More Punjabi Kahaniya  Posts
ਘੋੜਿਆਂ ਦੀਆਂ ਕਾਠੀਆਂ ਤੋਂ ਟਰਾਲੀਆਂ ਤੱਕ


ਸਯਾਦ ਮਹੁੰਮਦ ਲਤੀਫ਼ (1889’ਚ) “ਦਾ ਹਿਸਟਰੀ ਆਫ਼ ਪੰਜਾਬ” ‘ਚ ਲਿਖਦਾ ਹੈ ਜਦੋਂ ਨਾਦਰ ਸ਼ਾਹ ਨੇ ਸਵਾ ਲੱਖ ਫੌਜ ਅਤੇ ਤੋਪਖਾਨੇ ਨਾਲ ਦਿੱਲੀ ਦੇ ਤਖ਼ਤ ਤੇ ਬੈਠੇ ਮੁਹੰਮਦ ਸ਼ਾਹ ਨੂੰ ਪਾਣੀਪੱਤ ਦੇ ਮੈਦਾਨ’ਚ ਉਖਾੜ ਦਿੱਤਾ ਤਾਂ ਬਾਦਸ਼ਾਹ ਮੁਹੰਮਦ ਸ਼ਾਹ ਨੇ ਆਪਣਾ ਤਾਜ਼ ਉਤਾਰ ਕੇ ਨਾਦਰ ਸ਼ਾਹ ਨੂੰ ਦੇਣਾ ਚਾਹਿਆ ਪਰ ਨਾਦਰ ਸ਼ਾਹ ਨੇ ਕਿਹਾ ਕੇਵਲ ਤਾਜ਼ ਨਹੀੰ, ਧਨ-ਦੌਲਤ, ਸੋਨਾ, ਹੀਰੇ, ਚਾਂਦੀ, ਘੋੜੇ, ਹਾਥੀ, ਗੁਲਾਮ, ਕਾਰੀਗਰ ਅਤੇ ਔਰਤਾਂ ਸਭ ਕੁਝ ਲਵਾਂਗਾ। ਬਾਦਸ਼ਾਹ ਨੇ ਇਹ ਸਾਰਾ ਜ਼ੁਰਮਾਨਾ ਉਤਾਰ ਦਿੱਤਾ ਪਰ ਰਾਜ ਬਚ ਗਿਆ।

ਇਰਾਨ ਨੂੰ ਵਾਪਸ ਜਾਂਦੇ ਹੋਏ ਨਾਦਰਸ਼ਾਹ ਨੇ ਲਾਹੌਰ’ਚ ਪੰਜਾਬ ਦੇ ਸੂਬੇਦਾਰ ਜ਼ਕਰੀਆ ਖਾਨ ਤੋਂ ਭਾਰੀ ਦੌਲਤ ਇੱਕਠੀ ਕੀਤੀ ਪੰਜਾਬ ਨੂੰ ਆਪਣੇ ਅਧੀਨ ਐਲਾਨ ਦੇ ਹੋਏ; ਜ਼ਕਰੀਆ ਖਾਨ ਨੂੰ ਆਪਣਾ ਸੂਬੇਦਾਰ ਥਾਪ ਦਿੱਤਾ ਅਤੇ ਹਰ ਸਾਲ ਵੀਹ ਲੱਖ ਦਾ ਸਾਲਾਨਾ ਮਾਮਲਾ ਭੇਜਣ ਦਾ ਹੁਕਮ ਦਿੱਤਾ।

ਜਦੋਂ ਨਾਦਰਸ਼ਾਹ ਵਾਪਸ ਜਾ ਰਿਹਾ ਸੀ ਤਾਂ ਸਿੱਖਾਂ ਨੇ ਉਸ’ਤੇ ਹਮਲੇ ਕਰਕੇ ਉਸ ਤੋੰ ਦੌਲਤ ਲੁੱਟੀ ਅਤੇ ਹਿੰਦੂਆਂ ਦੀਆਂ ਔਰਤਾਂ ਨੂੰ ਛਡਵਾਇਆ ਸੀ। ਲਤੀਫ ਲਿਖਦਾ ਹੈ ਕਿ ਉਦੋਂ ਨਾਦਰਸ਼ਾਹ ਨੇ ਜ਼ਕਰੀਆ ਖਾਨ ਤੋਂ ਸਿੱਖਾਂ ਬਾਰੇ ਪੁੱਛਿਆ ਕਿ ਇਹ ਲੋਕ ਕੌਣ ਹਨ?
ਜ਼ਕਰੀਆ ਖਾਨ ਨੇ ਦੱਸਿਆ ਕੀ “ਇਹ ਫ਼ਕੀਰ ਗੁਰੂ ਨਾਨਕ ਦੇ ਸਿੱਖ ਹਨ ਅਤੇ ਸਾਲ ਵਿੱਚ ਦੋ ਵਾਰ ਦਰਬਾਰ ਸਾਹਿਬ...

#ਇਸ਼ਨਾਨ ਕਰਨ ਆਉਂਦੇ ਹਨ”।

ਨਾਦਰਸ਼ਾਹ ਨੇ ਪੁੱਛਿਆ ਕੀ ਇਹ ਰਹਿੰਦੇ ਕਿੱਥੇ ਹਨ- ਜ਼ਕਰੀਆ ਖਾਨ ਨੇ ਦੱਸਿਆ ਕਿ “ਇਹ ਘੋੜਿਆਂ ਦੀਆਂ ਕਾਠੀਆੰ ਉੱਤੇ ਜੰਗਲਾਂ’ਚ ਰਹਿੰਦੇ ਹਨ”।

ਇਹ ਸੁਣਕੇ ਨਾਦਰਸ਼ਾਹ ਨੇ ਕਿਹਾ – “ਵਕਤ ਆਏਗਾ ਜਦੋਂ ਇਹ ਘੋੜਿਆਂ ਦੀਆਂ ਕਾਠੀਆਂ ਤੇ ਬੈਠੇ ਬੈਠੇ ਇੱਕ ਤੋਂ ਬਾਅਦ ਦੂਜਾ ਥਾਂ ਜਿੱਤ ਕੇ ਸਾਰਾ ਇਲਾਕਾ ਜਿੱਤ ਲੈਣਗੇ”।

“ਇਤਿਹਾਸ ਗਵਾਹ ਹੈ ਕਿ ਘੋੜਿਆਂ ਦੀਆਂ ਕਾਠੀਆਂ ‘ਤੇ ਜੰਗਲਾਂ’ਚ ਰਹਿਣ ਵਾਲੇ ਖਾਲਸੇ ਨੇ ਪੰਜਾਬ ਦੀ ਧਰਤੀ ਨੂੰ ਜਿੱਤ ਕੇ ਆਪਣਾ ਰਾਜ ਸਥਾਪਤ ਕੀਤਾ ਅਤੇ ਹੁਣ ਵੀ ਸਰਦ ਰੁੱਤ ਤੇ ਮੀਂਹ ਹਨੇਰੀ’ਚ ਗੁਰੂ ਕਾ ਖਾਲਸਾ ਟਰਾਲੀਆਂ ਅਤੇ ਤੰਬੂਆਂ’ਚ ਬੈਠਾ ਆਪਣੇ ਰਾਜ ਦੀਆਂ ਬਾਤਾਂ ਪਾ ਰਿਹਾ। ਦਿੱਲੀ ਦੇ ਤਖ਼ਤ ਨੂੰ ਡਰ ਲਾਲ-ਹਰੇ ਝੰਡਿਆਂ ਤੋਂ ਨਹੀੰ ਖਾਲਸੇ ਦੇ ਕੇਸਰੀ ਤੇ ਨੀਲੇ ਨਿਸ਼ਾਨ ਸਾਹਿਬ ਤੋਂ ਲੱਗਦਾ ਹੈ। ਕਦੇ ਜ਼ਕਰੀਆ ਖਾਨ ਨੂੰ ਨਾਦਰ ਸ਼ਾਹ ਕਹਿ ਰਿਹਾ ਸੀ ਪਰ ਟਰਾਲੀਆਂ’ਚ ਬੈਠਿਆਂ ਨੂੰ ਦੇਖ ਕੇ ਅੱਜ ਮੋਦੀ, ਅਮਿੱਤ ਸ਼ਾਹ ਨੂੰ ਕਹਿ ਰਿਹਾ ਹੋਣਾ ਕਿ ਇਹ ਲੋਕ ਆਉਣ ਵਾਲੇ ਸਮੇਂ’ਚ ਇਹ ਲੋਕ ਇਸ ਧਰਤੀ ਤੇ ਰਾਜ ਕਰਨਗੇ।”

– ਸਤਵੰਤ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)