More Punjabi Kahaniya  Posts
ਤਪੱਸਿਆ


ਕਹਾਣੀ
ਤੱਪਸਿਆ
ਮੈ ਅਜੇ ਕਹਾਣੀ ਲਿਖਣੀ ਸੁਰੂ ਕੀਤੀ ਸੀ ਕਿ ਮੋਬਾਇਲ ਦੀ ਘੰਟੀ ਸੁਣ ਮੈ ਕਹਾਣੀ ਲਫ਼ਜ਼ ਲਿਖ ਕੇ ਫੋਨ ਸੁਣਨ ਲੱਗਾ ਕਿ ਸਤਿ ਸ੍ਰੀ ਅਕਾਲ ਬੁਲਾ ਕੇ ਮੈ ਪੁੱਛਿਆ ਕਿ ਤੁਸੀ ਕੌਣ ਬੋਲਦੇ ਹੋ? ਤਾਂ ਫੋਨ ਕਰਨ ਵਾਲਾ ਲੱਗਾ ਕਿ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਮੇਰੀ ਕਿਤਾਬ ਟਾਈਪ ਕੀਤੀ ਏ ,ਕਿਤਾਬ ਚ ਤਾਂ ਗ਼ਲਤੀਆਂ ਬਹੁਤ ਨੇ ਤਾਂ ਮੈ ਜਵਾਬ ਦਿੱਤਾ ਕਿ ਮੇਰਾ ਕੰਮ ਤਾਂ ਟਾਇਪ ਕਰਨਾ ਹੈ ਮੈ ਤਾਂ ਜੋ ਲਿਖਿਆ ਹੁੰਦਾ ਏ ਉਹੀ ਟਾਇਪ ਕਰਨਾ ਹੁੰਦਾ ਏ ਬਾਕੀ ਤੁਸੀਂ ਅਗਰ ਲਿਖਤੀ ਸਹਿਮਤੀ ਦਿੱਤੀ ਹੁੰਦੀ ਕਿ ਅਗਰ ਲਿਖਤ ਚ ਸੋਧ ਕੀਤੀ ਜਾਂਦੀ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀ ਤਾਂ ਮੈ ਆਪਣੇ ਵੱਲੋ ਸੋਧ ਕਰਨ ਦੀ ਕੋਸ਼ਿਸ਼ ਕਰਦਾ ਪਰ ਅਗਰ ਕੋਈ ਗ਼ਲਤੀ ਸੀ ਤਾਂ ਪਰੂਫ਼ ਰੀਡਿੰਗ ਤੁਸੀ ਖੁਦ ਕਰਨੀ ਸੀ ਮੇਰੀ ਕੋਈ ਗ਼ਲਤੀ ਨਹੀ ਗ਼ਲਤੀ ਤਾਂ ਪਰੂਫ਼ ਰੀਡਰ ਦੀ ਹੈ ਅਗਰ ਉਹ ਚੰਗੀ ਤਰਾਂ ਪਰੂਫ਼ ਰੀਡਿੰਗ ਕਰਕੇ ਮੇਰੇ ਕੋਲ ਖਰੜਾ ਭੇਜਦੇ ਤਾਂ ਮੈ ਗ਼ਲਤੀ ਲਾ ਦਿੰਦਾ। ਤਾਂ ਉਹ ਕਹਿਣ ਲੱਗਾ ਕਿ ਚੱਲੋ ਮੰਨ ਲੈਂਦਾ ਹਾਂ ਕਿ ਤੁਹਾਡੀ ਗੱਲ ਤਾਂ ਸਹੀ ਹੈ ਪਰ ਮੇਰੇ ਤਾਂ ਪੈਸੇ ਖੂਹ ਚ ਗਏ। ਨਾਲੇ ਪੈਸੇ ਲੱਗਗੇ ਨਾਲੇ ਕਿਤਾਬ ਨਹੀ ਸਹੀ ਛਪੀ। ਮੇਰੇ ਨਾਲ ਤਾਂ ਠੱਗੀ ਹੋਈ ਹੈ।ਮੇਰੇ ਨਾਲ ਤੇਰੇ ਮਾਲਕਾਂ...

ਨੇ ਧੋਖਾ ਕੀਤੈ। ਤਾਂ ਮੈ ਉਸਨੂੰ ਉਸਦੀ ਗ਼ਲਤੀ ਦਾ ਅਹਿਸਾਸ ਕਰਵਾਉਣ ਲਈ ਕਿਹਾ ਕਿ ਸਾਡੇ ਮਾਲਕਾਂ ਦੀ ਕੋਈ ਗ਼ਲਤੀ ਨਹੀਂ ਤੁਹਾਡੀ ਵੀ ਜਿੰਮੇਵਾਰੀ ਬਣਦੀ ਹੈ ਕਿ ਤੁਸੀ ਖੁਦ ਪਰੁਫ ਕਰੋ।ਤੁਹਾਡੀ ਵੱਧ ਜਿੰਮੇਵਾਰੀ ਹੈ।ਅਗਰ ਅਸੀ ਆਪਣੇ ਕੋਲ ਸੋਧ ਕਰਦੇ ਹਾਂ ਤਾਂ ਕਈ ਲੇਖਕ ਇਤਰਾਜ਼ ਕਰਦੇ ਨੇ।ਕਈ ਲੇਖਕ ਤਾਂ ਪੈਸੇ ਦੇ ਕੇ ਏ ਸਮਝਦੇ ਨੇ ਕਿ ਅਸੀ ਪ੍ਰਕਾਸ਼ਕ ਮੁੱਲ ਖਰੀਦ ਲਿਆ ਹੁੰਦਾ ਏ।ਠੀਕ ਹੈ ਤੁਸੀ ਪੈਸੇ ਦੇ ਕੇ ਕਿਤਾਬਾਂ ਪ੍ਰਕਾਸ਼ਿਤ ਕਰਵਾਉਂਦੇ ਹੋ ,ਪਰ ਤੁਸੀਂ ਆਪਣੀ ਵੀ ਜਿੰਮੇਵਾਰੀ ਸਮਝਿਆ ਕਰੋ।ਮੈ ਵੀ ਜਾਣਦਾ ਹਾਂ ਕਿ ਤੇਰੀ ਇਹ ਪਹਿਲੀ ਕਿਤਾਬ ਏ,ਤੂੰ ਬਹੁਤ ਜਲਦੀ ਕੀਤੀ ਏ ਕਿਤਾਬ ਛਪਵਾਉਣ ਦੀ ।ਤੂੰ ਪਹਿਲਾਂ ਚੰਗੀ ਤਰਾਂ ਲਿਖਣਾ ਸਿੱਖਣਾ ਸੀ ਚੱਲ ਮੰਨ ਲੈਂਦਾ ਹਾਂ ਕਿ ਵਧੀਆ ਲਿਖਦਾ ਏ ,ਪਰ ਪਹਿਲਾਂ ਅਖਬਾਰਾਂ ਮੈਗਜੀਨਾਂ ਰਾਹੀ ਪਾਠਕਾਂ ਤੱਕ ਪਹੁੰਚ ਕਰਨੀ ਸੀ।ਇੱਕ ਦੋ ਮਹੀਨਿਆਂ ਚ ਲਿਖ ਕੇ ਕੋਈ ਲੇਖਕ ਨਹੀ ਬਣ ਜਾਂਦਾ ,ਬਹੁਤ ਤੱਪਸਿਆ ਕਰਨੀ ਪੈਂਦੀ ਏ ਲੇਖਕ ਨੂੰ,ਸਮਝਿਆ ਤੱਪਸਿਆ। ਪਰ ਉਸਨੇ ਪਤਾ ਨਹੀ ਕਿਉਂ ਮੇਰਾ ਫੋਨ ਕੱਟ ਦਿੱਤਾ। ਜੇ ਤੁਹਾਡੀ ਸਮਝ ਚ ਕੁਝ ਆਇਆ ਤਾਂ ਦੱਸਣਾ।
@©®✍️✍️✍️✍️ਸਰਬਜੀਤ ਸੰਗਰੂਰਵੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)