More Punjabi Kahaniya  Posts
ਬੁੱਤ


ਬਚਪਨ ਚ ਸਿਮਰਨ ਦੇ ਮੰਮੀ-ਪਾਪਾ ਦੀ ਇੱਕ ਰੋਡ ਐਕਸੀਡੈਂਟ ‘ਚ ਅਚਨਚੇਤ ਮੌਤ ਨੇ ਸਾਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਚਾਚੇ-ਤਾਇਆਂ ਨੇ ਫਰਜ਼ ਸਮਝੋ ਜਾਂ ਦੁਨੀਆਦਾਰੀ ਦਾ ਲਿਹਾਜ,ਸਿਮਰਨ ਨੂੰ ਪੜਾ-ਲਿਖਾ ,ਪੈਰਾਂ ਤੇ ਖਿਲਾਰਨ ਦਾ ਬੀੜਾ ਚੁੱਕਿਆ,,
ਸਿਮਰਨ ਵੀ ਉਤਲੇ ਮਨੋਂ ਖੁਸ਼ ਰਹਿਣ ਦੀ ਕੋਸ਼ਿਸ਼ ਤੇ ਜਰੂਰ ਕਰਦੀ,ਪਰ ਮਾਂ-ਪਿਓ ਦੀ ਯਾਦ ਓਹਦਾ ਖੈਹਿੜਾ ਨਾ ਛੱਡਦੀ।
ਤੇ ਓਹ ਦੱਬੇ ਹਓਂਕਿਆਂ ਦੀ ਅਵਾਜ ਬਿਨਾਂ ਕਿਸੇ ਨੂੰ ਸੁਣਾਏ,ਮਨ ਹਲਕਾ ਕਰਨ ਦੀ ਕੋਸ਼ਿਸ਼ ਕਰਦੀ।
ਜਦੋਂ ਓਹ ਸ਼ਹਿਰ ਚ ਪੜਨ ਲਈ ਆਈ ਤੇ ਓਹਨੂੰ ਖੁੱਲੀ ਫਿਜ਼ਾ ਚ ਜੀਣ ਦਾ ਮੌਕਾ ਮਿਲਿਆ,,
ਸਹੇਲੀਆਂ ਦੇ ਸਾਥ ਨੇ ਓਹਨੂੰ ਜੀਣ ਦਾ ਮਕਸਦ ਤੇ ਹੱਸਣਾ ਸਿਖਾਇਆ।
ਪਰ ਓਹਦੇ ਦਿਲ ਚ ਇੱਕ ਭੈਅ ਬਣਿਆ ਹੋਇਆ ਸੀ ਕਿ”,ਮੇਰੀ ਖੁਸ਼ੀ ਜਿਆਦਾ ਦਿਨ ਨੀ ਰਹਿੰਦੀ।”
ਫੇਰ ਓਹੀ ਹੋਇਆ,
ਇੱਕ ਦਿਨ ਓਹਦੇ ਚਾਚਾ-ਚਾਚੀ ਹੌਸਟਲ ਓਹਨੂੰ ਲੈਣ ਲਈ ਆਓਂਦੇ ਤੇ ਓਹਦਾ ਮਨ ਨਾ ਹੋਣ ਦੇ ਬਾਵਜੂਦ ਵੀ ਓਹਨੂੰ ਘਰ ਜਾਣਾ ਪੈਂਦਾ।
ਘਰ ਜਾ ਕੇ ਓਹਨੂੰ ਕਿਕਿ ਤਿਆਰ ਹੋ ਜਾ,ਸਿਮਰਨ,ਤੇਰੇ ਲਈ ਇੱਕ ਵਧੀਆ ਘਰ ਦਾ ਰਿਸ਼ਤਾ ਆਇਆ ,,ਤੇ ਅਸੀਂ ਸਭ ਚਾਹੁੰਨੇ ਕਿ ਤੂੰ ਵੀ ਹਾਂ,ਕਰਦੇ ਤੇ ਆਪਣੀ ਜਿੰਦਗੀ ਚ ਖੁਸ਼ ਰਹੇਂ,
ਆਖਿਰ ਤੇਰਾ ਸਾਡੇ ਤੋਂ ਇਲਾਵਾ ਸੋਚਣ ਵਾਲਾ ਕੋਈ ਹੋਰ...

ਹੈ ਈ ਕੌਣ??
ਸਿਮਰਨ ਨਾ ਚਾਹੁੰਦੇ ਹੋਏ ਵੀ ਸਜਾਕੇ ਇੱਕ ਬੁੱਤ ਵਾਂਗ ਮੁੰਡੇ ਦੇ ਅੱਗੇ ਬਿਠਾ ਦਿੱਤੀ ਗਈ।
ਮੁੰਡੇ ਵਾਲਿਆਂ ਨੇ ਐਤਵਾਰ ਨੂੰ ਰਿੰਗ ਸੈਰੇਮਨੀ ਦਾ ਪ੍ਰੋਗਰਾਮ ਰੱਖਿਆ,ਤੇ ਸਭ ਖੁਸ਼ ਸੀ।
ਪਰ ਤਿੰਨ ਦਿਨ ਬਾਦ ਅਚਾਨਕ ਮੁੰਡੇ ਦੀ ਮੌਤ ਦੇ ਫੋਨ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ।
ਤੇ ਅਚਾਨਕ ਕੁਲੈਹਣੀ,ਨਹਿਸ਼ ਤੇ ਪਤਾ ਨੀ ਹੋਰ ਕਿਹੜੇ ਤਿੱਖੇ ਸ਼ਬਦਾਂ ਨੇ ਓਹਦਾ ਕਲੇਜਾ ਵਿੰਨਕੇ ਰੱਖਤਾ।
ਫੇਰ ਕੁਝ ਦਿਨਾਂ ਚ ਇੱਕ ਆਮ ਜਿਹਾ ਘਰ ਦੇਖਕੇ ਰਿਸ਼ਤਾ ਹੋਇਆ,ਫੇਰ ਵਿਆਹ ਤੇ ਬੱਚੇ।
ਹੁਣ ਵੀ ਓਹ ਬਹੁਤ ਕੁਝ ਸਹਿੰਦੀ,ਕਿਸੇ ਵੀ ਅਣਹੋਣੀ ਦਾ ਸਿਹਰਾ ਅਕਸਰ ਓਹਦੇ ਸਿਰ ਬੱਝਦਾ ਤੇ ਫੇਰ ਤਾਅਨਿਆਂ-ਮਿਹਣਿਆਂ ਦੀ ਝੜੀ ਲੱਗਦੀ।
ਕਦੀ ਮਾਂ-ਪਿਓ ਨੂੰ ਖਾਗੀ ਤੇ ਕਦੇ ਸੁਣਦੀ ਕਿ ਬੇਗਾਨੇ ਪੁੱਤ ਤੇ ਤੇਰਾ ਨਹਿਸ਼ ਦਾ ਐਸਾ ਪਰਛਾਵਾਂ ਪਿਆ ਕਿ ਓਹਨਾਂ ਦਾ ਕੱਲਾ-ਕੈਹਰਾ ਪੁੱਤ ਖਾਗੀ।
ਪਰ ਓਹ ਸਭ ਸਹਿ ਰਹੀ ਸੀ,ਇੱਕ “ਬੁੱਤ” ਬਣਕੇ।
ਕੋਈ ਸਮਝਣ ਜਾਂ ਸੁਣਨ ਵਾਲਾ ਨਹੀਂ ਸੀ ਓਹਨੂੰ।
✍ ਪਰਵੀਨ ਕੌਰ

...
...



Related Posts

Leave a Reply

Your email address will not be published. Required fields are marked *

One Comment on “ਬੁੱਤ”

  • GUNDEEP SINGH JOHAL

    ਏਸ ਸਮਾਜ ਨੂੰ ਇਹ ਨੀ ਪਤਾ ਕਿ ਜਿਸ ਔਰਤ ਨੂੰ ਇਹ ਹੈ ਪੱਖ ਤੋਂ ਜਲੀਲ ਕਰਦੇ ਰਹਿੰਦੇ ਨੇ ਓਹਨਾ ਨੂ ਜਨਮ ਦੇਣ ਵਾਲੀ v ਇਕ ਔਰਤ ਹੈ ਤੇ ਉਹਦੀ ਵੰਸ਼ ਅੱਗੇ ਤੋਰਨ ਵਾਲੀ v ਇਕ ਔਰਤ ਹੈ। ਅਪਣਾ ਘਰ ਛੱਡ k ਬੇਗਾਨੇ ਘਰ ਵਸਣ ਵਾਲੀ v ਇਕ ਔਰਤ ਹੈ।ਕਿਸੇ ਮੁੰਡੇ ਨੂੰ ਕਹਿ ਕੇ ਤਾਂ ਦੇਖੋ k ਓਹ ਅਪਣਾ ਘਰ ਛੱਡ k ਆਪਣੀ ਪਤਨੀ ਦੇ ਘਰ ਰਹਿ ਲਵੇ। ਓਸ ਟਾਈਮ ਤਾਂ ਇਹਨਾ ਦੀ ਮਰਦਾਨਗੀ ਨੂੰ ਠੇਸ ਪਹੁੰਚਦੀ ਹੈ v ਲੋਕ ਕੀ ਕਹਿਣਗੇ ਸਹੁਰੇ ਪਿੰਡ ਦੇ ਲੋਕ ਤਾਹਨੇ ਦੇਣ ਗੇ । ਲੋਕਾਂ ਦੀ ਸੋਚ ਕੂੜ੍ਹਾ ਹੋ ਚੁੱਕੀ ਹੈ,

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)