More Punjabi Kahaniya  Posts
ਅਮੀਰ ਕੌਮ ਦਾ ਅਸੁਰੱਖਿਅਤ ਭਵਿੱਖ


ਬੇਨਤੀ ਹੈ ਜੀ ਗਰੁੱਪ ਵਿੱਚ ਇਸ ਲਿਖਤ ਨੂੰ ਜ਼ਰੂਰ ਸਾਂਝਾ ਕੀਤਾ ਜਾਵੇ । ਤਹਿਦਿਲੋਂ ਧੰਨਵਾਦੀ ਹੋਵਾਂਗੀ ਜੀ ਸਾਰੇ ਹੀ ਗਰੁੱਪ ਐਡਮਿੰਜ਼ ਦੀ। ਤੁਹਾਡੇ ਸਾਥ ਦੀ ਬੇਹੱਦ ਲੋੜ ਹੈ ਮੈਨੂੰ । ਕਿਰਪਾ ਕਰਕੇ ਨਿਰਾਸ਼ ਨਾ ਕਰਿਓ ਜੀ ।🙏🙏🙏
ਅਮੀਰ ਕੌਮ ਦਾ ਅਸੁਰੱਖਿਅਤ ਭਵਿੱਖ
ਪਿੱਛਲੇ ਦਿਨੀਂ ਅੰਮ੍ਰਿਤਸਰ ਸ਼ਹਿਰ ਨੂੰ ਘੁੰਮ ਕੇ ਆਉਣ ਦਾ ਪ੍ਰੋਗਰਾਮ ਬਣ ਗਿਆ । ਸ਼ੁੱਕਰਵਾਰ ਦੀ ਛੁੱਟੀ ਸੀ , ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੀ । ਸ਼ਨੀਵਾਰ ਦੀ ਛੁੱਟੀ ਲੈ ਕੇ ਤਿੰਨ ਛੁੱਟੀਆਂ ਬਣਦੀਆਂ ਸੀ । ਸੋ ਜਾਣਾ ਨਿਸ਼ਚਿਤ ਹੋ ਗਿਆ । ਪਰ ਗੁਰੂ ਪੂਰਵ ਵਾਲੇ ਦਿਨ ਤਾਂ ਬੇਹੱਦ ਭੀੜ ਹੋਊ ਉੱਥੇ , ਇਹ ਵਿਚਾਰ ਵੀ ਮਨ ਨੂੰ ਬੇਚੈਨ ਕਰ ਰਿਹਾ ਸੀ। ਖੈਰ ਦੇਖੀ ਜਾਊ । ਇਹ ਸੋਚ ਸ਼ੁੱਕਰਵਾਰ ਨੂੰ ਸੰਦੇਹਾ ਹੀ ਘਰੋਂ ਚੱਲ ਪਏ ਤਾਂ ਜੋ ਉੱਥੇ ਜਾ ਕੇ ਰਹਿਣ ਦਾ ਇੰਤਜ਼ਾਮ ਸੁਖਾਲਾ ਹੋ ਸਕੇ । ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਬਿਲਕੁੱਲ ਨਜ਼ਦੀਕ ਹੀ ਹੋਟਲ ਮਿਲ ਗਿਆ । ਪਹਿਲਾਂ ਬਾਘਾ ਬਾਰਡਰ ਘੁੰਮ ਕੇ ਫਿਰ ਗੁਰੂਦੁਆਰੇ ਰਾਤੀਂ ਮੱਥਾ ਟੇਕਣ ਦੀ ਸੋਚੀ ਤਾਂ ਜੋ ਭੀੜ ਥੋੜ੍ਹੀ ਹੋਰ ਘੱਟ ਜਾਊ । ਰਾਤੀਂ ਸ਼ਾਇਦ 8 ਕੁ ਵਜੇ ਤੋਂ ਬਾਅਦ ਹੀ ਅਸੀਂ ਗੁਰੂਦਵਾਰੇ ਦੇ ਅੰਦਰ ਦਾਖਲ ਹੋਏ । ਭੀੜ ਤਾਂ ਹੁਣ ਵੀ ਬਹੁਤ ਸੀ , ਪਰ ਸੱਭ ਕੁੱਝ ਬਹੁਤ ਅਨੁਸ਼ਾਸ਼ਿਤ ਸੀ ਇਸਲਈ ਕੋਈ ਵੀ ਦਿੱਕਤ ਨਹੀਂ ਆਈ । ਖੂਬਸੂਰਤ ਲਾਈਟਾਂ ਨਾਲ ਜਗਮਗਾਉਂਦਾ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਨਜ਼ਾਰਾ ਧਰਤੀ ਤੇ ਜੰਨਤ ਦਾ ਅਹਿਸਾਸ ਕਰਵਾ ਰਿਹਾ ਸੀ । ਅਸੀਂ ਇਸਦੀ ਖੂਬਸੂਰਤੀ ਦਾ ਖੂਬ ਆਨੰਦ ਮਾਣ ਰਹੇ ਸੀ । ਸਾਨੂੰ ਹਜੇ ਥੋੜ੍ਹਾ ਸਮਾਂ ਹੀ ਹੋਇਆ ਸੀ ਲਾਈਨ ਵਿੱਚ ਲੱਗਿਆਂ ਨੂੰ ਕਿ ਪਤਾ ਲੱਗਿਆ ਕਿ ਬਾਬਾ ਜੀ ਦੀ ਬੀੜ ਨੂੰ ਬਾਹਰ ਲੈ ਕੇ ਆਉਣ ਦਾ ਸਮਾਂ ਹੋ ਗਿਆ ਸੀ । ਕੁਦਰਤੀ ਮੈਂ ਜਿੱਥੇ ਖੜ੍ਹੀ ਸੀ , ਉਸਦੇ ਨੇੜੇ ਹੀ ਬਾਬਾ ਜੀ ਦੀ ਪਾਲਕੀ ਨੂੰ ਸਜਾਇਆ ਜਾ ਰਿਹਾ ਸੀ । ਮੈਂ ਇਸ ਖੂਬਸੂਰਤ ਦ੍ਰਿਸ਼ ਦਾ ਵਰਨਣ ਸ਼ਬਦਾਂ ਵਿੱਚ ਨਹੀਂ ਕਰ ਸਕਦੀ । ਪਾਲਕੀ ਦੇ ਨੇੜੇ ਖੜ੍ਹੀ , ਪਾਲਕੀ ਨੂੰ ਸਜਾਉਂਦੀ , ਪਾਠ ਕਰਦੀ ਹਰ ਰੂਹ ਮੈਨੂੰ ਬਹੁਤ ਪਹੁੰਚੀ ਹੋਈ ਜਾਪੀ । ਮੈਂ ਉਹਨਾਂ ਦੇ ਅੱਗੇ ਨਤਮਸਤਕ ਹੋ ਰਹੀ ਸੀ ਤੇ ਅਫਸੋਸ ਕਰ ਰਹੀ ਸੀ ਕਿ ਮੇਰੇ ਅੰਦਰ ਵੀ ਇਹੋ ਜਿਹੀ ਸ਼ਰਧਾ ਕਿਉਂ ਨਹੀਂ ਹੈ । ਖੈਰ ਸਾਡੇ ਬਿਲਕੁੱਲ ਕੋਲੋਂ ਦੀ ਹੀ ਬਾਬਾ ਜੀ ਦੀ ਬੀੜ ਨੂੰ ਪਾਲਕੀ ਵਿੱਚ ਬਿਠਾ ਕੇ ਬਾਹਰ ਲਿਆਇਆ ਗਿਆ ਤੇ ਅਸੀਂ ਉੱਥੇ ਖੜ੍ਹੇ ਖੜ੍ਹੇ ਹੀ ਪੂਰੀ ਸ਼ਰਧਾ ਨਾਲ ਆਪਣਾ ਸੀਸ ਨਿਵਾ ਦਿੱਤਾ ਤੇ ਰੱਬ ਦਾ ਸ਼ੁਕਰਾਨਾ ਕੀਤਾ ਕਿ ਅੱਜ ਦੇ ਸ਼ੁੱਭ ਦਿਹਾੜੇ ਤੇ ਸਾਨੂੰ ਬਾਬਾ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ। ਹੁਣ ਸਾਨੂੰ ਕਿਸੇ ਹੋਰ ਦਰਵਾਜ਼ੇ ਰਾਹੀਂ ਅੰਦਰ ਜਾਣ ਲਈ ਕਿਹਾ ਗਿਆ ਕਿਉਂਕਿ ਮੁੱਖ ਦਰਵਾਜ਼ਾ ਸਾਫ਼ ਸਫ਼ਾਈ ਕਰਨ ਲਈ ਬੰਦ ਕਰ ਦਿੱਤਾ ਗਿਆ ਸੀ । ਥੋੜ੍ਹੀ ਧੱਕਾ ਮੁੱਕੀ ਵੀ ਹੋ ਗਈ । ਪਰ ਫਿਰ ਵੀ ਮੈਂ ਜੋ ਉੱਥੇ ਦੇਖਿਆ ਉਹ ਮੈਨੂੰ ਬਹੁਤ ਰੋਮਾਂਚਕ ਜਾਪਿਆ । ਵੱਡੇ ਵੱਡੇ ਖੂਬਸੂਰਤ ਗਲੀਚਿਆਂ ਨੂੰ ਵਾਹਿਗੁਰੂ ਵਾਹਿਗੁਰੂ ਕਰਦਿਆਂ ਮਿੰਟਾਂ ਸਕਿੰਟਾਂ ਵਿੱਚ ਹੀ ਚੁੱਕ ਕੇ ਸਾਫ਼ ਕੀਤਾ ਜਾ ਰਿਹਾ ਸੀ । ਸੁਨਹਿਰੀ ਪਾਈਪਾਂ ਨੂੰ ਵਾਹਿਗੁਰੂ ਵਾਹਿਗੁਰੂ ਕਰਦਿਆਂ ਬੜੀ ਹੀ ਫੁਰਤੀ ਦੇ ਨਾਲ ਲਿਸ਼ਕਾਇਆ ਜਾ ਰਿਹਾ ਸੀ । ਇਹਨਾਂ ਲੋਕਾਂ ਵਿੱਚ ਐਨੀ ਸ਼ਰਧਾ ਆਉਂਦੀ ਕਿੱਥੋਂ ਹੈ ਮੈਂ ਇਹ ਸੋਚ ਸੋਚ ਹੈਰਾਨ ਹੋ ਰਹੀ ਸੀ । ਜਿਸ ਗੁਰੂਦਵਾਰੇ ਵਿੱਚ ਸਵੇਰ ਤੋਂ ਲੈ ਕੇ ਹੁਣ ਤੱਕ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਆਏ ਹੋਣ ਉਹ ਹੁਣ ਵੀ ਪੂਰੀ ਤਰ੍ਹਾਂ ਨਾਲ ਚਮਕਦਾ ਦਿਖਾਈ ਦੇ ਰਿਹਾ ਸੀ । ਸੱਚਮੁੱਚ ਹੀ ਮੈਂ ਬਹੁਤ ਪ੍ਰਭਾਵਿਤ...

ਹੋਈ ਤੇ ਮੇਰੇ ਮਨ ਵਿੱਚ ਸਿੱਖ ਕੌਮ ਲਈ ਸਤਿਕਾਰ ਹੋਰ ਵੱਧ ਗਿਆ । ਲੰਗਰ ਛੱਕਣ ਲਈ ਵੀ ਗਈ । ਥਾਲ ਫੜਾਉਣ ਦਾ ਢੰਗ , ਪੰਗਤ ਵਿੱਚ ਬਿਠਾਉਣ ਦਾ ਢੰਗ , ਲੰਗਰ ਵਰਤਾਉਣ ਦਾ ਢੰਗ ਸੱਭ ਕੁੱਝ ਬਹੁਤ ਸ਼ਲਾਘਾਯੋਗ ਸੀ । ਕੁੱਝ ਦੇਰ ਉੱਥੇ ਬੈਠ ਕੇ ਬਾਬਾ ਜੀ ਕੋਲ ਆਪਣੀ ਹਾਜ਼ਰੀ ਲਗਵਾ ਕੇ ਹੋਟਲ ਵਾਪਿਸ ਆ ਗਏ । ਸ਼ਨੀਵਾਰ ਤੇ ਐਤਵਾਰ ਨੂੰ ਅੰਮ੍ਰਿਤਸਰ ਨੂੰ ਪੂਰੀ ਤਰ੍ਹਾਂ ਘੁੰਮ ਕੇ ਰਾਤੀ ਵਾਪਿਸ ਆਪਣੇ ਘਰ ਆ ਗਏ । ਸੋਮਵਾਰ ਸਵੇਰੇ ਚਾਈਂ ਚਾਈਂ ਸਕੂਲ ਆਪਣੀ ਡਿਊਟੀ ਤੇ ਗਈ । ਪਰ ਅੱਜ ਮੈਨੂੰ ਆਪਣਾ ਸਕੂਲ ਪਹਿਲਾਂ ਵਾਂਗ ਸੋਹਣਾ ਨਹੀਂ ਲੱਗਿਆ । ਮਨ ਨੂੰ ਬੇਚੈਨੀ ਜਿਹੀ ਹੋਈ । ਐਡੇ ਵੱਡੇ ਸਕੂਲ਼ ਵਿੱਚ ਸਿਰਫ ਇੱਕ ਸਫ਼ਾਈ ਕਰਮਚਾਰੀ ਦਾ ਹੋਣਾ ਬਿਲਕੁੱਲ ਵੀ ਚੰਗਾ ਨਹੀਂ ਲੱਗ ਰਿਹਾ ਸੀ । ਬੈਂਚਾਂ ਤੇ ਪਈ ਧੂੜ , ਮਿੱਟੀ ਮੈਨੂੰ ਬਹੁਤ ਚੁੱਭ ਰਹੀ ਸੀ । ਮਿਡ ਡੇ ਮੀਲ ਦੌਰਾਨ ਵਿਛਾਏ ਜਾਣ ਵਾਲੇ ਮੈਲੇ ਕੁਚੈਲੇ ਮੈਟ ਮੈਨੂੰ ਭੌਰਾ ਚੰਗੇ ਨਹੀਂ ਲੱਗ ਰਹੇ ਸੀ । ਪਤਾ ਨਹੀ ਕਿਉਂ ਮੈਨੂੰ ਕੁੱਝ ਅਵਾਜ਼ਾਂ ਸੁਣਾਈ ਦੇ ਰਹੀਆਂ ਸਨ ਜੋ ਕਹਿ ਰਹੀਆਂ ਹੋਣ ਕਿ ਜਿਸ ਕੌਮ ਤੋਂ ਦੋ ਦਿਨ ਪਹਿਲਾਂ ਤੂੰ ਵਾਰੀਂ ਵਾਰੀਂ ਜਾ ਰਹੀ ਸੀ ਉਸ ਕੌਮ ਦੇ ਬੱਚਿਆਂ ਦਾ ਭਵਿੱਖ ਪੂਰੀ ਤਰ੍ਹਾਂ ਨਾਲ ਅਸੁਰੱਖਿਅਤ ਹੈ । ਮੇਰੇ ਸਕੂਲ ਦੇ ਜਿਆਦਾਤਰ ਬੱਚੇ ਸਿੱਖ ਧਰਮ ਦੇ ਹੀ ਹਨ । ਇਹਨਾਂ ਬੱਚਿਆਂ ਨੂੰ ਤਾਂ ਬੇਸਿਕ ਸਹੂਲਤਾਂ ਵੀ ਪ੍ਰਾਪਤ ਨਹੀਂ ਹਨ । ਗੁਰੂ ਘਰ ਮਧੁਰ ਸੰਗੀਤ ਰੂਹ ਨੂੰ ਸਕੂਨ ਦੇ ਰਿਹਾ ਸੀ । ਪਰ ਸਕੂਲ ਵਿੱਚ ਤਾਂ ਕੋਈ ਮਿਊਜ਼ਿਕ ਟੀਚਰ ਹੀ ਨਹੀਂ ਹੈ । ਫਿਰ ਸਾਡੇ ਬੱਚੇ ਸੰਗੀਤ ਕਿਵੇਂ ਸਿੱਖਣਗੇ ?? ਪਤਾ ਨਹੀ ਕਿਉਂ ਮਨ ਵਿੱਚ ਖਿਆਲ ਆਇਆ ਕਿ ਜਾ ਕੇ ਗੁਰੂ ਜੀ ਨੂੰ ਉਲਾਂਭਾ ਦੇ ਕੇ ਆਵਾਂ ਕਿ ਤੁਹਾਡੇ ਹੁੰਦੇ ਹੋਏ ਇਹਨਾਂ ਬੱਚਿਆਂ ਨਾਲ ਇਨਸਾਫ਼ ਕਿਉਂ ਨਹੀਂ ਹੋ ਰਿਹਾ ਹੈ ? ਜੀ ਕੀਤਾ ਕਿ ਗੁਰੂਦਵਾਰੇ ਦੇ ਧਾਰਮਿਕ ਆਗੂਆਂ ਨੂੰ ਇਕੱਠਾ ਕਰਕੇ ਬੇਨਤੀ ਕਰਾਂ ਕਿ ਇਹਨਾਂ ਬੱਚਿਆਂ ਨੂੰ ਇਨਸਾਫ ਦਵਾਉਣ ਲਈ ਉਹ ਸਾਡਾ ਸਾਥ ਦੇਣ । ਆਖਿਰ ਇਹਨਾਂ ਬੱਚਿਆਂ ਨੇ ਹੀ ਤਾਂ ਨਵੀਂ ਪੀੜ੍ਹੀ ਦੇ ਸਿੱਖ ਇਤਿਹਾਸ ਦੀ ਸਿਰਜਣਾ ਕਰਨੀ ਹੈ ਤੇ ਬਾਬਾ ਜੀ ਦੀ ਬਾਣੀ ਦਾ ਪੂਰੇ ਵਿਸ਼ਵ ਵਿੱਚ ਪ੍ਰਚਾਰ ਕਰਨਾ ਹੈ । ਜੀ ਕੀਤਾ ਕਿ ਧਾਰਮਿਕ ਆਗੂਆਂ ਦੀ ਤੇ ਸਿੱਖਿਆ ਸ਼ਾਸਤਰੀਆਂ ਦੀ ਇੱਕ ਮੀਟਿੰਗ ਕਰਵਾ ਕੇ ਕੋਈ ਹੱਲ ਲੱਭਣ ਦੀ ਬੇਨਤੀ ਕਰਾਂ ।’ ਰਾਜ ਕਰੇਗਾ ਖਾਲਸਾ’ ਤੁਕਬੰਦੀ ਨੂੰ ਅਮਲੀ ਜਾਮਾ ਪਹਿਣਾ ਦੇਵਾਂ। ਕਦੇ ਸਿੱਖਿਆ ਤੇ ਧਰਮ ਇੱਕੋ ਸਿੱਕੇ ਦੇ ਹੀ ਦੋ ਪਹਿਲੂ ਹੁੰਦੇ ਸਨ । ਇਹ ਕਦੋਂ ਵੱਖੋ ਵੱਖ ਹੋ ਗਏ ਪਤਾ ਹੀ ਨਹੀਂ ਲੱਗਿਆ । ਧਰਮ ਬਹੁਤ ਅੱਗੇ ਵੱਧ ਗਿਆ ਤੇ ਸਿੱਖਿਆ ਬੇਚਾਰੀ ਕਿਸੇ ਖੂੰਜੇ ਵਿੱਚ ਲੱਗੀ ਰਹਿ ਗਈ । ਪੰਜਾਬ ਪਿੱਛੇ ਚਲਾ ਗਿਆ । ਪੰਜਾਬੀ ਗੱਭਰੂ ਵਿਦੇਸ਼ਾਂ ਵਿੱਚ ਕੂਚ ਕਰ ਗਏ । ਮਾਵਾਂ ਪਿੱਛੇ ਇਕੱਲੀਆਂ ਰੋਂਦੀਆਂ ਰਹਿ ਗਈਆਂ । ਲੀਡਰਾਂ ਨੇ ਪੰਜਾਬੀਆਂ ਨੂੰ ਮੁਫਤ ਚੀਜ਼ਾਂ ਵੰਡ ਵੰਡ ਕੇ ਓਹਨਾਂ ਦੀ ਗੈਰਤ ਨੂੰ ਮਾਰ ਦਿੱਤਾ । ਹੁਣ ਖਾਲਸਾ ਰਾਜ ਕਿਵੇਂ ਕਰੇਗਾ ਸੋਚਣਾ ਤਾਂ ਬਣਦਾ ਹੀ ਹੈ । ਧਰਮ ਤੇ ਸਿੱਖਿਆ ਦਾ ਮੇਲ ਹੋ ਜਾਵੇ ਤਾਂ ਫਿਰ ਬਹੁਤ ਕੁੱਝ ਸੰਭਵ ਹੈ । ਲੀਡਰਾਂ ਦੇ ਮੂੰਹ ਤੇ ਵੱਡੀ ਚਪੇੜ ਵੱਜ ਜਾਵੇ । ਪਤਾ ਨਹੀਂ ਜਦੋਂ ਦੇ ਖੇਤੀ ਕਾਨੂੰਨ ਰੱਦ ਹੋਏ ਨੇ ਹੁਣ ਕੁੱਝ ਵੀ ਅਸੰਭਵ ਨਹੀਂ ਜਾਪਦਾ।
ਮੀਨੂੰ ਬਾਲਾ
8-12-21

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)