More Punjabi Kahaniya  Posts
ਦੁਆ ਸਲਾਮ


ਇੱਕ ਬੰਦਾ ਕੁਲਚਿਆਂ ਛੋਲਿਆਂ ਦੀ ਤੁਰਦੀ ਫਿਰਦੀ ਰੇਹੜੀ ਲਾਉਂਦਾ ਸੀ । ਜਿਸ ਦੁਕਾਨ ਅੱਗੇ ਉਹ ਰੁਕਦਾ,ਓਹੀ ਦੁਕਾਨਦਾਰ ਓਹਨੂੰ ਝਿੜਕ ਦਿੰਦਾ,”ਜਾਹ ਅੱਗੇ ਮਰ ਹੁਣ,ਐਥੇ ਖੜ੍ਹੈਂ ਤੰਬੂ ਗੱਡੀਂ ।”
ਸਮਾਂ ਬਦਲਿਆ । ਉਸ ਬੰਦੇ ਨੇ ਇੱਕ ਦੁਕਾਨ ਕਿਰਾਏ ‘ਤੇ ਲੈ ਲਈ । ਕੰਮ ਵਿੱਚ ਵਾਧਾ ਕਰ ਲਿਆ । ਨੌਕਰ ਚਾਕਰ ਰੱਖ ਲਏ । ਹੁਣ ਲੋਕ ਉਸਨੂੰ ਸਲਾਮਾਂ ਕਰਨ ਲੱਗ ਪਏ । ਜਦੋਂ ਵੀ ਕੋਈ ਬੰਦਾ ਉਸਨੂੰ,’ਰਾਮ ਰਾਮ’ ਜਾਂ ਹੈਲੋ ਹਾਇ,ਕਿਵੇਂ ਓ’, ਵਗੈਰਾ ਆਖਦਾ । ਉਹ ਬੰਦਾ ਅੱਗਿਓਂ ਆਖਦਾ,”ਕਹਿ ਦਿਆਂਗੇ ਜੀ ।”
ਲੋਕ ਕਹਿਣ,”ਸਾਲ਼ੇ ਦਾ ਦਿਮਾਗ਼ ਖਰਾਬ ਕਰਤਾ ਪੈਸਿਆਂ ਨੇ । ਸਿੱਧੇ ਮੂੰਹ ਦੁਆ ਸਲਾਮ ਈ ਨ੍ਹੀ ਮੰਨਦਾ । ਕਹਿ ਦਿੰਦੈਂ,ਕਹਿ ਦਿਆਂਗੇ ਜੀ । ਕਹਿੰਦਾ ਪਤਾ ਨ੍ਹੀ ਗਹਾਂ ਕਿਸ ਭੜੂਏ ਨੂੰ ਐ !”
ਲੋਕਾਂ ਦੀ ਇਹ ਗੱਲ ਹੌਲੀ ਹੌਲੀ, ਨੌਕਰਾਂ ਕੋਲ...

ਪੁੱਜ ਗਈ । ਨੌਕਰ ਆਪਣੇ ਉਸੇ ਮਾਲਕ ਨੂੰ ਦੱਸਣ ਲੱਗੇ ਕਿ ਲੋਕ ਥੋਡੇ ਬਾਰੇ ਇਉਂ ਆਖਦੇ ਨੇ । ਮਾਲਕ ਨੇ ਜੋ ਜਵਾਬ ਦਿੱਤਾ, ਗੌਰ ਕਰਨ ਵਾਲਾ ਹੈ । ਉਹ ਕਹਿੰਦਾ,”ਜਦੋਂ ਮੈਂ ਰੇਹੜੀ ਲਾਉਂਦਾ ਸੀ,ਇਹੀ ਲੋਕ ਮੈਨੂੰ ਟਿੱਚ ਜਾਣਦੇ ਸੀ । ਹੁਣ ਦੁਕਾਨ ਕਰ ਲਈ,ਪੈਸਾ ਆ ਗਿਆ । ਇਹੀ ਲੋਕ ਹੁਣ ਦੁਆ ਸਲਾਮ ਕਰਨ ਲੱਗ ਪਏ । ਦਰਅਸਲ ਇਹ ਮੈਨੂੰ ਨਹੀਂ, ਪੈਸੇ ਨੂੰ ਦੁਆ ਸਲਾਮ ਕਰਦੇ ਨੇ । ਹੁਣ ਜਦੋਂ ਇਹ ਲੋਕ ਮੈਨੂੰ ਦੁਆ ਸਲਾਮ ਕਰਦੇ ਨੇ ਤਾਂ ਮੈਂ ਓਹੀ ਦੁਆ ਸਲਾਮ ਗੱਲੇ ਦਾ ਮੂੰਹ ਖੋਲ੍ਹਕੇ ਕਰ ਦਿੰਦਾ ਹਾਂ ਕਿ ਫਲਾਣੇ ਨੇ ਤੈਨੂੰ ਦੁਆ ਸਲਾਮ ਕਰੀ ਆ ।”

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)