More Punjabi Kahaniya  Posts
ਬਾਬੇ ਦਾ ਦਰਦ


81 ਨੂੰ ਢੁੱਕਿਆ ਰੁਲਦਾ ਬਾਬਾ ਦੀਵਾਲੀ ਤੋਂ ਚਾਰ ਪੰਜ ਦਿਨ ਪਹਿਲਾਂ ਮੁਹੱਲੇ ਚ ਹੋਕਾ ਦਿੰਦਾ ਫਿਰਦਾ ਰਹਿੰਦਾ।ਦੇਖਿਓ ਸ਼ੇਰੋ ਪਟਾਕੇ ,ਆਤਿਸ਼ਬਾਜੀਆਂ ਨਾਲ ਕਿਸੇ ਦਾ ਘਰ ਨਾ ਉਜਾੜ ਦਿਓ।ਘਰ ਵਸਾਉਣੇ ਬਹੁਤ ਔਖੇ ਹੁੰਦੇ ਨੇ।ਪਰ ਕਿਸੇ ਦੇ ਕੰਨ ਤੇ ਜੂੰ ਨਾ ਸਰਕਦੀ।ਬਾਬੇ ਨੂੰ ਲੱਗ ਰਿਹਾ ਸੀ ਕਿ ਇਹ ਮੇਰੀ ਆਖਰੀ ਦਿਵਾਲੀ ਹੈ।ਅੱਜ ਰੁਲਦਾ ਬਾਬਾ ਖੂੰਡੀ ਨਾਲ ਹਰੇਕ ਦਾ ਬੂਹਾ ਖੜਕਾਉਂਦਾ ਤੇ ਆਪਣੀ ਗੱਲ ਦੁਹਰਾਉਂਦਾ।ਮਹੱਲੇ ਦੇ ਮਰਦ ਤੇ ਔਰਤਾਂ ਬਾਬੇ ਦੇ ਘਰੇ ਜਾ ਕੇ ਓਹਦੇ ਪੋਤਿਆਂ ਨੂੰ ਉਲਾਂਭੇ ਦੇਣ ਲੱਗੇ। ਅਸੀਂ ਕੀਹਦਾ ਘਰ ਉਜਾੜਦੇ ਫਿਰਦੇ ਹਾਂ।ਰੁਲਦੇ ਬਾਬੇ ਨੂੰ ਮੁਹੱਲੇ ਦੇ ਇਕੱਠ ਚ ਸਾਂਝੀ ਥਾਂ ਤੇ ਬੁਲਾਇਆ ਗਿਆ।ਕਈ ਔਰਤਾਂ ਤੇ ਮਰਦ ਬਾਬੇ ਨੂੰ ਘੂਰ ਘੂਰ ਕੇ ਪੁੱਛਣ ਲੱਗੇ ਕਿ ਅੱਜ ਤੈਨੂੰ ਦੱਸਣਾ ਹੀ ਪਊ,ਅਸੀਂ ਕੀਹਦੇ ਘਰ ਉਜਾੜਦੇ ਫਿਰਦੇ ਹਾਂ।ਰੁਲਦੇ ਬਾਬੇ ਨੇ ਹਉਕਾ ਭਰਿਆ ਤੇ ਦੱਸਣ ਲੱਗਿਆ।ਦੇਖੋ ਸ਼ੇਰੋ 47ਤੋਂ ਪਹਿਲਾਂ ਸਾਡੇ ਕੋਲ ਵੀ ਇੱਕ ਹਸਦਾ ਵਸਦਾ ਘਰ ਸੀ।ਦੇਸ ਦੀ ਵੰਡ ਹੋਈ ਦੰਗੇ ਭੜਕ ਗਏ।ਮੇਰਾ ਮਾਂ ਪਿਓ,ਭੈਣ ਭਰਾ ਦੰਗਿਆਂ ਦੀ ਭੇਟ ਚੜ ਗਏ।ਮੈਂ ਕਿਸੇ ਤਰਾਂ ਬਚ ਕੇ ਲੁਕਦਾ ਛਿਪਦਾ ਦਿੱਲੀ ਆ ਗਿਆ।ਮਿਹਨਤ ਨਾਲ ਦਿੱਲੀ ਵਿੱਚ ਇੱਕ ਛੋਟਾ ਜਿਹਾ ਮਕਾਨ ਬਣਾ ਲਿਆ।ਮੇਰਾ ਵਿਆਹ ਹੋਇਆ ਦੋ ਪੁੱਤਰ ਹੋਏ ।ਪੁੱਤਰ ਜਵਾਨ ਹੋਏ ਓਹਨਾਂ ਦਾ ਵਿਆਹ ਹੋਇਆ।ਪਰਮਾਤਮਾ ਨੇ ਦੋ ਪੋਤਰਿਆਂ ਦੀ ਦਾਤ ਬਖਸ਼ੀ।ਘਰ ਵਿੱਚ ਬਹੁਤ ਰੌਣਕਾਂ ਸੀ।ਫੇਰ ਅਭਾਗੀ 84 ਆਈ। ਮੇਰੇ ਦੋਵੇਂ ਪੁੱਤਰਾਂ , ਨੂਹਾਂ ਤੇ ਮੇਰੀ ਘਰਵਾਲੀ ਨੂੰ ਦਿਨ ਦਿਹਾੜੇ ਘਰ ਨੂੰ ਅੱਗ ਲਾ ਕੇ ਫੂਕ ਦਿੱਤਾ ਗਿਆ।ਮੈਂ ਆਪਣੇ ਪੋਤਰਿਆਂ ਨੂੰ ਇੱਕ ਸੇਠ ਮਿੱਤਰ ਸੈਨ ਦੀ ਦੁਕਾਨ ਤੇ ਲੈ ਕੇ ਗਿਆ ਹੋਇਆ ਸੀ...

ਏਸ ਕਰਕੇ ਬਚ ਗਏ।ਓਹਨੇ ਮੈਨੂੰ ਤੇ ਮੇਰੇ ਪੋਤਰਿਆਂ ਨੂੰ ਦੰਗਈ ਭੀੜ ਤੋਂ ਬਚਾ ਕੇ ਆਪਣੇ ਘਰ ਚ ਪਨਾਹ ਦਿੱਤੀ।ਓਥੋਂ ਉੱਜੜ ਕੇ ਮੈਂ ਤੁਹਾਡੇ ਪਿੰਡ ਆ ਵਸਿਆ।ਸਾਰੇ ਪਿੰਡ ਨੇ ਮੇਰੀ ਬਹੁਤ ਮਦਦ ਕੀਤੀ।ਏਨਾ ਕਹਿ ਕੇ ਰੁਲਦਾ ਬਾਬਾ ਸਾਫੇ ਦੇ ਲੜ ਨਾਲ ਅੱਖਾਂ ਪੂੰਝਣ ਲੱਗਿਆ। ਫਿਰ ਤਿੰਨ ਚਾਰ ਆਵਾਜਾਂ ਆਈਆਂ ,ਮੰਨਦੇ ਹਾਂ ਬਾਬਾ ਤੇਰੇ ਤੇ ਬਹੁਤ ਭੀੜਾਂ ਪਈਆਂ ਪਰ ਅਸੀਂ ਕੀਹਦੇ ਘਰ ਉਜਾੜਦੇ ਹਾਂ।ਬਾਬਾ ਰੁਲਦਾ ਕਹਿੰਦਾ ਸੁਣੋ ਸ਼ੇਰੋ ਅਸਲ ਚ ਮੈਂ ਇਹ ਸਮਝਾਝਾਉਣਾ ਚਾਹੁੰਦਾ ਹਾਂ ਕਿ ਜਦੋਂ ਆਪਾਂ ਰਾਤ ਨੂੰ ਪਟਾਖੇ ਆਤਿਸ਼ਬਾਜੀਆਂ ਚਲਾਵਾਂਗੇ ਤਾਂ ਬਹੁਤ ਸਾਰੇ ਪੰਛੀ ਡਰ ਕੇ ਆਪਣੇ ਆਲ੍ਹਣਿਆਂ ਚੋਂ ਬੱਚਿਆਂ ਨੂੰ ਛੱਡ ਕੇ ਉੱਡ ਜਾਣਗੇ।ਬਹੁਤ ਸਾਰੇ ਬੋਟ ਦਹਿਲ ਕੇ ਮਰ ਜਾਣਗੇ।ਬਹੁਤ ਸਾਰੇ ਬੱਚੇ ਅਨਾਥ ਹੋ ਜਾਣਗੇ।ਏਸ ਲਈ ਮੈਂ ਕਹਿੰਦਾ ਹਾਂ ਕਿ ਦੇਖਿਓ ਕਿਸੇ ਦਾ ਵਸਿਆ ਵਸਾਇਆ ਘਰ ਉਜਾੜ ਦਿਓਂ।ਘਰ ਬਣਾਉਣੇ ਤੇ ਵਸਾਉਣੇ ਬਹੁਤ ਅੌਖੇ ਨੇ।ਇਹ ਕਹਿ ਕੇ ਰੁਲਦਾ ਬਾਬਾ ਧਾਹੀਂ ਰੋ ਪਿਆ।ਸਾਰੇ ਮੁਹੱਲੇ ਵਾਲੇ ਚੁੱਪ ਸੀ।ਬਾਬੇ ਦੇ ਬੈਠਿਆਂ ਬੈਠਿਆਂ ਸਾਰੇ ਮੁਹੱਲੇ ਵਾਲਿਆਂ ਨੇ ਫੈਸਲਾ ਕੀਤਾ ਕਿ ਅੱਜ ਤੋਂ ਬਾਦ ਮੁਹੱਲੇ ਵਿੱਚ ਕੋਈ ਵੀ ਪਟਾਖੇ ਤੇ ਆਤਿਸ਼ਬਾਜੀ ਨਹੀਂ ਚਲਾਵੇਗਾ।ਹੁਣ ਜਦੋਂ ਰੁਲਦਾ ਬਾਬਾ ਮੁਹੱਲੇ ਵਿੱਚੋਂ ਗੁਜ਼ਰਦਾ ਔਰਤਾਂ ,ਮਰਦ,ਨੌਜਵਾਨ ਤੇ ਬੱਚੇ ਬਾਬੇ ਦੇ ਪੈਰੀਂ ਹੱਥ ਲਾਉਣਾ ਨਾ ਭੁੱਲਦੇ।
ਜਸਵਿੰਦਰ ਰਾਏ ਭੱਠਲ 96466-11663
30ਅਕਤੂਬਰ 2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)