More Punjabi Kahaniya  Posts
ਭਲਾ ਆਦਮੀ


“ਭਲਾ ਆਦਮੀ”
ਵੱਡੇ ਸਾਰੇ ਘਰ ਵਿੱਚ ਇਕੱਲਾ ਰਹਿਣ ਵਾਲਾ ਉਹ ਬਜੁਰਗ ਆਦਮੀ ਹੀ ਸੀ ਜਿਸ ਦੀ ਪਤਨੀ ਕੁਝ ਦਿਨ ਪਹਿਲਾ ਹੀ ਰੁਖਸਤ ਹੋ ਗਈ ਸੀ। ਇਕ ਪੁੱਤ ਵੀ ਹੋਇਆ ਪਰ ਕਿਸਮਤ ਵਿੱਚ ਉਸ ਨੂੰ ਜਵਾਨ ਹੁੰਦੇ ਦੇਖਣਾ ਲਿਖਿਆ ਹੀ ਨਹੀ ਸੀ।
ਹੁਣ ਪੂਰਾ ਘਰ ਉਸਨੂੰ ਖਾਣ ਨੂੰ ਆਉਦਾ ਸੀ। ਆਪਣਾ ਦਿਲ ਲਾਉਣ ਦੇ ਲਈ ਉਸਨੇ ਕੁਝ ਕੁਤੇ ਪਾਲ ਲਏ।
ਉਸ ਦੇ ਗੁਆਂਢ ਵਿੱਚ ਰਹਿਣ ਵਾਲਾ ਕੁਲਵੰਤ ਸਿੰਘ ਜਿਸਨੂੰ ਆਪਣੇ ਪੈਸੇ ਦਾ ਹੰਕਾਰ ਸੀ ਉਹ ਇਸ ਘਰ ਨੂੰ ਸਸਤੇ ਮੁੱਲ ਤੇ ਖਰੀਦਣਾ ਚਾਹੁੰਦਾ ਸੀ ਪਰ ਉਹ ਬਜੁਰਗ ਆਪਣੇ ਇਸ ਘਰ ਨੂੰ ਕਿਸੇ ਵੀ ਹਾਲ ਵੇਚਣਾ ਨਹੀ ਚਾਹੁੰਦਾ ਸੀ।
ਬਜੁਰਗ ਦੇ ਕੋਲ ਗੁਆਂਢ ਦੇ ਬੱਚੇ ਵੀ ਖੇਡਣ ਆਉਦੇ ਸਨ ਕਿਉਕਿ ਉਸ ਨੇ ਛੋਟੇ ਵੱਡੇ ਕੁਤੇ ਪਾਲੇ ਹੋਏ ਸੀ। ਉਸਦੇ ਗੁਆਂਢ ਵਿੱਚ ਇਕ ਮੇਹਰ ਸਿੰਘ ਨਾ ਦਾ ਵਿਅਕਤੀ ਵੀ ਰਹਿੰਦਾ ਸੀ ਜਿਸ ਨੇ ਬਹੁਤ ਸਾਰੀਆਂ ਮੁਰਗੇ-ਮੁਰਗੀਆਂ ਪਾਲੀਆਂ ਹੋਈਆਂ ਸਨ।
ਬਜੁਰਗ ਹੁਣ ਕਾਫੀ ਖੁਸ਼ ਰਹਿੰਦਾ ਸੀ ਪਰ ਉਸ ਦੀ ਇਹ ਖੁਸ਼ੀ ਕੁਲਵੰਤ ਸਿੰਘ ਤੋ ਜਰੀ ਨਾ ਜਾਦੀ।
ਕੁਲਵੰਤ ਸਿੰਘ ਬਸ ਉਸ ਘਰ ਨੂੰ ਹੱਥਿਆਉਣਾ ਚਾਹੁੰਦਾ ਸੀ। ਬਜੁਰਗ ਦਾ ਕੋਈ ਰਿਸ਼ਤੇਦਾਰ ਵੀ ਨਹੀ ਸੀ।
ਬਜੁਰਗ ਨੂੰ ਸਬਕ ਸਿਖਾਉਣ ਦੇ ਲਈ ਕੁਲਵੰਤ ਸਿੰਘ ਨੇ ਇਕ ਯੋਜਨਾ ਬਣਾਈ ਉਸ ਨੇ ਬਾਹਰ ਫਿਰਦੀਆਂ ਮੇਹਰ ਸਿੰਘ ਦੀਆ ਕੁਝ ਮੁਰਗੀਆਂ ਮਾਰ ਦਿਤੀਆਂ ਤੇ ਸਾਰਾ ਦੋਸ਼ ਉਸ ਬਜੁਰਗ ਦੇ ਕੁਤਿਆ ਤੇ ਲਾ ਦਿੱਤਾ।
ਅਮੀਰ ਹੋਣ ਕਰਕੇ ਕੁਲਵੰਤ ਸਿੰਘ ਦੀ ਗਲ ਤੇ ਉਸਨੇ ਯਕੀਨ ਕਰ ਲਿਆ ਤੇ ਪੁਲਿਸ ਨੂੰ ਦਸ ਕੇ ਉਸ ਦੇ ਸਾਰੇ ਕੁੱਤੇ ਚਕਵਾ ਦਿੱਤੇ। ਜੋ ਬੱਚੇ ਉਸ ਕੋਲ ਖੇਡਣ ਆਉਦੇ ਸਨ ਉਹਨਾ ਦੇ ਘਰ ਦਿਆ ਨੂੰ ਵੀ ਉਸਨੇ ਇਹ ਕਿਹਾ “ਕਿ ਉਹ...

ਬਜੁਰਗ ਤੁਹਾਡੇ ਬਚਿਆ ਨਾਲ ਗਲਤ ਕੰਮ ਕਰਦਾ ਹੈ ਜਿਸ ਕਰਕੇ ਮਾਪਿਆ ਨੇ ਆਪਣੇ ਬੱਚੇ ਉਸ ਕੋਲ ਜਾਣੋ ਹਟਾ ਲਏ।
ਪਰ ਉਹ ਬਜੁਰਗ ਆਦਮੀ ਫਿਰ ਵੀ ਨਾ ਟੁਟ ਸਕਿਆ ਆਖਿਰ ਆਪਣੇ ਪੈਸੇ ਦੇ ਜੋਰ ਤੇ ਕੁਲਵੰਤ ਨੇ ਉਸ ਬਜੁਰਗ ਦੀ ਪੈਨਸ਼ਨ ਰੁਕਵਾ ਦਿੱਤੀ ਤੇ ਇਸ ਬਾਰੇ ਕਿਸੇ ਨੂੰ ਖਬਰ ਨਾ ਹੋਈ ਸਿਵਾਏ ਉਸ ਬਜੁਰਗ ਆਦਮੀ ਦੇ ਉਸਨੂੰ ਸਭ ਪਤਾ ਸੀ।
ਪਿੰਡ ਦਾ ਹਰ ਸ਼ਖਸ ਉਸ ਦੇ ਖਿਲਾਫ ਹੋ ਗਿਆ ਸੀ। ਪਰ ਉਹ ਬਜੁਰਗ ਸਭ ਜਾਣਦਾ ਸੀ ਕਿ ਇਹ ਸਭ ਕੋਣ ਕਰ ਰਿਹਾ ਹੈ;? ਹੁਣ ਹੌਲੀ-2 ਉਸਨੂੰ ਆਪਣੇ ਹੀ ਘਰ ਵਿੱਚ ਡਰ ਪੈਦਾ ਹੋਣ ਲਗ ਪਿਆ। ਕਈ ਦਿਨ ਬੀਤ ਗਏ ਪਰ ਉਹ ਬਜੁਰਗ ਕਿਸੇ ਨੂੰ ਨਜਰ ਨਾ ਆਇਆ।
ਫਿਰ ਜਦੋ ਕੁਲਵੰਤ ਸਿੰਘ ਤੇ ਪਿੰਡ ਦੇ ਕੁਝ ਹੋਰ ਬੰਦਿਆਂ ਨੇ ਘਰ ਅੰਦਰ ਜਾ ਕੇ ਦੇਖਿਆ ਤਾ ਉਹ ਬਜੁਰਗ ਆਦਮੀ ਕਮਰੇ ਦੀ ਤੇ ਲੱਗੇ ਪੱਖੇ ਨਾਲ ਝੂਲ ਰਿਹਾ ਸੀ।
ਇਕ ਨੇਕ ਇਨਸਾਨ ਦੀ ਤਰ੍ਹਾਂ ਕੁਲਵੰਤ ਸਿੰਘ ਨੇ ਉਸ ਆਦਮੀ ਦੇ ਅੰਤਿਮ ਸੰਸਕਾਰ ਤੋ ਲੈ ਕੇ ਉਸ ਦੇ ਭੋਗ ਤੱਕ ਦਾ ਸਾਰਾ ਖਰਚਾ ਆਪ ਕੀਤਾ। ਉਸ ਦੀ ਇਸ ਦਰਿਆ ਦਿਲੀ ਨੂੰ ਦੇਖ ਕੇ ਪਿੰਡ ਦੇ ਕੁਝ ਸ਼ਖਸ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ “ਕੁਲਵੰਤ ਸਿੰਘ ਵਰਗਾ ਇਕ #ਭਲਾ #ਆਦਮੀ ਹਰ ਪਿੰਡ ਵਿੱਚ ਹੋਣਾ ਚਾਹੀਦਾ ਹੈ”।
ਉਹਨਾ ਦੀ ਇਹ ਗਲ ਸੁਣ ਕੇ ਕੋਲ ਖੜਾ ਕੁਲਵੰਤ ਸਿੰਘ ਅੰਦਰੋਂ ਅੰਦਰੀ ਹੱਸ ਰਿਹਾ ਸੀ।
ਕੁਲਦੀਪ ਰਾਮ ✍✍

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)