More Punjabi Kahaniya  Posts
ਦੁੱਗਣੀ ਪੀੜ੍ਹ – ਮਿੰਨੀ ਕਹਾਣੀ


ਪਾਲੋ ਚੌਕੇ ਵਿੱਚ ਚੁੱਲੇ ਤੇ ਪਾਣੀ ਦਾ ਪਤੀਲਾ ਗਰਮ ਕਰ ਰਹੀ ਸੀ। ਕੋਲ ਹੀ ਉਸਦੀ ਨਨਾਣ ਰਾਣੀ ਅੱਗ ਸੇਕ ਰਹੀ ਸੀ। ਉਸਦੀ ਸੱਸ ਬਾਹਰ ਬੈਠੀ ਅਪਣੇ ਪੋਤੇ ਨੂੰ ਖਿਡਾ ਰਹੀ ਸੀ।ਜਦ ਪਾਲੋ ਬਾਲਟੀ ਵਿੱਚ ਗਰਮ ਪਾਣੀ ਦਾ ਪਤੀਲਾ ਉਲਟਾਉਣ ਲੱਗੀ ਤਾਂ ਗਰਮ ਪਾਣੀ ਦੀ ਛੱਲ ਉਸਦੇ ਪੈਰਾਂ ਤੇ ਪੈ ਗਈ।ਉਸਨੇ ਚੀਕ ਕੇ ਕਿਹਾ,”ਹਾਏ ਮਾਂ! ਮਰ ਗਈ! ਗਰਮ ਪਾਣੀ ਪੈਰਾਂ ਤੇ ਪੈ ਗਿਆ।”ਇਹ ਸੁਣਕੇ ਉਸਦੀ ਸੱਸ ਰਸੋਈ ਵਿੱਚ ਭੱਜੀ- ਭੱਜੀ ਆਈ ਤੇ ਕਹਿਣ ਲੱਗੀ,” ਕੁੜੇ ਕੀ ਹੋ ਗਿਆ, ਪਾਣੀ ਕੀਹਦੇ ਤੇ ਪੈ ਗਿਆ?”ਉਸਨੂੰ ਦੇਖਕੇ ਪਾਲੋ ਨੇ ਕਿਹਾ,”ਇਹ ਤਾਂ ਬੇਬੇ ਮੈ ਆਂ, ਮੇਰੇ ਪੈਰਾਂ ਤੇ ਗਰਮ ਪਾਣੀ ਪੈ...

ਗਿਆ।”ਉਸਦੀ ਗੱਲ ਸੁਣਕੇ ਬੇਬੇ ਨੇ ਸਿਰਫ ਇੰਨਾਂ ਹੀ ਕਿਹਾ,”ਅੱਛਾ! ਮੈ ਤਾਂ ਕਿਹਾ ਕਿਤੇ ਰਾਣੀ ਐ।”ਤੇ ਰਸੋਈ ਵਿੱਚੋਂ ਬਾਹਰ ਆ ਗਈ।
ਪਾਲੋ ਨੂੰ ਪੈਰ ਜਲ ਜਾਣ ਕਾਰਨ ਬਹੁਤ ਪੀੜ ਹੋ ਰਹੀ ਸੀ, ਪਰ ਅਪਣੀ ਸੱਸ ਦੇ ਇਹ ਬੋਲ ਸੁਣਕੇ ਉਸਦੀ ਪੀੜ ਦੁੱਗਣੀ ਹੋ ਗਈ।
ਵੱਲੋ
ਰਾਜ ਕੌਰ ਕਮਾਲਪੁਰ
ਪਟਿਆਲ਼ਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)