More Punjabi Kahaniya  Posts
ਏਕਤਾ,ਸ਼ੁਕਰਾਨਾ ਅਤੇ ਆਸ


ਏਕਤਾ,ਸ਼ੁਕਰਾਨਾ ਅਤੇ ਆਸ
‘ਤੇਰੀ ਛੋਟੀ ਭੈਣ ਦਾ ਜਨਮ ਦਿਨ ਆ ਰਿਹਾ ਏ ਸਮਰੀਤ ਆਪਾਂ ਕੇਕ ਕਿਹੜਾ ਲੈ ਕੇ ਆਈਏ’ …ਮਾਂ ਨੇ ਉਤਸੁਕਤਾ ਨਾਲ ਆਪਣੀ ਛੇ ਵਰ੍ਹਿਆਂ ਦੀ ਧੀ ਦੀ ਰਾਏ ਜਾਣਨੀ ਚਾਹੀ।
‘ਰੈਂ ਬੋ ਮੰਮਾ’ ….ਉਸਨੇ ਖੁਸ਼ੀ-ਖੁਸ਼ੀ ਸੋਫੇ ਤੇ ਟੱਪਦਿਆਂ ਉੱਤਰ ਦਿੱਤਾ।
‘ਅੱਛਾ,ਫਿਰ ਫ਼ਰਾਕ ਕਿਸ ਰੰਗ ਦੀ ਪਾਉਣੀ ? ਮਾਂ ਨੇ ਗੱਲ ਨੂੰ ਜਾਰੀ ਰੱਖਦਿਆਂ ਪੁੱਛਿਆ।
‘ਉਹ ਵੀ ਰੈਂ ਬੋ ….!’
‘ਪੈਰਾਂ ਚ ਜੁੱਤੇ ਤਾਂ ਸਾਦੇ ਹੋਣੇ ਚਾਹੀਦੇ ਮੈਨੂੰ ਲੱਗਦਾ ਹਣਾ’ …ਮਾਂ ਨੇ ਆਪਣੀ ਰਾਏ ਦਿੰਦਿਆਂ ਕਿਹਾ।
‘ਨਹੀਂ ਮੰਮਾ ਉਹ ਵੀ ਰੈਂਬੋ ਚੋ ਹੀ ਕਿਸੇ ਗੂਹੜੇ ਰੰਗ ਦੇ ਹੀ ਪਾਉਣੇ ….!’
‘ਤੇ ਫਿਰ ਡੇਕੋਰੇਸਨ ਕਿਹੋ ਜਿਹੀ ਕਰੀਏ ?’
‘ਉਹ ਵੀ ਰੈਂਬੋ ਬਲੂਨ ਵਾਲੀ’ ….ਕਹਿ ਸਮਰੀਤ ਸੋਫ਼ੇ ਤੋਂ ਉੱਤਰ ਆਪਣੇ ਸਕੂਲ ਚ ਬਣਾਈ ਇੱਕ ਪੇਂਟਿੰਗ ਸਕੂਲ ਬੈਗ ਚੋ ਕੱਢ ਕੇ ਲੈ ਆਈ।ਇਸ ਪੇਂਟਿੰਗ ਚ ਉਸਨੇ ਇੱਕ ਫੌਜ਼ੀ ਨੂੰ ਰੈਂਬੋ ਰੰਗ ਨਾਲ ਰੰਗਿਆ ਸੀ।
‘ਸਮਰੀਤ ਤੈਨੂੰ ਸਾਰਾ ਕੁਝ ਰੈਂਬੋਂ ਪਸੰਦ ਆ?’ ਮਾਂ ਨੇ ਫ਼ਿਕਰ ਨਾਲ ਪੁੱਛਿਆ।ਉਸਦੇ ਦਿਮਾਗ ਚ ਜੋ ਚੱਲ ਰਿਹਾ ਸੀ ਉਸਦੀ ਤਾਂ ਜਵਾਕੜੀ ਨੂੰ ਸੂਹ ਹੀ ਨਹੀਂ ਸੀ ਪਰ ਉਸਨੇ ਕਿਤੇ ਪੜ੍ਹਿਆਂ ਸੀ ਕੇ ਰੈਂਬੋਂ ਰੰਗ “ਗੇ” ਅਤੇ “ਲੈਸਬੀਅਨ” ਲੋਕਾਂ ਦਾ ਪ੍ਰਤੀਕ ਹਨ।ਉਸਦਾ ਸ਼ਾਤਿਰ ਦਿਮਾਗ ਬਹੁਤ ਹੀ ਦੂਰ ਦੀ ਸੋਚ ਗਿਆ।’ਕਿਤੇ ਮੇਰੀ ਕੁੜੀ ਲੇਸਬੀਅਨ ਤਾਂ ਨਹੀਂ।ਮੇਰੇ ਘਰ ਜਵਾਈ ਆਉਣ ਦੀ ਬਜਾਏ ਨੂੰਹ ਹੀ ਤਾਂ ਨੀ ਆਜੂ। ਲੋਕ ਕੀ ਕਹਿਣਗੇ?ਸਾਡੀ ਨਸਲ ਅੱਗੇ ਕਿਵੇਂ ਵਧੂ? ਇਨ੍ਹਾਂ ਸਵਾਲਾਂ ਦੇ ਉੱਤਰ ਵੀ ਮਾਂ ਨੇ ਉਸੇ ਪਲ ਆਪਣੇ ਆਪ ਨੂੰ ਦੇ ਦਿੱਤੇ।’ਫਿਰ ਕੀ ਆ ਜੇ ਮੇਰੀ ਧੀ ਨੂੰ ਰੈਂਬੋਂ ਪਸੰਦ ਆ ਇਸਦਾ ਅਰਥ ਹੋਇਆ ਉਸਦੇ ਅੰਦਰ ਇੱਕ ਨਿਰੋਲ ਆਤਮਾ ਦਾ ਵਾਸ ਆ।ਉਸਨੂੰ ਰੰਗਾਂ ਨਾਲ ਪਿਆਰ ਆ।ਉਸਦੀ ਰੂਹ ਰੰਗੀਨ ਆ।ਰੰਗਾਂ ਨਾਲ ਭਿੱਜੀ ਹੋਈ ਆ।ਵੱਡੀ ਹੋ ਕੇ ਜੇ ਉਹ ‘ਲੇਸਬੀਅਨ’ ਬਣ ਮੇਰੇ ਸਾਹਮਣੇ ਆ ਗਈ ਤਾਂ ਮੈਂ ਉਸਨੂੰ ਖੁਸ਼ੀ-ਖੁਸ਼ੀ ਪ੍ਰਮਾਣ ਕਰ ਲਵਾਂਗੀ।ਜਿਵੇਂ ਆਮ ਲੋਕਾਂ ਨੂੰ ਉਲਟੇ ਲਿੰਗ ਦੇ ਲੋਕ ਪਸੰਦ ਹੁੰਦੇ ਓਵੇਂ ‘ਗੇ’ ਅਤੇ ‘ਲੈਸਬੀਅਨ’ ਲੋਕਾਂ ਦੇ ਅੰਦਰ ਵੀ ਬਰਾਬਰ ਦੇ ਲਿੰਗ ਨੂੰ ਪਸੰਦ ਕਰਨ ਦਾ ਬੀ ਹੁੰਦਾ।ਉਹ ਧੱਕੇ ਨਾਲ ਥੋੜੋ ਕਰਦੇ ਉਹਨਾਂ ਨੂੰ ਕੁਦਰਤੀ ਵਧੀਆ ਲੱਗਦਾ ਆਪਣੇ ਬਰੋਬਰ ਦੇ ਲਿੰਗ ਨਾਲ ਸੰਬੰਧ ਬਣਾਉਣਾ ….ਸੋਚਦੀ ਦੀ ਉਸਦੀ ਇੱਕ ਦਮ ਪੀਨਕ ਟੁੱਟੀ।ਸਮਰੀਤ ਉਸਦੇ ਸਾਹਮਣੇ ਇੱਕ ਫੌਜ਼ੀ ਦੀ ਰੈਂਬੋਂ ਰੰਗ ਚ ਰੰਗੇ ਦੀ ਤਸਵੀਰ ਲਈ ਖੜੀ ਸੀ।
‘ਬਹੁਤ ਸੋਹਣਾ ਰੰਗ ਭਰਿਆ ਧੀਏ।ਮੈਨੂੰ ਇਹ ਦੱਸ ਕੇ ਫੌਜ਼ੀ ਨੂੰ ਤੂੰ ਰੈਂਬੋਂ ਰੰਗ ਚ ਹੀ ਕਿਉਂ ਰੰਗਿਆ? ਤੈਨੂੰ ਕੀ ਖਿਆਲ ਆਇਆ ਸੀ ?’…ਮਾਂ ਨੇ ਪੁੱਛਿਆ।
‘ਇੱਕ ਤਾਂ ਮੈਨੂੰ ਉਂਝ ਹੀ ਰੈਂਬੋਂ ਪਸੰਦ ਆ।ਦੂਸਰਾ ਇਹ ਆਸ, ਏਕਤਾ ਤੇ ਸ਼ੁਕਰਾਨੇ ਦਾ ਪ੍ਰਤੀਕ ਆ।ਕ੍ਰੋਨੇ ਕਾਰਨ ਸਭ ਦੁਨੀਆ ਰੁਕ ਗਈ ਆ।ਮਿਲੀਅਨ ਲੋਕ ਮਰ ਗਏ।ਮਿਲੀਅਨ ਤੜਪ ਰਹੇ ਹਨ।ਲਾਸ਼ਾਂ ਸੜਕਾਂ ਤੇ ਰੁਲੀ ਜਾਂਦੀਆਂ।ਸਿਵਿਆਂ ਚ ਜਲਾਉਣ ਲਈ ਥਾਂ ਨਹੀਂ ਮਿਲਦੀ।
ਲੋਕ ਇੱਕ ਥਾਂ ਬੰਦ ਪਏ।ਸਭ ਦਾ ਜੀਵਨ...

ਬਦਲ ਗਿਆ ਆ।ਸਭ ਦੇ ਅੰਦਰ ਡਰ ਆ।ਸਭ ਪ੍ਰੇਸ਼ਾਨ ਹਨ।ਸਭ ਨੂੰ ਲੱਗਦਾ ਕੀ ਪਤਾ ਕਿਹੜੀ ਮੁਲਾਕਾਤ ਆਖਰੀ ਹੋਵੇ ….ਅਜਿਹੇ ਚ ਰੈਂਬੋਂ ਰੰਗ ਦੇ ਰੰਗਣ ਦਾ ਅਰਥ ਹੈ ਕੇ ਤੁਸੀਂ ਘਬਰਾਉ ਨਾ ਇਹ ਸਮਾਂ ਬਦਲੇਗਾ।ਆਪਸ ਚ ਇੱਕ ਜੁੱਟਤਾ ਬਰਕਰਾਰ ਰੱਖੋ।ਦਿਲਾਂ ਚ ਆਸ ਨਾ ਮਰਨ ਦੇਵੋ।ਜੋ ਹੈ ਉਸ ਦੀ ਰਜ਼ਾ ਚ ਰਾਜ਼ੀ ਰਹਿ ਪ੍ਰਮਾਤਮਾ ਦਾ ਸ਼ੁਕਰ ਅਦਾ ਕਰੋ …ਇੱਕ ਦਿਨ ਫਿਰ ਸਭ ਆਮ ਦੀ ਤਰ੍ਹਾਂ ਹੋ ਜਾਵੇਗਾ।ਲੋਕ ਜਸ਼ਨ ਮਨਾਉਣਗੇ।ਇੱਕ-ਦੂਜੇ ਦੇ ਗਲ ਲੱਗਣਗੇ।ਇੱਕ-ਦੂਜੇ ਦੇ ਘਰ ਆਉਣਗੇ।ਯਾਤਰਾ ਕਰਨਗੇ।ਬੱਸ ਸਬਰ ਰੱਖੋ…ਕਹਿੰਦੀ ਸਮਰੀਤ ਬੋਲੀ ਜਾ ਰਹੀ ਸੀ।ਉਸਦੀਆਂ ਗੱਲਾਂ ਸੁਣ ਮਾਂ ਨੂੰ ਸੌ ਪ੍ਰਤੀਸ਼ਤ ਯਕੀਨ ਹੋ ਗਿਆ ਕੇ ਬੱਚਿਆ ਦਾ ਧਿਆਨ ਹਮੇਸ਼ਾਂ ਵੱਡਿਆ ਚ ਹੀ ਹੁੰਦਾ ਹੈ।ਵੱਡੇ ਕੀ ਕਰਦੇ,ਕਿਵੇਂ ਰਹਿੰਦੇ ਉਹ ਸਭ ਨੋਟ ਕਰਦੇ।ਸਮਰੀਤ ਦੇ ਸਾਹਮਣੇ ਮਾਂ ਪਿੰਡ ਫੋਨ ਕਰ ਆਪਣੇ ਘਰਦਿਆਂ ਨੂੰ ਸਮਝਾਉਂਦੀ ਅਕਸਰ ਹੀ ਕਹਿੰਦੀ,’ਮਨ ਨੂੰ ਨਿਰਾਸ਼ ਨੀ ਹੋਣ ਦੇਣਾ।ਚੰਗਾ ਆਹਾਰ ਖਾਂਦੇ ਰਹਿਣਾ।ਰਿਸ਼ਤੇਦਾਰੀਆਂ,ਧਾਰਮਿਕ ਸਥਾਨਾਂ ਤੇ ਭੀੜ ਵਾਲੀ ਜਗ੍ਹਾ ਜਾਣ ਤੋਂ ਪਰਹੇਜ਼ ਵਰਤੋ।ਕੋਈ ਰਿਸ਼ਤੇਦਾਰ ਬਿਮਾਰ ਆ ਤਾਂ ਫੋਨ ਤੇ ਪਤਾ ਕਰ ਲਵੋ।ਇਹ ਸਮਾਂ ਮੇਲ-ਮਿਲਾਪ ਦਾ ਨਹੀਂ ਸਗੋਂ ਸਭ ਤੋਂ ਦੂਰ ਹੋ ਕੇ ਵਿਚਰ ਆਪਣੀ ਤੇ ਹੋਰਾਂ ਦੀ ਰੱਖਿਆ ਕਰਨ ਦਾ ਹੈ।ਆਪਾਂ ਦਿਲ ਨਹੀਂ ਛੱਡਣਾ,ਘਬਰਾਉਣਾ ਨਹੀਂ,ਆਸ ਦਾ ਦੀਵਾ ਬਾਲੀ ਰੱਖਣਾ।
ਦੂਰ ਰਹਿ ਕੇ ਦੂਰੀ ਬਣਾ ਕੇ ਇੱਕ ਜੁੱਟ ਹੋ ਕੇ ਰਹਿਣਾ
ਤੇ ਜੋ ਹੈ ਉਸ ਚ ਰਾਜ਼ੀ ਰਹਿ ਹਰ ਹਾਲ ਪਰਮਾਤਮਾ ਦਾ ਸ਼ੁਕਰਾਨਾ ਕਰਨਾ।ਇਹ ਸਮਾਂ ਵੀ ਬੀਤ ਜਾਵੇਗਾ।ਸੁਖ ਦੀਆਂ ਘੜੀਆਂ ਵੀ ਆਉਣਗੀਆਂ।ਬਸ,ਆਪਾਂ ਆਸ ਨਹੀਂ ਛੱਡਣੀ।ਆਪਣਾ ਖਿਆਲ ਰੱਖੋ …।
ਮਾਂ ਦੀਆਂ ਇਹ ਗੱਲਾਂ ਸਮਰੀਤ ਨੇ ਬਹੁਤ ਵਾਰ ਸੁਣੀਆਂ ਸਨ ਤੇ ਉਨ੍ਹਾਂ ਨੂੰ ਰੈਂਬੋਂ ਦਾ ਰੰਗ ਦੇ ਦਿੱਤਾ।
ਮਨ ਵੀ ਕਿੰਨਾ ਚੰਚਲ ਹੈ ਕਿੰਨਾ ਜਿਆਦਾ ਦੂਰ ਦਾ ਸੋਚ ਜਾਂਦਾ।ਮਾਂ ਕੀ ਸੋਚ ਗਈ ਤੇ ਸਮਰੀਤ ਨੇ ਕੀ ਸੋਚ ਰੰਗ ਭਰੇ ਸਨ।ਚਲੋ ਇਸ ਬਹਾਨੇ ਮਾਂ ਦੀ ਪ੍ਰੀਖਿਆ ਹੋ ਗਈ ਸੀ ਕੇ ਕੀ ਉਹ ਸਮਾਂ ਪੈਣ ਤੇ ਆਪਣੀ ਔਲਾਦ ਦੇ ਮੁਤਾਬਿਕ ਢਲੇਗੀ। ਉਨ੍ਹਾਂ ਦੀ ਸੁਣੇਗੀ ਤੇ ਨਰਮ ਵਰਤਾਰਾ ਬਰਕਰਾਰ ਰੱਖੇਗੀ !
ਇਨ੍ਹਾਂ ਸਵਾਲਾਂ ਦਾ ਉੱਤਰ ਮਿਲਿਆ ਹਾਂ।ਮਾਂ ਪ੍ਰੀਖਿਆ ਚ ਪਾਸ ਹੋ ਗਈ ਸੀ।
ਮਾਂ ਕੱਟੜ ਨਹੀਂ-ਨਰਮ ਦਿਲ ਇਨਸਾਨ ਜੋ ਸੀ।ਜਿੰਨ੍ਹੀ ਖੁਸ਼ੀ ਸਮਰੀਤ ਨੂੰ ਰੈਂਬੋਂ ਰੰਗ ਭਰ ਕੇ ਮਿਲਦੀ ਸੀ ਉਨੀ ਮਾਂ ਨੂੰ ਆਪਣਿਆਂ ਨੂੰ ਖੁਸ਼ ਦੇਖ ਜੋ ਹੁੰਦੀ ਸੀ।
ਸਮਰੀਤ ਕਿਸਮਤ ਵਾਲੀ ਸੀ ਕੇ ਉਸਨੂੰ ਆਪਣੀ ਮਾਂ ਵਰਗੀ ਮਾਂ ਮਿਲੀ ਜਿਧਰ ਨੂੰ ਢਲਣਾ ਪਿਆ ਢਲ ਜਾਵੇਗੀ ਤੇ ਮਾਂ ਖੁਸ਼ਕਿਸਮਤ ਸੀ ਕੇ ਉਸਨੂੰ ਧੀ ਦੇ ਰੂਪ ਚ ਸਮਰੀਤ ਮਿਲੀ ਜਿਸਦੀ ਆਤਮਾ ਨਿਰੋਲ ਸੀ ਤੇ ਜੋ ਬਚਪਨ ਚ ਹੀ ਆਸ,ਏਕਤਾ ਤੇ ਸ਼ੁਕਰਾਨੇ ਦਾ ਪਾਠ ਰੱਟ ਰਹੀ ਸੀ।
— ਜੱਸੀ ਧਾਲੀਵਾਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)