More Punjabi Kahaniya  Posts
ਮੌਤ


ਮੌਤ ਇੱਕ ਅੱਟਲ ਸਚਾਈ ਆ ਤੇ ਸਭ ਨੂੰ ਆਉਣੀ ਆ। ਪਰ ਸਮੇਂ ਤੋਂ ਪਹਿਲਾਂ ਤੁਰ ਜਾਣ ਦੀ ਖ਼ਬਰ ਨੂੰ ਸੱਚ ਮੰਨਣਾ ਹੀ ਮੁਸ਼ਕਿਲ ਹੋ ਜਾਂਦਾ।
ਦੀਪ ਸਿੱਧੂ ਬਾਈ ਕੋਈ ਆਮ ਖਾਸ ਬੰਦਾ ਨਹੀਂ ਸੀ।ਓਹ ਤਾਂ ਇੱਕ ਯੋਧਾ ਸੀ।ਯੋਧੇ ਕਦੇ ਮਰਿਆ ਨਹੀਂ ਕਰਦੇ ਓਹ ਤਾਂ ਰਹਿੰਦੀ ਦੁਨੀਆਂ ਤੱਕ ਅਮਰ ਰਹਿੰਦੇ ਆ।
ਕਿਸਾਨ ਅੰਦੋਲਨ ਦੀ ਛਾਂ ਹੇਠ ਬਹੁਤ ਲੋਕਾਂ ਨੇ ਆਪਣਾ ਨਾਮ ਬਣਾ ਲਿਆ ਪਰ ਦੀਪ ਬਾਈ ਓਹ ਬੰਦਾ ਸੀ ਜਿਹਦੀ ਪਹਿਲਾਂ ਹੀ ਬੰਬੇ ਚ ਤੂਤੀ ਬੋਲਦੀ ਸੀ।ਬਾਈ ਨੇ ਆਪਣੇ ਕੈਰੀਅਰ ਦੀ ਬਿਨਾ ਪ੍ਰਵਾਹ ਕੀਤੇ ਆਪਣੀ ਸੋਚ ਤੇ ਪਹਿਰਾ ਦਿੱਤਾ ਤੇ ਆਪਣੇ ਬੇਬਾਕ ਬੋਲਾਂ ਤੇ ਡਟਿਆ ਰਿਹਾ।
ਐਕਸੀਡੈਂਟ ਹੋਇਆ ਜਾਂ ਕਤਲ ਇਹ ਤਾਂ ਬਾਅਦ ਚ ਸਾਬਿਤ ਹੋਏਗਾ ਪਰ ਦੁਨੀਆਦਾਰੀ ਨੇ ਤਾਂ ਓਹਨੂੰ ਗਦਾਰ ਦਾ ਸਰਟੀਫਿਕੇਟ ਦੇ ਕੇ ਬਹੁਤ ਦੇਰ ਪਹਿਲਾਂ ਹੀ ਮਾਰ ਦਿੱਤਾ ਸੀ।ਓਹ ਤਾਂ ਬਾਈ ਦੀ ਦਲੇਰੀ ਸੀ ਕਿ ਇੰਨਾ ਕੁਝ ਹਿੱਕ ਤੇ ਸਹਿਣ ਕਰ ਗਿਆ।ਬਾਈ ਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਕਦੋਂ ਦਾ ਗਲ ਚ ਰੱਸਾ ਪਾ ਲੈਂਦਾ।
ਯਾਦ ਹੋਣਾ ਕਿਵੇਂ ਓਹ ਲੁਕਿਆ ਫਿਰਦਾ ਸੀ।ਕਿਵੇਂ ਓਹਦੇ ਪਿੱਛੇ ਸਾਰੇ...

ਭੱਜੇ ਸੀ ਤੇ ਕਿਵੇਂ ਓਹ ਆਪਣੀ ਜਾਨ ਬਚਾ ਕੇ ਭੱਜਿਆ ਸੀ।ਮਾਰਨ ਦੀ ਤਾਂ ਪਹਿਲਾਂ ਹੀ ਕੋਈ ਕਸਰ ਨਹੀਂ ਛੱਡੀ ਸੀ ਅੱਜ ਪਤਾ ਨਹੀਂ ਕਿਉਂ ਸੋਗ ਮਨਾ ਰਹੇ ਆ।ਹਰ ਇੱਕ ਨੇ ਓਹਨੂੰ ਗਦਾਰ ਕਿਹਾ ਸੀ ਕੁਮੈਂਟਾਂ ਪੋਸਟਾਂ ਚ ਓਹਨੂੰ ਰੱਜ ਕੇ ਭੰਡਿਆ ਸੀ।
ਪਰ ਬਾਈ ਦੀ ਦਲੇਰੀ ਨੂੰ ਪਹਿਲਾਂ ਵੀ ਸਲਾਮ ਸੀ ਤੇ ਆਖਰੀ ਸਾਹ ਤੱਕ ਸਲਾਮ ਰਹੇਗੀ।
ਵੱਡੇ ਵੱਡੇ ਨਾਮੀ ਚਿਹਰੇ ਵਿਕ ਗਏ ਅੰਦੋਲਨ ਤੱਕ ਵਿਕ ਗਿਆ। ਪਰ ਓਹ ਮਾਂ ਦਾ ਪੁੱਤ ਜਿੰਨੀ ਜੀ ਕੇ ਗਿਆ ਹਿੱਕ ਦੇ ਜ਼ੋਰ ਨਾਲ ਜੀ ਕੇ ਗਿਆ ਆ।
ਜਿਹੜੇ ਲੋਕ ਓਹਦਾ ਮਜ਼ਾਕ ਉਡਾਇਆ ਕਰਦੇ ਸੀ ਹੁਣ ਆਪਣੇ ਨਿਆਣਿਆਂ ਨੂੰ ਓਹਦੀਆਂ ਇੰਟਰਵਿਊ ਵੀਡੀਓਜ਼ ਦਿਖਾਇਆ ਕਰਨਗੇ ਕਿ ਇਵੇਂ ਦੇ ਬਣੋ।
ਰੱਬ ਬਾਈ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।।
ਸਤਿਨਾਮ ਸ਼੍ਰੀ ਵਾਹਿਗੁਰੂ।।
ਧਨਵਾਦ,
ਜਸਕਰਨ ਬੰਗਾ।।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)