹੀ ਡੰਗਦਾ ,ਧੁੱਪਾ ‘ਚ ਪਲਦੇ ਘਾਹ ਨੂੰ,ਪਾਣੀ ਦੀਆਂ ਦੋ ਬੂੰਦਾ ਹੀ ਕਾਫੀ ਹੁੰਦੀਆ ,ਨਵੀਂ ਜ਼ਿੰਦਗੀ ਦੇਣ ਲਈ,ਕੌੜੇ ਬੋਲ ਸਹਿੰਦੀ ਕੁੱਟ ਖਾਂਦੀ ਕੁੜੀ ਦਾ,ਪਿਆਰ ਭਰੇ ਬੋਲ ਬੋਲਣ ਵਾਲੇ,ਮੁੰਡੇ ਵੱਲ ਜਾਣਾ ਸੁਭਾਵਿਕ ਹੈ,ਕਿਉਂਕਿ ਔਰਤ ਵੀ,ਆਜਾਦ ਹੋਣਾ ਚਾਹੁੰਦੀ ਆ,ਪੰਛੀਆਂ ਵਾਂਗ..ਕਈ ਵਾਰ ਔਰਤ ਦਾ ਇਕ ਫੈਸਲਾ ਉਸਦੀ ਜਿੰਦਗੀ ਨੂੰ ਨਰਕ ਤੋਂ ਬੁਰੀ ਬਣਾ ਦਿੰਦਾ ਹੈ,
ਇਸਦੇ ਚੱਲਦੇ ਹੀ ਕੁੜੀ ਅਨਮੋਲ ਨਾਮੀ ਨੌਜਵਾਨ ਨਾਲ ਪੇ੍ਮ ਬੰਧਨ ਵਿਚ ਬੱਧੀ ਗਈ,ਜੋ ਉਸਦੇ ਪਿੰਡ ਦੇ ਗੁਰੂਦੁਆਰੇ ਵਿਚ ਰਹਿੰਦਾ ਸੀ, ਅਨਮੋਲ ਨੂੰ ਮਿਲਕੇ ਉਸਨੂੰ ਮਾਂ ਪਿਉ ਦੇ ਦਿਤੇ ਤਸੀਹੇ ਭੁੱਲ ਜਾਂਦੇ, ਸਾਰਾ ਦਿਨ ਤਾਨਿਆਂ ਮਾਰੀ ਜਿੰਦਗੀ ਦਾ ਦੁੱਖ ਸ਼ਾਮ ਵੇਲ਼ੇ...

ਅਨਮੋਲ ਨੂੰ ਗੁਰੂਘਰ ਮਿਲਕੇ ਦੂਰ ਹੋ ਜਾਂਦਾ,
ਅਚਾਨਕ ਅਨਮੋਲ ਦੀ ਮਾਂ ਦਾ ਸੁਰਗਵਾਸ ਹੋ ਗਿਆ, ਉਸਨੇ ਮਿਲਕੇ ਕੁੜੀ ਨੂੰ ਨਾਲ਼ ਲੈ ਜਾਣ ਦਾ ਫੈਸਲਾ ਕੀਤਾ, ਕੁੜੀ ਘਰੋਂ ਕੁਝ ਪੈਸੇ ਤੇ ਗਹਿਣੇ ਲੈ ਕੇ ਮਿੱਥੀ ਥਾਂ ਤੇ ਆ ਗਈ, ਦੋਵੇਂ ਜਾਣੇ ਨਵੀ ਜਿੰਦਗੀ ਦੀ ਸ਼ੁਰੂਆਤ ਦੇ ਲਈ ਟਰੇਨ ਵਿੱਚ ਬੈਠੇ ਅਤੇ ਨਿੱਕਲ ਗਏ, ਕੁੜੀ ਦੇ ਦੁੱਖਾਂ ਦਾ ਇਹ ਅੰਤ ਸੀ ਜਾਂ ਸ਼ੁਰੂਆਤ ਰੱਬ ਹੀ ਜਾਣਦਾ ਸੀ,ਸਵੇਰੇ ਜਦੋਂ ਕੁੜੀ ਦੀ ਅੱਖ ਖੁੱਲੀ ਤਾਂ, ਅਨਮੋਲ ਉਸਨੂੰ ਦਿਖਾਈ ਨਾ ਦਿੱਤਾ, ਪਾਗਲਾਂ ਵਾਂਗ ਲੱਭਣ ਲੱਗੀ ਹਰ ਪਾਸੇ, ਪਰ ਅਨਮੋਲ ਦਾ ਕੁੱਝ ਪਤਾ ਨਹੀ ਸੀ, ਵਕਤ ਦੇ ਤਕਾਜੇ ਤੇ ਟਰੇਨ ਦੀ ਗਤੀ ਨੇ ਕੁੜੀ ਨੂੰ ਮਾਪਿਆਂ ਦੀ ਨਜ਼ਰ ਵਿਚ ਬਦਚਲਣ ਬਣਾ ਦਿੱਤਾ, ਹੁਣ ਉਸ ਕੋਲ ਕੋਈ ਰਸਤਾ ਨਹੀ ਸੀ, ਹਰ ਬੂਹਾ ਬੰਦ ਹੋ ਚੁੱਕਾ ਸੀ, ਕੁੜੀ ਨੂੰ ਅਗਲੇ ਦਿਨ ਉਸਦੇ ਮਾਪਿਆਂ ਨੇ ਦੇਖਿਆ, ਅਖਬਾਰ ਦੀ ਉਸ ਖਬਰ ਦੇ ਰੂਪ ਵਿਚ ਜਿਸ ਵਿਚ ਲਿਖਿਆ ਸੀ, “ਇੱਕ ਮੁਟਿਆਰ ਵੱਲੋਂ ਟਰੇਨ ਅੱਗੇ ਛਾਲ਼ ਮਾਰ ਕੇ ਆਤਮ ਹੱਤਿਆ ”.
ਹੁਣ ਕੌਣ ਜਿਮੇਵਾਰ ਹੈ ਕੁੜੀ ਦੀ ਮੌਤ ਦਾ, ਉਹ ਮਾਂ ਜਿਸਨੇ ਹਮੇਸ਼ਾ ਉਸਨੂੰ ਤਾਹਨਿਆਂ ਦੇ ਵਿੱਚ ਯਾਦ ਕੀਤਾ, ਉਹ ਪਿਓ ਜਿਸਦੇ ਲਈ ਇਸ ਜਾਨ ਦੀ ਕੋਈ ਕੀਮਤ ਨਹੀ ਸੀ ਜਾਂ ਅਨਮੋਲ ਜਿਹੇ ਜਿਸਮ ਦੇ ੳਹ ਵਪਾਰੀ ਜੋ ਮਜਬੂਰ ਕੁੜੀਆਂ ਦੇ ਦੁੱਖੀ ਦਿਲ ਨੂੰ ਹਥਿਆਰ ਬਣਾ ਕੇ ਮੌਕੇ ਦਾ ਫਾਇਦਾ ਚੁੱਕਦੇ ਹਨ, ਲੂਣਾਂ ਪੈਦਾ ਨੀ ਹੁੰਦੀ ਬਣਾਈ ਜਾਂਦੀ ਆਂ, ਬੇਵਸੀ ਹੀ ਉਸ ਕੁੜੀ ਦਾ ਉਸਦੀ ਜਿੰਦਗੀ ਤੋਂ ਮੌਤ ਤੱਕ ਇਮਤਿਹਾਨ ਲੈਂਦੀ ਰਹੀ, ਕਦੋਂ ਅਸੀ ਕਹਾਂਗੇ ਕਿ ਅਸੀ ਬੇਹਤਰ ਸਮਾਜ ਦਾ ਹਿੱਸਾ ਹਾਂ, ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਮੈਨੂੰ ਇੱਕ ਬੇਟੀ ਜਰੂਰ ਦੇਵੀਂ ਤੇ ਮੈਨੂੰ ਏਨੀ ਕਾਬਿਲੀਅਤ ਦੇਵੀਂ ਕਿ ਮੈਂ ਆਪਣੀ ਬੇਟੀ ਦੀ ਜਿੰਦਗੀ ਵਿੱਚ “ਬੇਵਸੀ” ਆਉਣ ਤੱਕ ਨਾ ਦੇਵਾਂ..
🖋 ਅਨਮੋਲ

...
...



Related Posts

Leave a Reply

Your email address will not be published. Required fields are marked *

2 Comments on “ਬੇਵਸੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)