More Punjabi Kahaniya  Posts
ਸਵਾ ਸੇਰ


ਇੱਕ ਵੇਲਾ ਸੀ..ਇਸ ਦੀ ਪੂਰੀ ਚੜਾਈ ਹੋਇਆ ਕਰਦੀ..ਕੁਝ ਡਰਾਈਵਰ ਇਸ ਵਿਚ ਬਲਦੇ ਕੋਲੇ ਦੀ ਦਲਾਲੀ ਵੀ ਕਰ ਲਿਆ ਕਰਦੇ..ਆਮ ਜਨਤਾ ਨੂੰ ਵੇਚ ਵੀ ਲੈਂਦੇ ਸਨ..ਡਰਾਈਵਰਾਂ ਦੇ ਰੰਗ ਤੇ ਗਲ਼ ਪਾਈ ਵਰਦੀ ਬੇਸ਼ਕ ਕਾਲੀ ਹੋ ਗਈ ਹੁੰਦੀ ਤਾਂ ਵੀ ਮਹਾਰਾਜਿਆਂ ਤੋਂ ਵੱਧ ਇੱਜਤ ਮਾਣ ਵਸੂਲਿਆ ਕਰਦੇ..!
ਫੇਰ ਡੀਜਲ ਇੰਜਣ ਆ ਗਏ..ਕੋਲੇ ਵਾਲੇ ਮਹਾਰਾਜੇ ਖੁੱਡੇ ਲਾਈਨ ਲੱਗ ਗਏ..ਫੇਰ ਬਿਜਲੀ ਨਾਲ ਚੱਲਣ ਵਾਲੇ ਆਇਆਂ ਨੇ ਇੱਕ ਦਿਨ ਡੀਜਲ ਵਾਲੇ ਵੀ ਪਾਸੇ ਕਰ ਦਿੱਤੇ!
ਆਓ ਅਜੋਕੇ ਹਾਲਾਤ ਵੇਖੀਏ..ਨਿੱਤ ਦਿਹਾੜੇ ਲੱਗਦੇ ਸਿਆਸੀ ਰੰਗ ਤਮਾਸ਼ੇ..ਬੈਂਗਣ ਤੇਜੀ ਨਾਲ ਥਾਲੀਆਂ ਬਦਲ ਰਹੇ ਨੇ..ਚਮਚਿਆਂ ਨੂੰ ਦੂਜੇ ਦੀ ਥਾਲੀ ਦਾ ਲੱਡੂ ਵੱਡਾ ਦਿਸ ਰਿਹਾ..ਹਰ ਪਾਸੇ ਧੁੜਕੀ ਲੱਗੀ ਹੋਈ ਏ..ਕਿਸੇ ਤਰਾਂ ਕੁਰਸੀ ਅਹੁਦਾ...

ਮਿਲ ਜਾਵੇ..ਭੋਲੇ ਪੰਛੀ ਗੱਲਾਂ ਕੱਢੀ ਜਾ ਰਹੇ ਨੇ..ਇਹ ਓਧਰ ਕਿਓਂ ਗਿਆ..ਇੰਝ ਨਹੀਂ ਉਂਝ ਹੋਣਾ ਚਾਹੀਦਾ ਸੀ..!
ਦੋਸਤੋ ਇਹ ਰੰਗ ਤਮਾਸ਼ੇ ਨਵੇਂ ਨਹੀਂ..ਸਦੀਆਂ ਤੋਂ ਹੀ ਲੱਗਦੇ ਆਏ ਨੇ ਤੇ ਅੱਗੋਂ ਵੀ ਲੱਗਦੇ ਹੀ ਰਹਿਣੇ..ਬੱਸ ਏਨੀ ਗੱਲ ਨਾ ਭੁੱਲੀਏ ਕੇ ਭਾਵੇਂ ਫੋਟੋ ਵਾਲਾ “ਰਾਜ ਹੰਸ” ਹੋਵੇ ਤੇ ਭਾਵੇਂ ਪੌਣਾ ਵਾਲਾ “ਹੰਸ ਰਾਜ”..ਜਿੰਨੀਆਂ ਮਰਜੀ ਮੌਜਾਂ ਮਾਣ ਲਵੇ..ਸੇਰ ਨੂੰ ਸਵਾ ਸੇਰ ਟੱਕਰ ਗਿਆ ਤਾਂ ਇੱਕ ਦਿਨ ਖੁੱਡੇ ਲਾਈਨ ਲੱਗਣਾ ਹੀ ਪੈਣਾ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)