More Punjabi Kahaniya  Posts
ਬਲੱਡੀ ਅੱਤਵਾਦੀ


ਸਿਮਰਨਜੀਤ ਸਿੰਘ..ਮੇਰਾ ਦੋਸਤ
ਨੇਵੀ ਭਰਤੀ ਮਗਰੋਂ ਪਹਿਲੀ ਰਿਪੋਰਟਿੰਗ ਵੇਲੇ..ਸੀ.ਸ਼ਰਮਾ ਨਾਮ ਦੇ ਸੀਨੀਅਰ ਅਫਸਰ ਨੇ ਨਾਮ ਪੁੱਛਿਆ..
ਅੱਗੋਂ ਦੱਸਿਆ ਜੀ “ਐਸ.ਜੇ.ਸਿੰਘ”
ਨਾਮ ਮਗਰ “ਸਿੰਘ” ਲੱਗਾ ਵੇਖ ਓਸੇ ਵੇਲੇ ਆਖਣ ਲੱਗਾ ਮਤਲਬ ਬਲੱਡੀ ਅੱਤਵਾਦੀ..!
ਸਿਮਰਨਜੀਤ ਹੱਕਾ ਬੱਕਾ ਰਹਿ ਗਿਆ ਪਰ ਹੋਸ਼-ਓ-ਹਵਾਸ ਕਾਇਮ ਰੱਖਦਿਆਂ ਚੇਤਾਵਨੀ ਦਿੱਤੀ ਕੇ ਸਰ ਤੁਹਾਥੋਂ ਬੇਸ਼ੱਕ ਕਾਫੀ ਜੂਨੀਅਰ ਹਾਂ ਪਰ ਆਪਣੀ ਜੁਬਾਨ ਨੂੰ ਲਗਾਮ ਦੇ ਕੇ ਰੱਖੋ..!
ਨਾਲ ਹੀ ਚਿੱਠੀ ਲਿਖ ਕਮਾਂਡਰ ਨੂੰ ਵੀ ਇਸ ਬਾਰੇ ਦੱਸ ਦਿੱਤਾ..
ਕਮਾਂਡਰ ਨੇ ਇੱਕ ਉਸ ਸਿੱਖ ਅਫਸਰ ਦੀ ਇਨਕੁਆਰੀ ਡਿਊਟੀ ਲਾ ਦਿੱਤੀ ਜਿਹੜਾ ਅੱਤਵਾਦੀ ਆਖਣ ਵਾਲੇ ਦਾ ਬੈਚ ਮੇਟ ਸੀ..ਉਸਨੇ ਸਲਾਹ ਦਿੱਤੀ ਕੇ ਗੱਲ ਆਈ ਗਈ ਕਰ ਦੇਵੇ!
ਪਰ ਇਸ ਵਾਰ ਸੱਟ ਜਮੀਰ ਤੇ ਲੱਗੀ ਹੋਈ ਸੀ..ਰਫ਼ਾ ਦਫ਼ਾ ਕਰਨ ਤੋਂ ਨਾਂਹ ਕਰ ਦਿੱਤੀ..
ਫੇਰ ਇਹ ਮਸਲਾ ਫ਼ਰਨਾਂਡਿਸ ਨਾਮ ਦੇ ਕ੍ਰਿਸਚਿਨ ਅਫਸਰ ਕੋਲ ਭੇਜ ਦਿੱਤਾ ਗਿਆ..ਉਸਨੇ ਪੰਦਰਾਂ ਵੀਹ ਦਿਨਾਂ ਦੀ ਚੰਗੀ ਘੀਸੀ ਕਰਵਾਉਣ ਮਗਰੋਂ ਉਸ ਮੁਤੱਸਬੀ ਕੋਲੋਂ ਪਬਲਿਕ ਤੌਰ ਤੇ ਮੁਆਫੀ ਮੰਗਵਾਈ!
ਦੋਸਤੋ ਅਗਲਾ ਓਨੀ ਦੇਰ ਤੱਕ ਬਦਮਾਸ਼ ਜਿੰਨੀ ਦੇਰ ਤੱਕ ਤੁਸੀਂ ਸ਼ਰੀਫ!
ਦੋਹਰੇ ਕਿਰਦਾਰਾਂ ਦੀ ਗੱਲ..
ਕੇ.ਪੀ.ਐੱਸ.ਗਿੱਲ ਆਪਣੀ ਕਿਤਾਬ ਵਿਚ ਲਿਖਦਾ..
ਸਾਰੇ ਦਿਨ ਦਾ ਥੱਕਿਆ ਚੰਡੀਗੜ ਕੋਠੀ ਅੱਪੜਦਾ ਤਾਂ ਕੋਲ ਹੀ ਕੋਠੀ ਵਿਚੋਂ ਪੰਥ ਰਤਨ ਅਕਸਰ ਹੀ ਕੋਲ ਆ ਜਾਇਆ ਕਰਦਾ..ਫੇਰ ਗੱਲਾਂ ਚਲਦੀਆਂ ਤੇ ਕਦੀ ਕਦੀ ਇੱਕਠਿਆਂ ਖਾਣਾ ਵੀ!
ਨੰਦੇੜ..ਸਿੱਖ ਦੇ ਭੇਸ ਵਿਚ ਆਏ ਜਮਸ਼ੇਰ ਖ਼ਾਨ ਨਾਮ ਦੇ ਪਠਾਣ ਨੇ ਧੋਖੇ ਨਾਲ ਛੁਰਾ ਮਾਰ ਦਿੱਤਾ..
ਘਾਤਕ ਸਾਬਤ ਹੋਇਆ..ਦਸਮ ਪਿਤਾ ਜੋਤਿ ਜੋਤ ਸਮਾਂ ਗਏ..ਜੁਆਬੀ ਹਮਲੇ ਵਿਚ ਜਮਸ਼ੇਰ ਖ਼ਾਨ ਵੀ ਓਸੇ ਵੇਲੇ ਮਾਰਿਆ ਗਿਆ..
ਦਿੱਲੀ ਦਰਬਾਰ ਤੋਂ ਬਹਾਦੁਰ ਸ਼ਾਹ ਨੇ ਕੌਂਮ ਲਈ ਇੱਕ ਸ਼ੋਕ ਸੰਦੇਸ਼ ਭੇਜਿਆ..
ਦੂਜੇ ਪਾਸੇ ਦਿੱਲੀ ਦਰਬਾਰ ਤੋਂ ਇੱਕ ਸ਼ੋਕ ਸੰਦੇਸ਼ ਜਮਸ਼ੇਰ ਖਾਨ ਦੇ ਪਰਿਵਾਰ ਨੂੰ ਵੀ ਭੇਜਿਆ ਗਿਆ!
ਤਿੰਨ ਜੂਨ ਨੂੰ ਸੰਤਾਂ ਦੀ ਆਖਰੀ ਪ੍ਰੈਸ ਕਾਨਫਰੰਸ..
ਨਾਲ ਹੀ ਬੈਠੇ ਬਲਵੰਤ ਸਿੰਘ ਰਾਮੂਵਾਲੀਏ ਨੇ ਛੇ ਜੂਨ ਨੂੰ ਲੌਂਗੋਵਾਲ ਅਤੇ ਟੌਹੜੇ ਦੇ ਆਤਮ ਸਮਰਪਣ ਵੇਲੇ ਫੌਜ ਅਤੇ ਇਹਨਾਂ ਦੋਹਾ ਵਿਚ ਕੜੀ ਦਾ ਕੰਮ ਵੀ ਕੀਤਾ!
ਅੱਧੀ ਮੈਂ ਗਰੀਬ ਜੱਟ ਦੀ..ਅੱਧੀ ਤੇਰੀ ਆਂ ਮੁਲਾਹਜੇਦਾਰਾ..!
ਪੈਂਠ ਦੀ ਜੰਗ ਵੇਲੇ..
ਪੀਰ ਪੰਜਾਲ ਦੀਆਂ ਪਹਾੜੀਆਂ ਵਿਚ ਲੜਦਾ ਹੋਇਆ ਜਰਨਲ ਸੁਬੇਗ ਸਿੰਘ..
ਵਰਦੀ ਗੋਲੀ ਵਿਚ ਤਾਰ ਅੱਪੜ ਗਈ..ਪਿਤਾ ਸ੍ਰ ਭਗਵਾਨ ਸਿੰਘ ਚੜਾਈ ਕਰ ਗਏ..ਛੁੱਟੀ ਮਿਲ ਸਕਦੀ ਸੀ ਪਰ ਫੇਰ ਵੀ ਸੁਨੇਹੇਂ ਵਾਲੀ ਤਾਰ ਬੋਝੇ ਵਿਚ ਪਾ ਕੇ ਫਰੰਟ ਤੇ ਡਟਿਆ ਰਿਹਾ..ਜੰਗ ਮੁੱਕਣ ਮਗਰੋਂ ਜਦੋਂ ਨਾਲਦੇ...

ਪੁੱਛਣ ਲੱਗੇ ਤਾਂ ਆਖਣ ਲੱਗਾ..ਦੇਸ਼ ਦੀ ਸੇਵਾ ਜਿਆਦਾ ਜਰੂਰੀ ਸੀ..ਫੇਰ ਓਸੇ ਗੁਰੂ ਪਿਆਰੇ ਦੀ ਦੇਹ ਰੱਸੀ ਬੰਨ ਕੇ ਸ੍ਰੀ ਅਕਾਲ ਤਖ਼ਤ ਦੇ ਭੋਰੇ ਵਿਚੋਂ ਬਾਹਰ ਕੱਢੀ!
ਚੱਪੜ ਚਿੜੀ ਦਾ ਮੈਦਾਨ..
ਬੰਦਾ ਸਿੰਘ ਬਹਾਦੁਰ ਦੇ ਹਮਲੇ ਦੀ ਖਬਰ ਵੇਲੇ ਸਰਹੰਦ ਦੇ ਸੂਬੇਦਾਰ ਵਜੀਦ ਖ਼ਾਨ ਨੇ ਆਪਣੇ ਚਾਚੇ ਦੇ ਭਰਾ ਨੂੰ ਪੰਜ ਹਜਾਰ ਫੌਜ ਦੇ ਕੇ ਆਪਣੇ ਤੋਂ ਬਾਗੀ ਹੋਇਆ ਵਿਖਾ ਬੰਦਾ ਸਿੰਘ ਦੀ ਫੌਜ ਵਿਚ ਸ਼ਾਮਿਲ ਕਰਵਾ ਦਿੱਤਾ..!
ਪਲਾਨ ਸੀ ਕੇ ਜੰਗ ਦੇ ਸਿਖਰ ਤੇ ਇਹ ਸਾਰੇ ਮੈਦਾਨ ਛੱਡ ਦੌੜ ਜਾਣਗੇ!
ਅਗਲੇ ਵੀ ਸਿਆਣੇ ਸਨ..
ਬਾਬਾ ਬਾਜ ਸਿੰਘ ਨੇ ਇਹਨਾਂ ਤੇ ਖਾਸ ਅੱਖ ਰੱਖੀ..
ਜਦੋਂ ਚੱਲਦੀ ਲੜਾਈ ਵਿਚ ਦੌੜਨ ਲੱਗੇ ਤਾਂ ਐਨ ਮੌਕੇ ਤੇ ਇਸਦਾ ਸਿਰ ਕਲਮ ਕਰ ਦਿੱਤਾ..
ਮੁੜਕੇ ਵਜੀਦ ਖ਼ਾਨ ਵੀ ਮਾਰ ਦਿੱਤਾ ਗਿਆ!
ਰਾਮਰੌਣੀ ਦੀ ਜੰਗ..
ਜੱਸਾ ਸਿੰਘ ਰਾਮਗੜੀਆ ਬਾਬਾ ਜੱਸਾ ਸਿੰਘ ਆਹਲੂਵਾਲੀਆਂ ਨਾਲੋਂ ਟੁੱਟ ਕੇ ਚੜ ਕੇ ਆਏ ਅਦੀਨਾ ਬੇਗ ਨਾਲ ਰਲ ਗਿਆ..
ਖਾਣ ਪੀਣ ਦੀ ਤੋਟ ਆਉਣ ਲੱਗੀ ਤਾਂ ਫੈਸਲਾ ਕੀਤਾ ਕੇ ਹੁਣ ਕਿਲੇ ਦਾ ਦਰਵਾਜਾ ਖੋਹਲ ਬਾਹਰਲਿਆਂ ਨਾਲ ਹੱਥੋਂ ਹੱਥ ਲੜਾਈ ਵਿਚ ਸ਼ਹੀਦ ਹੋ ਜਾਣਾ..
ਫੇਰ ਅੰਦਰੋਂ ਜੈਕਾਰਿਆਂ ਦੀ ਅਵਾਜ ਆਈ..
ਬਾਹਰ ਜੱਸਾ ਸਿੰਘ ਰਾਮਗੜੀਏ ਦੇ ਅੰਦਰੋਂ ਹਲੂਣਾ ਵਜਿਆ..ਲੂ ਕੰਢੇ ਖੜੇ ਹੋ ਗਏ..
ਬਾਹਰਲੀ ਸਿੱਖ ਫੌਜ ਵੀ ਜੈਕਾਰੇ ਦਾ ਜੁਆਬ ਦੇ ਕੇ ਅੰਦਰੋਂ ਬਾਹਰ ਨਿੱਕਲਦਿਆਂ ਨਾਲ ਰਲ ਗਈ..ਪਾਸੇ ਪੁੱਠੇ ਪੈ ਗਏ..ਅਖ਼ੇ ਜਦੋਂ ਅੱਜ ਵਾਲੇ ਜੈਕਾਰੇ ਵਿਚ ਚੜ੍ਹਦੀ ਕਲਾ ਤੇ ਸ਼ਹੀਦੀ ਦਾ ਜਜਬਾ ਮਹਿਸੂਸ ਹੋਇਆ..ਫੇਰ ਸਾਥੋਂ ਰਿਹਾ ਨਾ ਗਿਆ!

“ਅੱਜ ਸੁੱਤੀ ਮਿੱਟੀ ਜਾਗ ਪਈ ਤੇ ਜਾਗ ਪਏ ਦਰਿਆ..ਅੱਜ ਨਿੱਖਰ ਆਉਣਾ ਤਾਰਿਆਂ ਤੇ ਚੜਣਾ ਚੰਦ ਨਵਾਂ..ਹੁਣ ਸਭ ਤਰੇੜਾਂ ਲਿੱਪ ਕੇ ਤੇ ਟਿੱਬੇ ਦੇਣੇ ਵਾਹ..ਅੱਜ ਭਰੇ ਪੰਜਾਬ ਦੀ ਧਰਤੀਓਂ ਹੈ ਉੱਠਿਆ ਆਪ ਖੁਦਾ..ਹੈ ਉੱਠਿਆ ਆਪ ਖੁਦਾ”

ਆਓ ਇੱਕ ਵਾਰ ਫੇਰ ਦਿੱਲੀ ਦੇ ਬਾਡਰਾਂ ਵੱਲੋਂ ਆਉਂਦੇ ਸੀਤ ਹਵਾ ਦੇ ਬੁੱਲਿਆਂ ਵਿਚੋਂ ਇਹ ਨਿੱਘਾ ਜਿਹਾ ਸੁਨੇਹਾ ਆਪਣੇ ਵਜੂਦਾਂ ਤੇ ਮਹਿਸੂਸ ਕਰਦੇ ਹੋਏ ਚੜ੍ਹਦੀ ਕਲਾ ਦਾ ਓਹੀ ਜੈਕਾਰਾ ਇੱਕ ਵਾਰ ਫੇਰ ਬੁਲੰਦ ਕਰੀਏ ਜਿਸਨੇ ਰਾਮਰੌਣੀ ਦੇ ਕਿਲੇ ਵਿਚ ਵਕਤੀ ਤੌਰ ਤੇ ਭੱਜੀਆਂ ਬਾਹਵਾਂ ਇੱਕ ਵਾਰ ਫੇਰ ਗਲ਼ ਨੂੰ ਲਾ ਦਿੱਤੀਆਂ ਸਨ!
ਬੋਲੇ ਸੋ ਨਿਹਾਲ..ਸੱਤ ਸ੍ਰੀ ਅਕਾਲ
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)